ਪੰਜਾਬ

ਕੂਲਰੀਆਂ ਮਸਲੇ ਤੇ ਮਾਨਸਾ ਪੁਲਸ ਮੁਖੀ ਦੇ ਘਿਰਾਓ ਲਈ ਕਾਫਲੇ ਰਵਾਨਾ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | April 02, 2024 10:16 PM

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਲੁਧਿਆਣਾ ਜਿਲੇ ਦੇ ਸੱਤ ਬਲਾਕਾਂ ਚੋ ਵੱਡੀ ਗਿਣਤੀ ਚ ਕਿਸਾਨਾੰਂ ਦੇ ਕਾਫਲੇ ਮਾਨਸਾ ਲਈ ਰਵਾਨਾ ਹੋਏ ਜਿਲਾ ਪਰਧਾਨ ਜਗਤਾਰ ਸਿੰਘ ਦੇਹੜਕਾ ਤੇ ਤਰਸੇਮ ਸਿੰਘ ਬਸੁਵਾਲ ਦੀ ਅਗਵਾਈ ਚ ਜਗਰਾਂਐ ਬਲਾਕ, ਸਿਧਵਾਂਬੇਟ ਬਲਾਕ ਦੇ ਕਿਸਾਨ ਜਗਜੀਤ ਸਿੰਘ ਅਤੇ ਇੰਦਰਜੀਤ ਸਿੰਘ ਖਹਿਰਾ, ਰਾਏਕੋਟ ਬਲਾਕ ਤੋ ਸਰਬਜੀਤ ਸਿੰਘ ਧੂੜਕੋਟ, ਹਾਕਮ ਸਿੰਘ ਤੁੰਗਾਹੇੜੀ, ਹੰਬੜਾਂ ਬਲਾਕ ਸੁਖਵਿੰਦਰ ਸਿੰਘ ਮਾਂਗਟ ਅਤੇ ਬੇਅੰਤ ਸਿੰਘ ਬਾਣੀਏਵਾਲ, ਸੁਧਾਰ ਤੇ ਪਖੋਵਾਲ ਬਲਾਕ ਸਰਬਜੀਤ ਸਿੰਘ ਗਿਲ, ਹਰਦੀਪ ਟੂਸੇ ਅਤੇ ਮਲੋਦ ਬਲਾਕ ਤਰਨਜੀਤ ਸਿੰਘ ਕੂਹਲੀ ਦੀ ਅਗਵਾਈ ਚ ਕਿਸਾਨਾਂ ਦੇ ਜੱਥੇ ਵੱਖ ਵੱਖ ਥਾਵਾਂ ਤੋ ਰਵਾਨਾ ਹੋਏ ਇਸ ਸਮੇ ਜਿਲਾ ਸਕਤਰ ਇੰਦਰਜੀਤ ਸਿੰਘ ਧਾਲੀ ਵਾਲ ਨੇ ਦੱਸਿਆ ਕਿ ਬੀਤੇ ਤਿੰਨ ਮਹੀਨਿਆਂ ਤੋ ਕਿਸਾਨ ਡੀ ਐਸ ਪੀ ਬੁਢਲਾਡਾ ਦੇ ਦਫਤਰ ਮੂਹਰੇ ਦਿਨ ਰਾਤ ਦਾ ਧਰਨਾ ਦੇ ਰਹੇ ਹਨ ਪਰ ਆਪ ਦੇ ਹਲਕਾ ਵਿਧਾਇਕ ਬੁਧ ਰਾਮ ਦੀ ਸਹਿ ਤੇ ਨਾ ਤਾਂ ਕਿਸਾਨਾਂ ਨੂੰ ਜਮੀਨ ਦਾ ਬਣਦਾ ਹੱਕ ਦਿਤਾ ਜਾ ਰਿਹਾ ਹੈ ਤੇ ਨਾ ਹੀ ਆਬਾਦਕਾਰ ਕਿਸਾਨਾਂ ਤੇ ਹਮਲਾ ਕਰਨ ਵਾਲੇ ਗੁੰਡਿਆਂ ਖਿਲਾਫ ਕੋਈ ਕਨੂੰਨੀ ਕਾਰਵਾਈ ਕੀਤੀ ਗੲਈ ਹੈ ਉਨਾਂ ਕਿਹਾ ਕਿ ਕਾਂਗਰਸ ਅਕਾਲੀ ਭਾਜਪਾ ਅਤੇ ਆਪ ਇਕੋ ਥੈਲੀ ਦੇ ਚੱਟੇ ਬੱਟੇ ਹਨ ਜੇਕਰ ਦੇਸ ਚੋ ਜਮਹੂਰੀਅਤ ਗਾਇਬ ਹੈ ਤਾਂ ਪੰਜਾਬ ਚ ਵੀ ਜਮਹੂਰੀਅਤ ਨੂੰ ਪੈਰਾਂ ਹੇਠ ਰੋਲਿਆ ਜਾ ਰਿਹਾ ਹੈ ਉਨਾਂ ਕਿਹਾ ਕਿ ਲੂਧਿਆਣਾ ਜਿਲੇ ਦੇ ਬੇਟ ਇਲਾਕੇਦੇ ਪਿੰਡ ਭੂੰਦੜੀ ਵਿਖੇ ਪਰਦੁਸਿਤ ਗੈਸ ਫੈਕਟਰੀ ਖਿਲਾਫ ਚਲ ਰਹੇ ਸੰਘਰਸ ਨੂੰ ਵੀ ਇਕ ਹਫਤਾ ਹੋ ਗਿਆ ਹੈ ਪਰ ਪੰਜਾਬ ਦੀ ਭਗਵੰਤ ਮਾਨ ਦੇ ਕਿਸੇ ਵਿਧਾਇਕ ਜਾਂ ਅਧਿਕਾਰੀ ਨੇ ਨਿਯਮਾਂ ਤੋ ਉਲਟ ਜਾ ਕੇ ਲਗਾਈ ਫੈਕਟਰੀ ਨੂੰ ਬੰਦ ਕਰਾਉਣ ਲਈ ਕੁਝ ਨਹੀ ਕੀਤਾ ਉਨਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਚ ਸਭਨਾਂ ਮੌਕਾਪਰਸਤ ਪਾਰਟੀਆੰ ਤੋ ਜਵਾਬ ਮੰਗੇ ਜਾਣਗੇ ਉਨਾਂ ਦਸਿਆ ਕਿ ਅਜ ਦੇ ਘਿਰਾਓ ਚ ਮਸਲੇ ਦਾ ਹੱਲ ਕਰਕੇ ਹੀ ਉਠਿਆ ਜਾਵੇਗਾ

 

Have something to say? Post your comment

 

ਪੰਜਾਬ

ਕਿਰਤ ਦਾਨ ਸੇਵਾ ਸੁਸਾਇਟੀ ਰਾਜਪੁਰਾ ਵੱਲੋਂ ਸੈਦਖੇੜੀ ਸਕੂਲ ਵਿੱਚ ਫਲਾਂ ਦੇ ਪੌਦੇ ਲਗਾਏ

ਨਗਰ ਕੌਂਸਲ ਬਰੇਟਾ ਸ਼ਹਿਰ 'ਚ ਟੈਕਸਾਂ 'ਚ ਭਾਰੀ ਕਟੌਤੀ- ਵਿਧਾਇਕ ਬੁੱਧ ਰਾਮ

ਨੌਜਵਾਨਾਂ ਨੂੰ ਖੇਡ ਗਰਾਊਂਡਾਂ ਨਾਲ ਜੋੜਨਾ ਜਰੂਰੀ- ਵਿਧਾਇਕ ਵਿਜੈ ਸਿੰਗਲਾ

2300 ਕਰੋੜ ਰੁਪਏ ਦੀ ਲਾਗਤ ਨਾਲ ‘ਮਾਲਵਾ ਨਹਿਰ’ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਦੇਵੇਗਾ ਵੱਡਾ ਹੁਲਾਰਾ 

ਕੇਂਦਰੀ ਬਜਟ ਨੇ ਪੰਜਾਬ ਨੂੰ ‘ਬੇਗਾਨਗੀ ਦਾ ਅਹਿਸਾਸ’ ਕਰਵਾਇਆ: ਮੀਤ ਹੇਅਰ

ਖ਼ਰੀਫ਼ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ 28 ਜੁਲਾਈ ਤੋਂ 4 ਅਗਸਤ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਆਈ. ਓ. ਟੀ. ’ਤੇ ਸ਼ਾਰਟ ਟਰਮ ਕੋਰਸ ਕਰਵਾਇਆ

ਅਦਾਲਤਾਂ ਵਿੱਚ 5 ਕਰੋੜ ਤੋਂ ਵੱਧ ਕੇਸ ਪੈਂਡਿੰਗ: ਸੰਸਦ ਮੈਂਬਰ ਅਰੋੜਾ ਨੇ ਰਾਜ ਸਭਾ ਵਿੱਚ ਅਦਾਲਤੀ ਕੇਸਾਂ ਦੇ  ਪੈਂਡਿੰਗ ਹੋਣ ਦਾ ਉਠਾਇਆ ਮੁੱਦਾ

ਭਾਕਿਯੂ ਏਕਤਾ ਡਕੌਂਦਾ ਦੀਆਂ ਔਰਤ ਕਾਰਕੁਨਾਂ ਦੀ ਹੋਈ ਸੂਬਾਈ ਵਿਸ਼ੇਸ਼ ਮੀਟਿੰਗ

ਮੀਤ ਹੇਅਰ ਨੇ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਨਿਤਿਨ ਗਡਕਰੀ ਕੋਲ ਉਠਾਏ