ਸੰਸਾਰ

ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਪਾਲ ਢਿੱਲੋਂ ਦੀ ਪੁਸਤਕ ‘ਸੁਪਨੇ ਵਾਲੀਆਂ ਅੱਖਾਂ’ ਉੱਪਰ ਗੋਸ਼ਟੀ

ਹਰਦਮ ਮਾਨ/ਕੌਮੀ ਮਾਰਗ ਬਿਊਰੋ | August 29, 2023 07:27 PM

 

ਸਰੀ-ਗ਼ਜ਼ਲ ਮੰਚ ਸਰੀ ਵੱਲੋਂ ਕੈਨੇਡਾ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਪਾਲ ਢਿੱਲੋਂ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ਸੁਪਨੇ ਵਾਲੀਆਂ ਅੱਖਾਂ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਬੀਤੇ ਦਿਨ ਨਿਊਟਨ ਲਾਇਬਰੇਰੀ ਸਰੀ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਉਸਤਾਦ ਸ਼ਾਇਰ ਨਦੀਮ ਪਰਮਾਰ, ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਸ਼ਾਇਰ ਪਾਲ ਢਿੱਲੋਂ ਨੇ ਕੀਤੀ।

ਸਮਾਗਮ ਦੇ ਆਗਾਜ਼ ਵਿਚ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਪੰਜਾਬੀ ਸਾਹਿਤਕਾਰ ਹਰਭਜਨ ਹੁੰਦਲ, ਦੇਸ ਰਾਜ ਕਾਲੀ, ਬਾਰੂ ਸਤਵਰਗ, ਜਗਸੀਰ ਵਿਯੋਗੀ, ਸੁਬੇਗ ਸੱਧਰ ਅਤੇ ਸ਼ਿਵ ਨਾਥ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਨਦੀਮ ਪਰਮਾਰ ਨੇ ਸੁਪਨੇ ਵਾਲੀਆਂ ਅੱਖਾਂ ਅਤੇ ਪਾਲ ਢਿੱਲੋਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਰਾਜਵੰਤ ਰਾਜ ਨੇ ਆਪਣੇ ਪਰਚੇ ਰਾਹੀਂ ਦੱਸਿਆ ਕਿ ਇਸ ਪੁਸਤਕ ਵਿਚ ਜ਼ਿੰਦਗੀ ਦੇ ਹਰ ਖੇਤਰ, ਹਰ ਪਹਿਲੂ ਨੂੰ ਪਾਲ ਢਿੱਲੋਂ ਨੇ ਆਪਣੀ ਸ਼ਾਇਰੀ ਵਿਚ ਬਾਖੂਬੀ ਪਰੋਇਆ ਹੈ। ਵਿਸ਼ੇਸ਼ ਕਰਕੇ ਪਰਵਾਸ, ਪੰਜਾਬ ਪ੍ਰਤੀ ਮੋਹ ਅਤੇ ਕੁਦਰਤ ਦੇ ਵੱਖ ਵੱਖ ਰੰਗਾਂ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਹੈ। ਕ੍ਰਿਸ਼ਨ ਭਨੋਟ ਨੇ ਆਪਣੇ ਪਰਚੇ ਰਾਹੀਂ ਪੁਸਤਕ ਵਿਚਲੇ ਅਨੇਕਾਂ ਸ਼ਿਅਰਾਂ ਵਿਚਲੀਆਂ ਖੂਬੀਆਂ ਦਾ ਵਰਨਣ ਕੀਤਾ ਅਤੇ ਕੁਝ ਕੁ ਤਕਨੀਕੀ ਕਮੀਆਂ ਵੱਲ ਸ਼ਾਇਰ ਦਾ ਧਿਆਨ ਦੁਆਇਆ।

ਡਾ. ਹਰਜੋਤ ਖਹਿਰਾ ਨੇ ਅਲੋਚਨਾਤਿਮਕ ਦ੍ਰਿਸ਼ਟੀ ਤੋਂ ਪੁਸਤਕ ਦੇ ਵਿਸ਼ੇ ਪੱਖ ਅਤੇ ਖ਼ਿਆਲਾਂ ਬਾਰੇ ਸਾਰਥਿਕ ਪੜਚੋਲ ਕੀਤੀ। ਪ੍ਰੀਤ ਮਨਪ੍ਰੀਤ ਨੇ ਆਪਣੇ ਪਰਚੇ ਰਾਹੀਂ ਪਾਲ ਢਿੱਲੋਂ ਦੀ ਵਿਸ਼ਾਲ ਖ਼ਿਆਲ ਉਡਾਰੀ ਦੀ ਗੱਲ ਕੀਤੀ। ਦਵਿੰਦਰ ਗੌਤਮ ਨੇ ਨਰਿੰਦਰ ਬਾਈਆ ਅਰਸ਼ੀ ਦੁਆਰਾ ਲਿਖਿਆ ਪਰਚਾ ਪੜ੍ਹਿਆ ਜਿਸ ਵਿਚ ਨਰਿੰਦਰ ਬਾਈਆ ਨੇ ਵੱਖ ਵੱਖ ਸ਼ਿਅਰਾਂ ਦੇ ਹਵਾਲੇ ਨਾਲ ਪਾਲ ਢਿੱਲੋਂ ਦੀ ਸ਼ਾਇਰੀ ਦੀ ਪ੍ਰਸੰਸਾ ਕੀਤੀ।

ਪ੍ਰਸਿੱਧ ਸ਼ਾਇਰ ਅਤੇ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਕਿਹਾ ਕਿ ਪੰਜਾਬੀ ਗ਼ਜ਼ਲ ਏਨੀ ਮਕਬੂਲ ਹੋ ਚੁੱਕੀ ਹੈ ਅਤੇ ਨਜ਼ਮ ਦੇ ਸ਼ਾਇਰ ਵੀ ਗ਼ਜ਼ਲ ਲਿਖਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਹੀ ਨਹੀਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋ. ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ ਅਤੇ ਇੱਥੋਂ ਤੱਕ ਕਿ ਅੰਮ੍ਰਿਤਾ ਪ੍ਰੀਤਮ ਨੇ ਵੀ ਗ਼ਜ਼ਲ ਲਿਖਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ। ਅੱਜ ਨਵੀਂ ਪੀੜ੍ਹੀ ਦੇ ਗ਼ਜ਼ਲਗੋ ਜੋ ਗ਼ਜ਼ਲ ਲਿਖ ਰਹੇ ਹਨ, ਉਨ੍ਹਾਂ ਉੱਥੋਂ ਗ਼ਜ਼ਲ ਲਿਖਣ ਦੀ ਸ਼ੂਰੁਆਤ ਕੀਤੀ ਹੈ ਜਿੱਥੇ ਅੱਜ ਪੰਜਾਬੀ ਗ਼ਜ਼ਲ ਪਹੁੰਚ ਚੁੱਕੀ ਹੈ। ਉਨ੍ਹਾਂ ਗ਼ਜ਼ਲ ਸਕੂਲ ਚਲਾ ਰਹੇ ਕੁਝ ਉਸਤਾਦਾਂ ਦੀ ਵੀ ਗੱਲ ਕੀਤੀ। ਪਾਲ ਢਿੱਲੋਂ ਦੀ ਸ਼ਾਇਰੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸ਼ਾਇਰੀ ਬੇਹੱਦ ਵਸੀਹ ਹੈ ਅਤੇ ਇਸ ਨੂੰ ਜਿਉਂ ਜਿਉਂ ਪੜ੍ਹਦੇ ਹਾਂ ਤਾਂ ਨਵੇਂ ਤੋਂ ਨਵੇਂ ਖ਼ਿਆਲ ਦ੍ਰਿਸ਼ਟੀਮਾਨ ਹੁੰਦੇ ਹਨ। ਇਨ੍ਹਾਂ ਦੀ ਸ਼ਾਇਰੀ ਵਿਚ ਪੰਜਾਬ ਦੇ ਦੁਖਾਂਤ ਅਤੇ ਜਨਮ ਭੂਮੀ ਦੇ ਮੋਹ ਨਾਲ ਸੰਬੰਧਤ ਬਹੁਤ ਹੀ ਖੂਬਸੂਰਤ ਸ਼ਿਅਰ ਬੜੀ ਸ਼ਿੱਦਤ ਨਾਲ ਪੇਸ਼ ਹੋਏ ਹਨ।

ਸੁਪਨੇ ਵਾਲੀਆਂ ਅੱਖਾਂ ਪੁਸਤਕ ਰਿਲੀਜ਼ ਕਰਨ ਉਪਰੰਤ ਡਾ. ਸਾਧੂ ਸਿੰਘ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਬਖਸ਼ਿੰਦਰ, ਅੰਗਰੇਜ਼ ਬਰਾੜ, ਹਰਦਮ ਸਿੰਘ ਮਾਨ, ਭੁਪਿੰਦਰ ਮੱਲ੍ਹੀ, ਸ਼ਿੰਦਾ ਢਿੱਲੋਂ, ਨਦੀਮ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪਾਲ ਢਿੱਲੋਂ ਨੂੰ ਮੁਬਾਰਕਬਾਦ ਦਿੱਤੀ। ਅੰਤ ਵਿਚ ਮੰਚ ਸੰਚਾਲਕ ਦਵਿੰਦਰ ਗੌਤਮ ਨੇ ਸਮਾਗਮ ਵਿਚ ਹਾਜਰ ਹੋਏ ਸਭਨਾਂ ਮਹਿਮਾਨਾਂ, ਵਿਦਵਾਨਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।

 

Have something to say? Post your comment

 

ਸੰਸਾਰ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ

ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ

ਕੈਨੇਡਾ ਚੋਣਾਂ ਵਿੱਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ

ਕੈਨੇਡਾ ਚੋਣ: ਲਿਬਰਲ ਪਾਰਟੀ ਚੌਥੀ ਵਾਰ ਸੱਤਾ ਵਿੱਚ ਵਾਪਸ ਆਈ, ਟਰੰਪ ਦੀ 'ਟੈਰਿਫ ਵਾਰ' ਨੇ ਮਾਰਕ ਕਾਰਨੀ ਦਾ ਰਸਤਾ ਆਸਾਨ ਕਰ ਦਿੱਤਾ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਹਜਾਰਾਂ ਸ਼ਰਧਾਲੂ ਬੜੇ ਉਤਸ਼ਾਹ ਨਾਲ ਹੋਏ ਸ਼ਾਮਲ

ਕੈਨੇਡਾ: ਬਲਵੀਰ ਢੱਟ,ਤੇਗਜੋਤ ਬੱਲ, ਬਲਦੀਪ ਝੰਡ ਅਤੇ ਮਨਦੀਪ ਧਾਲੀਵਾਲ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸੰਭਾਲਿਆ ਮੋਰਚਾ

ਭਾਰਤ-ਪਾਕਿਸਤਾਨ ਸਰਹੱਦੀ ਤਣਾਅ -ਦੋਵੇਂ ਦੇਸ਼ ਇਸਨੂੰ ਹੱਲ ਕਰ ਲੈਣਗੇ- ਟਰੰਪ ਨੇ ਕਿਹਾ

ਕੈਨੇਡਾ ਚੋਣਾਂ ਲਈ 18 ਤੋਂ 21 ਅਪ੍ਰੈਲ ਤੱਕ 4 ਦਿਨ ਹੋਈ ਐਡਵਾਂਸ ਪੋਲ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾਏ