ਪੰਜਾਬ

ਖ਼ਾਲਸਾ ਕਾਲਜ ਇੰਜੀਨੀਅਰਿੰਗ ਨੇ ਵਿਦਿਆਰਥੀਆਂ ਦੇ ਹੁਨਰ ਵਿਕਾਸ ਸਬੰਧੀ ਸੀ. ਆਈ. ਪੀ. ਈ. ਟੀ. ਨਾਲ ਕੀਤਾ ਸਮਝੌਤਾ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | April 21, 2024 08:30 PM

ਅੰਮ੍ਰਿਤਸਰ-ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣ ਲਈ ਮਹੱਤਵਪੂਰਨ ਕਦਮ ਚੁੱਕਦਿਆਂ ਸੈਂਟਰਲ ਇੰਸਟੀਚਿਊਟ ਆਫ਼ ਪੈਟਰੋਕੈਮੀਕਲਜ਼ ਐਂਡ ਟੈਕਨਾਲੋਜੀ (ਸੀ. ਆਈ. ਪੀ. ਈ. ਟੀ.) ਨਾਲ ਸਮਝੌਤੇ ਪੱਤਰ ’ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਅਤੇ ਸੀ. ਆਈ. ਪੀ. ਈ. ਟੀ. ਦੇ ਮੁੱਖੀ ਅਤੇ ਸੰਯੁਕਤ ਡਾਇਰੈਕਟਰ ਸ: ਪਰਮਿੰਦਰਪ੍ਰੀਤ ਸਿੰਘ ਦਰਮਿਆਨ ਹੋਇਆ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਮੰਜੂ ਬਾਲਾ ਨੇ ਸਹਿਮਤੀ ਪੱਤਰ ਨਾਲ ਹੋਣ ਵਾਲੇ ਅਨੇਕ ਲਾਭਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਮਕੈਨੀਕਲ ਇੰਜੀਨੀਅਰਿੰਗ, ਪਲਾਸਟਿਕ, ਪੋਲੀਮਰ ਅਤੇ ਪਦਾਰਥ ਵਿਗਿਆਨ ਵਰਗੇ ਖੇਤਰਾਂ ’ਚ ਹੁਨਰ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਤਕਨੀਕੀ ਖੋਜਾਂ ਨੂੰ ਅਗਾਂਹ ਵਧਾਉਣ ’ਚ ਇਸ ਸਾਂਝੇਦਾਰੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਜਿੱਥੇ ਇਸ ਸਮਝੌਤੇ ਤਹਿਤ ਤਜ਼ਰਬਾ ਹਾਸਲ ਕਰਨਗੇ, ਉਥੇ ਉਦਯੋਗ ਨੂੰ ਵੀ ਤਿਆਰ ਕਰ ਸਕਣਗੇ। ਉਨ੍ਹਾਂ ਕਿਹਾ ਕਿ ਉਕਤ ਸਮਝੌਤਾ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਅਸਲ-ਸੰਸਾਰ ਦੀਆਂ ਚੁਣੌਤੀਆਂ ਅਤੇ ਮੌਕਿਆਂ ਦਾ ਸਾਹਮਣਾ ਕਰਨ ਲਈ ਉਦਯੋਗਿਕ ਸਹਿਯੋਗ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਕਾਦਮਿਕ ਅਤੇ ਉਦਯੋਗਿਕ ਭਾਈਚਾਰੇ ਦੇ ਅੰਦਰ ਗਿਆਨ ਦੇ ਪ੍ਰਸਾਰ ਅਤੇ ਨੈੱਟਵਰਕਿੰਗ ਦੀ ਸਹੂਲਤ ਲਈ ਨਿਯਮਿਤ ਕਾਨਫਰੰਸਾਂ ਅਤੇ ਸਿੰਪੋਜ਼ੀਅਮਾਂ ਦਾ ਆਯੋਜਨ ਵੀ ਕੀਤਾ ਜਾਵੇਗਾ।

ਇਸ ਮੌਕੇ ਸ: ਪਰਮਿੰਦਰ ਪ੍ਰੀਤ ਸਿੰਘ ਨੇ ਕਿਹਾ ਕਿ ਉਕਤ ਭਾਈਵਾਲੀ ਵੱਖ-ਵੱਖ ਉਦਯੋਗਿਕ ਖੇਤਰਾਂ ’ਚ ਕੁਸ਼ਲਤਾ, ਸਥਿਰਤਾ ਅਤੇ ਨਵੀਨਤਾ ਨੂੰ ਵਧਾਉਣ ਦੇ ਉਦੇਸ਼ ਨਾਲ ਸਾਂਝੀ ਪਹਿਲਕਦਮੀਆਂ ਦੀ ਸਹੂਲਤ ਦੇਵੇਗੀ। ਉਨ੍ਹਾਂ ਕਿਹਾ ਕਿ ਐਮ. ਓ. ਯੂ. ਸਹਿਯੋਗੀ ਪ੍ਰੋਜੈਕਟਾਂ, ਉਦਯੋਗਿਕ ਸ਼ਮੂਲੀਅਤ ਤੇ ਕਾਨਫਰੰਸਾਂ, ਸੌਫਟਵੇਅਰ ਐਕਸਚੇਂਜ ਪ੍ਰੋਗਰਾਮਾਂ ਅਤੇ ਲਾਇਬ੍ਰੇਰੀ ਸਹੂਲਤਾਂ ਦਾ ਲਾਭ ਉਠਾਉਣ ਦੇ ਮਾਧਿਅਮ ਨਾਲ ਗਿਆਨ ਦੇ ਆਦਾਨ-ਪ੍ਰਦਾਨ ਲਈ ਬਹੁਪੱਖੀ ਪਹੁੰਚ ਨੂੰ ਸ਼ਾਮਿਲ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਅਤੇ ਸੀਆਈਪੀਈਟੀ ਵਿਚਕਾਰ ਸਾਫਟਵੇਅਰ ਟੂਲਸ ਅਤੇ ਤਕਨਾਲੋਜੀਆਂ ਦਾ ਆਦਾਨ-ਪ੍ਰਦਾਨ ਸਹਿਯੋਗੀ ਖੋਜ ਅਤੇ ਪ੍ਰੋਜੈਕਟ ਵਿਕਾਸ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ’ਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਨੇ ਸਿਵਲ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਸੀ. ਐਨ. ਸੀ. ਅਤੇ ਸੀ. ਏ. ਡੀ., ਸੀ. ਏ. ਐਮ. ’ਚ ਸਿਖਲਾਈ ਲਈ ਖੁੱਲ੍ਹਾ ਸੱਦਾ ਦਿੱਤਾ ਜੋ ਉਨ੍ਹਾਂ ਦੇ ਹੁਨਰ ਨੂੰ ਵਧਾਏਗਾ ਅਤੇ ਉਦਯੋਗ ਲਈ ਤਿਆਰ ਕਰੇਗਾ।

Have something to say? Post your comment

 

ਪੰਜਾਬ

ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ

ਈਵੀਐਮ ਦੀ ਰੈਂਡੇਮਾਇਜੇਸ਼ਨ ਅਨੁਸਾਰ ਸਬੰਧਤ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਈ.ਵੀ.ਐਮ. ਦੀ ਵੰਡ ਲਈ ਤਿਆਰੀਆਂ ਸ਼ੁਰੂ

ਏਡਿਡ ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਨੇ ਸੂਬਾ ਸਰਕਾਰ ਨੂੰ ਕਾਲਜਾਂ ਨਾਲ ਕੀਤੇ ਵਾਅਦੇ ਪੁਗਾਉਣ ਦੀ ਕੀਤੀ ਅਪੀਲ

ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾ ਵਿਚ ਹਰ ਸੰਭਵ ਸਹਾਇਤਾ ਦੇਣ ਦਾ ਯਕੀਨ ਦਿਵਾਇਆ ਅਤਿੰਦਰਪਾਲ ਸਿੰਘ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ.ਈ.ਸੀ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ

ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 590935 ਮੀਟਰਕ ਟਨ ਕਣਕ ਦੀ ਹੋਈ ਆਮਦ -ਡਿਪਟੀ ਕਮਿਸ਼ਨਰ

ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਜੋ ਹੁਣ ਗੁੜਗਾਓਂ ਤੋਂ ਅੱਗੇ ਲੰਘਣ ਵਾਲਾ ਹੈ -ਸੁਖਬੀਰ ਸਿੰਘ ਬਾਦਲ

ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਨੂੰ ਖ਼ਤਰਾ ਹੈ, ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ ਹੈ-ਆਪ

ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ”: ਮੀਤ ਹੇਅਰ