ਹਰਿਆਣਾ

ਜਲ ਸਰੰਖਣ ਲਈ ਅਰਾਵਲੀ ਦੀ ਤਲਹਟੀ ਵਿਚ ਬਣਾਏ ਜਾਣ ਛੋਟੇ ਤਾਲਾਬ - ਮਨੋਹਰ ਲਾਲ

ਕੌਮੀ ਮਾਰਗ ਬਿਊਰੋ | December 03, 2023 08:45 PM

 

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਵਿਚ ਚੰਲ ਰਿਹਾ ਜਲ ਸਰੰਖਣ ਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਅੱਜ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚਾਲੂ ਪਰਿਯੋਜਨਾਵਾਂ ਦਾ ਤੈਅ ਸਮੇਂ ਵਿਚ ਲਾਗੂ ਕਰਨਾ ਯਕੀਨੀ ਕੀਤਾ ਜਾਵੇ,  ਤਾਂ ਜੋਕਿਸਾਨਾਂ ਨੂੰ ਇੰਨ੍ਹਾਂ ਪਰਿਯੋਜਨਾਵਾਂ ਦਾ ਲਾਭ ਜਲਦੀ ਤੋਂ ਜਲਦੀ ਮਿਲ ਸਕੇ

 ਮੁੱਖ ਮੰਤਰੀ ਅੱਜ ਇੱਥੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬਜਟ 2023-24 ਵਿਚਐਲਾਨ ਵੱਖ-ਵੱਖ ਪਰਿਯੋਜਨਾਵਾਂ,  ਰਾਜ ਵਿਚ ਜਲ ਸਰੰਖਣ ਦੇ ਲਈ ਜਲ ਨਿਗਮਾਂ ਅਤੇ ਜਲ ਸੰਵਾਦ ਕੰਮਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ

  ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹੁਣ ਤਕ ਚੋਣ ਕੀਤੇ ਗਏ 1000 ਏਕੜ ਖੇਤਰਫਲ ਵਾਲੇ ਲਗਭਗ 400 ਜਲ ਨਿਗਮਾਂ 'ਤੇ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਨ ਅਤੇ ਮਾਨਸੂਨ 2024 ਦੀ ਸ਼ੁਰੂਆਤ ਤੋਂ ਪਹਿਲਾਂ ਇਸ ਨੂੰ ਪੂ+ਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਬਰਸਾਤ ਦੇ ਵੱਧ ਪਾਣੀ ਦੇ ਸਟੋਰੇਜ  ਤਹਿਤ ਕਾਫੀ ਸਟੋਰੇਜ ਸਮਰੱਥਾ ਉਤਪਨ ਕੀਤੀ ਜਾ ਸਕੇ

          ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਲ ਸਰੰਖਣ ਲਈ ਅਰਾਵਲੀ ਦੀ ਤਲਹਟੀ ਵਿਚ ਛੋਟੇ ਤਾਲਾਬ ਬਣਾਏ ਜਾਣ ਇਸ ਤੋਂ ਇਲਾਵਾ,  ਉਨ੍ਹਾਂ ਨੇ ਜਲ ਸੰਵਾਦ ਪ੍ਰੋਗ੍ਰਾਮਾਂ ਵਿਚ ਗ੍ਰਾਮੀਣਾਂ ਵੱਲੋਂ ਦਿੱਤੇ ਗਏ ਕੰਮਾਂ ਨੂੰ ਵੀ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ

ਸਿੰਚਾਈ ਕੰਮਾਂ ਦੇ ਲਈ ਬਜਟ ਵਿਚ ਹੋਇਆ ਵਰਨਣਯੋਗ ਵਾਧਾ

          ਮੀਟਿੰਗ ਵਿਚ ਮੁੱਖ ਮੰਤਰੀ ਦੇ ਸਲਾਹਕਾਰ (ਸਿੰਚਾਈ) ਦੇਵੇਂਦਰ ਸਿੰਘ ਨੇ ਦਸਿਆ ਕਿ ਪਿਛਲੇ ਮਿਕਾਡਾ ਅਤੇ ਸਿੰਚਾਈ ਵਿਭਾਗ ਬਜਟ ਦਾ ਸਿਰਫ 50 ਫੀਸਦੀ ਹੀ ਖਰਚ ਕਰ ਸਕਦਾ ਸੀ,  ਜਦੋ ਕਿ ਸਾਲ 2023-24 ਵਿਚ ਬਜਟ ਅਲਾਟ ਦਾ ਲਗਭਗ 80 ਫੀਸਦੀ ਤਕ ਖਰਚ ਕਰ ਸਕਦਾ ਹੈ,  ਜੋ ਕਿ ਚਾਲੂ ਵਿੱਤ ;ਹਲ ਦ ਲਈ ਇਹ ਲਗਭਗ 2000 ਕਰੋੜ ਰੁਪਏ ਹੈ ਉਨ੍ਹਾਂ ਨੇ ਦਸਿਆ ਕਿ ਸਾਲ 2015-2016 ਦੀ ਤੁਲਣਾ ਵਿਚ ਵਾਟ ਕੋਰਸ ਦੇ ਨਿਰਮਾਣ ਵਿਚ 250 ਫੀਸਦੀ ਦੀ ਵਾਧਾ ਅਤੇ ਸੂਖਮ ਸਿੰਚਾਈ ਪਰਿਯੋਜਨਾ ਵਿਚ 500 ਫੀਸਦੀ ਦਾ ਵਾਧਾ ਹੋਇਆ ਹੈ

          ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਿੰਚਾਈ ਕੰਮਾਂ ਨੂੰ ਨਿਰਧਾਰਿਤ ਸਮੇਂ ਵਿਚ ਪੁਰਾ ਕਰਨ ਅਤੇ ਯੋਜਨਾ ਦੀ ਰੁਕਾਵਟਾਂ ਨੂੰ ਘੱਟ ਕਰਨ ਅਤੇ ਪਰਿਯੋਜਨਾ ਨਿਸ਼ਪਾਦਨ ਵਿਚ ਤੇਜੀ ਲਿਆਉਣ ਲਈ ਬੈਂਕ ਆਫ ਸੈਕਸ਼ਨ ਦੀ ਲਗਾਤਾਰ ਸਮੀਖਿਆ ਕਰਨ

ਸੂਖਮ ਸਿੰਚਾਈ ਤਹਿਤ 1.5 ਲੱਖ ਏਕੜ ਲਈ 46512 ਬਿਨੈ ਪ੍ਰਾਪਤ

          ਮਿਕਾਡਾ ਦੇ ਪ੍ਰਸਾਸ਼ਕ ਡਾ. ਸਤਬੀਰ ਸਿੰਘ ਕਾਦਿਆਨ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ ਸੂਖਮ ਸਿੰਚਾਈ ਤਹਿਤ ਮਿਕਾਡਾ ਪੋਰਟਲ 'ਤੇ 1.5 ਲੱਖ ਏਕੜ ਦੇ ਲਈ 46512 ਬਿਨੈ ਪ੍ਰਾਪਤ ਹੋਏ ਹਨ ਇੰਨ੍ਹਾਂ ਵਿੱਚੋਂ 27341 ਬਿਨਿਆਂ 'ਤੇ ਕੰਮ ਪੂਰਾ ਹੋ ਚੁੱਕਾ ਹੈ ਅਤੇ 7198 ਬਿਨਿਆਂ ਲਈ ਸਹਾਇਤਾ ਰਕਮ ਜਾਰੀ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਲੰਬਿਤ ਬਿਨਿਆਂ ਲਈ ਵੀ ਜਲਦੀ ਸਹਾਇਤਾ ਵੰਡ ਦਾ ਨਿਰਦੇਸ਼ ਦਿੱਤਾ

ਖਰੀਫ ਚੈਨਤਾਂ ਅਤੇ ਵੱਧ ਤੋਂ ਵੱਧ ਜਲ ਵਰਤੋ 'ਤੇ ਦਿੱਤਾ ਜਾਵੇ ਵਿਸ਼ੇਸ਼ ੱਿਧਆਨ

          ਮੁੱਖ ਮੰਤਰੀ ਨੇ ਜਿਲ੍ਹਾ ਸਿਰਸਾ ਵਿਚ ਖਰੀਫ ਚੈਨਲਾਂ ਦੇ ਵਿਸਤਾਰ/ਨਿਰਮਾਣ ਦੀ ਮੰਗਾਂ ਦੇ ਸਬੰਧ ਵਿਚ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਸਬੰਧ ਵਿਚ ਵਿਵਹਾਰਤਾ ਦੀ ਜਾਂਚ ਕਰ ਅਗਲੇ ਕਾਰਵਾਈ ਕੀਤੀ ਜਾਵੇ,  ਤਾਂ ਜੋ ਮਾਨਸੂਨ  ਦੇ ਮੌਸਮ ਦੌਰਾਨ ਵੱਧ ਹੜ੍ਹ ਦੇ ਪਾਣੀ ਦਾ ਸਹੀ ਵਰਤੋ ਕੀਤੀ ਜਾ ਸਕੇ ਮੀਟਿੰਗ ਵਿਚ ਓਟੂੂ ਵਿਚ 22 ਦਿਨ ਤੋਂ 54 ਦਿਨ ਤਕ ਉਪਲਬਧ ਪਾਣੀ ਦੀ ਮੰਗ 'ਤੇ ਵੀ ਚਰਚਾ ਹੋਹੀ ਮੁੱਖ ਮੰਤਰੀ ਨੇ ਇਸ ਪਾਣੀ ਦੀ ਸਮੂਚੀ ਵਰਤੋ ਕਰਨ ਤਹਿਤ ਇਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ

          ਮੀਟਿੰਗ ਵਿਚ ਈਆਈਸੀ ਬੀਰੇਂਦਰ ਸਿੰਘ,  ਈਆਈਸੀ ਰਾਕੇਸ਼ ਚੌਹਾਨ,  ਸੀਈ ਸੁਰੇਸ਼ ਯਾਦਵ ਸਮੇਤ ਵਿਭਾਗ ਦੇ  ਹੋਰ ਅਧਿਕਾਰੀ ਵੀ ਮੌਜੂਦ ਸਨ

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ