ਹਰਿਆਣਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ 9 ਸਾਲਾਂ ਵਿਚ ਅੰਤੋਂਦੇਯ ਦੀ ਭਾਵਨਾ ਨਾਲ ਕੰਮ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਦੀ ਕੀਤੀ ਸ਼ਲਾਘਾ

ਕੌਮੀ ਮਾਰਗ ਬਿਊਰੋ | November 02, 2023 06:45 PM

 

ਚੰਡੀਗੜ੍ਹ-ਹਰਿਆਣਾ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਸਾਲਾਂ ਵਿਚ ਅੰਤੋਂਦੇਯ ਦੀ ਭਾਵਨਾ ਨਾਲ ਨਿਸਵਾਰਥ ਭਾਵ ਨਾਲ ਜਨਸੇਵਾ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਤੋਂ ਭ੍ਰਿਸ਼ਟਾਚਾਰ,  ਭਾਈ-ਭਤੀਜਵਾਦ ਤੇ ਖੇਤਰਵਾਦ ਦੀ ਰਾਜਨੀਤੀ ਨੂੰ ਖਤਮ ਕੀਤਾ ਹੈ ਵਿਕਾਸ ਕੰਮਾਂ ਲਈ ਕੇਂਦਰ ਸਰਕਾਰ ਵੱਲੋਂ ਹਰਿਆਣਾ ਸੂਬੇ ਨੂੰ ਪਿਛਲੇ ਸਾਲਾਂ ਵਿਚ 1 ਲੱਖ 32 ਹਜਾਰ ਕਰੋੜ ਰੁਪਏ ਦੀ ਰਕਮ ਉਪਲਬਧ ਕਰਵਾਈ ਗਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ 10 ਸਾਲਾਂ ਦੇ ਕਾਰਜਕਾਲ ਵਿਚ ਸਿਰਫ 40 ਹਜਾਰ ਕਰੋੜ ਰੁਪਏ ਦੀ ਰਕਮ ਉਪਲਬਧ ਕਰਵਾਈ ਗਈ

          ਸ੍ਰੀ ਅਮਿਤ ਸ਼ਾਹ ਅੱਜ ਹਰਿਆਣਾ ਗਠਨ ਦੇ 57 ਸਾਲ ਪੂਰੇ ਹੋਣ 'ਤੇ ਦਾਨਵੀਰ ਕਰਣ ਦੀ ਨਗਰੀ ਕਰਨਾਲ ਵਿਚ ਪ੍ਰਬੰਧਿਤ ਅੰਤੋਂਦੇਯ ਮਹਾਸਮੇਲਨ ਵਿਚ ਮੁੱਖ ਮਹਿਮਾਨ ਵਜੋ ਮੌਜੂਦ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ

          ਹਰਿਆਣਾ ਦੀ ਪਵਿੱਤਰ ਧਰਤੀ ਨੂੰ ਪ੍ਰਣਾਮ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕਿਸਾਨਾਂ ਤੇ ਵੀਰਾਂ ਦੀ ਭੂਮੀ ਹੈ ਇੱਥੇ ਕਿਸਾਨ ਦੇਸ਼ ਦਾ ਅਨਾਜ ਭੰਡਾਰਣ ਭਰਦਾ ਹੈ ਤਾਂ ਉੱਥੇ ਹੀ ਜਵਾਨ ਸੀਮਾਵਾਂ ਦੀ ਰੱਖਿਆ ਕਰਦਾ ਹੈ

          ਕਾਂਗਰਸ 'ਤੇ ਕਟਾਕਸ਼ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਵਿਚ ਰਾਮ ਮੰਦਿਰ ਦੇ ਨਿਰਮਾਣ ਨੂੰ ਸਾਲਾਂ ਤਕ ਲਟਕਾਏ ਰੱਖਿਆ ਹਰਿਆਣਾ ਦੀ ਜਨਤਾ ਨੇ ਬੀਜੇਪੀ ਦੇ ਪੱਖ ਵਿਚ ਦੂਜੀ ਵਾਰ ਜਨਧਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੱਤਾ ਸੌਂਪੀ ਅਤੇ ਹੁਣ ਉਹ 22 ਜਨਵਰੀ, 2024 ਵਿਚ ਅਯੋਧਿਆ ਵਿਚ ਰਾਮ ਮੰਦਿਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਹਰਿਆਣਾ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਲਾਭ ਚੁੱਕਦੇ ਹੋਏ 22 ਜਨਵਰੀ ਨੁੰ ਇਸ ਸ਼ਾਨਦਾਰ ਪ੍ਰੋਗ੍ਰਾਮ ਦਾ ਗਵਾਹ ਬਨਣ

          ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਦੇਸ਼ ਤੇ ਸੂਬੇ ਦੋਵਾਂ ਨੂੰ ਪਿਛਲੇ ਸਾਲਾਂ ਵਿਚ ਵਿਕਾਸ ਦੇ ਪੱਥ 'ਤੇ ਲਗਾਤਾਰ ਅੱਗੇ ਵਧਾਉਣ ਦਾ ਕੰਮ ਕੀਤਾ ਹੈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸਾਲਾਂ ਵਿਚ ਆਈਆਈਟੀ, 7 ਆਈਆਈਏਮ, 15 ਏਮ, 700 ਮੈਡੀਕਲ ਕਾਲਜ ਅਤੇ 54 ਹਜਾਰ ਕਿਲੋਮੀਟਰ ਲੰਬੇ ਨੈਸ਼ਨਲ ਹਾਈਵੇ ਵਰਗੇ ਵਿਕਾਸਾਤਮਕ ਪਰਿਯੋਜਨਾਵਾਂ ਦਿੱਤੀਆਂ ਹਨ,  ਉਸੀ ਤਰਜ 'ਤੇ ਹਰਿਆਣਾ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 77 ਨਵੇਂ ਕਾਲਜ, 13 ਯੂਨੀਵਰਸਿਟੀ, 8 ਮੈਡੀਕਲ ਕਾਲਜ, 2 ਨਵੇਂ ਏਅਰਪੋਰਟ, 16 ਨਵੇਂ ਹਸਪਤਾਲ ਦੇ ਲਾਲ-ਨਾਲ 28 ਹਜਾਰ ਕਿਲੋਮੀਟਰ ਤੋਂ ਵੱਧ ਨਵੀਂ ਸੜਕਾਂ ਦਾ ਜਾਲ ਵਿਛਾਇਆ ਹੈ ਉਨ੍ਹਾਂ ਨੇ ਕਿਹਾ ਕਿ ਵਿਕਾਸ ਕਿਵੇਂ ਹੁੰਦਾ ਹੈ ਕਾਂਗਰਸ ਪਾਰਟੀ ਨਰੇਂਦਰ ਮੋਦੀ ਤੇ ਮਨੋਹਰ ਲਾਲ ਦੀ ਡਬਲ ਇੰਜਨ ਸਰਕਾਰ ਦੇ ਇਕ-ਇਕ ਪੰਨੇ ਨੂੰ ਪਲਟ ਕੇ ਦੇਖ ਲੇਣ

          ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਵਧਾਈਯੋਗ ਹਨ ਕਿ ਚਾਹੇ ਸਰਕਾਰ ਦੀ ਵਰ੍ਹੇਗੰਢ ਹੋਵੇ ਜਾਂ ਹਰਿਆਣਾ ਦਿਵਸ ਦੀ ਸਥਾਪਨਾ ਦਾ ਮੌਕਾ ਹੋਵੇ ਹਰ ਮੌਕੇ ਨੂੰ ਗਰੀਬ ਭਲਾਈ ਦੇ ਉਦੇਸ਼ ਨਾਲ ਮਨਾਉਂਦੇ ਇਸ ਤੋਂ ਵਧੀਆ ਢੰਗ ਕੋਈ ਹੋ ਨਹੀਂ ਸਕਦਾ ਸ੍ਰੀ ਮਨੋਹਰ ਲਾਲ ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤੋਂਦੇਯ ਸਿਦਾਂਤ ਨੂੰ ਸਾਕਾਰ ਕਰ ਰਹੇ ਹਨ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੰਮਾਂ 'ਤੇ ਲਗਾਈ ਮੋਹਰ

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਪਿੱਠ ਥਪਥਪਾਉਂਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਵਿਚ ਬੀਜੇਪੀ ਸਰਕਾਰ ਨੇ ਵੱਡਾ ਬਦਲਾਅ ਲਿਆਉਂਦੇ ਹੋਏ ਹਰਿਆਣਾ ਨੂੰ ਇਕ ਵਿਕਸਿਤ ਸੂਬਾ ਬਨਾਉਣ ਦਾ ਕੰਮ ਕੀਤਾ ਹਰਿਆਣਾ ਵਰਗੇ ਸੂਬੇ ਤੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾਏ ਰੱਖਣਾ ਇਕ ਮੁਸ਼ਕਲ ਚਨੌਤੀ ਸੀ ਜਿਨੂੰ ਮਨੋਹਰ ਲਾਲ ਨੇ ਬਖੂਬੀ ਢੰਗ ਨਾਲ ਪੂਰਾ ਕੀਤਾ

          ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਕਦੀ ਹਰਿਆਣਾ ਤੇ ਦੇਸ਼ ਦਾ ਵਿਕਾਸ ਨਹੀਂ ਕਰ ਸਕਦੀ ਅਤੇ ਕਾਂਗਰਸ ਦੇ ਕਾਰਜਕਾਲ ਵਿਚ ਤਾਂ ਦੇਸ਼ ਸੁਰੱਖਿਅਤ ਵੀ ਨਹੀਂ ਸੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਸੇਵਾਵਾਂ ਨੂੰ ਆਧੁਨਿਕ ਬਣਾਇਆ ਅਤੇ ਨਾਲ ਹੀ ਸੀਮਾ 'ਤੇ ਫੌਜੀਆਂ ਨੂੰ ਚੰਗੇ ਅਤੇ ਆਧੁਨਿਕ ਹਥਿਆਰ ਨਾਲ ਲੈਸ ਕਰਵਾਇਆ ਹੈ ਵਨ ਰੈਂਕ-ਵਨ ਪੈਂਸ਼ਨ ਜਵਾਨਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਵਾਨਾਂ ਦੀ ਮੰਗ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੂਰਾ ਕੀਤਾ ਹੈ ਜੰਮੂ -ਕਸ਼ਮੀਰ ਤੋਂ ਧਾਰਾ 370 ਤੇ 35ਏ ਨੂੰ 5 ਅਗਸਤ , 2019 ਨੂੰ ਹਟਵਾਉਣ ਦਾ ਕੰਮ ਕੀਤਾ ਨਾਲ ਹੀ ਪੁਲਵਾਮਾ ਹਮਲੇ ਦੇ ਬਾਅਦ 10 ਦਿਨਾਂ ਵਿਚ ਸਰਜੀਕਲ ਸਟਾਇਕ ਰਾਹੀਂ ਪਾਕੀਸਤਾਨ ਨੂੰ ਉਨ੍ਹਾਂ ਦੇ ਘਰ ਵਿਚ ਘੁਸਕੇ ਸਬਕ ਸਿਖਾਇਆ ਉਨ੍ਹਾਂ ਨੇ ਇਸ ਭਾਰੀ ਜਨਸਮੂਹ ਵਿਚ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਕੇਂਦਰ ਤੇ ਹਰਿਆਣਾ ਵਿਧਾਨਸਭਾ ਚੋਣਾਂ ਵਿਚ ਫਿਰ ਤੋਂ ਸਾਰੀ ਸੀਟਾਂ 'ਤੇ ਕਮਲ ਖਿਲਾ ਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਦੇ ਹੱਥ ਮਜਬੂਤ ਕਰਨ

          ਇਸ ਮੌਕੇ 'ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ,  ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ,  ਸਕੂਲ ਸਿਖਿਆ ਮੰਤਰੀ ਕੰਵਰਪਾਲ,  ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ,  ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ,  ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ,  ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ,  ਲੋਕਸਭਾ ਯਾਦਸ ਅਤੇ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸਿੰਘ ਸੈਨੀ,  ਰਾਜਸਭਾ ਸਾਂਸਦ ਤੇ ਹਰਿਆਣਾ ਬੀਜੇਪੀ ਪ੍ਰਭਾਰੀ ਬਿਪਲਬ ਦੇਬ,  ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ,  ਪ੍ਰਿੰਟਿੰਗ ਐਂਡ ਸਟੇਸ਼ਨਰੀ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ,  ਮੁੱਖ ਸਕੱਤਰ ਸੰਜੀਵ ਕੌਸ਼ਲ,  ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ,  ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਸਮੇਤ ਹੋਰ ਮਾਣਯੋਗ ਮਹਿਮਾਨ ਤੇ ਅਧਿਕਾਰੀ ਮੌਜੂਦ ਰਹੇ

 

Have something to say? Post your comment

 

ਹਰਿਆਣਾ

ਦੀਵਾਲੀ ਦੇ ਮੌਕੇ 'ਤੇ 31 ਅਕਤੂਬਰ ਨੂੰ ਹਰਿਆਣਾ ਵਿਚ ਗਜਟਿਡ ਛੁੱਟੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦਾ ਪ੍ਰਗਟਾਇਆ ਅਨੁਸੂਚਿਤ ਵਾਂਝੀ ਜਾਤੀਆਂ ਨੇ ਧੰਨਵਾਦ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਨਵੀਂ ਦਿੱਲੀ ਵਿਚ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਾਦਾ ਕੀਤਾ ਪੂਰਾ ਕਿਡਨੀ ਰੋਗੀਆਂ ਨੂੰ ਹਰਿਆਣਾ ਸਰਕਾਰ ਦਵੇਗੀ ਖਰਚਾ

ਸੁਪਰੀਮ ਕੋਰਟ ਦੇ ਫੈਸਲੇ ਬਾਅਦ ਹਰਿਆਣਾ ਅਨੁੂਸੂਚਿਤ ਜਾਤੀ ਆਯੋਗ ਦੀ ਅਨੁਸੂਚਿਤ ਜਾਤੀਆਂ ਦੇ ਲਈ ਰਾਖਵਾਂ ਨੂੰ ਵਿਭਾਜਿਤ ਕਰਨ ਦੀ ਰਿਪੋਰਟ ਨੁੰ ਮੰਜੂਰੀ

ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ, 13 ਮੰਤਰੀਆਂ ਨੇ ਪ੍ਰਧਾਨ ਮੰਤਰੀ, ਐਚਐਮ ਸ਼ਾਹ ਦੀ ਮੌਜੂਦਗੀ ਵਿੱਚ ਚੁੱਕੀ ਸਹੁੰ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਗੁਹਾਟੀ ਦੇ ਮਾਂ ਕਾਮਾਖਿਆ ਮੰਦਿਰ ਵਿਚ ਪੂਜਾ ਕੀਤੀ

ਹਰਿਆਣਾ ਦੀ ਨਵੀਂ ਸਰਕਾਰ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਸਹੁੰ ਚੁੱਕੇਗੀ

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਯੂਨੀਵਰਸਲ ਪੀਸ ਫੈਡਰੇਸ਼ਨ ਯੂਐਸਏ ਵੱਲੋਂ "ਸ਼ਾਂਤੀ ਰਾਜਦੂਤ" ਨਿਯੁਕਤ

ਹਾਰਨ ਤੋਂ ਬਾਅਦ ਹਾਰ ਨਾ ਮੰਨਣਾ ਕਾਂਗਰਸ ਦੀ ਪੁਰਾਣੀ ਰਵਾਇਤ ਹੈ: ਪੰਡਿਤ ਮੋਹਨ ਲਾਲ ਬਡੋਲੀ