ਮਨੋਰੰਜਨ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | April 23, 2024 10:21 PM

ਪੰਜਾਬੀ ਸ਼ਾਇਰ ਫਿਲਮ ਦੇ ਅੱਜ  ਸਾਰੇ ਹੀ ਸ਼ੋ ਰੱਦ ਕਰ ਦਿੱਤੇ ਗਏ ਕਿਉਂਕਿ ਇੱਕ ਵੀ ਵਿਅਕਤੀ ਇਸ ਫਿਲਮ ਨੂੰ ਦੇਖਣ ਲਈ ਨੀਲਮ ਥਿਏਟਰ ਵਿੱਚ ਨਹੀਂ ਬਹੁੜਿਆ । ਇਹ ਹਾਲਾਤ  ਚੰਡੀਗੜ੍ਹ ਦੇ ਇੱਕੋ ਇੱਕ ਚੱਲ ਰਹੇ ਸਿੰਗਲ ਸਕਰੀਨ ਨੀਲਮ ਸਿਨਮੇ ਦੀ ਗਰਾਊਂਡ ਰਿਪੋਰਟ ਤੋਂ ਅਸੀਂ ਦੱਸ ਰਹੇ ਰਹੇ ਹਾਂ। ਸਿਟੀ ਬਿਊਟੀਫੁਲ ਦੇ ਨਾਮ ਨਾਲ ਜਾਣੇ ਜਾਂਦੇ ਚੰਡੀਗੜ੍ਹ ਸ਼ਹਿਰ ਦੇ ਸੈਕਟਰ 17 ਪਲਾਜ਼ਾ ਵਿੱਚ ਸਥਿਤ ਨੀਲਮ ਥਿਏਟਰ ਵਿੱਚ ਗਾਇਕ ਐਕਟਰ ਸਰਤਾਜ ਅਤੇ ਐਕਟਰਸ ਨੀਰੂ ਬਾਜਵਾ ਦੀ ਫਿਲਮ ਲੱਗੀ ਹੋਈ ਹੈ। ਇੱਕ ਸੰਜੀਦਾ ਵਿਸ਼ੇ ਨੂੰ ਲੈ ਕੇ ਬਣੀ ਇਸ ਫਿਲਮ ਦਾ ਇਨਾ ਬੁਰਾ ਹਾਲ ਹੋ ਜਾਵੇਗਾ ਦੇਖ ਕੇ ਬਹੁਤ ਹੀ ਹੈਰਾਨੀ ਹੋਈ  ਅਤੇ ਮਨ ਉਦਾਸ ਵੀ ਹੋਇਆ , ਜਦੋਂ ਅਸੀਂ ਇਸ ਦੀ ਗਰਾਊਂਡ ਰਿਪੋਰਟ ਜਾਣਣ ਲਈ ਨੀਲਮ ਥਿਏਟਰ ਸੈਕਟਰ 17 ਚੰਡੀਗੜ੍ਹ ਅੱਜ ਪਹੁੰਚੇ, ਥਿਏਟਰ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੇ ਹਰ ਰੋਜ਼ ਤਿੰਨ ਸ਼ੋ ਚੱਲ ਰਹੇ ਹਨ , ਪ੍ਰੰਤੂ  ਅੱਜ ਕਿਸੇ ਵੀ ਸ਼ੋਅ ਵਿੱਚ ਇੱਕ ਵਿਅਕਤੀ ਵੀ ਫਿਲਮ ਵੇਖਣ ਨਹੀਂ ਆਇਆ ਜਿਸ ਕਰਕੇ ਅੱਜ ਦੇ ਸਾਰੇ ਸ਼ੋ ਰੱਦ ਕਰ ਦਿੱਤੇ ਗਏ। ਨੀਲਮ ਥਿੇਟਰ ਸ਼ਾਇਰ ਦੇ ਤਿੰਨ ਸ਼ੋ 11.30, 3 ਵਜੇ ਰਾਤੀ 9 ਵਜੇ ਚੱਲ ਰਹੇ ਹਨ । ਫਿਲਮ ਚਲਾਉਣ ਵਾਲੇ ਪ੍ਰਬੰਧਕਾਂ ਨੇ ਦੱਸਿਆ ਕਿ 19 ਅਪ੍ਰੈਲ ਨੂੰ ਇਹ ਫਿਲਮ ਚੰਡੀਗੜ੍ਹ ਨੀਲਮ ਥਿਏਟਰ ਵਿੱਚ ਲੱਗੀ । ਇਸ ਦੀ ਇੱਕ ਟਿਕਟ ਦਾ ਰੇਟ 100 ਰੱਖਿਆ ਹੋਇਆ ਹੈ । ਪਹਿਲੇ ਦਿਨ ਜਦੋਂ ਇਹ ਫਿਲਮ 19 ਅਪ੍ਰੈਲ ਨੂੰ ਥਿਏਟਰ ਵਿੱਚ ਲੱਗੀ ਤਾਂ 9 ਵਿਅਕਤੀ ਇਸ ਫਿਲਮ ਨੂੰ ਵੇਖਣ ਆਏ। ਉਹਨਾਂ ਦੱਸਿਆ ਕਿ 19 ਅਪ੍ਰੈਲ ਤੋਂ ਲੈ ਕੇ ਕੱਲ ਤੱਕ ਯਾਨੀ 22 ਅਪ੍ਰੈਲ ਤੱਕ 50 ਟਿਕਟਾਂ ਹੀ ਵਿਕੀਆਂ ਹਨ।

 ਅੱਜ ਦਾ ਦਿਨ ਬਿਲਕੁਲ ਬਲੈਂਕ ਰਿਹਾ ਤਿੰਨੇ ਸੋਆ ਵਿੱਚ ਕੋਈ ਵੀ ਵਿਅਕਤੀ ਫਿਲਮ ਵੇਖਣ ਨਹੀਂ ਆਇਆ। ਜਦੋਂ ਇਹ ਪੁੱਛਿਆ ਕਿ ਅਜਿਹਾ ਉਦਾਸੀਨ ਰਵਈਆ  ਦਰਸ਼ਕਾਂ ਦਾ ਕਿਉਂ ਰਹਿੰਦਾ ਹੈ ਤਾਂ ਉਹਨਾਂ ਦੱਸਿਆ ਕਿ  ਉਹ ਪੰਜਾਬੀ ਫਿਲਮਾਂ ਜਿਆਦਾ ਹਿਟ ਹੁੰਦੀਆਂ ਹਨ ਜਿਨਾਂ ਵਿੱਚ ਮਲਟੀ ਸਟਾਰ ਹੁੰਦੇ ਹਨ । ਜਿਵੇਂ ਦਲਜੀਤ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਰਾਣਾ ਜੰਗ ਬਹਾਦਰ ਅਤੇ ਨਿਰਮਲ ਰਿਸ਼ੀ , ਘੁੱਗੀ, ਕਰਮਜੀਤ ਅਨਮੋਲ ਟਾਈਪ ਮਲਟੀ ਸਟਾਰਰ ਫਿਲਮਾਂ ਹੀ ਲੋਕ ਪਸੰਦ ਕਰਦੇ ਹਨ । ਹਰ ਇੱਕ ਦੀ ਆਪੋ ਆਪਣੀ ਆਡੀਅੰਸ ਹੁੰਦੀ ਹੈ ਜਿਸ ਕਰਕੇ ਫਿਲਮ ਚਲ ਜਾਂਦੀ ਹੈ । ਹੁਣ ਤਾਂ ਇਕੱਲੇ ਕੱਲੇ ਐਕਟਰ ਆਪਣੀ ਫਿਲਮ ਬਣਾ ਕੇ ਲੈ ਆ ਰਹੇ ਹਨ ਜਿਸ ਨੂੰ ਦਰਸ਼ਕ ਪਸੰਦ ਨਹੀਂ ਕਰਦੇ । ਉਹਨਾਂ ਦੱਸਿਆ ਕਿ ਪਿਛਲੇ ਦਿਨੀ ਬਿੰਨੂ ਢਿੱਲੋ ਦੀ ਇੱਕ ਡਰਾਵਣੀ ਭੂਤਾਂ ਨਾਲ ਰਿਲੇਟਡ ਫਿਲਮ ਵੀ ਆਈ ਸੀ ਜਿਸ ਦਾ ਵੀ ਬਹੁਤ ਬੁਰਾ ਹਾਲ ਹੋਇਆ ਪੂਰੇ ਹਫਤੇ ਉਸ ਫਿਲਮ ਨੂੰ ਦੇਖਣ ਲਈ ਇੱਕ ਵੀ ਬੰਦਾ ਨਾ ਪਹੁੰਚਿਆ । 
                   ਪ੍ਰਬੰਧਕਾਂ ਨੇ ਦੱਸਿਆ ਕਿ ਹਿੰਦੀ ਫਿਲਮਾਂ ਦਾ ਕਰੇਜ਼ ਹਾਲੇ ਵੀ ਕਾਇਮ ਹੈ । ਫਿਲਮ ਕਰੈਕ ਨੇ ਵੀ ਕਾਫੀ ਰਸ਼ ਖਿੱਚਿਆ , ਐਨੀਮਲ ਫਿਲਮ ਦਾ ਇੱਕ ਦਿਨ ਦਾ ਕਲੈਕਸ਼ਨ ਡੇਢ ਲੱਖ ਦੇ ਕਰੀਬ ਤੱਕ ਹੋ ਜਾਂਦਾ ਸੀ।
           ਕਿੰਨੀਆਂ ਟਿਕਟਾਂ ਵਿਕਣ ਤੇ ਤੁਸੀਂ ਫਿਲਮ ਚਲਾ ਦਿੰਦੇ ਹੋ ਇਸ ਤੇ ਪ੍ਰਬੰਧਕ ਨੇ ਦੱਸਿਆ ਕਿ ਅਸੀਂ 9, 10 ਟਿਕਟਾਂ ਵਿਕਣ ਤੇ ਵੀ ਫਿਲਮ ਚਲਾ ਦਿੰਦੇ ਹਾਂ ਪ੍ਰਤੀ ਵਿਅਕਤੀ ਟਿਕਟ ਦਾ ਰੇਟ100/- ਰੱਖਿਆ ਹੋਇਆ ਹੈ।ਉਹਨਾਂ ਦੱਸਿਆ ਪ੍ਰਤੀ ਟਿਕਟ ਵਿੱਚੋਂ ਅੱਧੇ ਪੈਸੇ ਡਿਸਟਰੀਬਿਊਟਰ ਦੇ ਹੁੰਦੇ ਹਨ ਅਤੇ ਅੱਧੇ  ਥੀਏਟਰ ਦੇ - 50% ਥੀਏਟਰ ਨੂੰ ਅਤੇ 50% ਡਿਸਟਰੀਬਿਊਟਰ ਨੂੰ ਪ੍ਰੋਫਿਟ ਜਾਂਦਾ ਹੈ
  ਫਿਲਮ ਸ਼ਾਇਰ ਵਿੱਚ ਜਿੱਥੇ ਸਤਿੰਦਰ ਸਰਤਾਜ ਬਿਹਤਰੀਨ ਐਕਟਰ ਹੈ ਉਥੇ ਨੀਰੂ ਬਾਜਵਾ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ ਉਸ ਨੂੰ ਪੰਜਾਬੀ ਫਿਲਮਾਂ ਦੀ ਬੇਹਤਰੀਨ ਐਕਟਰਸ ਮੰਨਿਆ ਜਾਂਦਾ ਹੈ।  ਕਿਵੇਂ ਉਹ ਕਰੈਕਟਰ ਵਿੱਚ ਖੁੱਭ ਗਏ ਕੇ ਕੰਮ ਕਰਦੀ ਹੈ ਇਹ ਉਸ ਦੀਆਂ ਫਿਲਮਾਂ ਦੇਖ ਕੇ ਸਹਿਜੇ ਹੀ ਪਤਾ ਲੱਗ ਜਾਂਦਾ ਹੈ।  ਇੱਥੇ ਇਹ ਦੱਸਣਾ ਬਣਦਾ ਹੈ 1002 ਸੀਟਾਂ ਦੀ ਕਪੈਸਿਟੀ ਵਾਲੇ  ਸਿੰਗਲ ਸਕਰੀਨ ਨੀਲਮ ਥਿਏਟਰ ਨੂੰ ਪਿਛਲੇ ਸਾਲ ਜੁਲਾਈ 2023 ਵਿੱਚ ਦੁਬਾਰਾ ਚਾਲੂ ਕੀਤਾ ਗਿਆ ਸੀ ।

 

Have something to say? Post your comment

 

ਮਨੋਰੰਜਨ

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' 28 ਜੂਨ ਨੂੰ ਹੋਵੇਗੀ ਰਿਲੀਜ਼ 

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"