ਅੰਮ੍ਰਿਤਸਰ - ਪਾਕਿਸਤਾਨ ਵਿਖੇ ਸਥਿਤ ਹਸਨ ਅਬਦਾਲ ਵਿਖੇ ਵਸਦੇ ਸਿੱਖਾਂ ਨੇ ਗੁਰਮੁੱਖੀ ਦੇ ਸਕੂਲ ਲਈ ਨਵੀ ਇਮਾਰਤ ਤਿਆਰ ਕਰਵਾ ਕੇ ਸਕੂਲ ਨਵੀ ਇਮਾਰਤ ਵਿਚ ਤਬਦੀਲ ਕੀਤਾ ਹੈ। ਦਸਣਯੋਗ ਹੈ ਕਿ ਹਸਨ ਅਬਦਾਲ ਉਹ ਇਲਾਕਾ ਹੈ ਜਿਥੇ ਗੁਰਦਵਾਰਾ ਪੰਜਾ ਸਾਹਿਬ ਸਥਿਤ ਹੈ। ਅੱਜ ਇਹ ਜਾਣਕਾਰੀ ਦਿੰਦੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਸਤਵੰਤ ਸਿੰਘ ਨੇ ਦਸਿਆ ਕਿ ਇਸ ਨਵੇ ਸਕੂਲ ਦੀ ਇਮਾਰਤ ਦਾ ਉਦਘਾਟਨ ਜ਼ੈਕਾਰਿਆਂ ਦੀ ਗੂੰਜ ਵਿਚ ਅਸਿਸਟੈਂਟ ਕਮਿਸ਼ਨਰ ਹਸਨ ਅਬਦਾਲ ਨੈ ਕੀਤਾ ਗਿਆ।ਗੁਰਬਾਣੀ ਦੇ ਪਾਠ ਤੋ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਉਨਾਂ ਦਸਿਆ ਕਿ ਇਸ ਸਕੂਲ ਦੀ ਇਮਾਰਤ ਦੀ ਕਾਰ ਸੇਵਾ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਥ ਕਮੇਟੀ ਦੇ ਮੈਂਬਰ ਸ੍ਰ ਸੰਤੋਖ ਸਿੰਘ ਦੀ ਪਹਿਲ ਕਦਮੀ ਨਾਲ ਕਰਵਾਈ ਗਈ। ਇਸ ਸੇਵਾ ਵਿਚ ਸ੍ਰ ਸੰਤੋਖ ਸਿੰਘ ਦੇ ਨਾਲ ਬਾਬਾ ਕਲਿਆਣ ਸਿੰਘ, ਭਾਈ ਜਸਬੀਰ ਸਿੰਘ ਅਤੇ ਭਾਈ ਸੇਵਾ ਸਿੰਘ ਆਦਿ ਨੇ ਭਾਗ ਲਿਆ ਸੀ।ਉਨਾਂ ਦਸਿਆ ਕਿ ਪਹਿਲਾਂ ਇਹ ਸਕੂਲ ਗੁਰਦਵਾਰਾ ਪੰਜਾ ਸਾਹਿਬ ਦੀ ਇਮਾਰਤ ਵਿਚ ਚਲਇਆ ਜਾ ਰਿਹਾ ਸੀ ਪਰ ਹੁਣ ਇਕ ਵਿਸ਼ਾਲ ਤੇ ਸੁੰਦਰ ਨਵੀ ਇਮਾਰਤ ਤਿਆਰ ਕਰਵਾ ਕੇ ਸਕੂਲ ਨਵੀ ਇਮਾਰਤ ਵਿਚ ਤਬਦੀਲ ਕਰ ਦਿੱਤਾ ਗਿਆ ਹੈ।