ਚੰਡੀਗੜ੍ਹ- ਹਰਿਆਣਾ ਵਿਚ ਸਮਾਜ ਨਿਰਮਾਣ ਵਿਚ ਸੰਤਾਂ-ਮਹਾਤਮਾਵਾਂ ਦੀ ਭੁਮਿਕਾ ਨੂੰ ਮਹਤੱਵਪੂਰਨ ਸਮਝਦੇ ਹੋਏ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੰਤ-ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ ਪ੍ਰਸਾਰ ਯੋਜਨਾ ਦੇ ਬਾਅਦ ਹੁਣ ਇਕ ਨਵੀਂ ਸ਼ੁਰੂਆਤ ਕਰਦੇ ਹੋਏ ਅੱਜ ਪਹਿਲੀ ਵਾਰ ਸ੍ਰੀਰਾਮ ਭਕਤਾਂ ਯਾਨੀ ਰਾਮਲੀਲਾ ਦਾ ਮੰਚਨ ਕਰਨ ਵਾਲੇ ਕਲਾਕਾਰਾਂ ਤੇ ਰਾਮਲੀਲਾ ਕਮੇਟੀ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿਲ੍ਹਾ ਕੁਰੂਕਸ਼ੇਤਰ ਦੇ ਪੁਰਸ਼ੋਤਮਪੁਰਾ ਬਾਗ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 325 ਤੋਂ ਵੱਧ ਰਾਮਲੀਲਾ ਕਮੇਅੀ ਦੇ ਅਧਿਕਾਰੀਆਂ ਕਲਾਕਾਰਾਂ ਨੁੰ ਸਨਮਾਨਿਤ ਕੀਤਾ।ਹਰਿਆਣਾ ਵਿਚ ਗਰੀਬ ਪਰਿਵਾਰਾਂ ਦੇ ਬਜੁਰਗਾਂ ਨੂੰ ਤੀਰਥ ਸਥਾਨਾਂ ਦੇ ਦੌਰੇ ਲਈ ਵਿਸ਼ੇਸ਼ ਰੂਪ ਨਾਲ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਬੀਪੀਏਲ ਪਰਿਵਾਰ ਦੇ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕ ਤੀਰਥ ਸਥਾਨਾਂ ਦਾ ਮੁਫਤ ਦੌਰਾ ਕਰ ਸਕਣਗੇ। ਇਸੀ ਲੜੀ ਵਿਚ ਅੱਜ ਮੁੱਖ ਮੰਤਰੀ ਨੇ ਇਸ ਯੋਜਨਾ ਦੇ ਪੋਰਟਲ ਦਾ ਵਿਵਿਧੀਵਤ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪੋਰਟਲ ਦੇ ਸ਼ੁਰੂ ਹੁੰਦੇ ਹੀ ਹੁਣ ਤਕ ਰੇਲਵੇ ਦੀ ਇਕ ਬੋਗੀ ਦੀ ਬੁਕਿੰਗ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ 22 ਜਨਵਰੀ ਦੇ ਬਾਅਦ ਅਯੋਧਿਆ ਦੇ ਲਈ ਪਹਿਲਾ ਜੱਥਾ ਰਵਾਨਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਯੋਜਨਾ ਦਾ ਵਿਸਤਾਰ ਵੀ ਕੀਤਾ ਜਾਵੇਗਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸ੍ਰੀਰਾਮ ਭਗਤਾਂ ਨੂੰ ਨਸ਼ਾ ਮੁਕਤ ਪ੍ਰਹਿਰੀ ਬਨਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਊਹ ਆਪਣੇ ਰੰਗਮੰਚ ਰਾਹੀਂ ਤੋਂ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਮਾਜਿਕ ਬੁਰਾਈਆਂ ਤੋਂ ਲੜਨ ਲਈ ਸਮਾਜ ਵਿਚ ਤੁਹਾਡੇ ਵਰਗੇ ਲੋਕਾਂ ਦਾ ਸਹਿਯੋਗ ਜਰੂਰੀ ਹੈ। ਜਿਸ ਤਰ੍ਹਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 22 ਜਨਵਰੀ, 2015 ਨੁੰ ਪਾਣੀਪਤ ਤੋਂ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਮੁਹਿੰਮ ਨੂੰ ਸਰਕਾਰੀ ਯਤਨਾਂ ਦੇ ਨਾਲ-ਨਾਲ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਸਹਿਯੋਗ ਤੋਂ ਸਫਲ ਬਣਾਇਆ ਗਿਆ। ਜਿਸ ਦਾ ਨਤੀਜਾ ਇਹ ਹੋਇਆ ਕਿ ਬੇਟੀਆਂ ਨੂੰ ਮਾਰਨ ਵਾਲੇ ਸੂਬੇ ਵਜੋ ਕਲੰਕਿਤ ਹਰਿਆਣਾ ਨੂੰ ਹੁਣ ਬੇਟੀਆਂ ਨੁੰ ਬਚਾਉਣ ਵਾਲਾ ਸੂਬੇ ਕਿਹਾ ਜਾਂਦਾ ਹੈ। ਉਸੀ ਤਰ੍ਹਾਂ, ਹੁਣ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਜਨਜਾਗਰਣ ਦੇ ਨਾਲ-ਨਾਲ ਜੋ ਲੋਕ ਨਸ਼ੇ ਦੀ ਲਤ ਵਿਚ ਫੰਸ ਚੁੱਕੇ ਹਨ, ਉਨ੍ਹਾਂ ਦਾ ਨਸ਼ਾ ਮੁਕਤੀ ਕੇਂਦਰਾਂ ਰਾਹੀਂ ਪੁਨਰਵਾਸ ਕਰ ਸਮਾਜ ਦੀ ਮੁੱਖਧਾਰਾ ਨਾਲ ਜੋੜਨਾ ਹੈ। ਇਸ ਪੁਤਿਨ ਕੰਮ ਵਿਚ ਤੁਹਾਡੇ ਵਰਗੇ ਲੋਕ ਨਸ਼ਾ ਮੁਕਤ ਪ੍ਰਹਿਰੀ ਬਣ ਕੇ ਮਹਤੱਵਪੂਰਨ ਭੁਮਿਕਾ ਅਦਾ ਕਰ ਸਕਦੇ ਹਨ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਡਰੱਗਸ ਦੇ ਸਪਲਾਇਰ ਜਾਂ ਇਸ ਕੰਮ ਵਿਚ ਸ਼ਾਮਿਲ ਲੋਕਾਂ 'ਤੇ ਰੋਕ ਲਗਾਉਦ ਲਈ ਕਾਨੂੰਨੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਨਸ਼ੀਲੇ ਪਦਾਰਥਾਂ ਨੂੰ ਜਬਤ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਇਕ ਸਾਲ ਵਿਚ 140 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਹੈ ਅਤੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਿਲ 90 ਲੋਕਾਂ ਦੀ ਸੰਪਤੀਆਂ ਨੁੰ ਵੀ ਤੋੜਿਆ ਗਿਆ। ਅਜਿਹੇ ਲੋਕਾਂ ਨੂੰ ਜੇਲ ਵਿਚ ਵੀ ਪਾਇਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਰਾਮ ਸਿਰਫ ਸ਼ਬਦ ਨਹੀਂ ਸਗੋ ਇਸ ਵਿਚ ਇੰਨੀ ਸ਼ਕਤੀ ਹੈ ਕਿ ਪੱਥਰ ਦੇ ਉੱਪਰ ਰਾਮ ਲਿਖਣ ਨਾਲ ਉਹ ਪਾਣੀ ਵਿਚ ਡੁੱਬਦਾ ਨਹੀਂ ਹੈ। ਮਰਿਆਦਾ ਪੁਰੂਸ਼ੋਤਮ ਸ੍ਰੀ ਰਾਮ ਦੀ ਲੀਲਾਵਾਂਦਾ ਮੰਚਨ ਰਾਮਲੀਲਾਵਾਂ ਵੱਲੋਂ ਕੀਤਾ ਜਾਂਦਾ ਹੈ, ਪਰ ਅਸਲ ਮਾਇਨੇ ਵਿਚ ਤੁਸੀਂ ਸਾਰਿਆਂ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਤੁਸੀਂ ਕਿੰਨ੍ਹੇ ਵੱਡਾ ਕੰਮ ਕਰ ਰਹੇ ਹਨ। ਸਮਾਜ ਦੇ ਲੋਕਾਂ ਨੂੰ ਸੰਸਕਾਰਿਤ ਕਰਨਾ ਆਪਣੀ ਵਿਰਾਸਤ ਦੇ ਨਾਲ ਜੋੜਨਾ , ਉਨ੍ਹਾਂ ਦੇ ਜੀਵਨ ਨੂੰ ਕਿਵੇਂ ਸੁਧਾਰਿਆ ਜਾਵੇ ਅਤੇ ਜੀਵਨ ਵਿਚ ਕੋਈ ਬੁਰਾਈ ਨਾ ਆਵੇ, ਇਸ ਦਿਸ਼ਾ ਵਿਚ ਇਸ ਤਰ੍ਹਾ ਦੇ ਕਲਾਕਾਰ ਬਹੁਤ ਵੱਡੀ ਭੁਮਿਕਾ ਨਿਭਾਉਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਦੇ ਸੰਘਰਸ਼ ਦੇ ਬਾਅਦ ਅੱਜ ਅਯੋਧਿਆ ਵਿਚ ਸ੍ਰੀ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ, ਉਹ ਹਰ ਦੇਸ਼ਵਾਸੀ ਲਈ ਮਾਣ ਦੀ ਗਲ ਹੈ। 22 ਜਨਵਰੀ, 2024 ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸ਼ਾਨਦਾਰ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਕਰਣਗੇ, ਉਸ ਦਿਨ ਦੂਜੀ ਦੀਵਾਲੀ ਮਨਾਈ ਜਾਵੇਗੀ।
ਪ੍ਰੋਗ੍ਰਾਮ ਵਿਚ ਵਿਧਾਇਕ ਸ੍ਰੀ ਸੁਭਾਸ਼ ਸੁਧਾ ਨੇ ਕਿਹਾ ਕਿ ਸ੍ਰੀਰਾਮ ਦੇ ਭਗਤਾਂ ਦਾ ਅਜਿਹਾ ਸਨਮਾਨ ਸਮਾਰੋਹ ਦਾ ਪ੍ਰਬੰਧ ਸੂਬੇ ਵਿਚ ਪਹਿਲੀ ਵਾਰ ਕੀਤਾ ਗਿਆ ਹੈ, ਇਸ ਦੇ ਲਈ ਮੁੱਖ ਮੰਤਰੀ ਵਧਾਈਯੋਗ ਹਨ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਨੂੰ ਵਿਸ਼ਵ ਨਕਸ਼ੇ ਪਹਿਚਾਣ ਦਿਵਾਉਣ ਲਈ ਰਾਜ ਸਰਕਾਰ ਵੱਲੋਂ ਅਨੇਕ ਕੰਮ ਕੀਤੇ ਗਏ ਹਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰ ਨੇ ਕੁਰੂਕਸ਼ੇਤਰ ਵਿਚ ਵਿਕਾਸਾਤਮਕ ਕੰਮਾਂ 'ਤੇ 4 ਹਜਾਰ ਕਰੋੜ ਰੁਪਏ ਦੀ ਰਕਮ ਖਰਚ ਕੀਤੀ ਹੈ। ਜੋਤੀਸਰ ਵਿਚ ਭਗਵਾਨ ਸ੍ਰੀ ਕ੍ਰਿਸ਼ਣ ਦੇ ਵਿਰਾਟ ਸਵਰੂਪ ਨੂੰ ਸਥਾਪਿਤ ਕੀਤਾ ਗਿਆ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦੇ ੋਹੋਏ ਕਿਹਾ ਕਿ ਅੱਜ ਦਾ ਇਹ ਪ੍ਰੋਗ੍ਰਾਮ ਆਪਣੇ ਆਪ ਵਿਚ ਅਨੋਖਾ ਪ੍ਰੋਗ੍ਰਾਮ ਹੈ। ਜਦੋਂ ਸ੍ਰੀਰਾਮ ਦੇ ਭਗਤ ਰਾਮਲੀਲਾ ਕਮੇਟੀਆਂ ਦੇ ਅਧਿਕਾਰੀਆਂ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਮਾਰਗਦਰਸ਼ਨ ਤੇ ਨਿਰਦੇਸ਼ਾ ਅਨੁਸਾਰ ਹਰਿਆਣਾ ਦੀ ਸਭਿਆਚਾਰਕ ਧਰੋਹਰ ਨੂੰ ਵਿਸ਼ਵ ਪਟੱਲ 'ਤੇ ਪਹੁੰਚਾਉਣ ਲਈ ਪਿਛਲੇ 9 ਸਾਲਾਂ ਵਿਚ ਅਨੇਕ ਕੰਮ ਕੀਤੇ ਗਏ ਹਨ। ਕੁਰੂਕਸ਼ੇਤਰ ਦੀ ਭਵਿੱਤਰ ਧਰਤੀ ਜਿੱਥੇ ਭਗਵਾਨ ਸ੍ਰੀ ਕ੍ਰਿਸ਼ਣ ਨੇ ਗੀਤਾ ਦਾ ਸੰਦੇਸ਼ ਦਿੱਤਾ ਸੀ, ਉੱਥੇ ਹਰ ਸਾਲ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮੁੱਖ ਮੰਤਰੀ ਦੇ ਯਤਨਾਂ ਨਾਲ ਹੁਣ ਵਿਦੇਸ਼ਾਂ ਵਿਚ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਪ੍ਰੋਗ੍ਰਾਮ ਨੂੰ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਵਿਚ ਪਬਲੀਸਿਟੀ ਏਡਵਾਈਜਰ ਸ੍ਰੀ ਤਰੁਣ ਭੰਡਾਰੀ ਨੇ ਕਿਹਾ ਕਿ ਇਸ ਤਰ੍ਹਾ ਦੇ ਪ੍ਰੋਗ੍ਰਾਮ ਦੀ ਕਲਪਨਾ ਅੱਜ ਤੋਂ ਪਹਿਲਾਂ ਕਿਸੇ ਵੀ ਮੁੱਖ ਮੰਤਰੀ ਨੇ ਨਹੀਂ ਕੀਤੀ ਇਸ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਜੀ ਦਾ ਧੰਨਵਾਦ। ਸ੍ਰੀ ਮਨੋਹਰ ਲਾਲ ਅਜਿਹੇ ਪਹਿਲੇ ਮੁੱਖ ਮੰਤਰੀ ਹਨ ਜੋ ਰਾਜਨੀਤੀ ਦੇ ਬਾਰੇ ਵਿਚ ਨਹੀਂ, ਸਗੋ ਸਮਾਜ ਦੇ ਬਾਰੇ ਵਿਚ ਸੋਚਦੇ ਹਨ। ਮੁੱਖ ਮੰਤਰੀ ਨੇ ਆਪਣਾ ਜਨਮਦਿਨ ਵੀ ਸਾਧੁ, ਸੰਤਾ-ਮਹਾਤਮਾਵਾਂ ਨੂੰ ਆਪਣੇ ਨਿਵਾਸ ਸਥਾਨ 'ਤੇ ਬੁਲਾ ਕੇ ਮਨਾਇਆ ਸੀ ਅਤੇ ਉਨ੍ਹਾਂ ਤੋਂ ਸਮਾਜ ਵਿਚ ਫੈਲੀ ਨਸ਼ੇ ਦੀ ਬੁਰਾਈ ਨੂੰ ਖਤਮ ਕਰਨ ਦੇ ਲਈ ਸਹਿਯੋਗ ਮੰਗਿਆ। ਇਸ ਤਰ੍ਹਾ ਦਾ ਮੁੱਖ ਮੰਤਰੀ ਦੀ ਸ਼ਖਸ਼ੀਅਤ ਹੈ ਜੋ ਸਮਾਜ ਨਿਰਮਾਣ ਦੇ ਬਾਰੇ ਵਿਚ ਕੰਮ ਕਰਦੇ ਹਨ।