ਹਰਿਆਣਾ

ਨੁੰਹ ਵਿਚ ਹੋਈ ਦੁਰਘਟਨਾ ਮੰਦਭਾਗੀ, ਹੁਣ ਤਕ ਘਟਨਾ ਵਿਚ 6 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ - ਮੁੱਖ ਮੰਤਰੀ

ਕੌਮੀ ਮਾਰਗ ਬਿਊਰੋ | August 02, 2023 05:51 PM

 

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨੁੰਹ ਵਿਚ ਹੋਈ ਘਟਨਾ ਨੁੰ ਮੰਦਭਾਗੀ ਦੱਸਦੇ ਹੋਏ ਕਿਹਾ ਕਿ ਇਸ ਦਰਦਨਾਕ ਘਟਨਾ ਵਿਚ ਹੁਣ ਤਕ ਲੋਕਾਂ ਦੀ ਮੌਤ ਹੋਈ ਹੈ,  ਜਿਨ੍ਹਾਂ ਵਿਚ ਦੋ ਹੋਮਗਾਰਡ ਦੇ ਜਵਾਨ ਹਨ ਅਤੇ ਨਾਗਰਿਕ ਸ਼ਾਮਿਲ ਹੈ ਕਈ ਲੋਕ ਜਖਮੀ ਹੋਏ ਹਨ,  ਜਿਨ੍ਹਾਂ ਨੂੰ ਨਲਹੜ ਹਸਪਤਾਲ,  ਮੇਦਾਂਤਾ ਹਸਪਤਾਲ ਗੁਰੂਗ੍ਰਾਮ ਤੇ ਹੋਰ ਹਸਪਤਾਲਾਂ ਵਿਚ ਭਰਤੀ ਕਰਾਇਆ  ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜੋ ਸਾਜਿਸ਼ ਕਰਨ ਵਾਲੇ ਸਨ,  ਉਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਸਰਚ ਆਪ੍ਰੇਸ਼ਨ ਵੀ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ,  ਜੋ ਲੋਕ ਭੱਜੇ ਹੋਏ ਹਨ,  ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਤਕ 116 ਲੋਕ ਗਿਰਫਤਾਰ ਕੀਤੇ ਜਾ ਚੁੱਕੇ ਹਨ,  ਅੱਜ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਜੋ ਵੀ ਲੋਕ ਇਸ ਵਿਚ ਦੋਸ਼ੀ ਪਾਏ ਜਾਣਗੇ,  ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ,  ਕਿਸੇ ਨੂੰ ਵੀ ਬਖਸ਼ਿਆ ਨਈਂ ਜਾਵੇਗਾਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਪੁਲਿਸ ਦੀ 30 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਕੇਂਦਰੀ ਸੁਰੱਖਿਆ ਫੋਰਸਾਂ ਦੀਆਂ 20 ਕੰਪਨੀਆਂ ਕੇਂਦਰ ਤੋਂ ਸਾਨੂੰ ਮਿਲੀਆਂ ਸਨ,  ਜਿਨ੍ਹਾਂ ਵਿੱਚੋਂ 3 ਕੰਪਨੀਆਂ ਪਲਵਲ,  2 ਕੰਪਨੀਆਂ ਗੁਰੂਗ੍ਰਾਮ ਅਤੇ 1 ਕੰਪਨੀ ਨੂੰ ਫਰੀਦਾਬਾਦ ਵਿਚ ਤੈਨਾਤ ਕੀਤਾ ਗਿਆ ਹੈ ਅਤੇ 14 ਕੰਪਨੀਆਂ ਨੁੰਹ ਜਿਲ੍ਹੇ ਵਿਚ ਤੈਨਾਤ ਕੀਤੀਆਂ ਗਈਆਂ ਹਨਆਮ ਨਾਗਰਿਕਾਂ ਦੀ ਸੁਰੱਖਿਆ ਕਰਨਾ ਸਾਡੀ ਜਿਮੇਵਾਰੀ ਹੈ,  ਉਨ੍ਹਾਂ ਦੀ ਸੁਰੱਖਿਆ ਲਈ ਸਾਡੀ ਸੁਰੱਖਿਆ ਏਜੰਸੀਆਂ ,  ਪੁਲਿਸ ਸਾਰੇ ਚੌਕਸ ਹਨ ਹੋਰ ਸਥਾਨਾਂ 'ਤੇ ਵੀ ਜੋ ਛੁੱਟ-ਪੁੱਟ ਘਟਨਾਵਾਂ ਹੋਈਆਂ ਹਨ,  ਉਨ੍ਹਾਂ 'ਤੇ ਕੰਟਰੋਲ ਕਰ ਲਿਆ ਗਿਆ ਹੈ,  ਸਥਿਤੀ ਆਮ ਹੋ ਗਈ ਹੈ

 

ਸ਼ਾਂਤੀ ਅਤੇ ਭਾਈਚਾਰਾ ਬਣਾ ਕੇ ਸਮਾਜ ਦੀ ਏਕਤਾ ਦਾ ਸੰਦੇਸ਼ ਦੇਣ ਆਮ ਨਾਗਰਿਕ

          ਸ੍ਰੀ ਮਨੋਹਰ ਲਾਲ ਨੇ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਸ਼ਾਂਤੀ ਬਣਾਏ ਰੱਖਣ,  ਆਪਸੀ ਤਨਾਅ ਨਾਲ ਭਾਈਚਾਰਾ ਵਿਗੜਦਾ ਹੈ,  ਇਸ ਲਈ ਨਾਗਰਿਕ ਭਾਈਚਾਰਾ ਬਣਾਏ ਰੱਖਣ ਭਾਈਚਾਰਾ ਬਣਾਏ ਰੱਖਣ ਵਿਚ ਹੀ ਸੂਬੇ ਦੀ ਖੁਸ਼ਹਾਲੀ ਹੈ,  ਕਿ ਕਿਸੇ ਤਰ੍ਹਾ ਦੀ ਘਟਨਾ ਨੂੰ ਅੱਗੇ ਨਾ ਵੱਧਣ ਦੇਣ ਆਮਜਨਤਾ ਸ਼ਾਂਤੀ ਅਤੇ ਭਾਈਚਾਰਾ ਬਣਾ ਕੇ ਸਮਾਜ ਦੀ ਏਕਤਾ ਦਾ ਸੰਦੇਸ਼ ਦੇਣ

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ