ਧਰਮ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 10, 2024 10:02 PM

ਅਜੋਕੇ ਸਮੇ ਵਿਚ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ। ਇਹ ਸ਼ਬਦ ਸ੍ਰੀ ਰਾਜੇਸ਼ ਦੇ ਹਨ। ਸ੍ਰੀ ਰਾਜੇਸ਼ ਜਿਨਾਂ ਨੂੰ ਲੋਕ ਮਾਸਟਰ ਜੀ ਦੇ ਨਾਮ ਨਾਲ ਜਾਣਦੇ ਹਨ ਨੇ ਦਸਿਆ ਕਿ ਉਨਾ ਵਪਾਰ ਵਿਚ ਪੂਰੀ ਜਿੰਦਗੀ ਲਗਾਈ ਤੇ ਆਤਮ ਗਿਆਨ ਦੀ ਭਾਲ ਵਿਚ ਵਖ ਵਖ ਤੀਰਥਾਂ ਤੇ ਜਾਂਦੇ ਰਹੇ।

ਆਖਿਰ ਉਨਾਂ ਨੂੰ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੋ ਪ੍ਰੇਰਣਾ ਮਿਲੀ ਤੇ ਉਹ ਆਪਣਾ ਵਪਾਰ ਪਰਵਾਰ ਨੂੰ ਸੋਪ ਕੇ ਖੁਦ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਵਿਚ ਰੁਝ ਗਏ। ਅਸੀ ਇਸ ਮਿਸ਼ਨ ਨੂੰ ਮਿਸ਼ਨ 800 ਕਰੋੜ ਦਾ ਨਾਮ ਦਿੱਤਾ ਹੈ।ਅਸ਼ਾਤ ਰਹਿਣ ਦਾ ਮੁਖ ਕਾਰਨ ਸਾਡੀ ਹਉਮੈ ਹੈ। ਉਨਾ ਦਸਿਆ ਕਿ ਅੱਜ ਦੇ ਨੌਜਵਾਨ ਭਟਕ ਚੁੱਕੇ ਹਨ। ਡਿਪਰੈਸ਼ਨ, ਗੁੱਸਾ, ਭਟਕਣਾ ਅਤੇ ਬਿਮਾਰੀਆਂ ਆਦਿ ਕਾਰਨ ਉਲਝ ਕੇ ਰਹਿ ਗਏ ਹਨ। ਉਨਾਂ ਨੂੰ ਇਸ ਭਟਕਣ ਤੋ ਬਾਹਰ ਕਢਣ ਲਈ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸਾਰਥਿਕ ਹਲ ਦੇ ਰਿਹਾ ਹੈ। ਉਨਾਂ ਦਸਿਆ ਕਿ ਗੈਰ ਪੰਜਾਬੀ ਲੋਕ ਜੋ ਗੁਰੂ ਨਾਨਕ ਸਾਹਿਬ ਦੇ ਬਾਰੇ ਨਹੀ ਜਾਣਦੇ ਸਨ ਉਹ ਵੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਸੁਣ ਕੇ ਬੇਹਦ ਪ੍ਰਭਾਵਿਤ ਹੋ ਰਹੇ ਹਨ। ਗੁਰੂ ਨਾਨਕ ਸਾਹਿਬ ਦਾ ਮਿਸ਼ਨ ਮਹਾਰਾਸ਼ਟਰ ਤੋ ਸ਼ੁਰੂ ਹੋ ਕੇ ਦਿੱਲੀ, ਪਛਮੀ ਬੰਗਾਲ, ਪੂਰਬੀ ਭਾਰਤ ਦੇ ਰਾਜਾਂ ਵਿਚ ਹੁੰਦੇ ਹੋਏ ਅਸੀ ਜੰਮੂ ਜਾ ਰਹੇ ਹਾਂ ਤੇ ਅਗੇ ਇਹ ਮਿ਼ਸਨ ਜਾਰੀ ਰਹੇਗਾ।

Have something to say? Post your comment

 

ਧਰਮ

ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਅਲੌਕਿਕ ਜਲੌ

ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੀ ਸੰਗਤ ਨੂੰ ਦਿੱਤੀ ਵਧਾਈ ਐਡਵੋਕੇਟ ਧਾਮੀ ਨੇ 

ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੇ ਜਾਣ ਵਾਲੇ ਸਰਧਾਲੂ ਇਨ੍ਹਾਂ ਸਥਾਨਾਂ ਅਤੇ ਦਰਿਆਵਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ : ਮਾਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਜੀ ਦਾ ਜਨਮ ਦਿਹਾੜਾ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ