ਅੰਮ੍ਰਿਤਸਰ- ਨਨਕਾਣਾ ਸਾਹਿਬ 26 ਨਵੰਬਰ ਚਰਨਜੀਤ ਸਿੰਘ ਅੱਜ ਵੀ ਨਨਕਾਣਾ ਸਾਹਿਬ ਵਸਨੀਕ ਰਾਏ ਸਲੀਮ ਅਕਰਮ ਭੱਟੀ ਤੇ ਰਾਏ ਬਿਲਾਲ ਅਕਰਮ ਭੱਟੀ ਪੂਰੇ ਪਰਵਾਰ ਨਾਲ ਨਨਕਾਣਾ ਸਾਹਿਬ ਆਉਣ ਵਾਲੇ ਸਿੱਖ ਯਾਤਰੀਆਂ ਦਾ ਪਲਕਾ ਵਿਛਾ ਕੇ ਸਵਾਗਤ ਕਰਦੇ ਹਨ। ਸਿੱਖ ਮੁਸਲਿਮ ਦੋਸਤੀ ਨਿਵੇਕਲੀ ਮਿਸਾਲ ਰਾਏ ਪਰਵਾਰ ਸਿੱਖ ਯਾਤਰੀਆਂ ਨੂੰ ਆਪਣੇ ਘਰ ਬੁਲਾ ਕੇ ਯਾਤਰੀਆਂ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਵਾ ਕੇ ਲੰਗਰ ਜਰੂਰ ਕਰਦਾ ਹੈ।ਜਦ ਭਾਰਤ ਸਮੇਤ ਵਖ ਵਖ ਦੇਸ਼ਾਂ ਤੋ ਸਿੱਖ ਯਾਤਰੀ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੇ ਹਨ ਤਾਂ ਰਾਏ ਪਰਵਾਰ ਦੇ ਘਰ ਜਾਣਾ ਬਹੁਤ ਹੀ ਜਰੂਰੀ ਮੰਨਦੇ ਹਨ। ਰਾਏ ਸਲੀਮ ਅਕਰਮ ਭੱਟੀ ਨੇ ਦਸਿਆ ਕਿ ਸਾਡੇ ਪੁਰਖੇ ਬਾਬਾ ਰਾਏ ਬੁਲਾਰ ਸਾਹਿਬ ਨੇ ਬਾਬਾ ਨਾਨਕ ਪੀਰ ਨੂੰ ਪਹਿਚਾਣਿਆ ਤੇ ਆਪਣੀ ਜਮੀਨ ਦਾ ਇਕ ਵੱਡਾ ਹਿੱਸਾ ਬਾਬਾ ਨਾਨਕ ਨੂੰ ਭੇਟ ਕੀਤਾ। ਅੱਜ ਵੀ ਅਸੀ ਨਨਕਾਣਾ ਸਾਹਿਬ ਫਾਉਡੇਸ਼ਨ ਰਾਹੀ ਨਨਕਾਣਾ ਸਾਹਿਬ ਦੀ ਸੇਵਾ ਤਾਂ ਕਰ ਹੀ ਰਹੇ ਹਾਂ ਨਾਲ ਨਾਲ ਅਸੀ ਬਾਬੇ ਨਾਨਕ ਦੇ ਸਿੱਖਾਂ ਦੇ ਚਰਨ ਆਪਣੇ ਘਰ ਪਵਾ ਕੇ ਖੁਦ ਨੂੰ ਵਡਭਾਗਾ ਮਹਿਸੂਸ ਕਰਦੇ ਹਾਂ। ਉਨਾਂ ਦਸਿਆ ਕਿ ਸਾਡਾ ਪਰਵਾਰ ਲੰਮੇ ਸਮੇ ਤੋ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਬਾਬਾ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਤੇ ਹੋਣ ਵਾਲੇ ਸਮਾਗਮਾਂ ਵਿਚ ਭਾਗ ਲੈਂਦਾ ਹੈ ਤੇ ਅਸੀ ਸਾਰੇ ਉਸ ਦਿਨ ਦੀ ਉਡੀਕ ਕਰਦੇ ਹਾਂ।ਉਨਾ ਦਸਿਆ ਕਿ ਅਸੀ ਨਨਕਾਣਾ ਸਾਹਿਬ ਫਾਉਡੇਸ਼ਨ ਦੇ ਸਾਰੇ ਹੀ ਪ੍ਰੋਗਰਾਮ ਗੁਰਦਵਾਰਾ ਜ਼ਨਮ ਅਸਥਾਨ ਵਿਖੇ ਜਾ ਕੇ ਕਰਦੇ ਹਾਂ ਤੇ ਸਾਨੂੰ ਇਸ ਵਿਚ ਬਹੁਤ ਸਕੂਨ ਮਿਲਦਾ ਹੈ।