ਨੈਸ਼ਨਲ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 24, 2024 06:30 PM

“ਜਦੋਂ ਹੁਣ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੀ ਆਈ ਸਲਾਨਾ ਰਿਪੋਰਟ ਵਿਚ, ਇੰਡੀਅਨ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ, ਵਿਦੇਸ ਵਜੀਰ ਜੈਸੰਕਰ ਅਤੇ ਗ੍ਰਹਿ ਵਜੀਰ ਅਮਿਤ ਸ਼ਾਹ ਦੀ ਸਾਂਝੀ ਸਾਜਿਸੀ ਰਣਨੀਤੀ ਰਾਹੀ ਬਾਹਰਲੇ ਮੁਲਕਾਂ ਵਿਚ ਮਾਰੇ ਜਾ ਰਹੇ ਸਿੱਖਾਂ ਦੇ ਸੰਬੰਧ ਵਿਚ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਕੈਨੇਡਾ ਵਿਚ ਕਤਲ ਕੀਤੇ ਗਏ ਸ. ਹਰਦੀਪ ਸਿੰਘ ਨਿੱਝਰ ਦੇ ਸੱਚ ਨੂੰ ਇਸ ਰਿਪੋਰਟ ਵਿਚ ਦਰਜ ਕੀਤਾ ਗਿਆ ਹੈ ਤਾਂ ਹੁਣ ਇੰਡੀਅਨ ਹੁਕਮਰਾਨ ਆਪਣੇ ਵੱਲੋਂ ਅਮਰੀਕਨ ਸਿੱਖ ਨਾਗਰਿਕਾਂ ਜਾਂ ਕੈਨੇਡੀਅਨ ਸਿੱਖ ਨਾਗਰਿਕਾਂ ਨੂੰ ਨਿਸ਼ਾਨਾਂ ਬਣਾਉਣ ਉਤੇ ਕੌਮਾਂਤਰੀ ਪੱਧਰ ਉਤੇ ਅਤਿ ਸਰਮਿੰਦਗੀ ਅਤੇ ਨਮੋਸ਼ੀ ਤੋਂ ਨਹੀਂ ਬਚ ਸਕਣਗੇ । ਕਿਉਂਕਿ ਅਮਰੀਕਾ ਮੋਨਰੋ ਡੌਕਟਰੀਨ ਦੇ ਵਿਰੁੱਧ ਕੁਝ ਵੀ ਆਪਣੇ ਮੁਲਕ ਵਿਚ ਬਰਦਾਸਤ ਨਹੀ ਕਰਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋ ਹੁਣੇ ਹੀ ਇੰਡੀਅਨ ਹੁਕਮਰਾਨਾਂ ਵੱਲੋ ਮਨੀਪੁਰ ਵਿਚ ਹੋਏ ਮਨੁੱਖਤਾ ਦੇ ਕਤਲੇਆਮ ਅਤੇ ਕੈਨੇਡਾ ਵਿਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਸੰਬੰਧੀ ਜਾਰੀ ਕੀਤੀ ਰਿਪੋਰਟ ਵਿਚ ਆਏ ਸੱਚ ਨੂੰ ਜਾਹਰ ਕਰਨ ਅਤੇ ਇੰਡੀਆਂ ਦੀ ਕਾਤਲ ਸਰਕਾਰ ਵੱਲੋ ਅਮਰੀਕਾ ਵਰਗੇ ਮੁਲਕ ਵਿਚ ਨਿਸ਼ਾਨਾਂ ਬਣਾਕੇ ਕਤਲ ਕਰਨ ਦੀਆਂ ਸਾਜਿਸਾਂ ਰਚਣ ਦਾ ਵੇਰਵਾ ਦਿੰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ 1941 ਵਿਚ ਜਪਾਨ ਨੇ ਅਮਰੀਕਾ ਉਤੇ ਹਮਲਾ ਕਰ ਦਿੱਤਾ ਸੀ । ਫਿਰ ਉਸਾਮਾ ਬਿਨ ਲਾਦੇਨ ਨੇ ਪੈਟਾਗਨ ਅਤੇ ਅਮਰੀਕਾ ਦੇ ਨਿਊਯਾਰਕ ਟਾਵਰ ਉਤੇ ਹਵਾਈ ਜਹਾਜ ਰਾਹੀ ਹਮਲਾ ਕਰ ਦਿੱਤਾ ਸੀ । ਇਸੇ ਤਰ੍ਹਾਂ ਅਮਰੀਕਾ ਦੇ ਸਿੱਖ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਇੰਡੀਆਂ ਨੇ ਮਾਰਨ ਦੀ ਸਾਜਿਸ ਰਚੀ ਸੀ । ਜਿਸ ਨੂੰ ਅਮਰੀਕਾ ਨੇ ਅਸਫਲ ਬਣਾ ਦਿੱਤਾ । ਅਜਿਹੇ ਆਪਣੇ ਮੁਲਕ ਦੀ ਪ੍ਰਭੂਸਤਾ ਨੂੰ ਚੁਣੋਤੀ ਦੇਣ ਵਾਲੇ ਕਿਸੇ ਤਰ੍ਹਾਂ ਦੇ ਹਮਲੇ ਨੂੰ ਅਮਰੀਕਾ ਕਤਈ ਬਰਦਾਸਤ ਨਹੀ ਕਰਦਾ । ਕਿਉਂਕਿ ਇਹ ਅਮਰੀਕਾ ਦੇ ਮੋਨਰੋ ਡੌਕਟਰੀਨ ਦੇ ਅਮਰੀਕਨ ਸਿਧਾਤਾਂ ਦੇ ਖਿਲਾਫ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੋ ਸੰਸਾਰ ਪੱਧਰ ਦੇ ਰਿਫਊਜੀ ਨਿਯਮਾਂ ਅਨੁਸਾਰ ਜਦੋ ਕਿਸੇ ਮੁਲਕ ਦੇ ਨਾਗਰਿਕ ਦੂਸਰੇ ਮੁਲਕ ਵਿਚ ਪਨਾਹ ਲਈ ਜਾਂਦੇ ਹਨ, ਤਾਂ ਜੇਕਰ ਉਨ੍ਹਾਂ ਦੇ ਆਪਣੇ ਮੁਲਕ ਦੀ ਸਰਕਾਰ ਇਨ੍ਹਾਂ ਰਿਫਊਜੀਆ ਉਤੇ ਕਿਸੇ ਤਰ੍ਹਾਂ ਦਾ ਹਮਲਾ ਕਰਦੀ ਹੈ ਜਾਂ ਕਤਲ ਕਰਦੀ ਹੈ, ਉਹ ਕੌਮਾਂਤਰੀ ਨਿਯਮਾਂ ਕਾਨੂੰਨਾਂ ਦਾ ਹੀ ਉਲੰਘਣ ਨਹੀ। ਉਹ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਹੈ । ਜਿਸ ਨੂੰ ਅਮਰੀਕਾ ਵਰਗਾ ਮੁਲਕ ਤਾਂ ਕਦੀ ਵੀ ਸਹਿਣ ਨਹੀ ਕਰੇਗਾ । ਇਸ ਲਈ ਜਦੋ ਉਪਰੋਕਤ ਸ. ਹਰਦੀਪ ਸਿੰਘ ਨਿੱਝਰ ਦੇ ਸੰਬੰਧ ਵਿਚ ਅਮਰੀਕਾ ਨੇ ਵੀ ਸਬੂਤਾਂ ਸਹਿਤ ਆਪਣੀ ਰਿਪੋਰਟ ਵਿਚ ਪ੍ਰਤੱਖ ਕਰ ਦਿੱਤਾ ਹੈ ਅਤੇ ਸੰਸਾਰ ਸਾਹਮਣੇ ਸੱਚ ਆ ਚੁੱਕਾ ਹੈ, ਤਾਂ ਹੁਣ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਨੂੰ ਆਪਣੇ ਵੱਲੋ ਕੀਤੀ ਜਾ ਰਹੀ ਗੈਰ ਵਿਧਾਨਿਕ ਅਤੇ ਅੰਤਰਰਾਸਟਰੀ ਕਾਨੂੰਨਾਂ, ਨਿਯਮਾਂ ਦੇ ਇੰਡੀਆਂ ਵੱਲੋ ਹੋ ਰਹੇ ਉਲੰਘਣ ਤੋ ਤੋਬਾ ਕਰਕੇ ਜਮਹੂਰੀਅਤ ਅਤੇ ਅਮਨਮਈ ਕਦਰਾਂ ਕੀਮਤਾਂ ਨੂੰ ਮਜਬੂਤ ਕਰਨਾ ਪਵੇਗਾ। ਵਰਨਾ ਇੰਡੀਆਂ ਦੇ ਜਾਬਰ ਹੁਕਮਰਾਨਾਂ ਦੀ ਸਥਿਤੀ ਤੇ ਉਨ੍ਹਾਂ ਦਾ ਕਾਤਲ ਚੇਹਰਾ ਸੰਸਾਰ ਪੱਧਰ ਤੇ ਹੋਰ ਉਜਾਗਰ ਹੋਵੇਗਾ । ਜਿਸ ਲਈ ਇਹ ਹੁਕਮਰਾਨ ਆਪਣੇ ਆਪ ਨੂੰ ਸੰਸਾਰ ਪੱਧਰ ਤੇ ਜਮਹੂਰੀਅਤ ਪੱਖੀ ਜਾਂ ਅਮਨਮਈ ਪੱਖੀ ਨਹੀ ਕਹਾ ਸਕਣਗੇ ।

ਸ. ਮਾਨ ਨੇ ਅਮਰੀਕਾ ਦੀ ਹਕੂਮਤ ਅਤੇ ਉਨ੍ਹਾਂ ਦੇ ਸਟੇਟ ਡਿਪਾਰਟਮੈਟ ਵੱਲੋ ਮਨੁੱਖੀ ਅਧਿਕਾਰਾਂ ਦੀ ਰਾਖੀ ਸੰਬੰਧੀ ਕੀਤੇ ਜਾਣ ਵਾਲੇ ਅਮਲਾਂ ਅਤੇ ਇੰਡੀਅਨ ਹੁਕਮਰਾਨਾਂ ਵੱਲੋ ਦੂਸਰੇ ਮੁਲਕਾਂ ਵਿਚ ਸਾਜਸੀ ਢੰਗਾਂ ਰਾਹੀ ਦਖਲ ਦੇ ਕੇ ਉਥੋ ਦੇ ਸਿੱਖ ਨਾਗਰਿਕਾਂ ਨੂੰ ਕਤਲ ਕਰਨ ਵਿਰੁੱਧ ਲਏ ਗਏ ਸਟੈਂਡ ਦੀ ਜਿਥੇ ਸਲਾਘਾ ਕੀਤੀ, ਉਥੇ ਇਹ ਵੀ ਅਪੀਲ ਕੀਤੀ ਕਿ ਇੰਡੀਅਨ ਹੁਕਮਰਾਨਾਂ ਦੇ ਇਸ ਮਨੁੱਖਤਾ ਵਿਰੋਧੀ ਚੇਹਰੇ ਦੇ ਸੱਚ ਨੂੰ ਹੋਰ ਸਪੱਸਟ ਰੂਪ ਵਿਚ ਸਾਹਮਣੇ ਲਿਆਕੇ ਸਿੱਖਾਂ ਵਿਰੁੱਧ ਰਚੀਆ ਜਾ ਰਹੀਆ ਸਾਜਿਸਾਂ ਅਤੇ ਕਤਲੇਆਮ ਦਾ ਅੰਤ ਕਰਨ ਦੀ ਜਿੰਮੇਵਾਰੀ ਨਿਭਾਈ ਜਾਵੇ ।

 

Have something to say? Post your comment

 

ਨੈਸ਼ਨਲ

ਕੇਸਰਗੰਜ ਤੋਂ ਬ੍ਰਿਜ ਭੂਸ਼ਣ ਦੇ ਪੁੱਤਰ ਕਰਨ ਭੂਸ਼ਣ ਸਿੰਘ ਅਤੇ ਪ੍ਰਜਵਲ ਰੇਵੰਨਾ ਵਰਗੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨਾ ਸਮੁੱਚੀ ਔਰਤ ਦਾ ਅਪਮਾਨ: ਐੱਸਕੇਐੱਮ

ਜਦੋਂ ਤੱਕ ਮੈਂ ਜਿਉਂਦਾ ਹਾਂ ਧਰਮ ਦੇ ਆਧਾਰ 'ਤੇ ਕੋਈ ਰਾਖਵਾਂਕਰਨ ਨਹੀਂ : ਪ੍ਰਧਾਨ ਮੰਤਰੀ ਮੋਦੀ

ਕੈਨੇਡਾ ਅੰਦਰ ਕਾਨੂੰਨ ਦਾ ਰਾਜ, ਜਿਸ ਅੱਧੀਨ ਭਾਈ ਨਿੱਝਰ ਦੇ ਕਾਤਲਾਂ ਦੀ ਹੋਈਆਂ ਗ੍ਰਿਫਤਾਰੀਆਂ: ਜਸਟਿਨ ਟਰੂਡੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ਵਿਚ ਬਣੇ ਰਹਿਣ ਲਈ ਹਿੰਦੂਆਂ ਵਿਚ ਡਰ ਪੈਦਾ ਕਰ ਰਹੇ ਹਨ- ਫਾਰੂਕ ਅਬਦੁੱਲਾ

ਨਿੱਝਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਣ ਨਾਲ ਪਰਿਵਾਰ ਅਤੇ ਭਾਈਚਾਰੇ ਲਈ ਬਣੀ ਨਿਆਂ ਦੀ ਉਮੀਦ: ਕੰਸਰਵੇਟਿਵ ਆਗੂ ਪੀਅਰ ਪੋਲੀਵਰ

ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਮੁੜ ਲਗਾਇਆ ਦੋਸ਼ ਐਨਡੀਪੀ ਜਗਮੀਤ ਸਿੰਘ ਨੇ

ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿਚ ਕੈਨੇਡੀਅਨ ਪੁਲਿਸ ਨੇ ਤਿੰਨ ਸ਼ੱਕੀ ਕਾਤਲਾਂ ਨੂੰ ਕੀਤਾ ਗ੍ਰਿਫਤਾਰ

ਹਰਿਆਣਾ ਦੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਚੱਲਦੇ ਗੁਰਮਤਿ ਸਮਾਗਮ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਭਾਰੀ ਬੇਅਦਬੀ : ਸਰਨਾ

ਸੁਪਰੀਮ ਕੋਰਟ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਦੀ ਸੰਭਾਵਨਾ 'ਤੇ ਕਰੇਗੀ ਵਿਚਾਰ

ਦਿੱਲੀ ਕਮੇਟੀ ਮੈਂਬਰ ਭਾਜਪਾਈ ਵਾਸ਼ਿੰਗ ਮਸ਼ੀਨ ਅੰਦਰ ਧੂਲਣ ਦੀ ਜਗ੍ਹਾ ਪੰਥ ਦੇ ਮਸਲੇ ਕਰਵਾਣ ਹੱਲ: ਬੀਬੀ ਰਣਜੀਤ ਕੌਰ