ਪੰਜਾਬ

ਐਡਵੋਕੇਟ ਧਾਮੀ ਨੇ ਸਾਚੀ ਸਾਖੀ ਤੋ ਬਾਅਦ ਅਕਾਲੀ ਲਹਿਰ ਤੇ ਜ਼ੈਤੋ ਦਾ ਮੋਰਚਾ ਨਾਮਕ ਪੁਸਤਕ ਪ੍ਰਕਾਸ਼ਿਤ ਕਰਕੇ ਬੁਧੀਜੀਵੀ ਵਰਗ ਦਿੱਲ ਜਿਿਤਆ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | September 18, 2023 09:13 PM


ਅੰਮ੍ਰਿਤਸਰ -ਸ਼ੋ੍ਰਮਣੀ ਕਮੇਟੀ ਦੇ ਲਿਟਰੇਚਰਚ ਵਿਭਾਗ ਨੇ ਅਕਾਲੀ ਲਹਿਰ ਤੇ ਜ਼ੈਤੋ ਦਾ ਮੋਰਚਾ ਨਾਮਕ ਕਿਤਾਬ ਪ੍ਰਕਾਸ਼ਿਤ ਕਰਕੇ ਨਿਵੇਕਲਾ ਕਾਰਜ ਕੀਤਾ ਹੈ।ਸਾਚੀ ਸਾਖੀ ਤੋ ਬਾਅਦ ਅਕਾਲੀ ਲਹਿਰ ਤੇ ਜ਼ੈਤੋ ਦਾ ਮੋਰਚਾ ਨਾਮਕ ਪੁਸਤਕ ਪ੍ਰਕਾਸ਼ਿਤ ਕਰਕੇ ਸ਼ੋ੍ਰਮਣੀ ਕਮੇਟੀ ਨੇ ਬੁਧੀਜੀਵੀ ਵਰਗ ਦਿੱਲ ਜਿਤ ਲਿਆ ਹੈ। ਲਿਟਰੇਚਰ ਵਿਭਾਗ ਦੇ ਇੰਚਾਰਜ ਗੁਰਮੀਤ ਸਿੰਘ ਮੁਕਤਸਰੀ ਨੇ ਦਸਿਆ ਕਿ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਮੁਤਾਬਿਕ ਸਕੱਤਰ ਸ੍ਰ ਪ੍ਰਤਾਪ ਸਿੰਘ ਨੇ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਲਈ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਅਸੀ ਭਾਵ ਲਿਟਰੇਚਰ ਵਿਭਾਗ ਦੇ ਸਾਰੇ ਸਟਾਫ ਨੇ ਦਿਨ ਰਾਤ ਇਕ ਕਰਕੇ ਅਕਾਲੀ ਲਹਿਰ ਤੇ ਜ਼ੈਤੋ ਦਾ ਮੋਰਚਾ ਨਾਮੀ ਕਿਤਾਬ ਮਾਹਿਜ਼ 10 ਦਿਨ ਵਿਚ ਪ੍ਰਕਾਸ਼ਿਤ ਕਰ ਦਿੱਤੀ। ਉਨਾਂ ਕਿਹਾ ਕਿ ਐਡਵੋਕੇਟ ਧਾਮੀ ਦੇ ਕਾਰਜਕਾਲ ਦੇ ਇਹ ਇਤਿਹਾਸਕ ਕਾਰਜ ਹਨ, ਜਿਨਾ ਨੂੰ ਲੰਮੇ ਸਮੇ ਤਕ ਯਾਦ ਰਖਿਆ ਜਾਵੇਗਾ।ਉਨਾਂ ਕਿਹਾ ਕਿ ਇਸ ਤੋ ਪਹਿਲਾਂ ਇਹ ਕਿਤਾਬ ਸਾਲ 1974 ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਵਿਚ ਪ੍ਰਕਾ਼ਿਸ਼ਤ ਕੀਤੀ ਗਈ ਸੀ ਤੇ ਹੁਣ ਇਹ ਸੇਵਾ ਐਡਵੋਕੇਟ ਧਾਮੀ ਨੇ ਪ੍ਰਕਾਸਿਤ ਕਰਵਾਈ ਹੈ।ਡਾਕਟਰ ਸ਼ਮਸੇ਼ਰ ਸਿੰਘ ਅਸੋ਼ਕ ਨੇ ਬੜੀ ਮਿਹਨਤ ਨਾਲ ਤਿਆਰ ਕੀਤੀ ਇਸ ਨਿਵੇਕਲੀ ਕਿਸਮ ਦੀ ਇਤਿਹਾਸਕ ਖੋਜਾਂ ਵਾਲੀ ਪੁਸਤਕ ਵਿਚ ਅਕਾਲੀ ਲਹਿਰ ਤੇ ਜ਼ੈਤੋ ਦਾ ਮੋਰਚਾ ਦੇ ਇਤਿਹਾਸ ਦੇ ਨਾਲ ਨਾਲ ਵਖ ਵਖ ਮੋਰਚਿਆ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਿਆਸਤੀ ਹਾਕਮਾਂ ਵਲੋ ਤਸ਼ਦਦ ਭਰੇ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਖੰਡਨ ਕੀਤਾ ਸੀ। ਇਸ ਮੋਰਚੇ ਨੂੰ ਸਰ ਕਰਨ ਲਈ ਅੰਮ੍ਰਿਤਸਰ ਤੋ ਸਿੱਖਾਂ ਦੇ ਲਗਾਤਾਰ ਜੱਥੇ ਭੇਜ ਕੇ ਬਹੁਤ ਕੁਰਬਾਨੀਆਂ ਕੀਤੀਆਂ। ਗੁਰਦੁਆਰਾ ਸੁਧਾਰ ਸਬੰਧੀ ਅਕਾਲੀ ਲਹਿਤ ਤੇ ਜੈਤੋ ਦੇ ਮੋਰਚੇ ਦੀ ਇਸ ਜਿੱਤ ਦਾ ਸਿਹਰਾ ਸਿੰਘਾਂ ਦੇ ਸਿਰ ਹੈ ਜੋ ਇਸ ਲਹਿਰ ਸਮੇਂ ਕੁਰਬਾਨੀਆਂ ਕਰਕੇ ਤੇ ਆਪਾ ਵਾਰ ਕੇ ਸ਼ਹੀਦ ਹੋਏ, ਤੇ ਇਸ ਦੇ ਨਾਲ ਇਸ ਜਿੱਤ ਦਾ ਸਿਹਰਾ ਉਨ੍ਹਾਂ ਸਮਕਾਲੀ ਪੰਥਕ ਆਗੂਆਂ ਦੇ ਸਿਰ ਹੈ, ਜਿਨ੍ਹਾਂ ਨੇ ਇਸ ਜੱਦੋ -ਜਹਿਦ ਨੂੰ ਸਿਰੇ ਚੜਾਇਆ।ਕਿਤਾਬ ਵਿਚ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਬਾਰੇ ਜਿਥੇ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ ਉਥੇ ਉਨਾਂ ਦੇ ਨਗਰਾ ਬਾਰੇ ਵੀ ਖੋਜ਼ ਕੀਤੀ ਗਈ ਹੈ। ਇਸ ਬਾਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੋਸ਼ਲ ਮੀਡੀਆ ਤੇ ਲਿਿਖਆ ਕਿ ਸ ਸ਼ਮਸ਼ੇਰ ਸਿੰਘ ਅਸ਼ੋਕ ਦੀ ਲਿਖੀ ਪੁਸਤਕ “ਅਕਾਲੀ ਲਹਿਰ ਤੇ ਜੈਤੋ ਦਾ ਮੋਰਚਾ” ਦਾ 50 ਸਾਲਾਂ ਦੇ ਲੰਬੇ ਅਰਸੇ ਬਾਅਦ ਛਪਣ ਤੇ ਖੁਸ਼ੀ ਹੋਈ। ਕਿਉਂਕਿ ਇਹੋ ਜਿਹੀਆ ਕਿਤਾਬਾਂ ਕੇਵਲ ਪੁਸਤਕਾਂ ਨਹੀ ਬਲਕਿ ਪੰਥ ਦੇ ਅਹਿਮ ਦਸਤਾਵੇਜ ਹਨ। ਇਸ ਲਈ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ। ਅਜੇ ਵੀ ਇਹੋ ਜਿਹੀਆਂ ਹੋਰ ਬਹੁਤ ਪੁਸਤਕਾਂ ਹਨ ਜਿਹੜੀਆਂ ਸਿੱਖ ਇਤਿਹਾਸ ਤੇ ਗੁਰਮਤਿ ਸਾਹਿਤ ਦੇ ਪਾਠਕਾਂ ਨੂੰ ਨਹੀ ਮਿਲਦੀਆਂ, ਉਨ੍ਹਾਂ ਨੂੰ ਦੁਬਾਰਾ ਛਾਪਣ ਦੀ ਅਤਿਅੰਤ ਲੋੜ ਹੈ।

Have something to say? Post your comment

 

ਪੰਜਾਬ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ਰਿਹਾ ਮੁੱਖ ਮੰਤਰੀ ਦੇ ਧੂਰੀ ਦਫ਼ਤਰ ਅੱਗੇ ਪੱਕੇ ਮੋਰਚੇ ਦਾ ਨੌਵਾਂ ਦਿਨ 

21 ਵੀ ਸਦੀ ਵਿਚ ਵੀ ਪੱਥਰਯੁਗ ਦਾ ਨਜਾਰਾ ਪੇਸ਼ ਕਰਦਾ ਹੈ ਮਾਝੇ ਦਾ ਇਹ ਪਿੰਡ਼

ਕਾਂਗਰਸ ਸਰਕਾਰ ਵੇਲੇ ਸੁਖਪਾਲ ਖਹਿਰਾ ਖਿਲਾਫ  ਐਫਆਈਆਰ ਦਰਜ ਹੋਈ ਸੀ, ਹੁਣ ਸਿਆਸੀ ਬਦਲਾਖੋਰੀ ਕਹਿ ਰਹੇ ਹਨ - ਜਗਤਾਰ ਸੰਘੇੜਾ

ਕੈਨੇਡਾ ਦੇ ਖ਼ੁਲਾਸੇ ਬਾਅਦ ਗੋਦੀ ਮੀਡੀਆ ਵੱਲੋਂ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਖਿਲਾਫ ਪੰਜਾਬ ਹਿਤੈਸ਼ੀ ਸਿਆਸੀ ਪਾਰਟੀਆਂ ਬੋਲਣ-ਜਥੇਦਾਰ ਹਵਾਰਾ ਕਮੇਟੀ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਡਾ. ਐੱਮ ਐੱਸ ਸਵਾਮੀਨਾਥਨ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਉੱਘੇ ਖੇਤੀਬਾੜੀ ਵਿਗਿਆਨੀ ਡਾ. ਐਮ.ਐਸ. ਸਵਾਮੀਨਾਥਨ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾ ਕੇ ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਦਾ ਤਹੱਈਆ

ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰੇ ਆਪ ਸਰਕਾਰ: ਸੁਖਬੀਰ ਸਿੰਘ ਬਾਦਲ

ਮਾਨ ਸਰਕਾਰ ਵਿਰੋਧੀ ਧਿਰਾਂ ਖ਼ਿਲਾਫ਼ ਬਦਲਾਖੋਰੀ ਨੀਤੀ ਤਹਿਤ ਕਰ ਰਹੀ ਹੈ ਕੰਮ: ਪਰਮਿੰਦਰ ਸਿੰਘ ਢੀਂਡਸਾ

ਐਸਆਈਟੀ ਕੋਲ ਸੁਖਪਾਲ ਖਹਿਰਾ ਦੇ ਖਿਲਾਫ ਨਸ਼ਾ ਤਸਕਰੀ 'ਚ ਸ਼ਾਮਲ ਹੋਣ ਦੇ ਪੁਖਤਾ ਸਬੂਤ- ਆਪ