ਹਰਿਆਣਾ

ਡਰੱਗ ਫਰੀ ਹਰਿਆਣਾ ਮੁਹਿੰਮ ਤਹਿਤ 1 ਸਤੰਬਰ ਨੂੰ ਹੋਵੇਗਾ ਮੇਗਾ ਸਾਈਕਲੋਥੋਨ ਦਾ ਪ੍ਰਬੰਧ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | August 21, 2023 07:19 PM

 

ਚੰਡੀਗੜ੍ਹਹਰਿਆਣਾ ਤੋਂ ਨਸ਼ੇ ਦੀ ਬੁਰਾਈ ਨੂੰ ਜੜ ਤੋਂ ਖਤਮ ਕਰਨ ਲਈ ਡਰੱਗ ਫਰੀ ਹਰਿਆਣਾ ਮੁਹਿੰਮ ਨੂੰ ਤੇਜੀ ਪ੍ਰਦਾਨ ਕਰਨ ਅਤੇ ਇਕ ਸਿਹਤਮੰਦ ਜੀਵਨਸ਼ੈਲੀ ਨੁੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਸਤੰਬਰ ਤੋਂ 25 ਸਤੰਬਰ ਤਕ ਇਕ ਮਹੀਨੇ ਦਾ ਸਾਈਕਲੋਥੋਨ  ਦਾ ਪ੍ਰਬੰਧ ਕੀਤਾ ਜਾਵੇਗਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸਤੰਬਰ ਨੂੰ ਕਰਨਾਲ ਤੋਂ ਹਰੀ ਝੰਡੀ ਦਿਖਾ ਕੇ ਸਾਈਕਲੋਥੋਨ ਦਾ ਆਗਾਜ ਕਰਣਗੇ ਅਤੇ ਇਸ ਦਾ ਸਮਾਪਨ 25 ਸਤੰਬਰ ਨੂੰ ਯਮੁਨਾਨਗਰ ਵਿਚ ਹੋਵੇਗਾ ਇਸ ਤੋਂ ਇਲਾਵਾ,  ਜਿਲ੍ਹਿਆਂ ਵਿਚ ਵੀ ਆਪਣੇ ਪੱਧਰ 'ਤੇ ਸਾਈਕਲੋਥੋਨ ਦਾ ਪ੍ਰਬੰਧ ਕੀਤਾ ਜਾਵੇਗਾ,  ਜਿਨ੍ਹਾਂ ਦੇ ਰਾਹੀਂ ਨਸ਼ੇ ਦੇ ਬੂਰੇ ਪ੍ਰਭਾਵਾਂ ਦੇ ਪ੍ਰਤੀ ਜਾਗਰੁਕਤਾ ਵਧਾਉਣ ਅਤੇ ਫਿਟਨੈਸ  ਨੂੰ ਪ੍ਰੋਤਸਾਹਿਤ ਕਰਨ ਦਾ ਸੰਦੇਸ਼ ਦਿੱਤਾ ਜਾਵੇਗਾਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ ਨੇ ਇਹ ਜਾਣਕਾਰੀ ਅੱਜ ਇੱਥੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਦੇ ਨਾਲ ਪ੍ਰਬੰਧਿਤ ਮਹਤੱਵਪੂਰਨ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੀ

ਸ੍ਰੀ ਵੀ. ਉਮਾਸ਼ੰਕਰ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਨਸ਼ੇ ਦੀ ਬੁਰਾਈ ਨੂੰ ਜੜ ਤੋਂ ਖਤਮ ਕਰਨ ਦੇ ਨਾਲ-ਨਾਲ ਨੌਜੁਆਨਾਂ ਨੂੰ ਸਿਹਤਮੰਦ ਅਤੇ ਨਸ਼ਾ ਮੁਕਤ ਜੀਵਨਸ਼ੈਲੀ ਦੇ ਵੱਲ ਪ੍ਰੋਤਸਾਹਿਤ ਕਰਨਾ ਹੈ ਸਾਈਕਲੋਥੋਨ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਦੇ ਮਹਤੱਵ ਲਈ ਜਾਗਰੁਕ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਨਸ਼ੇ ਦੇ ਹਾਨੀਕਾਰਕ ਪ੍ਰਭਾਵਾਂ ਦੇ ਬਾਰੇ ਵਿਚ ਵੀ ਜਾਣੂੰ ਕਰਵਾਇਆ ਜਾਵੇਗਾਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਸਾਈਕਲੋਥੋਨ ਵਿਚ ਕਾਲਜ ਤੇ ਸੀਨੀਅਰ ਸੈਕੇਡਰੀ ਸਕੂਲ ਦੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਯਕੀਨੀ ਕੀਤੀ ਜਾਵੇ ਇਸ ਤੋਂ ਇਲਾਵਾ ਜਿਲ੍ਹਾ ਡਿਪਟੀ ਕਮਿਸ਼ਨਰ ਸਿਹਤ,  ਆਬਕਾਰੀ ਅਤੇ ਕਰਾਧਾਨ ,  ਵਿਕਾਸ ਅਤੇ ਪੰਚਾਇਤ ਅਤੇ ਉੱਚ ਸਿਖਿਆ ਵਿਭਾਗਾਂ ਦੇ ਸਹਿਯੋਗ ਨਾਲ ਇਸ ਪ੍ਰੋਗ੍ਰਾਮ ਦਾ ਸਫਲ ਲਾਗੂ ਕਰਨ ਯਕੀਨੀ ਕਰਨ ਉਨ੍ਹਾਂ ਨੇ ਕਿਹਾ ਕਿ ਸਤੰਬਰ ਨੂੰ ਕਰਨਾਲ ਵਿਚ ਸ਼ੁਰੂ ਹੋਈ ਸਾਈਕਲੋਥੋਨ ਵੱਖ-ਵੱਖ ਜਿਲ੍ਹਿਆਂ ਤੋਂ ਹੁੰਦੇ ਹੋਏ 25 ਸਤੰਬਰ ਨੂੰ ਯਮੁਨਾਨਗਰ ਪਹੁੰਚੇਗੀ ਇਸ ਤੋਂ ਇਲਾਵਾ,  ਤਿਆਰ ਕੈਲੇਂਡਰ ਅਨੁਸਾਰ ਹਰੇਕ ਜਿਲ੍ਹੇ  ਵਿਚ ਵੀ ਸਾਈਕਲ ਰੈਲੀ ਤੇ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਜਾਵੇਗਾ

ਸ੍ਰੀ ਵੀ ਉਮਾਸ਼ੰਕਰ ਨੇ ਇਸ ਮੁਹਿੰਮ ਰਾਹੀਂ ਜਨ ਸਾਧਾਰਨ ਨੂੰ ਸਿਹਤ 'ਤੇ ਜੀਵਨਸ਼ੈਲੀ ਅਪਨਾਉਣ ਦੇ ਵੱਲ ਪ੍ਰੋਤਸਾਹਿਤ ਕਰਨ ਦੇ ਸਕੰਲਪ ਨੂੰ ਦਰਸ਼ਾਇਆ ਉਨ੍ਹਾਂ ਨੇ ਸਥਾਨਕ ਜਨਸਮੂਦਾਏ ਦੇ ਸਹਿਯੋਗ ਨਾਲ ਨਸ਼ੀਲੀ ਦਵਾਈਆਂ ਦੇ ਬੂਰੇ ਪ੍ਰਭਾਵਾਂ ਦੇ ਪ੍ਰਤੀ ਇਕ ਮਜਬੂਤ ਮੁਹਿੰਮ ਦੀ ਜਰੂਰਤ ਨੂੰ ਵੀ ਊਜਾਗਰ ਕੀਤਾ ਉਨ੍ਹਾਂ ਨੇ ਕਿਹਾ ਕਿ ਰਾਜ ਦੇ ਲੋਕਾਂ,  ਵਿਸ਼ੇਸ਼ਕਰ ਗ੍ਰਾਮੀਣ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਸਿਹਤ ਅਤੇ ਫਿਟਨੈਸ ਦੀ ਸਭਿਆਚਾਰ ਦਾ ਪ੍ਰਚਾਰ ਕਰਨ ਦੇ ਦ੍ਰਿਙ ਸੰਕਲਪ  ਦੇ ਨਾਲ ਜਿਲ੍ਹਾ ਪ੍ਰਸਾਸ਼ਨ ਅਤੇ ਸਬੰਧਿਤ ਵਿਭਾਗਾਂ ਵੱਲੋਂ ਸਮਰਪਿਤ ਯਤਨ ਕੀਤੇ ਜਾਣੇ ਚਾਹੀਦੇ ਹਨ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਨੇ ਕਿਹਾ ਕਿ ਸਾਈਕਲੋਥੋਨ ਦਾ ਅਹਿਮ ਵਿਸ਼ਾ ਨਸ਼ੀਲੀ ਦਵਾਈਆਂ ਦੇ ਬੁਰੇ ਪ੍ਰਭਾਵਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨਾ ਹੈ,  ਇਸ ਲਈ ਦਵਾਈਆਂ ਦੀ ਵਿਕਰੀ ਅਤੇ ਵਰਤੋ ਦੇ ਖਿਲਾਫ ਮਜਬੂਤ ਮੁਹਿੰਮ ਦੇ ਲਈ ਡਰੱਗ ਸੰਭਾਵਿਤ ਜਿਲ੍ਹਿਆਂ ਤੇ ਖੇਤਰਾਂ ਵਿਚ ਕੈਮਿਸਟ ਏਸੋਸਇਏਸ਼ਨ ਦੇ ਸਹਿਯੋਗ ਨਾਲ ਇਕ ਅਨੋਖੀ ਰਣਨੀਤੀ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ ਉਨ੍ਹਾਂ ਨੇ ਕਿਹਾ ਕਿ ਜਨਸੰਪਰਕ ਅਤੇ ਸਭਿਆਚਾਰ ਵਿਪਾਗ ਦੀ ਅਗਵਾਈ ਹੇਠ ਵਿਆਪਕ ਅਤੇ ਆਈਟੀ ਦੀ ਵਰਤੋ ਕਰਦੇ ਹੋਏ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਨਾਲ ਸਬੰਧਿਤ ਸੰਦੇਸ਼ਾਂ ਤੇ ਮਿਨੀ ਫਿਲਮਾਂ ਦਾ ਪ੍ਰਚਾਰ-ਪ੍ਰਸਾਰ ਕਰਨਾ ਯਕੀਨੀ ਕੀਤਾ ਜਾੇਵੇ ਉਨ੍ਹਾਂ ਨੇ ਕਿਹਾ ਕਿ ਸਾਈਕਲੋਥੋਨ ਦੇ ਬਾਅਦ ਪ੍ਰਤੀਭਾਗੀਆਂ ਨੂੰ ਨਸ਼ੀਲੀ ਦਵਾਈਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਪ੍ਰੋਤਸਾਹਨ ਦੇਣ ਦੀ ਸੁੰਹ ਵੀ ਦਿਵਾਈ ਜਾਵੇਗੀ

          ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਨੇ ਕਿਹਾ ਕਿ ਪੁਲਿਸ ਵਿਭਾਗ ਨੋਡਲ ਏਜੰਸੀ ਵਜੋ ਮਹਤੱਵਪੂਰਨ ਭੁਮਿਕਾ ਨਿਭਾਉਂਦੇ ਹੋਏ ਪ੍ਰੋਗ੍ਰਾਮ ਦੀ ਸੁਰੱਖਿਆ ਅਤੇ ਲਾਜਿਸਟਿਕਸ ਦੀ ਨਿਗਰਾਨੀ ਕਰੇਗਾ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਨਸ਼ੇ ਦੀ ਸਮਸਿਆ ਜਿਨ੍ਹਾਂ ਖੇਤਰਾਂ ਵਿਚ ਵੱਧ ਹੈ ਉਨ੍ਹਾਂ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਸਾਈਕਲੋਥੋਨ ਦਾ ਰੂਟ ਇੰਨ੍ਹਾਂ ਖੇਤਰਾਂ ਨੂੰ ਸ਼ਾਮਿਲ ਕਰ ਕੇ ਨਿਰਧਾਰਿਤ ਕੀਤਾ ਜਾਵੇ ਇਸ ਤੋਂ ਇਲਾਵਾ,  ਵੱਖ-ਵੱਖ ਸਭਿਆਚਾਰਕ ਪ੍ਰੋਗ੍ਰਾਮ ਵੀ ਪ੍ਰਬੰਧਿਤ ਕੀਤੇ ਜਾਣੇ ਚਾਹੀਦੇ ਹਨ

ਸ੍ਰੀ ਵੀ ਉਮਾਸ਼ੰਕਰ ਨੇ ਕਿਹਾ ਕਿ ਇਸ ਸਾਈਕਲੋਥੋਨ ਵਿਚ ਜਨਭਾਗੀਦਾਰਤਾ ਵਧਾਉਣ ਦੇ ਵਿਸ਼ੇਸ਼ ਯਤਨ ਕੀਤੇ ਜਾਣ ਵਿਆਪਕ ਜਾਗਰੁਕਤਾ ਯਕੀਨੀ ਕਰਨ ਲਈ ਸਥਾਨਕ ਪ੍ਰਭਾਵਸ਼ਾਲੀ ਲੋਕਾਂ ਗਾਇਕਾਂ ,  ਗੈਰ ਸਰਕਾਰੀ ਸੰਗਠਨਾਂ ਦੇ ਨਾਲ-ਨਾਲ ਧਾਰਮਿਕ ਤੇ ਸਮਾਜਿਕ ਸੰਗਠਨਾਂ ਦਾ ਵੀ ਸਹਿਯੋਗ ਲਿਆ ਜਾਣਾ ਚਾਹੀਦਾ ਹੈ ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਈਕਲੋਥੋਨ ਤੇ ਹੋਰ ਪ੍ਰੋਗ੍ਰਾਮਾਂ ਵਿਚ ਸਥਾਨਕ ਸਾਂਸਦਾਂ,  ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਜਾਵੇ,  ਜਿਸ ਨਾਲ ਇਸ ਸਮਾਜਿਕ ਕੰਮ ਵਿਚ ਆਮ ਜਨਾਮਨਸ ਦੀ ਵੀ ਸਰਗਰਮ ਭਾਗੀਦਾਰੀ ਯਕੀਨੀ ਹੋਵੇਗੀ ਇਸ ਤੋਂ ਇਲਾਵਾ,  ਨਸ਼ੀਲੇ ਪਦਾਰਥਾਂ ਦੇ ਬੂਰੇ ਪ੍ਰਭਾਵਾਂ ਦੇ ਪ੍ਰਤੀ ਜਾਗਰੁਕਤਾ ਲਿਆਉਣ ਲਈ ਡਰੱਗ ਦੀ ਸਮਸਿਆ ਵਾਲੇ ਖੇਤਰਾਂ,  ਵਿਸ਼ੇਸ਼ ਰੂਪ ਨਾਲ ਗ੍ਰਾਮੀਣ ਖੇਤਰਾਂ ਵਿਚ ਸਿਹਤ ਕੈਂਪ ਪ੍ਰਬੰਧਿਤ ਕੀਤੇ ਜਾਣ

ਵਿਸ਼ੇਸ਼ ਅਧਿਕਾਰੀ (ਕੰਮਿਊਨਿਟੀ ਪੁਲਿਸਿੰਗ ਅਤੇ ਆਊਟਰੀਚ) ਸ੍ਰੀ ਪੰਕਜ ਨੈਨ ਨੇ ਕਿਹਾ ਕਿ ਲਭਗ 1000 ਸਾਈਕਲ ਚਾਲਕਾਂ ਦੇ ਨਾਲ ਸਾਈਕਲੋਥੋਨ ਵਜੋ ਜਿਲ੍ਹਿਆਂ ਵਿਚ ਰੋਜਾਨਾ ਰੈਲੀਆਂ ਦਾ ਪ੍ਰਬੰਧ ਕੀਤਾ ਜਾਵੇ ਇਹ ਰੈਲੀਆਂ ਪਹਿਲਾਂ ਨਿਰਧਾਰਿਤ ਮਾਰਗਾਂ ਤੋਂ ਗੁਜਰਣਗੀਆਂ ਅਤੇ ਨਸ਼ੀਲੀ ਦਵਾਈਆਂ ਦੇ ਖਿਲਾਫ ਜਾਗਰੁਕਤਾ ਦਾ ਸੰਦੇਸ਼ ਫੈਲਾਉਣਗੀਆਂ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਦੇ ਸਮੂਹਿਕ ਯਤਨਾਂ ਨਾਲ ਯਕੀਨੀ ਤੌਰ 'ਤੇ ਹਰਿਆਣਾ ਨਸ਼ਾ ਮੁਕਤ ਸੂਬਾ ਬਨਣ ਦੇ ਵੱਧ ਅਗਰਸਰ ਹੋਵੇਗਾ

Have something to say? Post your comment

 

ਹਰਿਆਣਾ

ਕੁਰੂਕਸ਼ੇਤਰ ਵਿਖੇ ਧਰਮ ਪ੍ਰਚਾਰ ਲਹਿਰ ਤਹਿਤ ਵਿਸ਼ਾਲ ਗੁਰਮਤਿ ਸਮਾਗਮ ਆਯੋਜਤ

ਹਰਿਆਣਾ ਸਿੱਖ ਗੁਰਦਵਾਰਾ ਕਮੇਟੀ ਸਰਕਾਰ ਨਾਲ ਤਾਲਮੇਲ ਕਰਕੇ ਹਰਿਆਣਵੀ ਸਿੱਖਾਂ ਦੇ ਲਟਕਦੇ ਮਸਲੇ ਹਲ ਕਰਵਾਏਗੀ-ਭੁਪਿੰਦਰ ਸਿੰਘ ਅਸੰਧ

ਨੌਜੁਆਨਾ ਦੇ ਸਵਾਭੀਮਾਨ ਦੇ ਲਈ ਨੌਕਰੀਆਂ ਨੂੰ ਮਿਸ਼ਨ ਮੈਰਿਟ ਵਿਚ ਬਦਲਿਆ - ਮਨੋਹਰ ਲਾਲ

ਨਸ਼ਾ ਮੁਕਤ ਹਰਿਆਣਾ ਦਾ ਸਪਨਾ ਦੇਖਿਆ ਮੁੱਖ ਮੰਤਰੀ ਨੇ, ਮਿਲ ਕੇ ਕਰਨ ਸਾਕਾਰ - ਰਾਜੀਵ ਜੈਨ

ਚੰਦਰਯਾਨ -3 ਦੀ ਚੰਨ੍ਹ 'ਤੇ ਸਫਲ ਲੈਂਡਿੰਗ ਨਾਲ ਹਰ ਭਾਰਤੀ ਵਧਿਆ ਮਾਣ - ਮੁੱਖ ਮੰਤਰੀ

ਵਿਵਸਥਾ ਬਦਲਾਅ ਦਾ ਜਨਤਾ ਨੂੰ ਹੋ ਰਿਹਾ ਫਾਇਦਾ - ਮੁੱਖ ਮੰਤਰੀ ਮਨੋਹਰ ਲਾਲ

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਨੁੰਹ ਹਿੰਸਾ ਦੀ ਜਾਂਚ ਹੋਵੇਗੀ, ਸਾਜਸ਼ ਰੱਚਣ ਵਾਲਿਆਂ ਨੂੰ ਬੇਨਕਾਬ ਕੀਤਾ ਜਾਵੇਗਾ - ਗ੍ਰਹਿ ਮੰਤਰੀ

ਨੁੰਹ ਵਿਚ ਹੋਈ ਦੁਰਘਟਨਾ ਮੰਦਭਾਗੀ, ਹੁਣ ਤਕ ਘਟਨਾ ਵਿਚ 6 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ - ਮੁੱਖ ਮੰਤਰੀ

ਨੁੰਹ ਹਿੰਸਾ ਮਾਮਲੇ ਵਿਚ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ - ਵਿਜ