ਨੈਸ਼ਨਲ

ਮਲੂਕਾ ਪਰਿਵਾਰ ਨੇ ਅਕਾਲੀ ਦਲ ਦੇ ਸਿਰ ਤੇ ਸੱਤਾ ਮਾਣਦਿਆਂ ਮੌਜੂਦਾ ਚੋਣਾਂ ਵੇਲੇ ਪਲਟੀ ਮਾਰਕੇ ਪਾਰਟੀ ਤੇ ਪੰਜਾਬ ਦੀ ਪਿੱਠ ਵਿੱਚ ਮਾਰਿਆ ਛੁਰਾ: ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 11, 2024 09:53 PM

ਨਵੀਂ ਦਿੱਲੀ -ਅੱਜ ਜੋ ਮੀਡੀਆ ਵਿੱਚ ਚੱਲ ਰਹੀਆਂ ਅਟਕਲਾਂ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸ. ਸਿੰਕਦਰ ਸਿੰਘ ਮਲੂਕਾ ਦੇ ਨੂੰਹ ਤੇ ਪੁੱਤਰ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ । ਉਸਨੇ ਇਹ ਸਾਬਤ ਕੀਤਾ ਹੈ ਕਿ ਅੱਜ ਪੰਥ ਤੇ ਪੰਜਾਬ ਦੇ ਹਿੱਤਾਂ ਨਾਲੋਂ ਇਹਨਾਂ ਦੇ ਨਿੱਜੀ ਹਿਤ ਭਾਰੂ ਸਨ । ਹੁਣ ਤੱਕ ਹੋਰਨਾਂ ਪਾਰਟੀਆਂ ਵਿੱਚੋਂ ਭਾਜਪਾ ‘ਚ ਬਹੁਤ ਸਾਰੇ ਆਗੂ ਗਏ ਹਨ ਪਰ ਅਕਾਲੀ ਦਲ ਦੇ ਕਿਸੇ ਪ੍ਰਮੁਖ ਆਗੂ ਨੇ ਭਾਜਪਾ ‘ਚ ਸ਼ਮੂਲੀਅਤ ਨਹੀਂ ਸੀ ਕੀਤੀ । ਕਿਉਂਕਿ ਅਕਾਲੀ ਦਲ ਨੂੰ ਛੱਡਕੇ ਜਾਣ ਵਾਲੇ ਨੂੰ ਪੰਜਾਬ ਕਦੇ ਬਹੁਤੀ ਤਵੱਜੋ ਨਹੀਂ ਦਿੱਤੀ ।

ਦਿੱਲੀ ਤੋਂ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਮਲੂਕਾ ਪਰਿਵਾਰ ਨੇ ਹੁਣ ਤੱਕ ਅਕਾਲੀ ਦਲ ਦੇ ਸਿਰ ਤੇ ਸੱਤਾ ਮਾਣਦਿਆਂ ਉੱਚ ਅਹੁਦੇ ਹਾਸਲ ਕੀਤੇ ਪਰ ਹੁਣ ਜਦੋਂ ਚੋਣਾਂ ਵੇਲੇ ਪਲਟੀ ਮਾਰਕੇ ਇਹਨਾਂ ਨੇ ਪਾਰਟੀ ਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ । ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਿਧਾਂਤ ਉੱਪਰ ਰੱਖਦਿਆਂ ਪੰਥ ਤੇ ਕਿਸਾਨੀ ਦੇ ਮਸਲੇ ਹੱਲ ਕੀਤੇ ਬਿਨਾ ਗਠਜੋੜ ਤੋਂ ਨਾਂਹ ਕੀਤੀ ਸੀ ਪਰ ਅੱਜ ਜਿਹੜੇ ਇਹਨਾਂ ਮਸਲਿਆਂ ਵੱਲ ਪਿੱਠ ਕਰਕੇ ਭਾਜਪਾ ਵਿੱਚ ਜਾ ਰਹੇ ਹਨ । ਉਹਨਾਂ ਦਾ ਹਿਸਾਬ ਵੀ ਪੰਜਾਬ ਦੇ ਲੋਕ ਕਰਨਗੇ । ਭਾਜਪਾ ਵੀ ਇੱਕ ਗੱਲ ਚੇਤੇ ਰੱਖੇ ਕਿ ਪਹਿਲਾਂ ਭਾਵੇਂ ਸ਼ਾਇਦ ਦੋ - ਚਾਰ ਪ੍ਰਤੀਸ਼ਤ ਵੋਟਾਂ ਲੈ ਜਾਂਦੀ । ਪਰ ਹੁਣ ਜੋ ਇਹਨਾਂ ਦਲ ਬਦਲੂ ਭਰਤੀ ਕਰਨ ਦਾ ਅਮਲ ਸ਼ੁਰੂ ਕੀਤਾ ਹੈ । ਇਸ ਨਾਲ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਤੈਅ ਹਨ ।
ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਸ. ਸਿੰਕਦਰ ਸਿੰਘ ਮਲੂਕਾ ਨੂੰ ਤੁਰੰਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਨ ਕਿਉਂਕਿ ਉਹਨਾਂ ਦੀ ਸਹਿਮਤੀ ਤੋਂ ਬਿਨਾ ਇਹ ਸਭ ਕੁਝ ਨਹੀ ਹੋ ਸਕਦਾ ਅਤੇ ਇਹਨਾਂ ਦਲ ਬਦਲੀਆਂ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀ ਪਵੇਗਾ ।

Have something to say? Post your comment

 

ਨੈਸ਼ਨਲ

ਜਥੇਦਾਰ ਰੇਸ਼ਮ ਸਿੰਘ ਬੱਬਰ ਦੀ ਪੁੱਤਰੀ ਬਲਜੀਤ ਕੌਰ ਬਣੀ ਜਰਮਨੀ ਦੀ ਪਹਿਲੀ ਦਸਤਾਰਧਾਰੀ ਡਾਕਟਰ

ਭਾਈ ਨਿੱਝਰ ਕਤਲ ਕਾਂਡ ਦਾ ਚੌਥਾ ਮੁਲਜ਼ਮ ਬੀਸੀ ਦੀ ਅਦਾਲਤ ਵਿੱਚ ਵੀਡੀਓ ਰਾਹੀਂ ਕੀਤਾ ਗਿਆ ਪੇਸ਼

ਮੁੱਖ ਮੰਤਰੀ ਕੇਜਰੀਵਾਲ ਨੂੰ ਕੀਤੀ ਅਪੀਲ ਕਿ ਟਿਊਸ਼ਨ ਦੀ ਫੀਸ ਦੀ ਵਾਪਸੀ ਤੁਰੰਤ ਯਕੀਨੀ ਬਣਾਉਣ : ਜਸਵਿੰਦਰ ਸਿੰਘ ਜੌਲੀ

ਮੋਦੀ ਹਕੂਮਤ ਕਦੀ ਵੀ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਪ੍ਰਤੀ ਕੋਈ ਸੁਹਿਰਦਤਾ ਵਾਲੀ ਸੋਚ ਨਹੀ ਰੱਖਦੀ-ਮਾਨ

ਮਾਨ ਦਲ ਨੇ ਆਪਣੇ 13 ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਉਣ ਲਈ ਪੰਜਾਬੀਆਂ ਨੂੰ ਕੀਤੀ ਅਪੀਲ

ਪ੍ਰਧਾਨ ਮੰਤਰੀ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦੀ ਕਾਮਨਾ ਨਾਲ ਤਖ਼ਤ ਪਟਨਾ ਸਾਹਿਬ 'ਤੇ ਮੱਥਾ ਟੇਕਿਆ, ਅਰਦਾਸ 'ਚ ਸ਼ਮੂਲੀਅਤ ਕੀਤੀ

ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰਾਂ ਨੂੰ ਡੇਗਣ ਦੀ ਭਾਜਪਾ ਦੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋਈ: ਅਰਵਿੰਦ ਕੇਜਰੀਵਾਲ

ਕੇਜਰੀਵਾਲ ਦੀ ਗਰੰਟੀ ਉੱਤੇ ਭਰੋਸਾ ਕਰਨਾ ਹੈ ਜਾਂ ਪੀਐਮ ਮੋਦੀ ਦੀ ਫੈਸਲਾ ਜਨਤਾ ਕਰੇਗੀ

ਜਲਾਵਤਨੀ ਆਗੂ ਭਾਈ ਖਨਿਆਣ ਜੀ ਦੇ ਮਾਤਾ ਸਤਵੰਤ ਕੌਰ ਜੀ ਦੀ ਅੰਤਮ ਅਰਦਾਸ ਮੌਕੇ ਪੰਥਕ ਸਖ਼ਸੀਅਤਾਂ ਨੇ ਭਰੀ ਹਾਜਰੀ

ਦਿੱਲੀ ਦੇ ਕਰੋਲ ਬਾਗ ਅਤੇ ਝੰਡੇਵਾਲਾ ਮੈਟਰੋ ਸਟੇਸ਼ਨਾਂ ਤੇ ਲਿਖੇ ਗਏ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ