ਪੰਜਾਬ

ਅਨਾਜ ਮੰਡੀਆਂ ਵਿੱਚੋਂ ਬੀਤੀ ਸ਼ਾਮ ਤੱਕ 99.58 ਫੀਸਦੀ ਕਣਕ ਦੀ ਖਰੀਦ: ਡਿਪਟੀ ਕਮਿਸ਼ਨਰ

ਦਲਜੀਤ ਕੌਰ /ਕੌਮੀ ਮਾਰਗ ਬਿਊਰੋ | May 04, 2024 06:13 PM

ਸੰਗਰੂਰ- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਸਬੰਧੀ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਬੀਤੇ ਦਿਨੀਂ ਹੋਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਹੋਈ ਕਣਕ ਦੀ ਕੁਲ ਆਮਦ 9 ਲੱਖ 38 ਹਜ਼ਾਰ 953 ਮੀਟਰਕ ਟਨ ਵਿੱਚੋਂ 9 ਲੱਖ 35 ਹਜ਼ਾਰ 31 ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ ਜੋ ਕਿ 99.58 ਫੀਸਦੀ ਬਣਦੀ ਹੈ। ਉਨ੍ਹਾਂ ਅਧਿਕਾਰੀਆਂ ਤੋਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਡਿਪਟੀ ਕਮਿਸਨਰ ਨੇ ਸਮੂਹ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਨਿਗਰਾਨੀ ਹੇਠ ਲਿਫਟਿੰਗ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ।

ਮੀਟਿੰਗ ਦੌਰਾਨ ਡੀ.ਐਫ.ਐਸ.ਸੀ ਮੇਜਰ ਗੁਰਪ੍ਰੀਤ ਸਿੰਘ ਕੰਗ, ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਤੇ ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਵੀ ਹਾਜ਼ਰ ਸਨ।

Have something to say? Post your comment

 

ਪੰਜਾਬ

ਸੁਭਾਸ਼ ਸ਼ਰਮਾ ਨੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਮੁਖੀ ਸ. ਗੁਰਿੰਦਰ ਸਿੰਘ ਢਿੱਲੋਂ ਤੋਂ ਵੀ ਲਿਆ ਅਸ਼ੀਰਵਾਦ

1 ਜੂਨ ਨੂੰ ਤੁਸੀਂ ਪਹਿਰਾ ਦਿਓ, ਉਸ ਤੋਂ ਬਾਅਦ ਪੰਜ ਸਾਲ ਮੈਂ ਤੁਹਾਡੇ ਲਈ ਪਹਿਰਾ ਦੇਵਾਂਗਾ- ਪਵਨ ਕੁਮਾਰ ਟੀਨੂੰ

ਭਾਜਪਾ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਉਸ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ-ਭਗਵੰਤ ਮਾਨ

ਭਾਈ ਅੰਮ੍ਰਿਤਪਾਲ ਨੂੰ ਮਿਲਿਆ ਚੋਣ ਨਿਸ਼ਾਨ ਮਾਈਕ ਅਤੇ ਅੰਮ੍ਰਿਤਸਰ ਅਕਾਲੀ ਦਲ ਨੂੰ ਮਿਲਿਆ ਚੋਣ ਨਿਸ਼ਾਨ ਬਾਲਟੀ

ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿਦਿਆਰਥੀ ਕੁਸ਼ਲਦੀਪ ਸਿੰਘ, ਵਿਸ਼ਵਦੀਪ ਸਿੰਘ, ਜ਼ਪਨੀਤ ਕੌਰ ਤੇ ਜ਼ਸਲੀਨ ਕੌਰ ਨੇ ਦਸਵੀ ਕਲਾਸ ਦੇ ਬਣੇ ਟਾਪਰ

328 ਉਮੀਦਵਾਰ 13 ਲੋਕ ਸਭਾ ਸੀਟਾਂ ਤੋਂ ਪੰਜਾਬ ਵਿੱਚ ਅਜਮਾ ਰਹੇ ਹਨ ਆਪਣੀ ਕਿਸਮਤ-ਸਿਬਿਨ ਸੀ

ਪੰਜਾਬ ਪੁਲਿਸ ਨੇ ਅਮਰੀਕਾ ਵਿੱਚ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ

ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰੀ ਸਿੰਘ ਗਰੇਵਾਲ ਵੱਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ

ਵੜਿੰਗ ਨੇ ਔਰਤਾਂ ਲਈ 8500 ਰੁਪਏ ਮਹੀਨਾ ਭੱਤਾ, ਐਮਐਸਪੀ ਨੂੰ ਕਾਨੂੰਨੀ ਦਰਜਾ ਅਤੇ ਨੌਜਵਾਨਾਂ ਲਈ ਨੌਕਰੀਆਂ ਦਾ ਕੀਤਾ ਵਾਅਦਾ