ਸੰਸਾਰ

ਪੰਜਾਬ ਦੀ ਵੰਡ ਕਾਂਗਰਸ, ਮੁਸਲਿਮ ਲੀਗ ਅਤੇ ਅੰਗਰੇਜ਼ਾਂ ਨੇ ਆਪਸੀ ਸਹਿਮਤੀ ਨਾਲ ਲੋਕਾਂ ਉੱਪਰ ਠੋਸੀ –ਸਤਨਾਮ ਸਿੰਘ ਮਾਣਕ

ਹਰਦਮ ਮਾਨ/ਕੌਮੀ ਮਾਰਗ ਬਿਊਰੋ | August 29, 2023 08:59 PM

ਸਰੀ-ਜੇਕਰ ਕਾਂਗਰਸ ਪਾਰਟੀ ਮੁਸਲਿਮ ਭਾਈਚਾਰੇ ਨੂੰ ਪੂਰੀ ਤਰ੍ਹਾਂ ਨਾਲ ਲੈ ਕੇ ਚਲਦੀ ਤਾਂ ਅੰਗਰੇਜ਼ਾਂ ਨੂੰ ਭਾਰਤ ਦੀ ਵੰਡ ਕਰਨ ਦਾ ਬਹਾਨਾ ਨਾ ਮਿਲਦਾ। ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਭਾਰਤ ਇਕ ਰਾਸ਼ਟਰ ਰਹੇ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੇ ਆਜ਼ਾਦ ਭਾਰਤ ਰੂਸ ਨਾਲ ਜੁੜ ਜਾਂਦਾ ਹੈ ਤਾਂ ਦੁਨੀਆਂ ਦਾ ਸੰਤੁਲਨ ਵਿਗੜ ਜਾਵੇਗਾ, ਭਾਰਤ ਇਕ ਮਹਾਂ-ਸ਼ਕਤੀ ਵਜੋਂ ਉੱਭਰ ਸਕਦਾ ਹੈ ਅਤੇ ਸਾਮਰਾਜੀ ਤਾਕਤਾਂ ਹੱਥੋਂ ਵਿਸ਼ਵ ਦੀ ਲੀਡਰਸ਼ਿਪ ਖੁੱਸ ਸਕਦੀ ਹੈ। ਇਹ ਵਿਚਾਰ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਜੀਵੇ ਪੰਜਾਬ ਅਦਬੀ ਸੰਗਤ ਅਤੇ ਸਾਊਥ ਏਸ਼ੀਅਨ ਰੀਵਿਊ ਕੈਨੇਡਾ ਵੱਲੋਂ ਪੰਜਾਬ ਅਤੇ ਪੰਜਾਬ ਦੀ ਵੰਡ ਵਿਸ਼ੇ ਉੱਪਰ ਆਨ-ਲਾਈਨ ਕਰਵਾਈ ਗਈ ਵਿਚਾਰ ਚਰਚਾ ਦੌਰਾਨ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੂੰ ਇਹ ਵੀ ਖ਼ਦਸ਼ਾ ਸੀ ਕਿ ਜੇ ਭਾਰਤ ਇਕਜੁੱਟ ਰਹਿੰਦਾ ਹੈ ਤਾਂ ਇਹ ਆਰਥਿਕ ਤੌਰ ਤੇ ਵੀ ਸਮਰੱਥ ਤਾਕਤ ਬਣ ਸਕਦਾ ਹੈ। ਅਸਲ ਵਿਚ ਕਾਂਗਰਸ, ਮੁਸਲਿਮ ਲੀਗ ਅਤੇ ਅੰਗਰੇਜ਼ਾਂ ਨੇ ਆਪਸੀ ਸਹਿਮਤੀ ਨਾਲ ਹੀ ਭਾਰਤ (ਪੰਜਾਬ) ਦੀ ਵੰਡ ਭਾਰਤੀਆਂ ਉੱਪਰ ਠੋਸੀ ਹੈ ਅਤੇ ਇਸ ਦਾ ਸਭ ਤੋਂ ਵੱਧ ਸੰਤਾਪ ਪੰਜਾਬੀ ਨੂੰ ਸਹਿਣਾ ਪਿਆ ਹੈ। ਇਹ ਇਕ ਅਣਮਨੁੱਖੀ ਕਾਰਾ ਸੀ ਜਿਸ ਵਿਚ 10 ਲੱਖ ਲੋਕ ਇਸ ਫਿਰਕੂ ਹਨੇਰੀ ਵਿਚ ਮਾਰੇ ਗਏ ਅਤੇ ਇਕ ਕਰੋੜ ਲੋਕਾਂ ਨੂੰ ਉਜਾੜਾ ਸਹਿਣਾ ਪਿਆ। ਉਨ੍ਹਾਂ ਕਿਹਾ ਕਿ ਹੀਰੋਸੀਮਾ ਅਤੇ ਨਾਗਾਸਾਕੀ ਦੀ ਘਟਨਾ ਨੂੰ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਮੰਨਿਆ ਗਿਆ ਹੈ ਪਰ ਪੰਜਾਬ ਦਾ ਇਹ ਦੁਖਾਂਤ ਵੀ ਓਨਾ ਹੀ ਵੱਡਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਉਸ ਵੇਲੇ ਮੁਸਲਮਾਨ, ਸਿੱਖ, ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਕ ਦੂਜੇ ਨੂੰ ਮਾਰਿਆ, ਲੁੱਟ ਖਸੁੱਟ ਕੀਤੀ, ਔਰਤਾਂ ਨੂੰ ਬੇਪਤ ਕੀਤਾ। ਕਿਸੇ ਨੇ ਵੱਧ ਕੀਤਾ ਅਤੇ ਕਿਸੇ ਨੇ ਘੱਟ। ਇਸ ਅਣਮਨੁੱਖੀ ਇਤਿਹਾਸ ਦੀ ਸ਼ਰਮਿੰਦਗੀ ਸਾਨੂੰ ਹਮੇਸ਼ਾ ਰਹੇਗੀ ਅਤੇ ਸਾਨੂੰ ਸਰਹੱਦਾਂ ਦੇ ਆਰਪਾਰ ਵਸਦੇ ਪੰਜਾਬੀਆਂ ਨੂੰ ਇਨ੍ਹਾਂ ਇਤਿਹਾਸਕ ਘਟਨਾਵਾਂ ਦਾ ਨਿਰਪੱਖ ਦ੍ਰਿਸ਼ਟੀਕੋਣ ਅਤੇ ਪੰਜਾਬ ਦੇ ਨਜ਼ਰੀਏ ਤੋਂ ਵਿਸਲੇਸ਼ਣ ਕਰਨਾ ਚਾਹੀਦਾ ਹੈ ਅਤੇ ਜਿਹੜੇ ਜਿਹੜੇ ਭਾਈਚਾਰੇ ਤੋਂ ਗ਼ਲਤੀ ਹੋਈ ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

ਪੰਜਾਬੀਆਂ ਦੇ ਅਜੋਕੇ ਸਰੋਕਾਰਾਂ ਦੀ ਗੱਲ ਕਰਦਿਆਂ ਸ੍ਰੀ ਮਾਣਕ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਵਿਚ ਅਤੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਵੱਲੋਂ ਨਵੀਂ ਪੀੜ੍ਹੀ ਤੱਕ ਆਪਣਾ ਇਤਿਹਾਸ, ਵਿਰਸਾ, ਸਭਿਆਚਾਰ ਪੁਚਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਸਰੋਕਾਰਾਂ ਦੀ ਪੂਰਤੀ ਲਈ, ਆਪਣੀ ਆਰਥਿਕ ਖੁਸ਼ਹਾਲੀ ਲਈ ਦੋਹਾਂ ਦੇਸ਼ਾਂ ਦੇ ਪੰਜਾਬੀਆਂ ਨੂੰ ਇਹ ਮੁੱਦਾ ਉਠਾਉਣਾ ਚਾਹੀਦਾ ਹੈ ਕਿ ਲੋਕਾਂ ਨੂੰ ਦੋਹਾਂ ਦੇਸ਼ਾਂ ਵਿਚ ਆਉਣ-ਜਾਣ ਦੀ ਆਜ਼ਾਦੀ ਦਿੱਤੀ ਜਾਵੇ ਤਾਂ ਕਿ ਇਕ ਦੂਜੇ ਦੇ ਸਹਿਯੋਗ ਨਾਲ ਅਸੀਂ ਆਰਥਿਕ ਖੁਸ਼ਹਾਲੀ ਹਾਸਲ ਕਰ ਸਕੀਏ ਅਤੇ ਆਪਣੀ ਪਹਿਚਾਣ, ਆਪਣਾ ਵਿਰਸਾ, ਸੱਭਿਆਚਾਰ, ਆਪਣੀ ਬੋਲੀ ਨੂੰ ਅੱਗੇ ਵਧਾ ਸਕੀਏ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਰੋਕਾਰਾਂ, ਆਪਣੇ ਅਤੀਤ, ਵਰਤਮਾਨ ਅਤੇ ਭਵਿੱਖ ਲਈ ਚਿੰਤਨ, ਮੰਥਣ ਕਰਦੇ ਰਹਿਣਾ ਚਾਹੀਦਾ ਹੈ। ਸਤਨਾਮ ਸਿੰਘ ਮਾਣਕ ਨੇ ਇਹ ਵੀ ਕਿਹਾ ਕਿ ਜੇ ਭਾਰਤ ਅਤੇ ਪਾਕਿਸਤਾਨ ਨੇ ਤਰੱਕੀ ਕਰਨੀ ਹੈ ਤਾਂ ਦੋਹਾਂ ਦੇਸ਼ਾਂ ਵਿਚ ਵਸਦੀਆਂ ਵੱਖ ਵੱਖ ਕੌਮਾਂ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ ਅਤੇ ਸਿੱਖਿਆ, ਪ੍ਰਸਾਸ਼ਨ ਅਤੇ ਨਿਆਂ ਪ੍ਰਣਾਲੀ ਵਿਚ ਉਨ੍ਹਾਂ ਦੀਆਂ ਭਾਸ਼ਾਵਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਇਸ ਵਿਚਾਰ ਚਰਚਾ ਦਾ ਸੰਚਾਲਨ ਨਵਰੂਪ ਸਿੰਘ ਨੇ ਕੀਤਾ ਅਤੇ ਭੁਪਿੰਦਰ ਮੱਲ੍ਹੀ ਨੇ ਵਿਚਾਰ ਚਰਚਾ ਦੇ ਮੁੱਖ ਬੁਲਾਰੇ ਸਤਿਨਾਮ ਸਿੰਘ ਮਾਣਕ ਅਤੇ ਵਿਚਾਰ ਚਰਚਾ ਵਿਚ ਸ਼ਾਮਲ ਹੋਏ ਕੈਨੇਡਾ, ਭਾਰਤ, ਇੰਗਲੈਂਡ, ਅਮਰੀਕਾ, ਪਾਕਿਸਤਾਨ ਦੇ ਸੂਝਵਾਨ ਅਤੇ ਪੰਜਾਬ ਲਈ ਸਿਨੇਹ ਰੱਖਣ ਵਾਲੇ ਪੰਜਾਬੀਆਂ ਦਾ ਧੰਨਵਾਦ ਕੀਤਾ।

Have something to say? Post your comment

 

ਸੰਸਾਰ

ਅਸੀਂ ਪ੍ਰਮਾਣੂ ਟਕਰਾਅ ਨੂੰ ਰੋਕਿਆ, ਨਹੀਂ ਤਾਂ ਲੱਖਾਂ ਲੋਕ ਮਾਰੇ ਜਾਂਦੇ, ਭਾਰਤ-ਪਾਕਿਸਤਾਨ ਤਣਾਅ 'ਤੇ ਟਰੰਪ ਨੇ ਕਿਹਾ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ

ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ

ਕੈਨੇਡਾ ਚੋਣਾਂ ਵਿੱਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ

ਕੈਨੇਡਾ ਚੋਣ: ਲਿਬਰਲ ਪਾਰਟੀ ਚੌਥੀ ਵਾਰ ਸੱਤਾ ਵਿੱਚ ਵਾਪਸ ਆਈ, ਟਰੰਪ ਦੀ 'ਟੈਰਿਫ ਵਾਰ' ਨੇ ਮਾਰਕ ਕਾਰਨੀ ਦਾ ਰਸਤਾ ਆਸਾਨ ਕਰ ਦਿੱਤਾ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਹਜਾਰਾਂ ਸ਼ਰਧਾਲੂ ਬੜੇ ਉਤਸ਼ਾਹ ਨਾਲ ਹੋਏ ਸ਼ਾਮਲ

ਕੈਨੇਡਾ: ਬਲਵੀਰ ਢੱਟ,ਤੇਗਜੋਤ ਬੱਲ, ਬਲਦੀਪ ਝੰਡ ਅਤੇ ਮਨਦੀਪ ਧਾਲੀਵਾਲ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸੰਭਾਲਿਆ ਮੋਰਚਾ

ਭਾਰਤ-ਪਾਕਿਸਤਾਨ ਸਰਹੱਦੀ ਤਣਾਅ -ਦੋਵੇਂ ਦੇਸ਼ ਇਸਨੂੰ ਹੱਲ ਕਰ ਲੈਣਗੇ- ਟਰੰਪ ਨੇ ਕਿਹਾ