ਪੰਜਾਬ

ਸ਼ਹੀਦ ਬੀਬੀਆਂ ਦੀ ਗਾਥਾ ‘‘ਕੌਰਨਾਮਾ’’ ਕਿਤਾਬ ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ ਕੀਤੀ ਜਾਵੇਗੀ ਜਾਰੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 02, 2024 07:19 PM

ਨਵੀਂ ਦਿੱਲੀ-ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪ੍ਰੇਰਨਾ ਨਾਲ ਲਿਖੀ ਗਈ ਕਿਤਾਬ ‘‘ਕੌਰਨਾਮਾ, ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ’’ ਇਤਿਹਾਸਕ ਧਰਤੀ ਪਿੰਡ ਪੰਜਵੜ੍ਹ ਤੋਂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਪਹਿਲੇ ਸ਼ਹੀਦੀ ਸਮਾਗਮ ’ਤੇ 6 ਮਈ ਨੂੰ ਜਾਰੀ ਕੀਤੀ ਜਾਵੇਗੀ। ਖਾੜਕੂ ਸੰਘਰਸ਼ ਦੀਆਂ ਸ਼ਹੀਦ ਸਿੰਘਣੀਆਂ ਬਾਰੇ ਲਿਖਤੀ ਦਸਤਾਵੇਜ਼ ਦਾ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦਾ ਸੁਪਨਾ ਹੋਣ ਕਾਰਣ ‘ਕੌਰਨਾਮਾ’ ਉਹਨਾਂ ਨੂੰ ਸਮਰਪਿਤ ਹੈ। ਇਹਨਾਂ ਵਿਚਾਰ ਦਾ ਪ੍ਰਗਟਾਵਾ ਖਾੜਕੂ ਸੰਘਰਸ਼ ਦੇ ਆਗੂ ਭਾਈ ਦਲਜੀਤ ਸਿੰਘ ਨੇ ਭਾਈ ਪੰਜਵੜ੍ਹ ਦੀ ਪਹਿਲੀ ਬਰਸੀ ਦੇ ਪ੍ਰਬੰਧਾਂ ਸਬੰਧੀ ਬਠਿੰਡਾ ਵਿਖੇ ਬੁਲਾਈ ਇਕ ਬੈਠਕ ਦੌਰਾਨ ਕੀਤਾ। ਜਾਰੀ ਇਕ ਪ੍ਰੈਸ ਬਿਆਨ ’ਚ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ ਖਾੜਕੂ ਸੰਘਰਸ਼ ਦੀਆਂ ਸ਼ਹੀਦ ਸਿੰਘਣੀਆਂ ਬਾਰੇ ਖੋਜ ਪੜ੍ਹਤਾਲ ਤੇ ਲਿਖਣ ਦਾ ਕਾਰਜ ਭਾਈ ਪੰਜਵੜ੍ਹ ਦੇ ਜਿਉਂਦਿਆ ਹੀ ਚਾਰ ਕੁ ਸਾਲ ਪਹਿਲਾਂ ਸ਼ੁਰੂ ਕਰਵਾਇਆ ਗਿਆ ਸੀ ਪਰ ਉਹ ਆਪਣੀ ਖਾਹਿਸ਼ ਆਪਣੇ ਜਿਉਂਦਿਆ ਜੀਅ ਪੂਰੀ ਨਾ ਹੁੰਦੀ ਦੇਖ ਸਕੇ, ਵਾਹਿਗੁਰੂ ਦੀ ਰਜ਼ਾ ਜੋ ਸੀ। ਉਹਨਾਂ ਦੱਸਿਆ ਕਿ ਇਸ ਕਿਤਾਬ ਬਾਰੇ ਖੋਜ ਪੜ੍ਹਤਾਲ ਤੇ ਲਿਖਣ ਦੀ ਜਿੰਮੇਵਾਰ ਬਲਜਿੰਦਰ ਸਿੰਘ ਕੋਟਭਾਰਾ ਦੀ ਲੱਗੀ, ਜੋ ਇਸਨੂੰ ਬਾਖੂਬੀ ਨਿਭਾ ਰਿਹਾ ਹੈ। ਇਸ ਮੌਕੇ ਉਘੇ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ਦੌਰਾਨ, ਇਹ ਕਿਤਾਬ ਉਹਨਾਂ ਸ਼ਹੀਦ ਸਿੰਘਣੀਆਂ, ਜਿਨ੍ਹਾਂ ਦੇ ਜੀਵਨ ਸੰਗਰਾਮ ਦਾ ਇਸ ਵਿਚ ਲਿਖਤੀ ਵੇਰਵਾ ਹੈ, ਨੂੰ ਸਨਮਾਨ ਦੇ ਰੂਪ ’ਚ ਭੇਟ ਕੀਤੀ ਜਾਵੇਗੀ। ਇਸ ਮੌਕੇ ਭਾਈ ਮਨਧੀਰ ਸਿੰਘ, ਬਲਜਿੰਦਰ ਸਿੰਘ ਕੋਟਭਾਰਾ, ਡਾ. ਸਿਕੰਦਰ ਸਿੰਘ, ਭਾਈ ਭਰਪੂਰ ਸਿੰਘ ਮੈਨੇਜਰ, ਭਾਈ ਰਣਜੀਤ ਸਿੰਘ ਬਿਬੇਕਗੜ੍ਹ, ਬਲਜਿੰਦਰ ਸਿੰਘ ਏਕਨੂਰ ਖਾਲਸਾ ਫੌਜ ਆਦਿ ਸਿੰਘ ਵੀ ਹਾਜ਼ਰ ਸਨ।

Have something to say? Post your comment

 

ਪੰਜਾਬ

ਬੀਕੇਯੂ ਉਗਰਾਹਾਂ ਵੱਲੋਂ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਜਾਰੀ ਰੱਖਣ ਦਾ ਐਲਾਨ 

ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ: ਜਤਿੰਦਰ ਜੋਰਵਾਲ

ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ, ਲੋਕਾਂ ਦੀ ਭਲਾਈ ਲਈ ਕੀਤੀ ਅਰਦਾਸ

ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ: ਮੀਤ ਹੇਅਰ

400 ਪਾਰ ਦੇ ਨਾਅਰੇ ਪਿੱਛੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਸਾਜ਼ਿਸ਼ : ਅਰਵਿੰਦ ਕੇਜਰੀਵਾਲ

ਗੁਰਜੀਤ ਸਿੰਘ ਤਲਵੰਡੀ ਨੂੰ ਹਲਕਾ ਬੱਸੀ ਪਠਾਣਾ ਦਾ ਕੋਆਰਡੀਨੇਟਰ ਲਾਇਆ

ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ: ਹਰਸਿਮਰਤ ਕੌਰ ਬਾਦਲ

ਬੀਬੀ ਹਰਜਿੰਦਰ ਕੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੇ ਬੰਨੇ ਉਸਤਤ ਦੇ ਪੁੱਲ

ਮੁਲਕ ਵਿਚੋਂ ਮਹਿੰਗਾਈ, ਬੇਰੋਜ਼ਗਾਰੀ ਅਤੇ ਗਰੀਬੀ ਦੇ ਖ਼ਾਤਮੇ ਲਈ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉ-ਬਲਬੀਰ ਸਿੱਧੂ