ਨੈਸ਼ਨਲ

ਮਨਜਿੰਦਰ ਸਿਰਸਾ ਸਿੱਖਾਂ ਦੇ ਮਸਲਿਆਂ ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਦਿਵਾਉਣ ਥਾਂ: ਸੋਨੂੰ/ਚਾਵਲਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 04, 2024 06:16 PM

ਨਵੀਂ ਦਿੱਲੀ- ਮਨਜਿੰਦਰ ਸਿੰਘ ਸਿਰਸਾ ਦੁਆਰਾ ਜੋ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਸਨੂੰ ਭਾਜਪਾ ਵੱਲੋਂ ਆਪਣੀ ਚੋਣ ਮਨੋਰਥ ਪੱਤਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਤੇ ਇਸਤੋਂ ਪਹਿਲਾਂ ਆਪਣਾ ਸਕੱਤਰ ਨਿਯੁਕਤ ਕੀਤਾ ਹੈ । ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈੰਬਰ ਸ. ਜਤਿੰਦਰ ਸਿੰਘ ਸੋਨੂੰ ਤੇ ਸ. ਕਰਤਾਰ ਸਿੰਘ ਚਾਵਲਾ ਨੇ ਪ੍ਰੈਸ ਨੂੰ ਸਾਂਝੇ ਤੌਰ ਤੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਹੁਣ ਮਨਜਿੰਦਰ ਸਿੰਘ ਸਿਰਸਾ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੀਆਂ ਗੱਲਾਂ ਪ੍ਰਚਾਰਕੇ ਆਪਣੀ ਹਊਮੈਂ ਨੂੰ ਪੱਠੇ ਪਾਉਣ ਦੀ ਬਜਾਏ ਜੋ ਗੱਲਾਂ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਇਆ ਸੀ ਕਿ ਉਹ ਸਿੱਖਾਂ ਦੇ ਚਿਰਾਂ ਤੋਂ ਲਟਕਦੇ ਮਸਲੇ ਹੱਲ ਕਰਵਾਉਣ ਲਈ ਭਾਜਪਾ ਵਿੱਚ ਗਿਆ ਹੈ, ਉਨ੍ਹਾਂ ਮਸਲਿਆਂ ਨੂੰ ਹੱਲ ਕਰਵਾਏ । ਹੁਣ ਤੇ ਉਸ ਕੋਲ ਭਾਜਪਾ ਰੂਪੀ ਇੱਕ ਪਲੇਟ ਫਾਰਮ ਵੀ ਹੈ ।

ਭਾਵੇਂ ਕਿ ਸਿਰਸਾ ਨੇ ਸਵਾਏ ਆਪਣੀ ਹਉਮੈਂ ਨੂੰ ਪੱਠੇ ਪਾਉਣ ਦੇ ਕੁਝ ਨਹੀ ਕੀਤਾ ਸਿਰਫ ਤੇ ਸਿਰਫ ਕੌਮ ਦੇ ਵਿਰੁੱਧ ਭੁਗਤਿਆ ਹੈ ਪਰ ਹੁਣ ਉਸ ਕੋਲ ਮੌਕਾ ਹੈ ਕਿ ਉਹ ਆਪਣੀਆਂ ਕਹੀਆਂ ਗੱਲਾਂ ਨੂੰ ਪੂਰਾ ਕਰਦੇ ਹੋਏ ਕੌਮ ਦੇ ਜੋ ਮਸਲੇ ਹਨ । ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ, ਚਾਹੇ ਗੁਰੂ ਘਰਾਂ ਵਿੱਚ ਹੋ ਰਹੀ ਸਰਕਾਰੀ ਦਖਲ ਅੰਦਾਜੀ ਹੋਵੇ, ਚਾਹੇ ਸੰਵਿਧਾਨ ਦੀ ਧਾਰਾ 25 ਬੀ ਜੋ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਦੀ ਹੈ ਉਸਨੂੰ ਸੋਧਣ ਦਾ ਮਸਲਾ ਹੋਵੇ ਜਿਸ ਦੇ ਖਿਲਾਫ ਸ ਪ੍ਰਕਾਸ਼ ਸਿੰਘ ਬਾਦਲ ਜ਼ੋਰਦਾਰ ਅਵਾਜ਼ ਚੁੱਕਦੇ ਰਹੇ ਹਨ, ਚਾਹੇ ਸਾਡੇ ਕਿਸਾਨਾਂ ਦੇ ਚਿਰਾਂ ਤੋਂ ਲਟਕਦੇ ਮਸਲੇ ਹੋਣ ਤੇ ਜਾਂ ਹੋਰ ਵੀ ਜੋ ਸਾਡੇ ਮਸਲੇ ਹਨ । ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਤੌਰ ਤੇ ਹੱਲ ਕਰਨ ਦੀਆਂ ਮੱਦਾਂ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਵਾਏ ਤਾਂ ਕਿ ਇੱਕ ਤਾਂ ਇਹ ਆਪਣੀ ਗੱਲ ਪੁਗਾ ਕੇ ਲੋਕਾਂ ਵਿੱਚ ਮੂੰਹ ਦਿਖਾਉਣ ਲਾਇਕ ਹੋ ਜਾਵੇਗਾ ਤੇ ਨਾਲ ਹੀ ਸਿੱਖ ਕੌਮ ਨੂੰ ਵੀ ਭਾਜਪਾ ਦੀ ਸੋਚ ਪਤਾ ਲੱਗ ਜਾਵੇਗੀ । ਇਸ ਲਈ ਮਨਜਿੰਦਰ ਸਿੰਘ ਸਿਰਸਾ ਨੂੰ ਬਜਾਏ ਆਪਣੇ ਗਲ਼ ਢੋਲ ਪਾ ਕੇ ਇਹ ਦੱਸਣ ਦੇ ਕਿ ਉਹ ਚੋਣ ਮਨੋਰਥ ਪੱਤਰ ਕਮੇਟੀ ਦਾ ਮੈਂਬਰ ਬਣ ਗਿਆ ਹੈ ਸਿੱਖਾਂ ਦੇ ਮਸਲਿਆਂ ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਥਾਂ ਦਵਾਉਣੀ ਚਾਹੀਦੀ ਹੈ । ਕੌਮ ਨੂੰ ਸਿਰਸਾ ਦੀ ਵੁੱਕਤ ਆਪਣੇ ਆਪ ਪਤਾ ਲੱਗ ਜਾਵੇਗੀ ।

Have something to say? Post your comment

 

ਨੈਸ਼ਨਲ

ਜਥੇਦਾਰ ਰੇਸ਼ਮ ਸਿੰਘ ਬੱਬਰ ਦੀ ਪੁੱਤਰੀ ਬਲਜੀਤ ਕੌਰ ਬਣੀ ਜਰਮਨੀ ਦੀ ਪਹਿਲੀ ਦਸਤਾਰਧਾਰੀ ਡਾਕਟਰ

ਭਾਈ ਨਿੱਝਰ ਕਤਲ ਕਾਂਡ ਦਾ ਚੌਥਾ ਮੁਲਜ਼ਮ ਬੀਸੀ ਦੀ ਅਦਾਲਤ ਵਿੱਚ ਵੀਡੀਓ ਰਾਹੀਂ ਕੀਤਾ ਗਿਆ ਪੇਸ਼

ਮੁੱਖ ਮੰਤਰੀ ਕੇਜਰੀਵਾਲ ਨੂੰ ਕੀਤੀ ਅਪੀਲ ਕਿ ਟਿਊਸ਼ਨ ਦੀ ਫੀਸ ਦੀ ਵਾਪਸੀ ਤੁਰੰਤ ਯਕੀਨੀ ਬਣਾਉਣ : ਜਸਵਿੰਦਰ ਸਿੰਘ ਜੌਲੀ

ਮੋਦੀ ਹਕੂਮਤ ਕਦੀ ਵੀ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਪ੍ਰਤੀ ਕੋਈ ਸੁਹਿਰਦਤਾ ਵਾਲੀ ਸੋਚ ਨਹੀ ਰੱਖਦੀ-ਮਾਨ

ਮਾਨ ਦਲ ਨੇ ਆਪਣੇ 13 ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਉਣ ਲਈ ਪੰਜਾਬੀਆਂ ਨੂੰ ਕੀਤੀ ਅਪੀਲ

ਪ੍ਰਧਾਨ ਮੰਤਰੀ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦੀ ਕਾਮਨਾ ਨਾਲ ਤਖ਼ਤ ਪਟਨਾ ਸਾਹਿਬ 'ਤੇ ਮੱਥਾ ਟੇਕਿਆ, ਅਰਦਾਸ 'ਚ ਸ਼ਮੂਲੀਅਤ ਕੀਤੀ

ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰਾਂ ਨੂੰ ਡੇਗਣ ਦੀ ਭਾਜਪਾ ਦੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋਈ: ਅਰਵਿੰਦ ਕੇਜਰੀਵਾਲ

ਕੇਜਰੀਵਾਲ ਦੀ ਗਰੰਟੀ ਉੱਤੇ ਭਰੋਸਾ ਕਰਨਾ ਹੈ ਜਾਂ ਪੀਐਮ ਮੋਦੀ ਦੀ ਫੈਸਲਾ ਜਨਤਾ ਕਰੇਗੀ

ਜਲਾਵਤਨੀ ਆਗੂ ਭਾਈ ਖਨਿਆਣ ਜੀ ਦੇ ਮਾਤਾ ਸਤਵੰਤ ਕੌਰ ਜੀ ਦੀ ਅੰਤਮ ਅਰਦਾਸ ਮੌਕੇ ਪੰਥਕ ਸਖ਼ਸੀਅਤਾਂ ਨੇ ਭਰੀ ਹਾਜਰੀ

ਦਿੱਲੀ ਦੇ ਕਰੋਲ ਬਾਗ ਅਤੇ ਝੰਡੇਵਾਲਾ ਮੈਟਰੋ ਸਟੇਸ਼ਨਾਂ ਤੇ ਲਿਖੇ ਗਏ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ