ਸੰਸਾਰ

ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ. ਅਕਤੂਬਰ 28 ਨੂੰ ਨਿਉਯਾਰਕ ਵਿੱਖੇ

ਕੌਮੀ ਮਾਰਗ ਬਿਊਰੋ | October 18, 2023 06:09 PM

ਨਿਉਯਾਰਕ- ਅਮਰੀਕਾ ਵਿੱਚ ਗੱਤਕੇ ਦੇ ਪ੍ਰਚਾਰ-ਪ੍ਰਸਾਰ ਹਿੱਤ ਪੱਬਾ ਭਾਰ ਹੋ ਕੇ ਕੰਮ ਕਰ ਰਹੀ ਗੱਤਕਾ ਖੇਡ ਦੀ ਨੈਸ਼ਨਲ ਜੱਥੇਬਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ. ਇਤਿਹਾਸਿਕ ਮੀਲ ਪੱਥਰ ਰੱਖਦੇ ਹੋਏ ਅਮਰੀਕਾ ਵਿੱਚ ਪਹਿਲੀ ਵਾਰੀ ਦਿਨ ਸ਼ਨੀਵਾਰ, ਅਕਤੂਬਰ 28 ਨੂੰ "ਦਿ ਸਿੱਖ ਸੈਂਟਰ ਆਫ ਨਿਉਯਾਰਕ ਇੰਕ", 222-28-95 ਅਵੈਨਿਉ, ਕੁਇਨਜ ਵਿਲੇਜ ਨਿਉਯਾਰਕ ਦੇ ਉਚੇਚੇ ਸਹਿਯੋਗ ਨਾਲ ਪਹਿਲੀ ਨੈਸ਼ਨਲ ਗੱੱਤਕਾ ਚੈਂਪੀਅਨਸ਼ਿਪ ਯੂ.ਐਸ.ਏ. ਕਰਵਾਉਣ ਜਾ ਰਹੀ ਹੈ। ਜਿਕਰਯੋਗ ਹੈ ਕਿ ਅਮਰੀਕਾ ਵਿੱਚ ਗੱਤਕਾ ਫੈਡਰੇਸ਼ਨ ਯੂ.ਐਸ.ਏ ਪਿਛਲੇ ਕਾਫੀ ਸਾਲਾਂ ਤੋਂ ਗੱਤਕੇ ਦੇ ਪ੍ਰਚਾਰ ਹਿੱਤ ਵੱਖ ਵੱਖ ਰਾਜਾਂ ਵਿੱਚ ਗੱਤਕਾ ਸਿਖਲਾਈ ਲਈ ਉਪਰਾਲੇ ਕਰ ਰਹੀ ਹੈ। ਨਵੇਂ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਕਰਨ ਅਤੇ ਨੈਸ਼ਨਲ ਕੈਂਪਾਂ ਦੇ ਆਯੋਜਨ ਨਾਲ ਤਕਨੀਕੀ ਮਾਹਿਰਾਂ ਦੇ ਨਾਲ-ਨਾਲ ਗੱਤਕਾ ਆਫੀੀਸ਼ਅਲਜ ਪੈਦਾ ਕਰਨਾ ਫੈਡਰੇਸ਼ਨ ਦੇ ਮੁੱੱਢਲੇ ਉਦੇਸ਼ਾਂ ਵਿੱਚੋਂ ਇੱਕ ਹੈ।ਅਮਰੀਕਾ ਵਿੱਚ ਕਰਵਾਈ ਜਾ ਰਹੀ ਪਹਿਲੀ ਨੈਸ਼ਨਲ ਗੱੱਤਕਾ ਚੈਂਪੀਅਨਸ਼ਿਪ ਦੇ ਬਾਰੇ ਵਿਸਤਾਰ ਵਿੱਚ ਗੱਲ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਚੈਅਰਮੈਨ ਸ. ਗੁਰਿੰਦਰ ਸਿੰਘ ਖਾਲਸਾ, ਅਤੇ ਪ੍ਰਧਾਨ, ਸ. ਕਲਵਿੰਦਰ ਸਿੰਘ ਕੈਲੀਫੋਰਨੀਆ- ਉੱਘੇ ਕਾਰੋਬਾਰੀ ਵਲੋਂ ਸਾਂਝੇ ਤੋਰ ਤੇ ਜਾਣਕਾਰੀ ਦਿੰਦਿਆ ਆਖਿਆ ਹੈ ਕਿ ਭਾਵੇਂ ਕਿ ਵੱਖ-ਵੱਖ ਜੱਥੇਬੰਦੀਆਂ ਵਲੋਂ ਅਤੇ ਫੈਡਰੇਸ਼ਨ ਵਲੋਂ ਗੱਤਕਾ ਪ੍ਰਚਾਰ ਹਿੱਤ ਕਈ ਉਪਰਾਲੇ ਕੀਤੇ ਜਾਂਦੇ ਹਨ ਪਰ ਪਹਿਲੀ ਨੈਸ਼ਨਲ ਗੱੱਤਕਾ ਚੈਂਪੀਅਨਸ਼ਿਪ ਯੂ.ਐਸ.ਏ ਆਪਣੇ ਆਪ ਵਿੱਚ ਨਿਵੇਕਲੀ ਹੋਵੇਗੀ ਕਿਉਂਕਿ ਅਮਰੀਕਾ ਵਿੱੱਚ ਗੱਤਕਾ ਖੇਡ ਦਾ ਨੈਸ਼ਨਲ ਪੱਧਰ ਦਾ ਮੁਕਾਬਲਾ ਅਜੇ ਤੱਕ ਨਹੀ ਕਰਵਾਇਆ ਗਿਆ ਜੋ ਕਿ ਇਤਿਹਾਸਿਕ ਹੋਵੇਗਾ।ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ ਦੇ ਪ੍ਰਧਾਨ ਸ. ਕਲਵਿੰਦਰ ਸਿੰਘ ਕੈਲੀਫੋਰਨੀਆ ਨੇ ਜਾਣਕਾਰੀ ਦਿੱਤੀ ਕਿ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਖ-ਵੱਖ ਉਮਰ ਵਰਗ ਦੇ ਤਿੰਨ ਵੱਖ-ਵੱਖ ਮੁਕਾਬਲੇ ਕਰਵਾਉਣ ਜਾ ਰਹੀ ਹੈ।ਜਿਸਦੇ ਤਹਿਤ ਉਮਰ ਵਰਗ 14 ਸਾਲ ਦੇ ਵਿੱਚ ਪ੍ਰਦਰਸ਼ਨੀ ਅਤੇ ਸਿੰਗਲ ਸੋਟੀ ਫਾਈਟ ਇਵੇਂਟ ਵਿੱਚ ਕ੍ਰਮਵਾਰ ਉਮਰ ਵਰਗ 17
ਅਤੇ 21 ਸਾਲ ਦੇ ਸਿੰਘ ਅਤੇ ਕੋਰ ਦੇ ਮੁਕਾਬਲੇ ਹੋਣਗੇ।ਉਹਨਾਂ ਦਸਿੱਆਂ ਕਿ ਮੋਕੇ ਡਾ. ਦੀਪ ਸਿੰਘ, ਜਨਰਲ ਸਕੱਤਰ ਵਿਸ਼ਵ ਗੱਤਕਾ ਫੈਡਰੇਸ਼ਨ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਚੈਪੀਅਨਸ਼ਿਪ ਦੇ ਜੇਤੂਆਂ ਨੁੰ ਇਨਾਮ ਵੀ ਵੰਡਣਗੇ।ਇਸ ਸਬੰਧੀ ਵਿਸਤਾਰ ਨਾਲ ਦੱਸਦਿਆਂ ਸ. ਦਲੇਰ ਸਿੰਘ ਚੈਅਰਮੈਨ, ਜਸਕੀਰਤ ਸਿੰਘ ਪ੍ਰਧਾਨ ਨਿਉਯਾਰਕ ਗੱਤਕਾ ਐਸੋਸੀਏਸ਼ਨ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਹਨਾਂ ਨੈਸ਼ਨਲ ਮੁਕਾਬਲਿਆਂ ਵਿੱਚ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਰੂਲਜ ਲਾਗੂ ਹੋਣਗੇ ਅਤੇ ਮਾਨਤਾ ਪ੍ਰਾਪਤ ਰੈਫਰੀ ਅਤੇ ਜੱਜ ਸਾਹਿਬਾਨ ਹੀ ਜੱਜਮੈਂਟ-ਰੈਫਰੀ ਕੌਸ਼ਿਲ ਵਿੱਚ ਸੇਵਾ ਨਿਭਾਉਣਗੇ।    ਉਹਨਾਂ ਚਾਨਣਾ ਪਾਇਆ ਕਿ ਇਹਨਾਂ ਮੁਕਾਬਲਿਆਂ ਦਾ ਮਨੋਰਥ ਨੌਜਵਾਨ ਪੀੜੀ ਨੂੰ ਬਾਣੀ-ਬਾਣੇ ਨਾਲ ਜੋੜ੍ਹਨਾ ਅਤੇ ਸਿੱਖ ਪੰਥ ਦੇ ਗੌਰਵਮਈ ਇਤਿਹਾਸ ਨਾਲ ਜੋੜ੍ਹਨਾ ਹੈ। ਅੱਗੇ ਜਾਣਕਾਰੀ ਸਾਂਝੀ ਕਰਦਿਆਂ ਦਸਿੱਆਂ ਗਿਆ ਕਿ ਗੱਤਕਾ ਜਿੱਥੇ ਬਚਿੱਆਂ ਨੂੰ ਧਰਮ ਤੇ ਵਿਰਸੇ ਨਾਲ ਜੋੜਦਾ ਹੈ ਉਥੇ ਹੀ ਬਚਿੱਆਂ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਅਦਾ ਕਰਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬਾ ਸਰਬਜੀਤ ਕੌਰ ਵੈਸਚੈਸਟਰ ਕਾਂਉਟੀ, ਸਿੱਖ ਆਗੂ ਭਾਈ ਗਗਨਦੀਪ ਸਿੰਘ ਬਰੇਲੀ, ਸੀਨੀਅਰ ਗੱਤਕਾ ਕੌਚ ਸੁਜਾਨ ਸਿੰਘ, ਦਸ਼ਮੇਸ ਸਿੰਘ ਪਲੇਨਵਿਉ ਅਤੇ ਬਲਜਿੰਦਰ ਸਿੰਘ ਬਨਵੈਤ ਆਦਿ ਵਿਸ਼ੇਸ ਤੌਰ ਤੇ ਹਾਜਿਰ ਸਨ।

 

Have something to say? Post your comment

 

ਸੰਸਾਰ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ

ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ

ਕੈਨੇਡਾ ਚੋਣਾਂ ਵਿੱਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ

ਕੈਨੇਡਾ ਚੋਣ: ਲਿਬਰਲ ਪਾਰਟੀ ਚੌਥੀ ਵਾਰ ਸੱਤਾ ਵਿੱਚ ਵਾਪਸ ਆਈ, ਟਰੰਪ ਦੀ 'ਟੈਰਿਫ ਵਾਰ' ਨੇ ਮਾਰਕ ਕਾਰਨੀ ਦਾ ਰਸਤਾ ਆਸਾਨ ਕਰ ਦਿੱਤਾ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਹਜਾਰਾਂ ਸ਼ਰਧਾਲੂ ਬੜੇ ਉਤਸ਼ਾਹ ਨਾਲ ਹੋਏ ਸ਼ਾਮਲ

ਕੈਨੇਡਾ: ਬਲਵੀਰ ਢੱਟ,ਤੇਗਜੋਤ ਬੱਲ, ਬਲਦੀਪ ਝੰਡ ਅਤੇ ਮਨਦੀਪ ਧਾਲੀਵਾਲ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸੰਭਾਲਿਆ ਮੋਰਚਾ

ਭਾਰਤ-ਪਾਕਿਸਤਾਨ ਸਰਹੱਦੀ ਤਣਾਅ -ਦੋਵੇਂ ਦੇਸ਼ ਇਸਨੂੰ ਹੱਲ ਕਰ ਲੈਣਗੇ- ਟਰੰਪ ਨੇ ਕਿਹਾ

ਕੈਨੇਡਾ ਚੋਣਾਂ ਲਈ 18 ਤੋਂ 21 ਅਪ੍ਰੈਲ ਤੱਕ 4 ਦਿਨ ਹੋਈ ਐਡਵਾਂਸ ਪੋਲ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾਏ