ਚੰਡੀਗੜ੍ਹ- ਹਰਿਆਣਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ 45 ਤੋਂ 60 ਸਾਲ ਤਕ ਕੁਆਰੇ ਪੁਰਖ ਤੇ ਮਹਿਲਾ ਨੂੰ ਪੈਨਸ਼ਨ ਦੇਣ ਦੀ ਯੋਜਨਾ ਤੇ ਸਰਕਾਰ ਵਿਚਾਰ ਕਰ ਰਹੀ ਹੈ। ਇਸ ਯੋਜਨਾ ਤੇ ਸਰਕਾਰ ਕਰੀਬ ਇਕ ਮਹੀਨੇ ਅੰਦਰ ਫੈਸਲਾ ਲੇ ਮੁੱਖ ਮੰਤਰੀ ਐਤਵਾਰ ਨੂੰ ਜਿਲਾ ਕਰਨਾਲ ਦੇ ਪਿੰਡ ਕਲਾਮਪੁਰ ਵਿਚ ਜਨ ਸੰਵਾਦ ਪ੍ਰੋਗ੍ਰਾਮ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਹਲ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਿੰਡ ਕਲਾਮਪੁਰਾ ਦੇ ਜਨਤਕ ਕੇਂਦਰ ਵਿਚ ਪੌਧਾ ਲਗਾਇਆ। ਜਨ ਸੰਵਾਦ ਵਿਚ ਇਕ 60 ਸਾਲ ਦੇ ਕੁਆਰੇ ਬਜੁਰਗ ਨੇ ਮੁੱਖ ਮੰਤਰੀ ਦੇ ਸਾਮਹਣੇ ਪੈਨ੪ਨ ਸਬੰਧੀ ਸ਼ਕਾਇਤ ਰੱਖੀ, ਜਿਸ ਤੇ ਮੁੱਖ ਮੰਤਰੀ ਨੇ ਉਪਰੋਕਤ ਐਲਾਨ ਕੀਤਾ।
ਸ੍ਰੀ ਮਨੋਹਰ ਲਾਲ ਨੇ ਪਿੰਡ ਕਲਾਮਪੁਰ ਵਿਚ ਸੰਸਕ੍ਰਿਤ ਮਾਡਲ ਸਕੂਲ ਬਣਾਉਣ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਸਰਕਾਰੀ ਸਕੂਲ ਦੇ ਨਵੇਂ ਭਵਨ ਦਾ ਨਿਰਮਾਣ ਕਰਨ ਅਤੇ ਕਾਛਵਾ ਤੋਂ ਕਲਾਮਪੁਰਾ ਤਕ ਸੜਕ ਦਾ ਅਗਲੇ ਦੋ ਮਹੀਨੇ ਵਿਚ ਨਿਰਮਾਣ ਕਰਨ ਲਈ ਵੀ ਅਧਿਕਾਰੀਆਂ ਨੂੰ ਆਦੇ੪ ਦਿੱਤੇ। ਇਸ ਤੋਂ ਇਲਾਵਾ ਸਰਕਾਰੀ ਸਕੂਲ ਵਿਚ ਵਾਲੀਬਾਲ ਖੇਡ ਮੈਦਾਨ ਬਣਾਉਣ ਦੇ ਨਾਲ੍ਰਨਾਲ ਤਲਾਬ ਦੀ ਮੁਰੰਮਤ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ, ਸਰਪੰਚ ਵੱਲੋਂ ਰੱਖੀ ਗਈ 19 ਮੰਗਾਂ ਦਾ ਅਧਿਐਨ ਕਰਨ ਤੋਂ ਬਾਅਦ ਸਾਰੀਆਂ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਕਲਾਮਪੁਰਾ ਦੇ ਵਿਕਾਸ ਤੇ ਸਰਕਾਰ ਵੱਲੋਂ 6.50 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾ ਚੁੱਕੀ ਹੈ ਅਤੇ ਜਨਤਕ ਕੇਂਦਰ ਦੇ ਨਿਰਮਾਣ ਨੂੰ ਵੀ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਜਿਲਾ ਸਿਖਿਆ ਅਧਿਕਾਰੀ ਨੂੰ ਆਦੇ੪ ਦਿੱਤੇ ਕਿ ਸਵੈ ਸਹਾਇਤਾ ਸਮੂਹ ਦੀ ਮਹਿਲਾਵਾਂ ਨੂੰ ਐਤਵਾਰ ਨੂੰ ਮੀਟਿੰਗ ਕਰਨ ਲਈ ਥਾਂ ਮਹੁੱਇਆ ਕਰਵਾਉਣੀ ਹੋਵੇਗੀ।
ਮੁੱਖ ਮੰਤਰੀ ਨੇ ਜਨ ਸੰਵਾਦ ਪ੍ਰੋਗ੍ਰਾਮ ਦੌਰਾਨ ਡਿਪਟੀ ਕਮਿ੪ਨ ਨੂੰ ਆਦੇ੪ ਦਿੱਤੇ ਕਿ ਕਰਨਾਲ ਦੇ ਸਾਰੇ ਪਿੰਡਾਂ ਵਿਚ ਬੀਐਸਐਨਐਲ ਦੇ ਸਹਿਯੋਗ ਨਾਲ ਇੰਟਰਨੈਟ ਸੇਵਾਵਾਂ ਦਿੱਤੀਆਂ ਜਾਣ। ਅੱਜ ਦੇ ਸਮੇਂ 70 ਤੋਂ 80 ਫੀਸਦੀ ਕੰਮ ਆਨਲਾਇਨ ਪ੍ਰਣਾਲੀ ਨਾਲ ਕੀਤੇ ਜਾਂਦੇ ਹਨ। ਇਸ ਲਈ ਪਿੰਡ ਵਿਚ ਇੰਟਰਨੈਟ ਸੇਵਾ ਦਾ ਹੋਣਾ ਲਾਜਿਮੀ ਹੈ। ਉਨ੍ਹਾਂ ਨੇ ਪਿੰਡ ਕਮਾਲਪੁਰ ਵਿਚ ਬੈਂਕ ਖੋਲ੍ਹਣ ਦੀ ਮੰਗ ਤੇ ਬੋਲਦੇ ਹੋਏ ਕਿਹਾ ਕਿ ਜਿਸ ਪਿੰਡ ਵਿਚ ਕਾਪਰੇਟਿਵ ਬੈਂਕ ਦੀ ਬ੍ਰਾਂਚ ਨਹੀ ਂਹੈ। ਉਸ ਪਿੰਡ ਵਿਚ ਐਲਡੀਐਮ ਰਾਹੀਂ ਦੂਜੇ ਬੈਂਕ ਦੀ ਮੋਬਾਇਲ ਸੇਵਾ ਦਾ ਫਾਇਦਾ ਦਿੱਤਾ ਜਾਵੇ। ਸੂਬੇ ਵਿਚ 2 ਅਪ੍ਰੈਲ ਤੋਂ ਲੈਕੇ ਹੁਣ ਤਕ 5 ਜਿਲ੍ਹਿਆਂ ਵਿਚ ਜਨ ਸੰਵਾਦ ਪ੍ਰੋਗ੍ਰਾਮ ਹੋ ਚੁੱਕੇ ਹਨ ਅਤੇ ਸੂਬੇ ਵਿਚ ਅਗਲੇ ਜਨ ਸੰਵਾਦ ਪ੍ਰੋਗ੍ਰਾਮ 15 ਜੁਲਾਈ ਤੋਂ ੪ੁਰੂ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਘਰ ਤੇ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹਲ ਕਰ ਰਹੀ ਹੈ। ਪਿਛਲੀ ਸਰਕਾਰਾਂ ਵਿਚ ਲੋਕਾਂ ਨੂੰ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕਾਂ ਦੇ ਚੱਕਰ ਕੱਟਣੇ ਪੈਂਦੇ ਸਨ। ਇੱਥੇ ਤਕ ਕਿ ਚੰਡੀਗੜ੍ਹ ਵਿਚ ਕਈ੍ਰਕਈ ਦਿਨਾਂ ਰਹਿ ਕੇ ਆਪਣੇ ਕੰਮ ਕਰਵਾਉਣ ਲਈ ਭਟਕਨਾ ਪੈਂਦਾ ਸੀ। ਸਾਡੀ ਸਰਕਾਰ ਨੇ ਲੋਕਾਂ ਨੂੰ ਪਾਰਦਰ੪ੀ ਅਤੇ ਆਨਲਾਇਨ ਪ੍ਰਣਾਲੀ ਨਾਲ ਘਰ ਬੈਠੇ ਸਾਰੀਆਂ ਸਹੂਲਤਾਂ ਦੇਣ ਦਾ ਕੰਮ ਕੀਤਾ ਹੈ। ਹੁਣ ਬਦਲੀਆਂ ਲਈ ਵੀ ਚੰਡੀਗੜ੍ਹ ਦੀ ਥਾਂ ਆਨਲਾਇਨ ਪ੍ਰਣਾਲੀ ਨਾਲ ਆਪਣੀ ਪਸੰਦ ਅਨੁਸਾਰ ਸਟੇਸ਼ਨ ਮਹੁੱਇਆ ਕਰਵਾਇਆ ਜਾ ਰਿਹਾ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਨੇ ੪ਹਿਰਾਂ ਵਿਚ 5 ਲੱਖ ਦੁਕਾਨਦਾਰਾਂ ਨੂੰ ਉਨ੍ਹਾਂ ਦਾ ਮਾਲਕਨਾ ਹੱਕ ਦੇਣ ਦਾ ਕੰਮ ਕੀਤਾ ਹੈ। ਇੰਨ੍ਹਾਂ ਹੀ ਨਹੀਂ ਸਰਕਾਰ ਕਿਸਾਨਾਂ ਦੀ ਜਮੀਨ ਦੀ ਵੰਡ ਵਰਗੀ ਵੱਡੀ ਸਮੱਸਿਆ ਦਾ ਹੀ ਹਲ ਕਰਨ ਦਾ ਯਤਨ ਕਰ ਰਹੀ ਹੈ। ਜਲਦ ਹੀ ਇਸ ਸਮੱਸਿਆ ਦਾ ਰਸਤਾ ਮਿਲੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਨੌਜੁਆਨਾਂ ਨੂੰ ਰੁ੭ਗਾਰ ਦੇਣ ਲਈ ਲਗਾਤਾਰ ਯਤਨ ਕਰ ਰਹੀ ਹੈ। ਸਰਕਾਰ ਨੇ ਹਰਿਆਣਾ ਰੁ੭ਗਾਰ ਕੌ੪ਲ ਨਿਗਮ ਰਾਹੀਂ ਅਰਜੀ ਨੌਕਰੀਆਂ ਦਿੱਤੀਆਂ ਹਨ। ਉੱਥੇ ਮੁੱਖ ਮੰਤਰੀ ਅੰਤਯੋਦਯ ਪਰਿਵਾਰ ਭਲਾਈ ਯੋਜਨਾ ਦੇ ਤਹਿਤ 50, 000 ਲੋਕਾਂ ਨੂੰ ਕਰਜਾ ਮਹੁੱਇਆ ਕਰਵਾ ਕੇ ਸਵੈ੍ਰਰੁ੭ਗਾਰ ਦੇ ਮੌਕੇ ਮਹੁੱਇਆ ਕਰਵਾਏ ਹਨ। ਸਰਕਾਰ ਦਾ ਟੀਚਾ ਹੈ ਕਿ ਇਸ ਯੋਜਨਾ ਰਾਹੀਂ 1 ਲੱਖ ਲੋਕਾਂ ਨੂੰ ਕਰਜਾ ਮਹੁੱਇਆ ਕਰਵਾ ਕੇ ਉਨ੍ਹਾਂ ਦਾ ਰੁ੭ਗਾਰ ਸਥਾਪਿਤ ਕਰਵਾਇਆ ਜਾਵੇ। ਇਸ ਤੋਂ ਇਲਾਵਾ, ਸੂਬੇ ਵਿਚ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਸੈਫਲ ਹੈਪਲ ਗੁਰੱਪ ਦੀ ਮਹਿਲਾਵਾਂ ਨੂੰ ਮਾਲੀ ਮਦਦ ਮਹੁੱਇਆ ਕਰਵਾਈ ਜਾਵੇ।