ਨੈਸ਼ਨਲ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 24, 2024 06:22 PM

ਨਵੀਂ ਦਿੱਲੀ -ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਇਕ ਧਰਮ ਦੇ ਲੋਕਾਂ ਖਿਲਾਫ ਦਿੱਤਾ ਗਿਆ ਨਫਰਤ ਭਰਿਆ ਬਿਆਨ ਉਨ੍ਹਾਂ ਦੇ ਓਹਦੇ ਮੁਤਾਬਿਕ ਨਹੀਂ ਹੈ ਅਤੇ ਦੇਸ਼ ਲਈ ਬਹੁਤ ਚਿੰਤਾ ਜਨਕ ਹੈ ਕਿ ਓਹ ਨਫਰਤ ਦੇ ਪ੍ਰਚਾਰ ਨਾਲ ਦੇਸ਼ ਦੀ ਸੱਤਾ ਮੁੜ ਸੰਭਾਲਣਾ ਚਾਹੁੰਦੇ ਹਨ । ਦਿੱਲੀ ਗੁਰਦਵਾਰਾ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਵਲੋਂ ਨਰਿੰਦਰ ਮੋਦੀ ਦੀ ਹਮਾਇਤ ਕਰਣ ਦਾ ਐਲਾਨ ਕੀਤਾ ਗਿਆ ਹੈ । ਉਨ੍ਹਾਂ ਵਲੋਂ ਇਹ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਸਿੱਖਾਂ ਦੇ ਮਸਲੇ ਹੱਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਐਲਾਨ ਕਰੇਗੀ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਆਪਣੇ ਪ੍ਰੈਸ ਨੋਟ ਰਾਹੀਂ ਕਿਹਾ ਕਿ ਅਸੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਕੋਲੋਂ ਪੁੱਛਣਾ ਚਾਹੁੰਦੇ ਹਾਂ ਕਿ ਓਹ ਸਾਨੂੰ ਮੋਦੀ ਜਾਂ ਮੋਦੀ ਸਰਕਾਰ ਵਲੋਂ ਸਿੱਖਾਂ ਦਾ ਹੱਲ ਕਰਵਾਇਆ ਗਿਆ ਕੋਈ ਵੀਂ ਮਸਲਾ ਦੱਸ ਦੇਣ ਜੋ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕੀਤਾ ਹੋਏ । ਬੰਦੀ ਸਿੰਘ ਜੋ ਕਿ ਪਿਛਲੇ ਤੀਹ - ਤੀਹ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਬੇਇਨਸਾਫ਼ੀ ਹੋ ਰਹੀ ਹੈ ਤੁਹਾਡੀ ਸਰਕਾਰ ਨੇ ਉਹਨਾਂ ਨਾਲ ਕੋਈ ਵੀ ਇਨਸਾਫ਼ ਨਹੀਂ ਕੀਤਾ ਇਥੋਂ ਤਕ ਕੀ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਣ ਦਾ ਐਲਾਨ ਕਰਕੇ ਵੀਂ ਮੁਕਰ ਗਏ । ਦੇਸ਼ ਭਰ ਦੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਲਈ ਅਵਾਜ਼ ਚੁੱਕ ਰਹੇ ਹਨ। ਤੁਹਾਡੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾ ਮੰਨਣ ਦੀ ਗੱਲ ਕਰਕੇ ਸਿੰਘੂ ਬਾਰਡਰ ਤੋਂ ਧਰਨਾ ਚੁਕਵਾਇਆ ਸੀ ਪਰ ਅਜ ਤਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ ਤੇ ਓਹ ਮੁੜ ਧਰਨੇ ਲਗਾ ਰਹੇ ਹਨ । ਅਦਾਲਤ ਵਲੋਂ ਦਿੱਲੀ ਕਮੇਟੀ ਨੂੰ ਸਕੂਲਾਂ ਦੀਆਂ ਤਨਖਾਵਾ ਮਾਮਲੇ 'ਚ ਝਾੜ ਪਾਉਂਦਿਆਂ ਖਰਚਿਆਂ ਤੇ ਰੋਕ ਲਗਾਈ ਗਈ ਸੀ ਬਾਵਜੂਦ ਆਪਣੇ ਆਕਾਵਾਂ ਨੂੰ ਚੋਣਾਂ ਵਿਚ ਲਾਭ ਦੇਣ ਲਈ ਫਤਹਿ ਦਿਵਸ ਦੇ ਨਾਮ ਤੋਂ ਵਾਹ ਵਾਹੀ ਖੱਟਣ ਲਈ ਅਦਾਲਤ ਦੇ ਆਦੇਸ਼ ਦੀਆਂ ਉਲੰਘਣਾ ਕੀਤੀ ਜਾ ਰਹੀ ਹੈ ।

Have something to say? Post your comment

 

ਨੈਸ਼ਨਲ

ਕੇਸਰਗੰਜ ਤੋਂ ਬ੍ਰਿਜ ਭੂਸ਼ਣ ਦੇ ਪੁੱਤਰ ਕਰਨ ਭੂਸ਼ਣ ਸਿੰਘ ਅਤੇ ਪ੍ਰਜਵਲ ਰੇਵੰਨਾ ਵਰਗੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨਾ ਸਮੁੱਚੀ ਔਰਤ ਦਾ ਅਪਮਾਨ: ਐੱਸਕੇਐੱਮ

ਜਦੋਂ ਤੱਕ ਮੈਂ ਜਿਉਂਦਾ ਹਾਂ ਧਰਮ ਦੇ ਆਧਾਰ 'ਤੇ ਕੋਈ ਰਾਖਵਾਂਕਰਨ ਨਹੀਂ : ਪ੍ਰਧਾਨ ਮੰਤਰੀ ਮੋਦੀ

ਕੈਨੇਡਾ ਅੰਦਰ ਕਾਨੂੰਨ ਦਾ ਰਾਜ, ਜਿਸ ਅੱਧੀਨ ਭਾਈ ਨਿੱਝਰ ਦੇ ਕਾਤਲਾਂ ਦੀ ਹੋਈਆਂ ਗ੍ਰਿਫਤਾਰੀਆਂ: ਜਸਟਿਨ ਟਰੂਡੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ਵਿਚ ਬਣੇ ਰਹਿਣ ਲਈ ਹਿੰਦੂਆਂ ਵਿਚ ਡਰ ਪੈਦਾ ਕਰ ਰਹੇ ਹਨ- ਫਾਰੂਕ ਅਬਦੁੱਲਾ

ਨਿੱਝਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਣ ਨਾਲ ਪਰਿਵਾਰ ਅਤੇ ਭਾਈਚਾਰੇ ਲਈ ਬਣੀ ਨਿਆਂ ਦੀ ਉਮੀਦ: ਕੰਸਰਵੇਟਿਵ ਆਗੂ ਪੀਅਰ ਪੋਲੀਵਰ

ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਮੁੜ ਲਗਾਇਆ ਦੋਸ਼ ਐਨਡੀਪੀ ਜਗਮੀਤ ਸਿੰਘ ਨੇ

ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿਚ ਕੈਨੇਡੀਅਨ ਪੁਲਿਸ ਨੇ ਤਿੰਨ ਸ਼ੱਕੀ ਕਾਤਲਾਂ ਨੂੰ ਕੀਤਾ ਗ੍ਰਿਫਤਾਰ

ਹਰਿਆਣਾ ਦੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਚੱਲਦੇ ਗੁਰਮਤਿ ਸਮਾਗਮ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਭਾਰੀ ਬੇਅਦਬੀ : ਸਰਨਾ

ਸੁਪਰੀਮ ਕੋਰਟ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਦੀ ਸੰਭਾਵਨਾ 'ਤੇ ਕਰੇਗੀ ਵਿਚਾਰ

ਦਿੱਲੀ ਕਮੇਟੀ ਮੈਂਬਰ ਭਾਜਪਾਈ ਵਾਸ਼ਿੰਗ ਮਸ਼ੀਨ ਅੰਦਰ ਧੂਲਣ ਦੀ ਜਗ੍ਹਾ ਪੰਥ ਦੇ ਮਸਲੇ ਕਰਵਾਣ ਹੱਲ: ਬੀਬੀ ਰਣਜੀਤ ਕੌਰ