ਨੈਸ਼ਨਲ

ਮਾਇਆਪੁਰੀ ਗੁਰਦੁਆਰਾ ਬੇਦਅਬੀ ਮਾਮਲਾ, ਦੋਸ਼ੀ ਦੀ ਅਪੀਲ ਖਾਰਿਜ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 10, 2024 08:54 PM

ਨਵੀਂ ਦਿੱਲੀ -ਦਿੱਲੀ ਦੇ ਮਾਇਆਪੁਰੀ ਇਲਾਕੇ ਦੀ ਖਜ਼ਾਨ ਬਸਤੀ ਅੰਦਰ ਯੋਗੇਸ਼ ਨਾਮੀ ਸ਼ਖਸ਼ ਵਲੋਂ ਗੁਰੂਘਰ ਅੰਦਰ ਵੜ ਕੇ ਕਪੜੇ ਨੂੰ ਲਾਈਟਰ ਰਾਹੀਂ ਅੱਗ ਲਗਾ ਕੇ ਗੁਰੂਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਸਮੇਂ ਸਿਰ ਸੇਵਾਦਾਰ ਅਤੇ ਸੰਗਤਾਂ ਨੇ ਫੜ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਤੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ । ਦੋਸ਼ੀ ਕੋਲੋਂ ਨਸ਼ਾ, ਹਿੰਦੂ ਧਰਮ ਦਾ ਸਵਾਸਤਿਕ ਦੇ ਨਿਸ਼ਾਨ ਵਾਲਾ ਝੰਡਾ ਅਤੇ ਹੋਰ ਨਸ਼ੀਲਾ ਸਮਾਨ ਬਰਾਮਦ ਹੋਇਆ ਸੀ । ਤਦ ਤੋਂ ਓਹ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਹੈ । ਉਸ ਦੇ ਪਰਿਵਾਰ ਵਲੋਂ ਓਸ ਨੂੰ ਮੰਦ ਬੁਧੀ ਦੱਸ ਕੇ ਓਸ ਦਾ ਇਲਾਜ ਕਰਵਾਉਣ ਲਈ ਅਦਾਲਤ ਅੰਦਰ ਅਪੀਲ ਲਗਾਈ ਗਈ ਸੀ ਜਿਸ ਦੀ ਸੁਣਵਾਈ ਕਰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਵਕੀਲ ਤੇਜਪ੍ਰਤਾਪ ਸਿੰਘ ਵਲੋਂ ਜ਼ੋਰਦਾਰ ਬਹਿਸ ਕਰਦਿਆਂ ਜੱਜ ਸਾਹਿਬ ਨੂੰ ਦੋਸ਼ੀ ਦੀ ਅਪੀਲ ਖਾਰਿਜ ਕਰਨ ਲਈ ਮਜਬੂਰ ਕਰ ਦਿੱਤਾ ।

ਦਿੱਲੀ ਪੁਲਿਸ ਵਲੋਂ ਮਾਮਲੇ ਅੰਦਰ ਦੋਸ਼ੀ ਯੋਗੇਸ਼ ਵਿਰੁੱਧ ਐਫਆਈਆਰ ਨੰ. 88/24 ਧਾਰਾਵਾਂ 153A, 298, 295A, 506 ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ । ਵਕੀਲ ਤੇਜਪਰਤਾਪ ਸਿੰਘ ਨੇ ਦਸਿਆ ਕਿ ਦੋਸ਼ੀ ਦਾ ਇਲਾਜ ਜੇਲ੍ਹ ਤੋਂ ਬਾਹਰ ਕਰਵਾਉਣ ਲਈ ਇੱਕ ਅਰਜ਼ੀ ਅੱਜ ਮਾਨਯੋਗ ਅਦਾਲਤ ਦੇ ਸਾਹਮਣੇ ਆਈ ਸੀ । ਜਿਸ ਅੰਦਰ ਉਨ੍ਹਾਂ ਨੇ ਇਬਹਾਸ ਅਸਪਤਾਲ ਦਿਲਸ਼ਾਦ ਗਾਰਡਨ, ਪੂਰਬੀ ਦਿੱਲੀ ਵਿੱਚ ਉਸਦੇ ਇਲਾਜ ਲਈ ਮੰਗ ਕੀਤੀ ਗਈ ਸੀ। ਅਦਾਲਤ ਵਿਚ ਅਸੀ ਪੇਸ਼ ਹੋਏ ਅਤੇ ਅਰਜ਼ੀ ਦੇ ਵਿਰੁੱਧ ਲੰਮੀ ਬਹਿਸ ਕੀਤੀ ਜਿਸ ਉਪਰੰਤ ਜੱਜ ਸਾਹਿਬ ਨੇ ਸਾਡੇ ਤਰਕਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ।

Have something to say? Post your comment

 

ਨੈਸ਼ਨਲ

ਜਥੇਦਾਰ ਰੇਸ਼ਮ ਸਿੰਘ ਬੱਬਰ ਦੀ ਪੁੱਤਰੀ ਬਲਜੀਤ ਕੌਰ ਬਣੀ ਜਰਮਨੀ ਦੀ ਪਹਿਲੀ ਦਸਤਾਰਧਾਰੀ ਡਾਕਟਰ

ਭਾਈ ਨਿੱਝਰ ਕਤਲ ਕਾਂਡ ਦਾ ਚੌਥਾ ਮੁਲਜ਼ਮ ਬੀਸੀ ਦੀ ਅਦਾਲਤ ਵਿੱਚ ਵੀਡੀਓ ਰਾਹੀਂ ਕੀਤਾ ਗਿਆ ਪੇਸ਼

ਮੁੱਖ ਮੰਤਰੀ ਕੇਜਰੀਵਾਲ ਨੂੰ ਕੀਤੀ ਅਪੀਲ ਕਿ ਟਿਊਸ਼ਨ ਦੀ ਫੀਸ ਦੀ ਵਾਪਸੀ ਤੁਰੰਤ ਯਕੀਨੀ ਬਣਾਉਣ : ਜਸਵਿੰਦਰ ਸਿੰਘ ਜੌਲੀ

ਮੋਦੀ ਹਕੂਮਤ ਕਦੀ ਵੀ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਪ੍ਰਤੀ ਕੋਈ ਸੁਹਿਰਦਤਾ ਵਾਲੀ ਸੋਚ ਨਹੀ ਰੱਖਦੀ-ਮਾਨ

ਮਾਨ ਦਲ ਨੇ ਆਪਣੇ 13 ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਉਣ ਲਈ ਪੰਜਾਬੀਆਂ ਨੂੰ ਕੀਤੀ ਅਪੀਲ

ਪ੍ਰਧਾਨ ਮੰਤਰੀ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦੀ ਕਾਮਨਾ ਨਾਲ ਤਖ਼ਤ ਪਟਨਾ ਸਾਹਿਬ 'ਤੇ ਮੱਥਾ ਟੇਕਿਆ, ਅਰਦਾਸ 'ਚ ਸ਼ਮੂਲੀਅਤ ਕੀਤੀ

ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰਾਂ ਨੂੰ ਡੇਗਣ ਦੀ ਭਾਜਪਾ ਦੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋਈ: ਅਰਵਿੰਦ ਕੇਜਰੀਵਾਲ

ਕੇਜਰੀਵਾਲ ਦੀ ਗਰੰਟੀ ਉੱਤੇ ਭਰੋਸਾ ਕਰਨਾ ਹੈ ਜਾਂ ਪੀਐਮ ਮੋਦੀ ਦੀ ਫੈਸਲਾ ਜਨਤਾ ਕਰੇਗੀ

ਜਲਾਵਤਨੀ ਆਗੂ ਭਾਈ ਖਨਿਆਣ ਜੀ ਦੇ ਮਾਤਾ ਸਤਵੰਤ ਕੌਰ ਜੀ ਦੀ ਅੰਤਮ ਅਰਦਾਸ ਮੌਕੇ ਪੰਥਕ ਸਖ਼ਸੀਅਤਾਂ ਨੇ ਭਰੀ ਹਾਜਰੀ

ਦਿੱਲੀ ਦੇ ਕਰੋਲ ਬਾਗ ਅਤੇ ਝੰਡੇਵਾਲਾ ਮੈਟਰੋ ਸਟੇਸ਼ਨਾਂ ਤੇ ਲਿਖੇ ਗਏ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ