ਪੰਜਾਬ

ਲਹਿਰਾ ਗਾਗਾ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਦੀ ਅਰਥੀ ਫੂਕਣ ਦਾ ਐਲਾਨ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | April 28, 2024 06:55 PM

ਲਹਿਰਾਗਾਗਾ-ਲਹਿਰਾ ਗਾਗਾ ਦੀਆਂ ਲੋਕ ਪੱਖੀ ਜਨਤਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਲਹਿਰਾ ਗਾਗਾ ਵਿਖੇ ਹੋਈ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਵੱਲੋਂ ਘੱਟ ਗਿਣਤੀਆਂ ਖਿਲਾਫ ਕੀਤੀਆਂ ਨਫ਼ਰਤੀ ਟਿੱਪਣੀਆਂ ਦਾ ਗੰਭੀਰ ਨੋਟਿਸ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਸਮਾਜ ਵਿੱਚ ਨਫਰਤ ਦਾ ਜਹਿਰ ਫੈਲਾਉਂਦੀਆਂ ਹਨ। ਇਹ ਨਫਰਤ ਅੱਗੇ ਜਾ ਕੇ 1947 ਵਰਗੇ ਦਿਲ ਕੰਬਾਊ ਦਰਦਨਾਕ ਦੰਗਿਆਂ ਨੂੰ ਜਨਮ ਦਿੰਦੀ ਹੈ। ਜਿੱਥੇ ਮਾਨਵਤਾ ਦਾ ਘਾਣ ਹੁੰਦਾ ਹੈ, ਇਨਸਾਨੀਅਤ ਸ਼ਰਮਸਾਰ ਹੁੰਦੀ ਹੈ, ਇਸਤਰੀਆਂ ਦੀ ਬੇਪਤੀ ਹੁੰਦੀ ਹੈ ਅਤੇ ਦੇਸ਼ ਦੇ ਟੁਕੜੇ ਹੁੰਦੇ ਹਨ।

ਬੁਲਾਰਿਆਂ ਨੇ ਕਿਹਾ ਕਿ ਇਹ ਦੇਸ਼ ਸਾਰੇ ਨਾਗਰਿਕਾਂ ਦਾ ਸਾਂਝਾ ਹੈ। ਦੇਸ ਦਾ ਪ੍ਰਧਾਨ ਮੰਤਰੀ ਸਾਰੇ ਨਾਗਰਿਕਾਂ ਦਾ ਪ੍ਰਧਾਨ ਮੰਤਰੀ ਦਾ ਹੁੰਦਾ ਹੈ, ਕਿਸੇ ਵਿਸ਼ੇਸ਼ ਫਿਰਕੇ ਦਾ ਨਹੀਂ। ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੋਟਾਂ ਖਾਤਰ ਕੀਤੀਆਂ ਅਜਿਹੀਆਂ ਨਫਰਤੀ ਟਿੱਪਣੀਆਂ ਸ਼ੋਭਾ ਨਹੀਂ ਦਿੰਦੀਆਂ। ਜਥੇਬੰਦੀਆਂ ਨੇ ਇਸ ਦੇ ਖਿਲਾਫ 3 ਮਈ ਨੂੰ ਪ੍ਰਧਾਨ ਮੰਤਰੀ ਦੀ ਅਰਥੀ ਫੂਕਣ ਦਾ ਫੈਸਲਾ ਕੀਤਾ।

ਇਸ ਮੀਟਿੰਗ ਵਿੱਚ ਹਰਭਗਵਾਨ ਗੁਰਨੇ, ਰਘਵੀਰ ਭੁਟਾਲ, ਜਗਦੀਸ਼ ਪਾਪੜਾ, ਲਛਮਣ ਅਲੀਸ਼ੇਰ, ਹਰਵਿੰਦਰ ਲਦਾਲ, ਗੁਰਚਰਨ ਸਿੰਘ, ਬੱਲਾ ਸਿੰਘ, ਗਮਦੂਰ ਸਿੰਘ, ਜੰਟਾ ਸਿੰਘ, ਲਦਾਲ, ਬੰਤਾ ਸਿੰਘ ਰਾਮਗੜ੍ਹ ਸੰਧੂਆਂ, ਨਾਜਰ ਸਿੰਘ ਅਤੇ ਬਲਦੇਵ ਚੀਮਾ ਹਾਜ਼ਰ ਸਨ।

Have something to say? Post your comment

 

ਪੰਜਾਬ

ਲੋਕ ਸਭਾ ਚੋਣਾਂ: ਪ੍ਰਨੀਤ ਕੌਰ ਸੋਮਵਾਰ ਨੂੰ ਪਟਿਆਲਾ ਸੀਟ ਲਈ ਨਾਮਜ਼ਦਗੀ ਭਰਨਗੇ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬਿੱਟੂ ਦੀ ਸਰਕਾਰੀ ਰਿਹਾਇਸ਼ ਦੇ ਨੋ ਡਿਊ ਸਰਟੀਫਿਕੇਟ ਬਾਰੇ  ਰਿਪੋਰਟ ਮੰਗੀ

ਮੋਰਿੰਡਾ ਰੇਲਵੇ ਸਟੇਸ਼ਨ ਦਾ ਨਾਂ ਮਾਤਾ ਗੁਜਰੀ ਦੇ ਨਾਂ 'ਤੇ ਰੱਖਿਆ ਜਾਵੇਗਾ: ਡਾ: ਸੁਭਾਸ਼ ਸ਼ਰਮਾ

ਅਕਾਲੀਆਂ, ਕਾਂਗਰਸੀ ਤੇ ‘ਆਪ’ ਆਗੂਆਂ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਵਰਤੋਂ ਨਾਜਾਇਜ਼ ਮਾਈਨਿੰਗ ਲਈ ਹੀ ਕੀਤੀ-ਸੁਭਾਸ਼ ਸ਼ਰਮਾ

ਛੀਨਾ ਨੇ ਪਦਮਸ੍ਰੀ ਸੁਰਜੀਤ ਪਾਤਰ ਦੇ ਅਕਾਲ ਚਲਾਣੇ ’ਤੇ ਕੀਤਾ ਦੁਖ ਦਾ ਇਜ਼ਹਾਰ

ਐਡਵੋਕੇਟ ਧਾਮੀ ਨੇ ਸ. ਸੁਰਜੀਤ ਸਿੰਘ ਪਾਤਰ ਦੇ ਚਲਾਣੇ 'ਤੇ ਦੁੱਖ ਪ੍ਰਗਟਾਇਆ

ਖ਼ਾਲਸਾ ਕਾਲਜ ਦਾ ਬ੍ਰਿਗੇਡੀਅਰ ਬਾਵਾ ਨੇ ਕੀਤਾ ਦੌਰਾ

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਪ੍ਰੀਖਿਆ ’ਚ ਵਜੀਫੇ ਹਾਸਲ ਕੀਤੇ

ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਹਬ ਦੇ ਅਚਾਨਕ ਚਲੇ ਜਾਣ 'ਤੇ ਮਾਂ ਬੋਲੀ ਦਾ ਵਿਹੜਾ ਅੱਜ ਸੁੰਨਾਂ ਹੋ ਗਿਆ- ਮੁੱਖ ਮੰਤਰੀ ਭਗਵੰਤ ਮਾਨ

ਸੰਗਰੂਰ ਦੇ ਲੋਕਲ ਉਮੀਦਵਾਰ ਹੋਣ ਦਾ ਮੀਤ ਹੇਅਰ ਨੂੰ ਮਿਲ ਰਿਹਾ ਹੈ ਵੱਡਾ ਫਾਇਦਾ- ਮੁੱਖ ਮੰਤਰੀ ਭਗਵੰਤ ਸਿੰਘ ਮਾਨ