ਸੰਸਾਰ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਹਰਦਮ ਮਾਨ/ਕੌਮੀ ਮਾਰਗ ਬਿਊਰੋ | April 26, 2024 09:01 PM

ਸਰੀ-ਪਿਛਲੇ ਤਿੰਨ ਦਿਨਾਂ ਵਿਚ ਵਾਈਟ ਰੌਕ, ਸਰੀ ਵਿਖੇ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੋਜਵਾਨ ਦੀ ਮੌਤ ਹੋ ਗਈ ਅਤੇ ਦੂਸਰਾ ਪੰਜਾਬੀ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। 21 ਅਪ੍ਰੈਲ ਅਤੇ 23 ਅਪ੍ਰੈਲ ਨੂੰ ਹੋਈਆਂ ਦੋਵੇਂ ਵਾਰਦਾਤਾਂ ਦਾ ਸ਼ੱਕੀ ਹਮਲਾਵਰ ਇਕ ਲੰਬਾ ਕਾਲਾ ਆਦਮੀ ਦੱਸਿਆ ਜਾਂਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਘਟਨਾ 21 ਅਪ੍ਰੈਲ ਐਤਵਾਰ ਦੀ ਰਾਤ ਨੂੰ ਵਾਪਰੀ ਜਦੋਂ ਇਕ ਅਣਪਛਾਤੇ ਹਮਲਾਵਰ ਵੱਲੋਂ ਕੀਤੇ ਗਏ ਹਮਲੇ ਵਿਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਉਹ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਹੈ। 23 ਅਪ੍ਰੈਲ ਮੰਗਲਵਾਰ ਦੀ ਰਾਤ ਨੂੰ ਇਕ ਅਣਪਛਾਤੇ ਹਮਲਾਵਰ ਵੱਲੋਂ ਵਾਈਟਰੌਕ ਬੀਚ ਦੇ ਇਕ ਬੈਂਚ ਉਪਰ ਬੈਠੇ ਨੌਜਵਾਨ ਉਪਰ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲਾ ਇਤਨਾ ਘਾਤਕ ਸੀ ਕਿ ਉਸ ਨੂੰ ਬਚਾਇਆ ਨਾ ਜਾ ਸਕਿਆ।

21 ਅਪ੍ਰੈਲ ਐਤਵਾਰ ਦੀ ਵਾਪਰੀ ਘਟਨਾ ਵਿਚ ਜ਼ਖ਼ਮੀ ਹੋਣ ਵਾਲੇ ਨੌਜਵਾਨ ਦੀ ਪਛਾਣ 28 ਸਾਲ ਜਤਿੰਦਰ ਸਿੰਘ ਵਜੋਂ ਦੱਸੀ ਗਈ ਹੈ। ਦੱਸਿਆ ਗਿਆ ਹੈ ਕਿ ਉਸ ਨੂੰ ਐਤਵਾਰ ਰਾਤ ਨੂੰ ਜਦੋਂ ਉਹ ਵਾਈਟ ਰੌਕ ਬੀਚ ਨੇੜੇ  ਬੈਂਚ ‘ਤੇ ਬੈਠਾ ਹੋਇਆ ਸੀ ਤਾਂ ਉਸ ਉਪਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਉਸ ਦੇ ਦੋਸਤ ਬਿਕਰਮ ਸੰਧੂ ਦਾ ਕਹਿਣਾ ਹੈ ਕਿ ਜਤਿੰਦਰ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਉਸ ਦੇ ਜ਼ਖਮ ਬਹੁਤ ਗੰਭੀਰ ਹਨ,  ਜਿਸ ਨੂੰ ਠੀਕ ਹੋਣ ਲਈ ਸਮਾਂ ਲੱਗੇਗਾ। ਜਤਿੰਦਰ ਸਿੰਘ ਕੋਲ ਮੈਡੀਕਲ ਕਵਰੇਜ ਨਹੀਂ ਹੈ ਅਤੇ ਉਹ ਹਸਪਤਾਲ ਦੇ ਵੱਡੇ ਬਿੱਲ ਨੂੰ ਲੈ ਕੇ ਚਿੰਤਤ ਹੈ। ਸੋਸ਼ਲ ਮੀਡੀਆ ਉਪਰ ਜਤਿੰਦਰ ਸਿੰਘ ਦੀ ਸਹਾਇਤਾ ਲਈ ਗੋਫੰਡ ਮੁਹਿੰਮ ਸ਼ੁਰੂ ਕੀਤੀ ਗਈ ਹੈ।

23 ਅਪ੍ਰੈਲ ਨੂੰ ਹਮਲੇ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਪੁਲਿਸ ਵੱਲੋਂ ਤਾਂ ਅਜੇ ਜਾਰੀ ਨਹੀ ਕੀਤੀ ਪਰ ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਿਕ ਮਾਰੇ ਗਏ ਨੌਜਵਾਨ ਦੀ ਪਛਾਣ 28 ਸਾਲਾ ਕੁਲਵਿੰਦਰ ਸਿੰਘ ਸੋਹੀ ਦੱਸੀ ਗਈ ਹੈ। ਉਹ ਪਿੰਡ ਤੋਲੇਵਾਲ ਜ਼ਿਲਾ ਸੰਗਰੂਰ ਦੇ ਨਾਲ ਸਬੰਧਿਤ ਸੀ। ਪੁਲਿਸ ਅਨੁਸਾਰ 23 ਅਪ੍ਰੈਲ ਨੂੰ ਰਾਤ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਮੈਰੀਨ ਡਰਾਈਵ ਦੇ 15400-ਬਲਾਕ ਵਿੱਚ ਛੁਰੇਬਾਜ਼ੀ ਕਾਰਨ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਮੌਕੇ ‘ਤੇ ਪੁਲਿਸ ਦੀ ਟੀਮ ਪੁੱਜੀ ਪਰ ਮੁੱਢਲੀ ਸਹਾਇਤਾ ਦੇਣ ਦੇ ਬਾਵਜੂਦ ਜ਼ਖ਼ਮੀ ਦੀ ਜਾਨ ਨਹੀ ਬਚਾਈ ਜਾ  ਸਕੀ। ਪੁਲਿਸ ਨੂੰ  ਸ਼ੱਕੀ ਹਮਲਾਵਰ ਦੀ ਤਲਾਸ਼ ਹੈ ਜਿਸ ਬਾਰੇ ਦੱਸਿਆ ਗਿਆ ਹੈ ਕਿ ਉਹ ਫੁੱਟ 11 ਇੰਚ ਲੰਬਾ ਕਾਲਾ ਵਿਅਕਤੀ ਹੈ,  ਜਿਸ ਨੇ ਟੋਪੀ ਅਤੇ ਸਲੇਟੀ ਰੰਗ ਦੀ ਹੂਡੀ ਪਾਈ ਹੋਈ ਹੈ। ਉਸ ਨੂੰ ਆਖਰੀ ਵਾਰ ਮਰੀਨ ਡਰਾਈਵ ਦੇ ਉੱਤਰ ਵੱਲ ਭੱਜਦਾ ਦੇਖਿਆ ਗਿਆ।

 

Have something to say? Post your comment

 

ਸੰਸਾਰ

ਕ੍ਰਿਕੇਟ ਸੇਵਾਵਾਂ ਸ਼ੁਰੂ ਕਰਨ ਲਈ ਪਿਕਸ ਸੋਸਾਇਟੀ ਅਤੇ ਐਲਐਮਐਸ ਕੈਨੇਡਾ ਬਣੇ ਆਪਸੀ ਸਾਂਝੇਦਾਰ

ਵੈਨਕੂਵਰ ਵਿਚਾਰ ਮੰਚ ਵੱਲੋਂ ਸਰੀ ਵਿਚ ਕਰਵਾਇਆ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਜਸਵਿੰਦਰ ਹੇਅਰ ਬਣੇ ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੇ ਨਵੇਂ ਪ੍ਰਧਾਨ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਸ਼ਰਧਾਲੂ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ