ਅੰਮ੍ਰਿਤਸਰ - ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਤੇ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਦੇ ਸਿਆਸੀ ਸਬੰਧਾਂ ਦਾ ਪ੍ਰਭਾਵ ਹੈ ਉਹ ਸਾਡੇ ਜਥਿਆਂ ਦੇ ਉੱਤੇ ਨਹੀਂ ਪੈਣਾ ਚਾਹੀਦਾ। ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸਮਾਗਮ ਦੌਰਾਨ ਜਥੇਦਾਰ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਤੇ ਪਾਕਿਸਤਾਨ ਸਰਕਾਰ ਵਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਹਨ।ਉਨਾਂ ਇਸਲਾਮ ਤੇ ਸਿੱਖ ਧਰਮ ਵਿਚਲੀ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਇਸਲਾਮ ਦੇ ਵਿੱਚ ਅੱਲਾਹ ਤੋਂ ਸਿਵਾਏ ਕਿਸੇ ਹੋਰ ਨੂੰ ਮੰਨਣਾ ਸਭ ਤੋਂ ਵੱਡਾ ਗੁਨਾਹ ਹੈ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਨਜ਼ਰੀਏ ਵਿੱਚ ਵੀ ਇੱਕ ਰੱਬ ਨੂੰ ਛੱਡ ਕੇ ਇੱਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਨੂੰ ਮੰਨਣਾ ਸਭ ਤੋਂ ਵੱਡਾ ਗੁਨਾਹ ਹੈ।ਉਨਾਂ ਇਸ ਸਮਾਗਮ ਵਿਚ ਭਾਗ ਲੈਣ ਆਏ ਮੰਤਰੀ ਜਨਾਬ ਅਨੀਕ ਅਹਿਮਦ ਬਾਰੇ ਗਲ ਕਰਦਿਆਂ ਕਿਹਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਇਸਲਾਮ ਦੇ ਸਕਾਲਰ ਹਨ। ਉਹਨਾਂ ਕਿਹਾ ਕਿ ਜਿਸ ਤਰਾਂ ਨਾਲ ਇਸਲਾਮ ਨੇ ਤੌਹੀਦ ਦੀ ਬਾਤ ਪਾਈ ਹੈ ਉਸੇ ਤਰਾਂ ਨਾਲ ਗੁਰੂ ਨਾਨਕ ਨੇ ਵੀ ਤੌਹੀਦ ਦੀ ਗਲ ਕੀਤੀ ਹੈ। ਗੁਰੂ ਨਾਨਕ ਸਾਹਿਬ ਦੇ ਨਜ਼ਰੀਏ ਵਿੱਚ ਵੀ ਇੱਕ ਰੱਬ ਨੂੰ ਛੱਡ ਕੇ ਇਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਨੂੰ ਮੰਨਣਾ ਬਹੁਤ ਵੱਡਾ ਗੁਨਾਹ ਹੈ। ਜਥੇਦਾਰ ਨੇ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਸ ਤੌਰ ਦੇ ਉੱਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਵੱਲੋ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਭ ਤੋਂ ਵੱਡੀ ਸਾਡੀ ਖੁਸ਼ੀ ਇਸ ਗੱਲ ਦੀ ਹੈ ਕਿ ਅਸੀਂ ਇਸ ਨਨਕਾਣਾ ਸਾਹਿਬ ਦੀ ਧਰਤੀ ਤੇ ਆਏ ਹਾਂ। ਪਾਕਿਸਤਾਨ ਸਰਕਾਰ ਨੇ ਸਾਨੂੰ ਵੀਜੇ ਜਾਰੀ ਕਰਵਾਏ। ਇਹ ਗੱਲ ਵੱਖਰੀ ਹੈ ਕਿ 50 ਫੀਸਦੀ ਵੀਜੇ ਕੱਟੇ ਵੀ ਗਏ ਇਸ ਕਹਰਨ ਦਿਲਾਂ ਦੇ ਉੱਤੇ ਚੋਟ ਪਹੁੰਚਦੀ ਹੈ ਜਦੋਂ ਕਿਸੇ ਨੂੰ ਪਾਸਪੋਰਟ ਮਿਲਦਾ ਤੇ ਉਹ ਕਹਿੰਦਾ ਮੇਰਾ ਵੀਜ਼ਾ ਨਹੀਂ ਲੱਗਿਆ ਮੈਂ ਨਨਕਾਣਾ ਸਾਹਿਬ ਨਹੀਂ ਜਾ ਸਕਦਾ।ਭਾਰਤ ਦੇ ਹਰ ਸਿੱਖ ਦੀ ਤੜਪ ਹੈ ਉਹ ਇੱਕ ਵਾਰ ਗੁਰੂ ਨਾਨਕ ਸਾਹਿਬ ਦੀ ਧਰਤੀ ਨੂੰ ਦੇਖਣ ਦੀ ਬਣੀ ਰਹਿੰਦੀ ਹੈ।ਪਾਕਿਸਤਾਨ ਦੇ ਸਿੱਖਾਂ ਦੇ ਅੰਦਰ ਵੀ ਸ੍ਰੀ ਦਰਬਾਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਦੀ ਚਾਹ ਹੈ। ਇਸ ਮੌਕੇ ਤੇ ਜਥੇਦਾਰ ਨੂੰ ਸਨਮਾਨਿਤ ਵੀ ਕੀਤਾ ਗਿਆ।