ਪੰਜਾਬ

ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਸੈਕਟਰ 34 ਵਿਖੇ ਹੋਈ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | May 05, 2024 10:07 PM

ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਅੱਜ ਚੰਡੀਗੜ੍ਹ ਸਥਿਤ ਸੈਕਟਰ 34 ਗੁਰਦੁਆਰਾ ਸਾਹਿਬ ਵਿਖੇ ਹੋਈ  । ਖਚਾ ਖੱਚ ਭਰੇ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਮਿੱਤਰ ਸਨੇਹੀ ਯਾਰ ਦੋਸਤ ਤੋਂ ਇਲਾਵਾ ਵੀਆਈਪੀ ਨੇ ਵੀ ਆਪਣੇ ਸਾਥੀ ਦੋਸਤ ਸਰਬਜੀਤ ਪੰਧੇਰ ਨੂੰ  ਸ਼ਰਧਾ ਦੇ ਫੁੱਲ ਭੇਟ ਕਰਨ ਅੱਜ ਹਾਜ਼ਰ ਹੋਏ । ਅੰਤਿਮ ਅਰਦਾਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਰਾਗੀ ਜਥੇ ਨੇ ਰਸ ਭਿੰਨਾ ਬੈਰਾਗਮਈ ਕੀਰਤਨ ਕੀਤਾ।  ਸਰਬਜੀਤ ਪੰਧੇਰ ਬਾਰੇ ਕੁਝ ਗੁਝੀਆਂ ਗੱਲਾਂ ਦੀ ਜਾਣਕਾਰੀ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਜਗਤਾਰ ਸਿੱਧੂ ਪੱਤਰਕਾਰ ਨੇ ਕੀਤਾ । ਇੱਥੇ ਦੱਸਣਾ ਬਣਦਾ ਹੈ ਕਿ ਸਰਬਜੀਤ ਪੰਧੇਰ ਪਿਛਲੇ ਦਿਨੀ ਕੈਂਸਰ ਨਾਲ ਪੀੜਿਤ ਹੋ ਗਿਆ ਅਤੇ ਜਿਸ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਵੱਡੇ ਪੱਧਰ ਤੇ ਕਰਵਾਇਆ ਗਿਆ ਪਰੰਤੂ ਕੈਂਸਰ ਦੇ ਸਾਹਮਣੇ ਸਭ ਕੁਝ ਹੱਥੋਂ ਨਿਕਲ ਗਿਆ ਤੇ ਸਾਥੀ ਪੰਧੇਰ ਇਸ ਫਾਨੀ ਸੰਸਾਰ ਨੂੰ ਛੱਡ ਕੇ ਕਿਤੇ ਦੂਰ ਚਲਾ ਗਿਆ ਜੋ ਇਨਸਾਨੀ ਜਾਮੇ ਨਾਲ ਨਹੀਂ ਖੋਜਿਆ ਜਾ ਸਕਦਾ।

ਇੱਥੇ ਦੱਸਣਾ ਬਣਦਾ ਹੈ ਕਿ ਜਿੰਦਾਦਿਲ ਪੱਤਰਕਾਰ ਸਰਬਜੀਤ ਸਿੰਘ ਪੰਧੇਰ  ਜਿੱਥੇ ਖੁਸ਼ ਮਿਜਾਜ ਦੋਸਤ ਸੀ ਉੱਥੇ ਹਾਸੇ ਠੱਠੇ ਦਾ ਅਥਾਹ ਭੰਡਾਰ ਵੀ ਉਸ ਕੋਲ ਸੀ। ਬੁਝੀ ਹੋਈ ਮਹਿਫਿਲ ਨੂੰ ਕਿਵੇਂ ਰੌਣਕਾਂ ਨਾਲ ਲਾਇਵਲੀ ਕਰਨਾ ਹੈ ਇਹ ਉਸ ਦੇ ਸਹਿਜ ਸੁਭਾਅ ਦਾ ਹਿੱਸਾ ਸੀ। ਇਹ ਨਹੀਂ ਕਿ ਉਸ ਦੇ ਜੀਵਨ ਵਿੱਚ ਕੋਈ ਦੁਖਦਾਇਕ ਘਟਨਾ ਨਹੀਂ ਸੀ ਕਈ ਅਜਿਹੀਆਂ ਘਟਨਾਵਾਂ ਵਿੱਚ ਉਹ ਵੀ ਲਪੇਟਿਆ ਹੋਇਆ ਸੀ, ਉਹਨਾਂ ਦੇ ਅਸਰ ਤੋਂ ਬਾਹਰ ਨਿਕਲ ਕੇ ਹਮੇਸ਼ਾ ਹੀ ਚੜ੍ਹਦੀ ਕਲਾ ਦੀਆਂ ਗੱਲਾਂ ਕਰਨੀਆਂ ਉਸ ਦੇ ਮਿਜ਼ਾਜ ਦਾ ਹਿੱਸਾ ਸੀ ਅਤੇ ਦੁੱਖ ਨੂੰ ਜਾਹਿਰ ਨਹੀਂ ਸੀ ਹੋਣ ਦਿੰਦਾ । ਆਪਣੀ ਬਿਮਾਰੀ ਦੇ ਆਖਰੀ ਦਿਨਾਂ ਵਿੱਚ ਵੀ ਉਹ ਸਦਾ ਚੜ੍ਹਦੀ ਕਲਾ ਦੇ ਵਿੱਚ ਹੀ ਮਿਲਿਆ। ਮੈਨੂੰ ਯਾਦ ਹੈ ਮੈਂ ਅਤੇ ਸੀਨੀਅਰ ਪੱਤਰਕਾਰ ਜੀਸੀ ਭਾਰਦਵਾਜ, ਪੰਧੇਰ ਜੀ ਨੂੰ ਮਿਲਣ ਉਹਨਾਂ ਦੀ ਕੋਠੀ ਗਏ ਘੰਟੇ ਦੇ ਕਰੀਬ ਅਸਾਂ ਗੱਲਾਂ ਕੀਤੀਆਂ ਲੇਕਿਨ ਕਿਤੇ ਵੀ ਉਹਨਾਂ ਦੀਆਂ ਗੱਲਾਂ ਵਿੱਚੋਂ ਨਾ ਉਮੀਦੀ ਦੀ ਝਲਕਾਰ ਨਹੀਂ ਦਿਖ ਰਹੀ ਸੀ.ਸਾਰੀਆਂ ਗੱਲਾਂ ਉਸ ਨੇ ਚੜ੍ਹਦੀ ਕਲਾ ਅਤੇ ਹਾਸੇ ਠੱਠੇ ਨਾਲ ਭਰਪੂਰ ਕੀਤੀਆਂ।

ਜ਼ਿਕਰ ਯੋਗ ਹੈ 58 ਸਾਲਾਂ ਪੰਧੇਰ ਆਖਰੀ ਸਾਹ ਲੈਣ ਤੋਂ ਪਹਿਲਾਂ ਉਹ ਲਗਭਗ ਅੱਠ ਮਹੀਨਿਆਂ ਤੱਕ ਮਾਰੂ ਕੈਂਸਰ ਨਾਲ ਬਹਾਦਰੀ ਨਾਲ ਲੜਦਾ ਰਿਹਾ। ਆਪਣੇ ਪਿੱਛੇ ਆਪਣੇ ਪਿਤਾ ਸਰਦਾਰ ਗੁਰਦੇਵ ਸਿੰਘ ਪੰਧੇਰ ਅਤੇ ਦੋ ਧੀਆਂ ਛੱਡ ਗਏ ਹਨ।

ਇੱਕ ਪੱਤਰਕਾਰ ਹੋਣ ਦੇ ਨਾਲ-ਨਾਲ ਉਹ ਇੱਕ ਮਸ਼ਹੂਰ ਫੋਟੋਗ੍ਰਾਫਰ ਵੀ ਸੀ।1964 ਵਿੱਚ ਲੁਧਿਆਣਾ ਵਿੱਚ ਜਨਮੇ ਸਰਬਜੀਤ ਪੰਧੇਰ ਨੇ ਆਪਣੀ ਸਕੂਲੀ ਪੜ੍ਹਾਈ ਸੈਕਰਡ ਹਾਰਟ ਸਕੂਲ ਤੋਂ ਕੀਤੀ। ਉਸਨੇ ਸਰਕਾਰੀ ਕਾਲਜ, ਲੁਧਿਆਣਾ ਵਿੱਚ ਥੋੜ੍ਹੇ ਸਮੇਂ ਲਈ ਪੜ੍ਹਾਈ ਕੀਤੀ ਅਤੇ ਪੀਏਯੂ, ਲੁਧਿਆਣਾ ਤੋਂ ਪੱਤਰਕਾਰੀ ਵਿੱਚ ਮਾਸਟਰਜ਼ ਕਰਨ ਲਈ ਚਲਾ ਗਿਆ।
ਉਹ ਪੀਟੀਆਈ ਅਤੇ ਦਿ ਟ੍ਰਿਬਿਊਨ ਵਿੱਚ ਇੱਕ ਸਟਰਿੰਗਰ ਵਜੋਂ ਸ਼ਾਮਲ ਹੋਇਆ ਅਤੇ ਗੁਰਦਾਸਪੁਰ ਵਿੱਚ ਤਾਇਨਾਤ ਰਹਿੰਦਿਆਂ ਪੰਜਾਬ ਵਿੱਚ ਖਾੜਕੂਵਾਦ ਨੂੰ ਕਵਰ ਕੀਤਾ।ਬਾਅਦ ਵਿਚ ਉਹ ਪੰਜਾਬ ਨੂੰ ਕਵਰ ਕਰਨ ਲਈ ਚੰਡੀਗੜ੍ਹ ਵਿਖੇ 'ਦਿ ਹਿੰਦੂ' ਵਿਚ ਸ਼ਾਮਲ ਹੋ ਗਿਆ। ਉਸਨੇ ਪੰਜਾਬ ਦੀ ਆਰਥਿਕਤਾ, ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਮੁੱਦਿਆਂ 'ਤੇ ਵਿਸਤ੍ਰਿਤ ਤੌਰ 'ਤੇ ਲਿਖਿਆ। ਉਸ ਨੂੰ ਅਮਰੀਕੀ ਸਰਕਾਰ ਨੇ ਖੇਤੀ ਮੁੱਦਿਆਂ ਦਾ ਅਧਿਐਨ ਕਰਨ ਲਈ ਸੱਦਾ ਦਿੱਤਾ ਸੀ।
ਦ ਹਿੰਦੂ ਤੋਂ ਸਵੈ-ਇੱਛਤ ਸੇਵਾਮੁਕਤੀ ਲੈਣ ਤੋਂ ਬਾਅਦ ਉਹ ਡੇਲੀ ਪੋਸਟ ਦੇ ਮੁੱਖ ਸੰਪਾਦਕ ਵਜੋਂ ਸ਼ਾਮਲ ਹੋ ਗਿਆ। ਉਸ ਨੇ ਪੱਤਰਕਾਰੀ ਤੋਂ ਬ੍ਰੇਕ ਲੈ ਕੇ ਫੋਟੋਗ੍ਰਾਫੀ ਵੱਲ ਰੁਖ਼ ਕਰ ਲਿਆ। ਫੋਟੋਗ੍ਰਾਫੀ ਲਈ ਉਸਦਾ ਜਨੂੰਨ ਉਸਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਲੈ ਗਿਆ। ਉਸਨੇ ਕਈ ਇਕੱਲੇ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਅਤੇ ਉਸ ਦੀਆਂ ਸ਼ਾਨਦਾਰ ਤਸਵੀਰਾਂ ਲਈ ਵੱਖ-ਵੱਖ ਸੰਸਥਾਵਾਂ ਦੁਆਰਾ ਸਨਮਾਨਿਤ ਕੀਤਾ ਗਿਆ।
ਉਸਨੇ ਪੀਟੀਆਈ ਵਿੱਚ ਯੂਨੀਅਨ ਲੀਡਰ ਵਜੋਂ ਸ਼ੁਰੂਆਤ ਕੀਤੀ ਅਤੇ ਪ੍ਰੈਸ ਕਲੱਬ ਵਿੱਚ ਬਹੁਤ ਸਰਗਰਮ ਰਹੇ ਜਿੱਥੇ ਉਹ ਦੋ ਵਾਰ ਪ੍ਰਧਾਨ ਅਤੇ ਸਕੱਤਰ ਜਨਰਲ ਚੁਣੇ ਗਏ।ਜਦੋਂ ਵੀ ਕਿਸੇ ਪੱਤਰਕਾਰ ਨੂੰ ਮਦਦ ਜਾਂ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਉਹ ਕਿਸੇ ਵੀ ਥਾਂ 'ਤੇ ਪਹੁੰਚਣ ਵਾਲੇ ਸਭ ਤੋਂ ਪਹਿਲਾਂ ਸਨ। ਉਹ ਆਪਣੇ ਪਰਿਵਾਰ ਅਤੇ ਦੋਸਤਾਂ ਦੁਆਰਾ ਵਿਆਪਕ ਤੌਰ 'ਤੇ ਯਾਦ ਕੀਤਾ ਜਾਵੇਗਾ।

Have something to say? Post your comment

 

ਪੰਜਾਬ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਜੇਲ੍ਹ ਵਿਖੇ ਕੈਂਪ ਕੋਰਟ ਲਗਾਈ

ਰਾਜਿੰਦਰ ਸਿੰਘ ਚਾਨੀ ਨੇ ਐਜੂਸੈਟ ਰਾਹੀਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ

ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

1 ਜੂਨ ਤੋਂ 6 ਜੂਨ 2024 ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਸਮੁੱਚੇ ਖਾਲਸਾ ਪੰਥ ਨੂੰ ਦਿੱਤਾ ਗਿਆ ਆਦੇਸ਼ ਪੰਜ ਸਿੰਘ ਸਾਹਿਬਾਨ ਵੱਲੋਂ

ਸਵਾਤੀ ਮਾਲੀਵਾਲ ਮਾਮਲੇ 'ਤੇ ਰਾਹੁਲ ਅਤੇ ਪੰਜਾਬ ਕਾਂਗਰਸ ਦੀ ਚੁੱਪੀ ਸ਼ਰਮਨਾਕ : ਡਾ ਸੁਭਾਸ਼ ਸ਼ਰਮਾ

“ਭਾਜਪਾ ਨੂੰ ਸਜ਼ਾ ਦਿਓ ਅਤੇ ਬਾਕੀਆਂ ਨੂੰ ਸਵਾਲ ਕਰੋ” ਲੋਕ ਸਭਾ ਚੋਣਾਂ ਦੌਰਾਨ-ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ

ਲੋਕ ਸਭਾ ਹਲਕਾ ਸੰਗਰੂਰ ਵਿਖੇ ਲੋਕ ਸਭਾ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ਵਿੱਚ: ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ

ਵੋਟਿੰਗ ਮਸ਼ੀਨਾਂ ਦੀ ਪਹਿਲੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਹੋਈ

ਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰ 

ਬ੍ਰਿਟਿਸ਼ ਕਲੰਬੀਆ ਦੀ ਵਿਧਾਨ ਸਭਾ ਵਿੱਚ ਕਿਰਤ ਮੰਤਰੀ ਤੇ ਸਪੀਕਰ ਨੂੰ ਸ. ਚੰਗਿਆੜਾ ਵੱਲੋਂ ਪੁਸਤਕ ਭੇਟ