ਮਨੋਰੰਜਨ

ਦਸ਼ਮ ਪਾਤਸ਼ਾਹ ਦੇ ਪਰਿਵਾਰ ਦੀ ਸ਼ਹੀਦੀ ਨੂੰ " ਸ਼ਹੀਦੀ ਗਾਥਾ"ਗੀਤ ਵਿਚ ਲਿਖਿਆ ਤੇ ਗਾਇਆ ਸਰਬੰਸ ਪ੍ਰਤੀਕ ਸਿੰਘ ਨੇ

ਕੌਮੀ ਮਾਰਗ ਬਿਊਰੋ | December 20, 2023 08:47 PM


ਚੰਡੀਗੜ੍ਹ-ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਪੋਹ ਦੇ ਮਹੀਨੇ ਵਿਚ ਸ਼ਹੀਦ ਕਰ ਦਿੱਤਾ ਗਿਆ। ਇਸ ਸਾਰੇ ਘਟਨਾਕ੍ਰਮ ਨੂੰ ਗੀਤਕਾਰ ਤੇ ਗਾਇਕ ਸਰਬੰਸ ਪ੍ਰਤੀਕ ਸਿੰਘ ਨੇ ਧਾਰਮਿਕ ਗੀਤ, "ਸ਼ਹੀਦੀ ਗਾਥਾ" ਨਾ ਹੇਠ ਜਾਰੀ ਕੀਤਾ ਹੈ। ਇਸ ਨੂੰ ਸੰਗੀਤਬੱਧ ਕੀਤਾ ਹੈ ਜੀਤੇ ਨੇ ਅਤੇ ਸਾਰੰਗੀ ਉਤੇ ਸਾਥ ਦਿੱਤਾ ਹਰਪਿੰਦਰ ਸਿੰਘ ਕੰਗ ਨੇ। ਇਸ ਦੀ ਵੀਡੀਓ ਵੀ ਪਿੰਡ ਅਬਰਾਵਾਂ ਦੇ ਗੁਰਦਵਾਰੇ ਅਤੇ ਚੱਪੜ ਚਿੜੀ ਦੇ ਮੈਦਾਨ ਵਿੱਚ ਬਣਾਈ ਹੈ। ਸਹਾਇਕ ਆਵਾਜ਼ ਸੁਖਪ੍ਰੀਤ ਸਿੰਘ, ਤਜਿੰਦਰ ਪਾਲ ਸਿੰਘ, ਸ਼ਮੀਰ, ਰਮਨਦੀਪ ਦੀ ਹੈਂ।ਸਰਬੰਸ ਪ੍ਰਤੀਕ ਸਿੰਘ ਨੇ ਕਿਹਾ, "ਐਸੀ ਕੋਈ ਕਲਮ ਨਹੀਂ ਜੋ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਲਿਖ ਸਕੇ, ਮੇਰੀ ਸੋਚ ਅਤੇ ਲਿਖਤ ਇੱਕ ਕਣ ਦੇ ਬਰਾਬਰ ਵੀ ਨਹੀਂ ਪਰ ਫਿਰ ਵੀ ਸਾਡੇ ਪਿਤਾ, ਸਰਬੰਸ ਦਾਨੀ, ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਸਦਕਾ ਇਹ ਗੀਤ ਲਿਖਣ ਦੀ ਕੋਸ਼ਿਸ਼ ਕੀਤੀ ਹੈ।ਮੇਰਾ ਇਹ ਗੀਤ ਦਾ ਇੱਕ ਇੱਕ ਅੱਖਰ ਸਮੂਹ ਸਿੰਘਾਂ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ। ਵੈਸੇ ਸਰਬੰਸ ਪਹਿਲਾਂ ਵੀ ਧਾਰਮਿਕ ਗੀਤ, ਵੱਡਾ ਸਾਕਾ, ਅਤੇ ਕਿਸਾਨੀ ਨਾਲ ਸਬੰਧਿਤ ਪੰਜਾਬ, ਦਿੱਲੀ ਬੋਲਦੀ ਤੋਂ ਇਲਾਵਾ ਅੱਖ ਬੋਲਦੀ, ਸੂਰਮਾ, ਸਿਖ਼ਰ ਦੁਪਹਿਰੇ, ਵੰਨ ਸਾਇਡਿੰਡ, ਪੁੱਤ ਸਾਡਾ, ਡਬਲ ਫੇਸ, ਵੇਹਲਾ ਨੀਂ, ਤੁਰ ਗਈ ਸੋਹਣੀਏ ਨੀ, ਚੁੰਨੀ, ਧੀਆਂ ਦੀ ਲੋਹੜੀ ਆਦਿ ਹਨ। 

 

Have something to say? Post your comment

 

ਮਨੋਰੰਜਨ

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"