ਹਰਿਆਣਾ

ਵਿਵਸਥਾ ਬਦਲਾਅ ਦਾ ਜਨਤਾ ਨੂੰ ਹੋ ਰਿਹਾ ਫਾਇਦਾ - ਮੁੱਖ ਮੰਤਰੀ ਮਨੋਹਰ ਲਾਲ

ਕੌਮੀ ਮਾਰਗ ਬਿਊਰੋ | August 14, 2023 08:47 PM

 

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਜਪਾ ਨੇ ਸੱਤਾ ਵਿਚ ਆਉਣ ਦੇ ਬਾਅਦ ਪਿਛਲੇ 9 ਸਾਲਾਂ ਵਿਚ ਵਿਵਸਥਾ ਨੂੰ ਬਦਲਿਆ ਹੈ,  ਜਿਸ ਦਾ ਸਿੱਧਾ ਫਾਇਦਾ ਜਨਤਾ ਨੂੰ ਪਹੁੰਚ ਰਿਹਾ ਹੈ। ਕਾਂਗਰਸ ਤਾਂ ਵਿਵਸਥਾ ਬਦਲਣ ਦੇ ਬਾਰੇ ਵਿਚ ਸੋਚ ਵੀ ਨਹੀਂ ਸਕਦੀ। ਵਿਰੋਧੀ ਵੀ ਹੁਣ ਸੱਤਾਰੂੜ ਸਰਕਾਰ ਨੂੰ ਪੋਰਟਲ ਦੀ ਸਰਕਾਰ ਕਹਿਣ ਲੱਗੇ ਹਨ। ਨਵੀਂ ਵਿਵਸਥਾਵਾਂ ਦੇ ਤਹਿਤ ਲੋਕਾਂ ਦੇ ਕੰਮ ਹੱਥੋਂ ਹੱਥ ਹੋਣ ਲੱਗੇ ਹਨ ਅਤੇ ਭ੍ਰਿਸ਼ਟਾਚਾਰ 'ਤੇ ਰੋਕ ਲੱਗੀ ਹੈ।

ਮੁੱਖ ਮੰਤਰੀ ਅੱਜ ਕਰਨਾਲ ਜਿਲ੍ਹਾ ਦੇ ਪਿੰਡ ਪੁੰਡਰਕ ਵਿਚ ਹਲਕੇ ਦੇ 20ਵੇਂ ਜਨਸੰਵਾਦ ਪ੍ਰੋਗ੍ਰਾਮ ਦੇ ਤਹਿਤ ਗ੍ਰਾਮੀਣਾਂ ਨੂੰ ਸੰਬੋਧਿਤ ਕਰ ਰਹੇ ਸਨ।

ਉਨਾਂ  ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 10 ਸਾਲ ਵਿਚ ਜਿੰਨ੍ਹੇ ਵਿਕਾਸ ਕੰਮ ਕਰਾਏ ਉਸ ਤੋਂ ਦੋ ਗੁਣਾਵੱਧ ਭਾਜਪਾ ਨੇ 9 ਸਾਲ ਵਿਚ ਕਰ ਦਿੱਤੇ। ਇੰਨ੍ਹਾਂ ਹੀ ਨਹੀਂ ਕਾਂਗਰਸ ਰਾਜ ਵਿਚ ਜਿੰਨ੍ਹੇ ਪੈਸਾ ਖਰਚ ਹੁੰਦਾ ਸੀ ਉਸ ਤੋਂ ਅੱਧੇ ਵਿਚ ਵਿਕਾਸ ਕੰਮ ਪੂਰੇ ਕਰਾਏ ਗਏ ਹਨ। 2014 ਤੋਂ ਪਹਿਲਾਂ 100 ਵਿੱਚੋਂ 15 ਪੈਸੇ ਹੀ ਹੇਠਾਂ ਤਕ ਪਹੁੰਚਦੇ ਸਨ ਪਰ ਹੁਣ ਇਕ ਕਲਿਕ ਨਾਲ ਸੌ-ਫੀਸਦੀ ਰਕਮ ਲਾਭਕਾਰਾਂ ਦੇ ਖਾਤਿਆਂ ਵਿਚ ਪਹੁੰਚਦੀ ਹੈ।

ਉਨ੍ਹਾਂ ਨੇ ਕਿਹਾ ਕਿ ਇਕ ਦੌਰ ਸੀ ਜਦੋਂ ਬੁਢਾਪਾ ਪੈਂਸ਼ਨ ਵੰਡਦੇ ਸਮੇਂ ਸ਼ਾਮ ਨੂੰ ਜੇ ਕਰ ਦੱਸ ਲੋਕਾਂ ਦੀ ਪੈਂਸ਼ਨ ਬੱਚ ਜਾਂਦੀ ਸੀ ਤਾਂ ਊਸ ਨੂੰ ਉਲਟਾ ਸਿੱਧਾ ਅਗੂੰਠਾ ਲਗਾ ਕੇ ਵੰਡ ਹੋਇਆ ਦਿਖਾ ਦਿੱਤਾ ਜਾਂਦਾ ਸੀ,  ਪਰ ਹੁਣ ਅਜਿਹਾ ਨਹੀਂ ਹੈ। ਪਿੰਡਾਂ ਵਿਚ ਵਿਕਾਸ ਦੇ ਲਈ ਕਿੰਨ੍ਹੀ ਗਾਂਟ ਭੇਜਣੀ ਹੈ ਇਹ ਆਬਾਦੀ ਅਨੁਸਾਰ ਤੈਅ ਕਰ ਦਿੱਤਾ ਗਿਆ ਹੈ। ਇਸ ਰਕਮ ਨੂੰ ਪੰਚਾਇਤ ਅਤੇ ਨਗਰ ਨਿਗਮ ਨੂੰ ਖਰਚ ਕਰਨ ਦੀ ਆਜਾਦੀ ਹੈ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਪਿੰਡ ਵਿਚ ਜਿਨ੍ਹਾਂ ਦੇ ਪਰਿਵਾਰ ਪਹਿਚਾਣ ਪੱਤਰ ਨਹੀਂ ਬਣੇ ਹਨ,  ਤੁਰੰਤ ਬਣਾਉਨ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਇਕ ਮਹਤੱਵਪੂਰਨ ਦਸਦਾਵੇਜ ਬਣ ਚੁੱਕਾ ਹੈ। ਵੱਖ-ਵੱਖ ਯੋਜਨਾਵਾਂ ਦਾ ਫਾਇਦਾ ਲੈਣ ਲਈ ਪੀਪੀਪੀ ਜਰੂਰੀ ਹੈ।

ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਪੀਪੀਪੀ ਦੇ ਆਂਕੜਿਆਂ ਅਨੁਸਾਰ ਪੁੰਡਰਕ ਦੀ ਆਬਾਦੀ 3863 ਹੈ। 353 ਫੀਸਦੀ ਲੋਕਾਂ ਦੀ ਆਮਦਨ 1.80 ਲੱਖ ਤੋਂ ਘੱਟ ਹੈ। ਆਯੂਸ਼ਮਾਨ ਭਾਰਤ ਯੋਜਨਾ ਤਹਿਤ 1731 ਲੋਕ ਯੋਗ ਹਨ। ਇੰਨ੍ਹਾਂ ਵਿੱਚੋਂ 1565 ਦੇ ਕਾਰਡ ਮੰਜੂਰ ਹੋ ਚੁੱਕੇ ਹਨ ਅਤੇ 108 ਲੋਕ ਯੋਜਨਾ ਦਾ ਲਾਭ ਲੈ ਚੁੱਕੇ ਹਨ। ਸਰਕਾਰ ਇੰਨ੍ਹਾਂ ਦੇ ਇਲਾਜ 'ਤੇ 40 ਲੱਖ ਰੁਪਏ ਖਰਚ ਕਰ ਚੁੱਕੀ ਹੈ। ਉਨ੍ਹਾਂ ਨੇ ਸੀਏਮਓ ਨੂੰ ਇਸ ਗੱਲ ਦੀ ਜਾਂਚ ਦੇ ਨਿਰਦੇਸ਼ ਦਿੱਤੇ ਕਿ ਪਵਨ ਕੁਮਾਰ ਪੁੱਤਰ ਸ਼ੇਰ ਸਿੰਘ ਦੇ ਇਲਾਜ 'ਤੇ 7 ਲੱਖ 11 ਹਜਾਰ ਰੁਪਏ ਦੀ ਰਕਮ ਖਰਚ ਹੋਈ  ਹੈ ਜਾਂ ਨਹੀਂ।

          ਮੁੱਖ ਮੰਤਰੀ ਨੇ ਕਿਹਾ ਕਿ ਪੀਪੀਪੀ ਦੇ ਆਧਾਰ 'ਤੇ ਪਿੰਡ ਵਿਚ 133 ਨਵੇਂ ਰਾਸ਼ਨ ਕਾਰਡ ਬਣੇ ਹਨ। ਪਹਿਲਾਂ ਰਾਸ਼ਨ ਕਾਰਡ ਧਾਰਕਾਂ ਦੀ ਗਿਣਤੀ 357 ਸੀ ਜੋ ਹੁਣ ਵੱਧ ਕੇ 490 ਹੋ ਗਈ ਹੈ। ਤਿੰਨ ਲੋਕਾਂ ਦੀ ਬੁਢਾਪਾ ਪੈਂਸ਼ਨ ਖੁਦ ਬਣੀ ਹੈ। ਇਸ ਦੇ ਲਈ ਉਨ੍ਹਾਂ ਨੂੰ ਦਫਤਰਾਂ ਦੇ ਚੱਕਰ ਨਹੀ ਕੱਟਣੇ ਪਏ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਿਫਾਰਿਸ਼ ਦੇ ਆਧਾਰ 'ਤੇ ਨੌਕਰੀ ਦਾ ਦੌਰਾ ਖਤਮ ਹੋ ਚੁੱਕਾ ਹੈ। ਨੌ ਸਾਲ ਵਿਚ ਇਸ ਪਿੰਡ ਵਿਚ 20 ਲੋਕਾਂ ਨੂੰ ਕੇਂਦਰ ਅਤੇ 20 ਨੂੰ ਸੂਬਾ ਸਰਕਾਰ ਦੀ ਨੌਕਰੀ ਮਿਲੀ ਹੈ। ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਯੋਜਨਾ ਤਹਿਤ 26 ਲੋਕਾਂ ਦੇ ਕਰਜੇ ਮੰਜੂਰ ਹੋ ਚੁੱਕੇ ਹਨ। ਪਿੰਡ ਵਿਚ 2 ਕਰੋੜ 88 ਲੱਖ ਦੇ ਵਿਕਾਸ ਕੰਮ ਕਰਾਏ ਗਏ ਹਨ।

 ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਹਰ ਪਿੰਡ ਵਿਚ ਲਾਇਬ੍ਰੇਰੀ ਖੋਲੀ ਜਾਵੇਗੀ। ਪੰਚਾਇਤਾਂ ਤੋਂ ਤਾਲਾਬਾਂ ਦੀ ਸਫਾਈ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਕੰਮ ਲਈ ਡੀਜਲ ਦਾ ਪੈਸਾ ਸਰਕਾਰ ਦਵੇਗੀ। ਪਿੰਡ ਦੇ ਸਤਪਾਲ,  ਰੋਸ਼ਨ ਅਤੇ ਬਨਾਰਸੀ ਦੀ ਬੁਢਾਪਾ ਪੈਂਸ਼ਨ ਮੌਕੇ 'ਤੇ ਹੀ ਬਣਾਈ ਗਈ। ਮੁੱਖ ਮੰਤਰੀ ਨੇ ਕਿਹਾ ਕਿ ਅਗਲਾ ਚੋਣ ਵੀ ਤੁਹਾਡਾ ਆਪਣਾ ਹੋਵੇਗਾ। ਕੁੱਝ ਲੋਕ ਉਲਟੀ-ਸਿੱਧੀ ਗੱਲਾਂ ਵੀ ਕਰਣਗੇ ,  ਕੇਂਦਰ ਵਿਚ ਸ੍ਰੀ ਨਰੇਂਦਰ ਮੋਦੀ ਅਤੇ ਰਾਜ ਵਿਚ ਭਾਜਪਾ ਦੀ ਤੀਜੀ ਵਾਰ ਸਰਕਾਰ ਬਨਾਉਣ ਲਈ ਚੋਣ ਦੀ ਤਿਆਰ ਤੁਹਾਨੂੰ ਖੁਦ ਕਰਨੀ ਹੈ।

          ਉਨ੍ਹਾਂ ਨੇ ਕਰਨਾਲ ਵਿਚ ਵਾਲੀਬਾਲ ਅਕਾਦਮੀ ਹੋਸਟਲ ਦੇ ਨਿਰਮਾਣ ਦੀ ਮੰਗ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।

 ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰ ਸਾਲ 14 ਅਗਸਤ ਨੂੰ ਵਿਭਾਜਨ ਵਿਵਿਭੀਸ਼ਿਕਾ ਸਮ੍ਰਿਤੀ ਦਿਵਸ ਮਨਾਉਣ ਦੀ ਅਪੀਲ ਕੀਤੀ ਹੈ। ਦੁਖਦ ਪਹਿਲੂ ਇਹ ਹੈ ਕਿ ਅੱਜ ਦੇ ਦਿਨ ਅੰਗ੍ਰੇਜਾਂ ਨੇ ਦੇਸ਼ ਦਾ ਵੰਡ ਕੀਤਾ,  ਜਿਸ ਦੇ ਕਾਰਨ ਵੱਡੀ ਗਿਣਤੀ ਵਿਚ ਲੋਕ ਸ਼ਹੀਦ ਹੋਏ ਅਤੇ ਲੱਖਾਂ ਨੂੰ ਦੇਸ਼ ਛੱਡ ਕੇ ਆਉਣਾ-ਜਾਣਾ ਪਿਆ। ਘਟਨਾ ਨੂੰ ਅੱਜ 76 ਸਾਲ ਹੋ ਗਏ ਹਨ। ਵਿਭਾਜਨ ਦੀ ਦਰਦ ਭਰੀ ਕਹਾਣੀਆਂ ਉਸ ਸਮੇਂ ਤੋਂ ਬਜੁਰਗਾਂ ਨਾਲ ਸੁਣੀਆਂ ਜਾ ਸਕਦੀਆਂ ਹਨ।ਉਚਾਨਾ ਬਾਈਪਾਸ 'ਤੇ ਰੇਲਵੇ ਅੰਡਰ ਬ੍ਰਿਜ 'ਤੇ ਸ਼ੈਡ ਪਾਉਣ ਵਿਚ ਰੁਕਾਵਟ ਬਣ ਰਹੀ  ਬਿਜਲੀ ਦੀਆਂ ਤਾਰਾਂ ਹੁਣ ਤਕ ਨਾ ਹਟਾਏ ਜਾਣ ਦੇ ਮਾਮਲੇ ਵਿਚ ਸਖਤ ਏਕਸ਼ਨ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਕ-ਦੂਜੇ ਵਿਭਾਗ ਨਾਲ ਜੁੜਿਆ ਵਿਕਾਸ ਕੰਮ ਪੈਸਿਆਂ ਦੇ ਅਭਾਵ ਵਿਚ ਨਹੀਂ ਰੁਕਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਏਸਟੀਮੇਟ ਮੰਜੂਰ ਹੁੰਦਾ ਰਹੇਗਾ ਫਿਲਹਾਲ ਖੰਬਿਆਂ ਦੀ ਉਚਾਈ ਵਧਾ ਕੇ ਲਾਹਿਨ ਨੁੰ ਉੱਪਰ ਚੁੱਕ ਦੇਣ। ਕੰਮ ਤੇਜੀ ਨਾਲ ਅਤੇ ਜਿਨ੍ਹਾਂ ਜਰੂਰੀ ਹੋਵੇ ਉਨ੍ਹਾਂ ਕਰਨ। ਪੁੱਛਨ 'ਤੇ ਸਬੰਧਿਤ ਅਧਿਕਾਰੀਆਂ ਨੇ ਮੁੱਖ ਮੰਤਰੀ ਨੁੰ ਤਾਰਾਂ ਸ਼ਿਫਟ ਕਰਨ ਦੇ ਲਈ 7 ਲੱਖ ਦਾ ਏਸਟੀਮੇਟ ਮੰਜੂਰ ਹੋਣ ਦੇ ਬਾਅਦ ਕਾਰਜ ਸ਼ੁਰੂ ਕਰਨ ਦੀ ਗੱਲ ਕਹੀ ਸੀ।

          ਇਸ ਮੌਕੇ 'ਤੇ ਡਿਪਟੀ ਕਮਿਸ਼ਨਬ ਅਨੀਸ਼ ਯਾਦਵ,  ਏਡੀਸੀ ਵੈਸ਼ਾਲੀ ਸ਼ਰਮਾ,  ਏਸਪੀ ਸ਼ਸ਼ਾਂਕ ਕੁਮਾਰ ਸਾਵਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ