ਚੰਡੀਗੜ੍ਹ- ਇਕ ਸਾਈਕਲ ਯਾਤਰਾ: ਨਸ਼ਾ ਮੁਕਤੀ ਦੇ ਨਾਂਅ ਥੀਮ ਦੇ ਨਾਲ ਸਾਈਕਲ ਰੈਲੀ ਨੂੰ ਪੁਲਿਸ ਲਾਇਨ, ਸੋਨੀਪਤ ਤੋਂ ਤਿਰੰਗਾ ਚੌਕ 'ਤੇ ਪਹੁੰਚਣ 'ਤੇ ਮੁੱਖ ਮਹਿਮਾਨ ਵਜੋ ਸਾਂਸਦ ਸ੍ਰੀ ਰਮੇਸ਼ ਕੌਸ਼ਿਕ ਨੇ ਹਰੀ ਝੰਡੀ ਦਿਖਾਉਂਦੇ ਹੋਏ ਖਰਖੌਦਾ-ਸਾਂਪਲਾ ਦੇ ਰਸਤੇ ਰੋਹਤਕ ਦੇ ਲਈ ਰਵਾਨਾ ਕੀਤਾ।
ਉਨ੍ਹਾਂ ਨੇ ਨਸ਼ਾ ਮੁਕਤੀ ਦੇ ਖਿਲਾਫ ਇਕਜੁੱਟ ਯਤਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨੌਜੁਆਨ ਪੀੜੀ ਨੂੰ ਨਸ਼ੇ ਤੋਂ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਸਾਨੁੰ ਸਾਰਿਆਂ ਨੂੰ ਮੁਹਿੰਮ ਦਾ ਹਿੱਸਾ ਬਣ ਕੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਦਾ ਸੰਕਲਪ ਲੈ ਕੇ ਦੇਸ਼-ਸੂਬੇ ਦੇ ਵਿਕਾਸ ਵਿਚ ਸਰਗਰਮ ਯੋਗਦਾਨ ਦੇਣਾ ਚਾਹੀਦਾ ਹੈ।
ਸਾਈਕਲ ਰੈਲੀ ਵਿਚ ਸੰਦੇਸ਼ ਵਾਹਕ ਸਾਈਕਲ ਯਾਤਰੀਆਂ ਦੇ ਨਾਲ ਹਜਾਰਾਂ ਦੀ ਗਿਣਤੀ ਵਿਚ ਪੁਲਿਸ ਕਰਮਚਾਰੀਆਂ ਅਤੇ ਵਿਦਿਆਰਥੀਆਂ ਅਤੇ ਆਮ ਜਨਮਾਨਸ ਨੇ ਹਿੱਸਾ ਲਿਆ। ਨਸ਼ਾ ਵਿਰੋਧੀ ਨਾਰੇ ਲਗਾਊਂਦੇ ਹੋਏ ਸਾਈਕਲ ਯਾਤਰਾ ਨਗਰ ਤੋਂ ਗੁਜਰੇਗੀ ਜਿਸ ਦਾ ਲੋਕਾਂ ਨੇ ਖੁਸ਼ੀ ਨਾਲ ਸਵਾਗਤ ਕੀਤਾ।ਇਸ ਦੌਰਾਨ ਵਿਧਾਇਕ ਸ੍ਰੀ ਮੋਹਨਲਾਲ ਬਡੌਲੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਨਸ਼ੇ ਦੀ ਲੱਤ ਤੋਂ ਦੂਰ ਰੱਖਣ ਲਈ ਰਾਹਗਿਰੀ ਦੀ ਸ਼ੁਰੂਆਤ ਕੀਤੀ, ਜਿਸ ਨੂੰ ਨਿਯਮਤ ਰੂਪ ਨਾਲ ਕੀਤਾ ਜਾਣਾ ਚਾਹੀਦਾ ਹੈ। ਰਾਹਗਿਰੀ ਨਾਲ ਨੌਜੁਆਨਾਂ ਨੂੰ ਖੇਡ ਤੇ ਰਚਨਾਤਮਕ ਗਤੀਵਿਧੀਆਂ ਦੇ ਵੱਲ ਵੱਧਣ ਦੀ ਪ੍ਰੇਰਣਾ ਮਿਲਦੀ ਹੈ। ਹੁਣ ਸਾਈਕਲ ਯਾਤਰਾ ਰਾਹੀਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੈ। ਨਸ਼ਾ ਬਰਬਾਦੀ ਦੇ ਦਰਵਾਜੇ ਖੋਲਦਾ ਹੈ, ਜਿਸ ਨਾਲ ਬਚਾਅ ਲਈ ਜਾਗਰੁਕਤਾ ਜਰੂਰੀ ਹੈ। ਜਾਗਰੁਕਤਾ ਦੀ ਅਲੱਖ ਜਗਾਉਣ ਵਿਚ ਸਾਈਕਲ ਯਾਤਰਾ ਵਿਸ਼ੇਸ਼ ਭੁਮਿਕਾ ਅਦਾ ਕਰਗੇੀ।
ਮੁੱਖ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਰਾਜੀਵ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਨੁੰ ਨਸ਼ਾ ਮੁਕਤ ਬਨਾਉਣ ਦਾ ਸੁੰਦਰ ਸਪਨਾ ਦੇਖਿਆ ਹੈ, ਜਿਸ ਨੂੰ ਸਾਕਾਰ ਕਰਨ ਲਈ ਮਿਲ ਕੇ ਯਤਨ ਕਰਨਾ ਹੋਵੇਗਾ। ਗੁਆਂਢੀ ਸੂਬਾ ਪੰਜਾਬ ਤੋਂ ਸਬਕ ਲਿਆ ਜਾ ਸਕਦਾ ਹੈ, ਜਿਸ ਦੇ ਨੌਜੁਆਨਾਂ ਨੂੰ ਨਸ਼ੇ ਨੇ ਬਰਬਾਦ ਕਰ ਰੱਖਿਆ ਹੈ। ਸਾਈਕਲ ਰੈਲੀ ਰੂਪੀ ਇਸ ਚੇਤਨਾ ਯਾਤਰਾ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਅਸੀਂ ਨਸ਼ੇ ਦੇ ਖਿਲਾਫ ਸੰਘਰਸ਼ ਨੂੰ ਮਜਬੂਤੀ ਪ੍ਰਦਾਨ ਕਰ ਦੇਸ਼ ਸੂਬੇ ਦੀ ਤਰੱਕੀ ਵਿਚ ਯੋਗਦਾਨ ਦੇ ਸਕਦੇ ਹਨ।
ਨਸ਼ਾ ਵਿਰੋਧੀ ਸਾਈਕਲ ਯਾਤਰਾ ਦੇ ਸਨਮਾਨ ਵਿਚ ਪ੍ਰਬੰਧਿਤ ਰਾਹਗਿਰੀ ਦਾ ਵਿਲੱਖਣ ਨਜਾਰਾ ਦੇਖਣ ਨੁੰ ਮਿਲਿਆ। ਬੱਚੇ ਕਿਤੇ ਫੁੱਟਬਾਲ-ਹਾਕੀ ਖੇਲਦੇ ਦਿਖਾਈ ਦਿੱਤੇ ਤਾਂ ਕਿਤੇ ਕੁਸ਼ਤੀ -ਬਾਕਸਿੰਗ ਕਰਦੇ ਹੋਏ। ਕਿਤੇ ਤੀਰੰਦਾਜੀ-ਕਬੱਡੀ, ਕਿਤੇ ਤਾਇਕਵਾਂਡੋ-ਜੁਡੋ ਤਾਂ ਕਿਤੇ ਵਾਲੀਬਾਲ ਅਤੇ ਜਿਮਨਾਸਟਿਕ ਦਾ ਪ੍ਰਦਰਸ਼ਨੀ ਕਰਦੇ ਸੰਦੇਸ਼ ਦੇ ਰਹੇ ਸਨ ਕਿ ਨਸ਼ੇ ਤੋਂ ਦੂਰ ਰਹੋ।ਰਾਹਗਿਰੀ ਵਿਚ ਸਾਈਕਲ ਯਾਤਰਾ ਦੇ ਸਵਾਗਤ ਵਿਚ ਸਕੂਲੀ ਵਿਦਿਆਰਥਣਾਂ ਨੇ ਗੀਤ-ਭਜਨਾਂ ਰਾਹੀਂ ਨਸ਼ਾ ਵਿਰੋਧੀ ਅਲੱਖ ਜਗਾਈ। ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਮੂਰਥਲ ਅੱਡਾ ਦੀ ਕੁੜੀਆਂ ਤੇ ਅਧਿਆਪਕਾਂ ਨੇ ਨਸ਼ੇ ਖਿਲਾਫ ਗੀਤਾਂ ਰਾਹੀਂ ਆਵਾਜ ਬੁਲੰਦ ਕੀਤੀ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਨਸ਼ਾ ਜੀਵਨ ਨੂੰ ਬਰਬਾਦ ਕਰਦਾ ਹੈ, ਜਿਸ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ।ਨਸ਼ਾ ਵਿਰੋਧੀ ਜਾਗਰੁਕਤਾ ਸਾਈਕਲ ਰੈਲੀ ਦਾ ਨਗਰ ਵਿਚ ਥਾਂ-ਥਾਂ ਸਵਾਗਤ ਕੀਤਾ ਗਿਆ। ਸਵਾਗਤਕਰਤਾਵਾਂ ਵਿਚ ਆਮ ਜਨਮਾਨਸ ਨੇ ਵੀ ਹਿੱਸਾ ਲਿਆ। ਲੋਕਾਂ ਨੇ ਜੋਰਦਾਰ ਨਾਰੇ ਲਗਾਉਂਦੇ ਹੋਏ ਸਾਈਕਲ ਸੰਦੇਸ਼ ਵਾਹਕਾਂ ਨੂੰ ਪ੍ਰੋਤਸਾਹਨ ਦਿੱਤਾ। ਇਸ ਦੌਰਾਨ ਵੱਖ-ਵੱਖ ਸਥਾਨਾਂ 'ਤੇ ਨੌਜੁਆਨਾਂ-ਵਿਦਿਆਰਥੀਆਂ ਨੇ ਸਾਈਕਲ 'ਤੇ ਸਵਾਰ ਹੋ ਕੇ ਸਾਈਕਲ ਰੈਲੀ ਵਿਚ ਹਿੱਸਾ ਲਿਆ, ਜਿਸ ਨਾਲ ਕਾਫਿਲਾ ਜੁੜਾ ਚਲਾ ਗਿਆ। ਵੱਡੀ ਗਿਣਤੀ ਵਿਚ ਨੌਜੁਆਨਾਂ ਨੇ ਸਾਈਕਲ ਰੈਲੀ ਵਿਚ ਹਿੱਸੇਦਾਰੀ ਕੀਤੀ।
ਸਾਈਕਲ ਰੈਲੀ ਵਿਚ ਬਜੁਰਗ ਨੌਜੁਆਨਾਂ ਦੇ ਨਾਂਲ ਬੱਚਿਆਂ ਦਾ ਵੀ ਉਤਸਾਹ ਵਰਨਣਯੋਗ ਰਿਹਾ। ਇੰਨ੍ਹਾਂ ਵਿਚ ਸ਼ਿਵਾ ਸਿਖਿਆ ਸਦਨ ਦੇ ਵਿਦਿਆਰਥੀ ਗੌਰਵ ਦਾ ਨਾਂਅ ਵਿਸ਼ੇਸ਼ ਰੂਪ ਨਾਲ ਸ਼ਾਮਿਲ ਰਿਹਾ, ਜੋ ਲਗਾਤਾਰ 100 ਕਿਲੋਮੀਟਰ ਤਕ ਸਾਈਕਲ ਚਲਾ ਚੁੱਕੇ ਹਨ। ਉਹ ਵੀ ਸਾਈਕਲ ਯਾਤਰਾ ਦਾ ਹਿੱਸਾ ਬਣੇ ਅਤੇ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੁਕ ਕਰਨ ਦਾ ਯਤਨ ਕੀਤਾ। ਉਨ੍ਹਾਂ ਦੀ ਤਰ੍ਹਾ ਨੇਹਾ, ਮਾਨਸੀ, ਸੁਮਨ, ਰਵੀ, ਗੌਰਵ ਆਦਿ ਬੱਚੇ ਵੀ ਰੈਲੀ ਵਿਚ ਉਤਸਾਹਵਰਧਕ ਸ਼ਾਮਿਲ ਹੋਏ।