ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਦਮ ਸ੍ਰੀ, ਪਦਮ ਭੂਸ਼ਨ ਤੇ ਪਦਮ ਵਿਭੂਸ਼ਨ ਅਵਾਰਡ ਪ੍ਰਾਪਤ ਕਰਨ ਵਾਲੇ ਹਰਿਆਣਾਵਾਸੀਆਂ ਨੂੰ ਸੂਬਾ ਸਰਕਾਰ ਵੱਲੋਂ 10 ਹਜਾਰ ਰੁਪਏ ਮਹੀਨਾ ਪੈਂਸ਼ਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਇੰਨ੍ਹਾਂ ਅਵਾਰਡ ਧਾਰੀਆਂ ਨੂੰ ਹਰਿਆਣਾ ਸਰਕਾਰ ਦੀ ਵੋਲਵੋ ਬੱਸ ਵਿਚ ਮੁਫਤ ਯਾਤਰਾ ਕਰਨ ਦੀ ਸਹੂਲਤ ਵੀ ਮਿਲੇਗੀ। ਮੁੱਖ ਮੰਤਰੀ ਨੇ ਇਹ ਐਲਾਨ ਸੋਮਵਾਰ ਨੂੰ ਆਪਣੇ ਕਰਨਾਲ ਦੌਰਾ ਦੌਰਾਨ ਕੀਤਾ।ਮੁੱਖ ਮੰਤਰੀ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਰਨਾਲ ਦੀ ਜਿਆਦਾਤਰ ਕਲੋਨੀ ਸ਼ਾਮਲਾਤ ਜਮੀਨ 'ਤੇ ਬਣੀ ਹੋਈ ਹੈ। ਕਰਨਾਲ ਦੀ ਇਸ ਸਮਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ। ਇਸ ਸਬੰਧ ਵਿਚ ਜਲਦੀ ਹੀ ਅਧਿਕਾਰੀਆਂ ਦੀ ਮੀਟਿੰਗ ਲੈਣਗੇ ਅਤੇ ਕਰਨਾਲ ਵਾਸੀਆਂ ਨੂੰ ਮਾਲਿਕਾਨਾ ਹੱਕ ਦਿਵਾਇਆ ਜਾਵੇਗਾ। ਇਸ ਨਾਲ ਕਰਨਾਲ ਦੀ ਜਨਤਾ ਨੂੰ ਰਾਹਤ ਮਿਲੇਗੀ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਰਨਾਲ ਦੇ ਦੋ ਦਿਨ ਦੇ ਜਨਸੰਵਾਦ ਵਿਚ ਲੋਕਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੀ ਗੱਲਾਂ ਰੱਖੀਆਂ। ਬਹੁਤ ਸਾਰੀ ਸਮਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਗਿਆ। ਹਰਿਆਣਾ ਸਰਕਾਰ ਨੇ ਪ੍ਰੋਪਰਟੀ ਆਈਡੀ ਨੂੰ ਲੈ ਕੇ ਦੋ ਦਿਨ ਦੇ ਕੈਂਪ ਲਗਾਏ ਸਨ। ਇੰਨ੍ਹਾਂ ਕੈਂਪ ਵਿਚ 1988 ਸ਼ਿਕਾਇਤਾਂ ਆਈਆਂ ਸਨ, ਇੰਨ੍ਹਾਂ ਵਿੱਚੋਂ 50 ਫੀਸਦੀ ਸ਼ਿਕਾਇਤਾਂ ਦਾ ਹੱਲ ਮੌਕੇ 'ਤੇ ਕਰ ਦਿੱਤਾ ਗਿਆ ਹੈ। ਬਾਕੀ ਸ਼ਿਕਾਇਤਾਂ ਲਈ 5 ਦਿਨ ਦਾ ਸਮੇਂ ਮੰਗਿਆ ਹੈ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਨੂੰ ਜਨ ਸੇਵਾ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਕਰਨਾਲ ਦੇ ਪੁਲਿਸ ਕਰਮਚਾਰੀਆਂ ਦੇ ਵਿਵਹਾਰ ਦੀ ਸ਼ਿਕਹਾਇਤ ਮਿਲੀਆਂ ਸਨ। ਇਸ 'ਤੇ ਕਾਰਵਾਈ ਕਰਦੇ ਹੋਏ ਕਰਨਾਲ ਥਾਨਾ ਸਦਰ ਦੇ ਐਸਏਚਓ ਮਨੋਜ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਕਰਨਾਲ ਸਿਟੀ ਐਸਏਚਓ ਕਮਲਦੀਪ ਰਾਣਾ ਦਾ ਤਬਾਦਲਾ ਨਾਰਨੌਲ ਅਤੇ ਸਦਰ ਥਾਨਾ ਦੇ ਏਏਸਆਈ ਮਹਾਵੀਰ ਦਾ ਤਬਾਦਲਾ ਨਾਰਨੌਲ ਵਿਚ ਕੀਤਾ ਹੈ ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਦਿਪੁਰਸ਼ ਫਿਲਮ ਨੂੰ ਲੈ ਕੇ ਲੇਖਕ ਮਨੋਜ ਮੁੰਤਸ਼ਿਰ ਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਫਿਲਮ ਨੂੰ ਲੈ ਕੇ ਕੁੱਝ ਸਹਾਇਤਾ ਮੰਗੀ ਹੈ। ਇਹ ਫਿਲਮ 16 ਜੂਨ ਨੂੰ ਰਿਲੀਜ ਹੋ ਰਹੀ ਹੈ, ਇਸ ਤੋਂ ਪਹਿਲਾਂ ਵਿਚਾਰ ਕਰ ਕੇ ਫੈਸਲਾ ਕੀਤਾ ਜਾਵੇਗਾ।