ਸੰਸਾਰ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਤਰੀ ਮੰਡਲ ਵਿਚ ਕੀਤੀ ਵੱਡੀ ਫੇਰਬਦਲ 7 ਨਵੇਂ ਮੰਤਰੀ ਲਏ ਅਤੇ 23 ਮੰਤਰੀਆਂ ਦੇ ਮਹਿਕਮੇ ਕੀਤੇ ਤਬਦੀਲ

ਹਰਦਮ ਮਾਨ/ਕੌਮੀ ਮਾਰਗ ਬਿਊਰੋ | July 27, 2023 08:39 PM

 

ਸਰੀ-ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਵਿਚ ਵੱਡੀ ਫੇਰਬਦਲ ਕਰਦਿਆਂ 7 ਨਵੇਂ ਚਿਹਰੇ ਲਏ ਹਨ ਅਤੇ 23 ਮੰਤਰੀਆਂ ਦੇ ਮਹਿਕਮੇ ਤਬਦੀਲ ਕੀਤੇ ਗਏ ਹਨ ਅਤੇ 7 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਹੈ। ਹੁਣ ਕੁੱਲ 38 ਮੈਂਬਰੀ ਮੰਤਰੀ ਮੰਡਲ ਵਿਚ ਔਰਤਾਂ ਅਤੇ ਮਰਦਾਂ ਦੀ ਬਰਾਬਰ ਗਿਣਤੀ ਹੈ।

ਨਵੇਂ ਮੰਤਰੀ ਮੰਡਲ ਵਿਚ ਸਿਰਫ਼ 8 ਮੰਤਰੀਆਂ ਦੇ ਮਹਿਕਮਿਆਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਇਨ੍ਹਾਂ ਵਿੱਚ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ,  ਵਿਦੇਸ਼ ਮਾਮਲਿਆਂ ਦੇ ਮੰਤਰੀ ਮੇਲਾਨੀਆ ਜੋਲੀ,  ਇਨੋਵੇਸ਼ਨ ਮੰਤਰੀ ਫ੍ਰਾਂਕੋਇਸ-ਫਿਲਿਪ ਸ਼ੈਂਪੇਨ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸਟੀਵਨ ਗਿਲਬੌਲਟ,  ਸਵਦੇਸ਼ੀ ਸੇਵਾਵਾਂ ਅਤੇ ਉੱਤਰੀ ਓਨਟਾਰੀਓ ਲਈ ਸੰਘੀ ਆਰਥਿਕ ਵਿਕਾਸ ਮੰਤਰੀ ਪੈਟੀ ਹਜਦੂ,  ਮਹਿਲਾ ਅਤੇ ਲਿੰਗ ਸਮਾਨਤਾ ਅਤੇ ਯੁਵਾ ਮੰਤਰੀ ਮਾਰਸੀ ਆਇਨ,  ਦੱਖਣੀ ਓਨਟਾਰੀਓ ਲਈ ਸੰਘੀ ਆਰਥਿਕ ਵਿਕਾਸ ਮੰਤਰੀ ਫਿਲੋਮੇਨਾ ਟੈਸੀ,  ਉੱਤਰੀ ਮਾਮਲੇ,  ਪ੍ਰੇਰੀਜ਼ ਇਕਨਾਮਿਕ ਡਿਵੈਲਪਮੈਂਟ ਕੈਨੇਡਾ ਅਤੇ ਕੈਨੇਡੀਅਨ ਉੱਤਰੀ ਆਰਥਿਕ ਵਿਕਾਸ ਮੰਤਰੀ ਡੈਨ ਵੈਂਡਲ ਸ਼ਾਮਲ ਹਨ।

ਨਵੇਂ ਮੰਡਰੀ ਮੰਡਲ ਵਿਚ ਪੰਜਾਬੀ ਮੂਲ ਦੇ ਹਰਜੀਤ ਸਿੰਘ ਸੱਜਣ ਨੂੰ ਕੈਨੇਡਾ ਦੀ ਕਿੰਗਜ਼ ਪ੍ਰੀਵੀ ਕੌਂਸਲ ਦਾ ਪ੍ਰਧਾਨ ਅਤੇ ਐਮਰਜੈਂਸੀ ਤਿਆਰੀ ਬਾਰੇ ਅਤੇ ਕੈਨੇਡਾ ਦੀ ਪੈਸੀਫਿਕ ਆਰਥਿਕ ਵਿਕਾਸ ਮੰਤਰੀ ਨਿਯੁਕਤ ਕੀਤਾ ਗਿਆ। ਕਮਲ ਖਹਿਰਾ ਨੂੰ ਵਿਭਿੰਨਤਾ,  ਸ਼ਮੂਲੀਅਤ ਅਤੇ ਅਪਾਹਜ ਵਿਅਕਤੀਆਂ ਦੇ ਮੰਤਰੀ ਬਣਾਇਆ ਗਿਆ ਹੈ ਦੱਖਣੀ ਏਸ਼ੀਆਈ ਮੂਲ ਦੇ ਆਰਿਫ ਵਿਰਾਨੀ ਨੂੰ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਬਣਾਇਆ ਗਿਆ ਅਤੇ ਉਹ ਪਹਿਲੇ ਇਸਮਾਈਲੀ ਮੰਤਰੀ ਬਣੇ ਹਨ ਇਸੇ ਤਰ੍ਹਾਂ ਸ਼੍ਰੀਲੰਕਾ ਮੂਲ ਦੇ ਗੈਰੀ ਆਨੰਦਸੰਗਰੀ ਕ੍ਰਾਊਨ ਇੰਡੀਜੀਨਸ ਰਿਲੇਸ਼ਨਜ਼ ਮੰਤਰੀ ਬਣੇ ਅਤੇ ਉਹ ਪਹਿਲੇ ਤਾਮਿਲ ਮੰਤਰੀ ਹਨ ਮਾਰਕ ਮਿਲਰ ਇਮੀਗ੍ਰੇਸ਼ਨ,  ਸ਼ਰਨਾਰਥੀ ਅਤੇ ਨਾਗਰਿਕਤਾ ਦੇ ਨਵੇਂ ਮੰਤਰੀ ਹਨ।

ਜਿਨ੍ਹਾਂ ਪੁਰਾਣੇ ਮੰਤਰੀਆਂ ਦੇ ਮਹਿਕਮੇ ਬਦਲ ਕੇ ਨਵੀਆਂ ਜ਼ਿੰਮੇਂਵਾਰੀਆਂ ਸੌਂਪੀਆਂ ਗਈਆਂ-

ਅਨੀਤਾ ਆਨੰਦ ਖਜ਼ਾਨਾ ਬੋਰਡ ਦੀ ਪ੍ਰਧਾਨ ਬਣੀ, ਮੈਰੀ-ਕਲੋਡ ਬਿਬਿਊ ਕੌਮੀ ਮਾਲ ਮੰਤਰੀ, ਬਿਲ ਬਲੇਅਰ ਰਾਸ਼ਟਰੀ ਰੱਖਿਆ ਮੰਤਰੀ, ਰੈਂਡੀ ਬੋਇਸੋਨੌਲਟ ਰੁਜ਼ਗਾਰ,  ਕਾਰਜਬਲ ਵਿਕਾਸ ਅਤੇ ਸਰਕਾਰੀ ਭਾਸ਼ਾਵਾਂ ਦੇ ਮੰਤਰੀ, ਜੀਨ-ਯਵੇਸ ਡੁਕਲੋਸ ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ, ਸੀਨ ਫਰੇਜ਼ਰ ਹਾਊਸਿੰਗ,  ਇਨਫਰਾਸਟਰੱਕਚਰ ਅਤੇ ਕਮਿਊਨਿਟੀਜ਼ ਮੰਤਰੀ, ਕਰੀਨਾ ਗੋਲਡ ਹਾਊਸ ਆਫ ਕਾਮਨਜ਼ ਵਿੱਚ ਸਰਕਾਰ ਦੀ ਨੇਤਾ, ਮਾਰਕ ਹੌਲੈਂਡ ਸਿਹਤ ਮੰਤਰੀ, ਅਹਿਮਦ ਹੁਸੈਨ ਅੰਤਰਰਾਸ਼ਟਰੀ ਵਿਕਾਸ ਮੰਤਰੀ, ਗੁਡੀ ਹਚਿੰਗਸ ਦਿਹਾਤੀ ਆਰਥਿਕ ਵਿਕਾਸ ਮੰਤਰੀ ਅਤੇ ਅਟਲਾਂਟਿਕ ਕੈਨੇਡਾ ਅਪਰਚਿਊਨਿਟੀਜ਼ ਮੰਤਰੀ, ਕਮਲ ਖਹਿਰਾ ਵਿਭਿੰਨਤਾ,  ਸ਼ਮੂਲੀਅਤ ਅਤੇ ਅਪਾਹਜ ਵਿਅਕਤੀਆਂ ਦੇ ਮੰਤਰੀ, ਡੋਮਿਨਿਕ ਲੇਬਲੈਂਕ ਜਨਤਕ ਸੁਰੱਖਿਆ,  ਲੋਕਤੰਤਰੀ ਸੰਸਥਾਵਾਂ ਅਤੇ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ, ਡਾਇਨ ਲੇਬੂਥਿਲੀਅਰ ਮੱਛੀ ਪਾਲਣ,  ਸਮੁੰਦਰਾਂ ਅਤੇ ਕੈਨੇਡੀਅਨ ਕੋਸਟ ਗਾਰਡ ਮੰਤਰੀ, ਲਾਰੈਂਸ ਮੈਕਾਲੇ ਖੇਤੀਬਾੜੀ ਅਤੇ ਐਗਰੀ-ਫੂਡ ਮੰਤਰੀ, ਮਾਰਕ ਮਿਲਰ ਇਮੀਗ੍ਰੇਸ਼ਨ,  ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ, ਮੈਰੀ ਐਨਜੀ ਐਕਸਪੋਰਟ ਪ੍ਰਮੋਸ਼ਨ,  ਅੰਤਰਰਾਸ਼ਟਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ, ਸੀਮਸ ਓ'ਰੀਗਨ ਜੂਨੀਅਰ ਕਿਰਤ ਅਤੇ ਸੀਨੀਅਰ ਮੰਤਰੀ, ਜਿਨੇਟ ਪੇਟੀਪਾਸ ਟੇਲਰ ਵੈਟਰਨਜ਼ ਅਫੇਅਰਜ਼ ਅਤੇ ਰਾਸ਼ਟਰੀ ਰੱਖਿਆ ਦੇ ਐਸੋਸੀਏਟ ਮੰਤਰੀ, ਕਾਰਲਾ ਕੁਆਲਟਰੋ ਖੇਡ ਅਤੇ ਸਰੀਰਕ ਗਤੀਵਿਧੀ ਮੰਤਰੀ, ਪਾਬਲੋ ਰੋਡਰਿਗਜ਼ ਟਰਾਂਸਪੋਰਟ ਮੰਤਰੀ ਅਤੇ ਕਿਊਬਿਕ ਲੈਫਟੀਨੈਂਟ, ਹਰਜੀਤ ਸਿੰਘ ਸੱਜਨ ਕੈਨੇਡਾ ਲਈ ਕਿੰਗਜ਼ ਪ੍ਰਵੀ ਕੌਂਸਲ ਦੇ ਪ੍ਰਧਾਨ, ਐਮਰਜੈਂਸੀ ਅਤੇ ਕੈਨੇਡਾ ਦੀ ਪੈਸੀਫਿਕ ਆਰਥਿਕ ਵਿਕਾਸ ਮੰਤਰੀ,  ਪਾਸਕੇਲ ਸੇਂਟ-ਓਂਜ ਕੈਨੇਡੀਅਨ ਹੈਰੀਟੇਜ ਮੰਤਰੀ, ਜੋਨਾਥਨ ਵਿਲਕਿਨਸਨ ਊਰਜਾ ਅਤੇ ਕੁਦਰਤੀ ਸਰੋਤ ਮੰਤਰੀ ਬਣੇ ਹਨ।

ਮੰਤਰੀ ਮੰਡਲ ਵਿਚ ਪਹਿਲੀ ਵਾਰ ਸ਼ਾਮਲ ਹੋਏ ਨਵੇਂ ਚਿਹਰੇ-

ਗੈਰੀ ਆਨੰਦਸੰਗਰੀ ਕ੍ਰਾਊਨ-ਇੰਡੀਜੀਨਸ ਰਿਲੇਸ਼ਨਜ਼ ਮੰਤਰੀ, ਟੈਰੀ ਬੀਚ ਨਾਗਰਿਕ ਸੇਵਾਵਾਂ ਦੇ ਮੰਤਰੀ, ਸੋਰਾਇਆ ਮਾਰਟੀਨੇਜ਼ ਫਰਾਡਾ ਸੈਰ-ਸਪਾਟਾ ਮੰਤਰੀ ਅਤੇ ਕਿਊਬਿਕ ਦੇ ਖੇਤਰਾਂ ਲਈ ਕੈਨੇਡਾ ਦੇ ਆਰਥਿਕ ਵਿਕਾਸ ਮੰਤਰੀ, ਯਾਰਾ ਸਾਕਸ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਅਤੇ ਐਸੋਸੀਏਟ ਸਿਹਤ ਮੰਤਰੀ, ਜੇਨਾ ਸੂਡਜ਼ ਪਰਿਵਾਰ,  ਬੱਚਿਆਂ ਅਤੇ ਸਮਾਜਿਕ ਵਿਕਾਸ ਮੰਤਰੀ, ਰੇਚੀ ਵਾਲਡੇਜ਼ ਛੋਟੇ ਕਾਰੋਬਾਰ ਦੇ ਮੰਤਰੀ, ਆਰਿਫ ਵਿਰਾਨੀ ਕੈਨੇਡਾ ਦੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਬਣੇ ਹਨ।

 

Have something to say? Post your comment

 

ਸੰਸਾਰ

ਅਸੀਂ ਪ੍ਰਮਾਣੂ ਟਕਰਾਅ ਨੂੰ ਰੋਕਿਆ, ਨਹੀਂ ਤਾਂ ਲੱਖਾਂ ਲੋਕ ਮਾਰੇ ਜਾਂਦੇ, ਭਾਰਤ-ਪਾਕਿਸਤਾਨ ਤਣਾਅ 'ਤੇ ਟਰੰਪ ਨੇ ਕਿਹਾ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ

ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ

ਕੈਨੇਡਾ ਚੋਣਾਂ ਵਿੱਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ

ਕੈਨੇਡਾ ਚੋਣ: ਲਿਬਰਲ ਪਾਰਟੀ ਚੌਥੀ ਵਾਰ ਸੱਤਾ ਵਿੱਚ ਵਾਪਸ ਆਈ, ਟਰੰਪ ਦੀ 'ਟੈਰਿਫ ਵਾਰ' ਨੇ ਮਾਰਕ ਕਾਰਨੀ ਦਾ ਰਸਤਾ ਆਸਾਨ ਕਰ ਦਿੱਤਾ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਹਜਾਰਾਂ ਸ਼ਰਧਾਲੂ ਬੜੇ ਉਤਸ਼ਾਹ ਨਾਲ ਹੋਏ ਸ਼ਾਮਲ

ਕੈਨੇਡਾ: ਬਲਵੀਰ ਢੱਟ,ਤੇਗਜੋਤ ਬੱਲ, ਬਲਦੀਪ ਝੰਡ ਅਤੇ ਮਨਦੀਪ ਧਾਲੀਵਾਲ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸੰਭਾਲਿਆ ਮੋਰਚਾ

ਭਾਰਤ-ਪਾਕਿਸਤਾਨ ਸਰਹੱਦੀ ਤਣਾਅ -ਦੋਵੇਂ ਦੇਸ਼ ਇਸਨੂੰ ਹੱਲ ਕਰ ਲੈਣਗੇ- ਟਰੰਪ ਨੇ ਕਿਹਾ