ਪੰਜਾਬ

ਜਗਰਾਓਂ ਮਹਾਂ ਪੰਚਾਇਤ ਲਈ ਕਿਸਾਨਾਂ 'ਚ ਭਾਰੀ ਉਤਸ਼ਾਹ: ਬੂਟਾ ਸਿੰਘ ਬੁਰਜਗਿੱਲ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | May 02, 2024 07:40 PM
 
ਬਰਨਾਲਾ-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮਹੀਨਾਵਾਰ ਸੂਬਾ ਪੱਧਰੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕੀਤੀ। ਮੀਟਿੰਗ ਦੇ ਸ਼ੁਰੂ ਹੋਣ ਵੇਲੇ ਮਈ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ਤੇ ਭਾਜਪਾ ਨੂੰ ਠਿੱਬੀ ਲਾਉਣ ਲਈ ਅਤੇ ਪੰਜਾਬ ਦੇ ਲੋਕਾਂ ਨੂੰ ਭਾਜਪਾ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਜਗਰਾਓਂ ਵਿੱਖੇ 21 ਮਈ ਨੂੰ ਮਹਾਂ ਪੰਚਾਇਤ ਰੱਖੀ ਗਈ ਹੈ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਡੇ ਕਾਫਲੇ ਲੱਗਭਗ 10, 000/- ਕਿਸਾਨਾਂ ਨਾਲ ਸ਼ਮੂਲੀਅਤ ਕਰੇਗੀ। ਜ਼ਿਲ੍ਹਾ ਵਾਰ ਹਰੇਕ ਜ਼ਿਲ੍ਹੇ ਦੀਆਂ ਵੱਡੀ ਸ਼ਮੂਲੀਅਤ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ ਹਨ। 
 
ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸੰਯੁਕਤ ਮੋਰਚੇ ਦੇ ਫ਼ੈਸਲੇ ਅਨੁਸਾਰ ਭਾਜਪਾ ਆਗੂਆਂ ਨੂੰ ਸਵਾਲ ਕਰਨ ਲਈ 11 ਸਵਾਲਾਂ ਦਾ ਖਰੜਾ ਤਿਆਰ ਕੀਤਾ ਗਿਆ ਹੈ ਜੱਥੇਬੰਦੀ ਦੇ ਆਗੂ ਲੋਕਤੰਤਰਿਕ ਢੰਗ ਨਾਲ ਸਵਾਲ ਕਰਨਗੇ ਅਤੇ ਪਿੰਡ ਪਿੰਡ ਭਾਜਪਾ ਕਾਰਪੋਰੇਟ ਘਰਾਣਿਆਂ ਦੀ ਗੰਢਤੁਪ ਨੂੰ ਉਜਾਗਰ ਕਰਨਗੇ। ਉਹਨਾਂ ਅੱਗੇ ਕਿਹਾ ਕਿ ਹਾੜੀ ਦੇ ਸੀਜਨ ਦੌਰਾਨ ਬਹੁਤ ਸਾਰੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਕਮੀਂ ਆ ਰਹੀ ਹੈ, ਜੇਕਰ ਸਰਕਾਰ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਸਮਾਂ ਰਹਿੰਦੇ ਹੱਲ ਨਾ ਕੀਤਾ ਤਾਂ ਜੱਥੇਬੰਦੀ ਵੱਲੋਂ ਸਖ਼ਤ ਐਕਸ਼ਨ ਉਲੀਕੇ ਜਾਣਗੇ।
 
ਇਸ ਸਮੇਂ ਸੂਬਾ ਖਜਾਨਚੀ ਰਾਮ ਸਿੰਘ ਮਟੋਰੜਾ, ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਬਰਨਾਲੇ ਤੋਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਮਲਕੀਤ ਸਿੰਘ ਈਨਾ, ਸਿਕੰਦਰ ਸਿੰਘ ਭੁਰੇ, ਬਠਿੰਡਾ ਤੋਂ ਬਲਦੇਵ ਸਿੰਘ ਭਾਈਰੂਪਾ, ਰਾਜਮਹਿੰਦਰ ਸਿੰਘ ਕੋਟਭਾਰਾ, ਮਾਨਸਾ ਤੋਂ ਮਹਿੰਦਰ ਸਿੰਘ ਭੈਣੀ ਬਾਘਾ, ਇਕਬਾਲ ਸਿੰਘ ਮਾਨਸਾ, ਰਾਜ ਅਕਲੀਆ, ਸੰਗਰੂਰ ਤੋਂ ਕਰਮ ਸਿੰਘ ਬਲਿਆਲ, ਸਤਨਾਮ ਸਿੰਘ ਮਾਨ, ਪਟਿਆਲਾ ਤੋਂ ਪ੍ਰਧਾਨ ਗੁਰਬਚਨ ਸਿੰਘ, ਜਗਮੇਲ ਸਿੰਘ, ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਸਤਿਬੀਰ ਸਿੰਘ ਰਾਏ, ਫ਼ਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਚੈਨਾ, ਗੁਰਜੀਤ ਸਿੰਘ, ਫ਼ਾਜ਼ਿਲਕਾ ਤੋਂ ਜੋਗਾ ਸਿੰਘ ਭੋਡੀਪੁਰਾ, ਤਰਨਤਾਰਨ ਤੋਂ ਜ਼ਿਲ੍ਹਾ ਪ੍ਰਧਾਨ ਨਿਰਪਾਲ ਸਿੰਘ, ਗੁਰਦਾਸਪੁਰ ਤੋ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਚੱਕ, ਮੁਕਤਸਰ ਤੋਂ ਤੇਜਿੰਦਰ ਸਿੰਘ ਸਮਰਾ, ਗੁਰਭੇਜ ਸਿੰਘ, ਜਲੰਧਰ ਤੋਂ ਜ਼ਿਲ੍ਹਾ ਪ੍ਰਧਾਨ ਲਾਡੀ, ਲਖਵਿੰਦਰ ਸਿੰਘ, ਮਾਲੇਰਕੋਟਲਾ ਤੋਂ ਅਮਰਜੀਤ ਸਿੰਘ ਰੋਹਣੋ ਆਦਿ ਆਗੂ ਹਾਜ਼ਰ ਸਨ।

Have something to say? Post your comment

 

ਪੰਜਾਬ

ਬੀਕੇਯੂ ਉਗਰਾਹਾਂ ਵੱਲੋਂ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਜਾਰੀ ਰੱਖਣ ਦਾ ਐਲਾਨ 

ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ: ਜਤਿੰਦਰ ਜੋਰਵਾਲ

ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ, ਲੋਕਾਂ ਦੀ ਭਲਾਈ ਲਈ ਕੀਤੀ ਅਰਦਾਸ

ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ: ਮੀਤ ਹੇਅਰ

400 ਪਾਰ ਦੇ ਨਾਅਰੇ ਪਿੱਛੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਸਾਜ਼ਿਸ਼ : ਅਰਵਿੰਦ ਕੇਜਰੀਵਾਲ

ਗੁਰਜੀਤ ਸਿੰਘ ਤਲਵੰਡੀ ਨੂੰ ਹਲਕਾ ਬੱਸੀ ਪਠਾਣਾ ਦਾ ਕੋਆਰਡੀਨੇਟਰ ਲਾਇਆ

ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ: ਹਰਸਿਮਰਤ ਕੌਰ ਬਾਦਲ

ਬੀਬੀ ਹਰਜਿੰਦਰ ਕੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੇ ਬੰਨੇ ਉਸਤਤ ਦੇ ਪੁੱਲ

ਮੁਲਕ ਵਿਚੋਂ ਮਹਿੰਗਾਈ, ਬੇਰੋਜ਼ਗਾਰੀ ਅਤੇ ਗਰੀਬੀ ਦੇ ਖ਼ਾਤਮੇ ਲਈ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉ-ਬਲਬੀਰ ਸਿੱਧੂ