ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੋਨੀਪਤ ਜਿਲ੍ਹੇ ਦੇ ਪਿੰਡ ਬਰੋਟਾ ਅਤੇ ਫਰਮਾਣਾ ਵਿਚ 3 ਨਵੇਂ ਪੁਲਿਸ ਸਟੇਸ਼ਨਾਂ ਦੀ ਸਥਾਪਨਾ ਲਈ ਪ੍ਰਸਾਸ਼ਨਿਕ ਮੰਜੂਰੀ ਦੇ ਦਿੱਤੀ ਹੈ। ਇਹ ਫੈਸਲਾ ਖੇਤਰ ਦੀ ਵੱਧਦੀ ਜਰੂਰਤਾਂ ਦੇ ਜਵਾਬ ਵਿਚ ਲਿਆ ਗਿਆ ਹੈ, ਜਿਸ ਦਾ ਉਦੇਸ਼ ਇਸ ਖੇਤਰ ਦੇ ਨਿਵਾਸੀਆਂ ਲਈ ਸੁਰੱਖਿਆ ਵਧਾਉਣਾ ਹੈ।ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਗ੍ਰਹਿ ਵਿਭਾਗ ਨੇ ਕੁੱਲ ਖੇਤਰਫਲ ਅਤੇ ਆਬਾਦੀ ਸਮੇਤ ਭੌਗੋਲਿਕ ਅਤੇ ਜਨਸਾਂਖਿਅਕੀ ਕਾਰਕਾਂ 'ਤੇ ਵਿਚਾਰ ਕੀਤਾ ਸੀ।
ਖਰਖੌਦਾ ਥਾਨੇ ਤਹਿਤ ਆਉਣ ਵਾਲੇ ਪਿੰਡ ਮਹੀਪੁਰ, ਫਰਮਾਣਾ, ਨਿਜਾਮਪੁਰਾ, ਮਾਜਰਾ, ਮੌਜਮਨਗਰ, ਰਿਡਾਊ, ਗੋਰੜ, ਬਿਧਲਾਨਾ, ਸਿਲਾਨਾ ਪਿੰਡ ਨੂੰ ਨਵੇਂ ਪ੍ਰਸਤਾਵਤਘਰਮਾਣਾ ਥਾਨੇ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸੀ ਤਰ੍ਹਾ ਖਰਖੌਦਾ ਥਾਨੇ ਦੇ ਤਹਿਤ ਆਉਣ ਵਾਲੇ ਪਿੰਡ ਮੰਡੋਰਾ, ਮੰਡੌਰੀ, ਹਲਾਲਪੁਰ, ਤੁਰਕਪੁਰ, ਝਿਝੌਲੀ ਨੂੰ ਬਰੌਟਾ ਥਾਨੇ ਵਿਚ ਸ਼ਾਮਿਲ ਕੀਤਾ ਗਿਆ ਹੈ। ਬਰੋਟਾ ਵਿਚ ਸਥਾਪਿਤ ਹੋਣ ਵਾਲਾ ਨਵਾਂ ਪੁਲਿਸ ਸਟੇਸ਼ਨ ਲਗਭਗ 58, 100 ਲੋਕਾਂ ਨੂੰ ਸੇਵਾ ਪ੍ਰਦਾਨ ਕਰੇਗਾ ਜਦੋਂ ਕਿ ਫਰਮਾਣਾ ਪੁਲਿਸ ਸਟੇਸ਼ਨ 'ਤੇ ਕਰੀਬ 77, 951 ਲੋਕਾਂ ਦੀ ਸੁਰੱਖਿਆ ਦਾ ਜਿੱਮਾ ਰਹੇਗਾ।
ਬੁਲਾਰੇ ਨੇ ਅੱਗੇ ਦਸਿਆ ਕਿ ਹਰਿਆਣਾ ਸਰਕਾਰ ਨੇ ਸਥਾਪਿਤ ਮਾਨਦੰਡਾਂ ਅਤੇ ਰੈਗੁਲੇਸ਼ਨਾਂ ਅਨੁਸਾਰ ਇਹ ਯਕੀਨੀ ਕੀਤਾ ਹੈ ਕਿ ਨਵੈ ਪੁਲਿਸ ਸਟੇਸ਼ਨ ਦਾ ਨਿਰਮਾਣ ਨਿਧਾਰਿਤ ਮਾਨਕਾਂ ਦੇ ਅਨੁਰੂਪ ਹੋਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।