ਨੈਸ਼ਨਲ

ਸੰਜੇ ਸਿੰਘ ਦੀ ਜ਼ਮਾਨਤ 'ਤੇ ਭਗਵੰਤ ਮਾਨ ਨੇ ਕਿਹਾ-ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

ਕੌਮੀ ਮਾਰਗ ਬਿਊਰੋ/ ਮਨਪ੍ਰੀਤ ਸਿੰਘ ਖਾਲਸਾ | April 02, 2024 10:21 PM

ਸੁਪਰੀਮ ਕੋਰਟ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਜ਼ਮਾਨਤ ਦਿੱਤੇ ਜਾਣ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੱਚ ਨੂੰ ਦਬਾਇਆ ਜਾ ਸਕਦਾ ਹੈ, ਪਰੇਸ਼ਾਨ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ। ਸੱਚ ਕਦੇ ਨਹੀਂ ਮਰਦਾ।


ਮਾਨ ਨੇ ਕਿਹਾ ਕਿ ਸੰਜੇ ਸਿੰਘ ਨੂੰ ਈਡੀ ਨੇ ਬਿਨਾਂ ਸਬੂਤਾਂ ਦੇ ਗ੍ਰਿਫ਼ਤਾਰ ਕੀਤਾ ਸੀ ਅਤੇ ਛੇ ਮਹੀਨੇ ਜੇਲ੍ਹ ਵਿੱਚ ਰੱਖਿਆ ਸੀ ਪਰ ਅੱਜ ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਈਡੀ ਕੋਲ ਉਨਾਂ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਹੈ ਇਸ ਲਈ ਉਨਾਂ ਨੂੰ ਜਮਾਨਤ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਦਾ ਉਦੇਸ਼ ਜਾਂਚ ਕਰਨਾ ਨਹੀਂ ਹੈ, ਉਨ੍ਹਾਂ ਦਾ ਉਦੇਸ਼ ‘ਆਪ’ ਆਗੂਆਂ ਨੂੰ ਪਰੇਸ਼ਾਨ ਕਰਨਾ ਅਤੇ ਆਮ ਆਦਮੀ ਪਾਰਟੀ ਨੂੰ ਰੋਕਣਾ ਹੈ। ਸੰਜੇ ਸਿੰਘ ਨੂੰ ਵੀ ਤੰਗ ਪਰੇਸ਼ਾਨ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਭਾਜਪਾ ਦੇ ਝੂਠ ਦਾ ਹੁਣ ਪਰਦਾਫਾਸ਼ ਹੋ ਗਿਆ ਹੈ। ਉਸਦਾ ਝੂਠ ਹੁਣ ਖਤਮ ਹੋਣ ਵਾਲਾ ਹੈ। ਇਨ੍ਹਾਂ ਚੋਣਾਂ ਵਿੱਚ ਦੇਸ਼ ਦੇ ਲੋਕ ਭਾਜਪਾ ਦੀ ਤਾਨਾਸ਼ਾਹੀ ਅਤੇ ਗੁੰਡਾਗਰਦੀ ਦਾ ਹਿਸਾਬ ਦੇਣਗੇ ਅਤੇ ਉਸ ਨੂੰ ਬੁਰੀ ਤਰ੍ਹਾਂ ਹਰਾ ਕੇ ਸੱਤਾ ਤੋਂ ਲਾਂਭੇ ਕਰਨਗੇ।

 

Have something to say? Post your comment

 

ਨੈਸ਼ਨਲ

ਬੀਬੀ ਅਮਰਜੀਤ ਕੌਰ ਅਤੇ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ: ਭਾਈ ਤਾਰਾ ਅਤੇ ਭਾਈ ਭਿਓਰਾ

ਬੰਗਲਾਦੇਸ਼ ਅੰਦਰ ਬੈਨ ਕੀਤੀ ਗਈ ਫ਼ਿਲਮ ਐਮਰਜੈਂਸੀ ਪੰਜਾਬ ਵਿੱਚ ਹੋਵੇ ਬੰਦ-ਬਾਬਾ ਹਰਦੀਪ ਸਿੰਘ ਮਹਿਰਾਜ

ਬੀਬੀ ਅਮਰਜੀਤ ਕੌਰ ਅਤੇ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣੇ ’ਤੇ ਬੀਬੀ ਰਣਜੀਤ ਕੌਰ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਮਨਜਿੰਦਰ ਸਿੰਘ ਸਿਰਸਾ ਨੇ ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ

ਧਾਰਮਿਕ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦਾ ਹਸਤਖੇਪ ਨਹੀਂ ਹੋਣਾ ਚਾਹੀਦਾ: ਪਰਮਜੀਤ ਸਿੰਘ ਚੰਢੋਕ

ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸੁਪਰੀਮ ਕੋਰਟ ਦੇ ਰਜਿਸਟਰਾਰ ਅੱਗੇ ਡੱਲੇਵਾਲ ਦੀ ਜਾਂਚ ਰਿਪੋਰਟ ਕਰਣ ਪੇਸ਼

ਆਸਾਰਾਮ ਅੰਤਰਿਮ ਜ਼ਮਾਨਤ 'ਤੇ ਰਿਹਾਅ, ਜੋਧਪੁਰ ਆਸ਼ਰਮ ਪਹੁੰਚੇ

ਅਰਵਿੰਦ ਕੇਜਰੀਵਾਲ ਅੱਜ ਕਰਨਗੇ ਆਪਣਾ ਨਾਮਜ਼ਦਗੀ ਪੱਤਰ ਦਾਖਲ

ਸਦਰ ਬਜ਼ਾਰ ਦੇ ਵਪਾਰੀਆਂ ਨੇ ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

'ਫ਼ਖ਼ਰ ਏ ਕੌਮ' ਦਾ ਸਨਮਾਨ ਸ਼ਹੀਦ "ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਓਕੇ" ਨੂੰ ਦੇਣ ਦੀ ਕੀਤੀ ਮੰਗ: ਯੂਕੇ ਸਿੱਖ ਜੱਥੇਬੰਦੀਆਂ