ਹਰਿਆਣਾ

ਮੁੱਖ ਮੰਤਰੀ ਹਰਿਆਣਾ ਗੁਰਦੁਆਰਾ ਨਰਾਇਣਗੜ ਵਾਲੀ ਘਟਨਾ ਦੇ ਦੋਸ਼ੀਆਂ ਨੂੰ ਦੇਵੇ ਸਖਤ ਸਜ਼ਾ - ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ/ | May 07, 2024 08:52 PM

 ਪਿਛਲੇ ਦਿਨੀ ਗੁਰਦੁਆਰਾ ਰਾਤਗੜ ਸਾਹਿਬ ਨਰਾਇਣਗੜ ਜ਼ਿਲਾ ਅੰਬਾਲਾ ਦੀ ਘਟਨਾ ਨੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰ ਦਿੱਤੇ ਹਨ ਮੁੱਖ ਮੰਤਰੀ ਹਰਿਆਣਾ ਦੀ ਆਮਦ ਤੇ ਗੁਰਦੁਆਰਾ ਸਾਹਿਬ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੁਲਿਸ ਸੁਰੱਖਿਆ ਫੋਰਸਾਂ ਵੱਲੋਂ ਕੀਤੀ ਗਈ ਤਲਾਸ਼ੀ ਅਤਿ ਨਿੰਦਨਯੋਗ ਘਟਨਾ ਹੈ ਜਿਸ ਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਲਿਖਤੀ ਪ੍ਰੈਸਨੋਟ ਜਾਰੀ ਕਰਦਿਆਂ ਕੀਤਾ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿੱਚ ਪੁਲਿਸ ਸੁਰੱਖਿਆ ਕਰਮਚਾਰੀ ਗੁਰਦੁਆਰਾ ਸਾਹਿਬ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਲਾਸ਼ੀ ਕਰ ਰਹੇ ਹਨ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪਤਾ ਕਰਨ ਤੇ ਇਹ ਜਾਣਕਾਰੀ ਪ੍ਰਾਪਤ ਹੋਈ ਕੇ ਇਹ ਘਟਨਾ ਗੁਰਦੁਆਰਾ ਰਾਤਗੜ ਸਾਹਿਬ ਨਰਾਇਣਗੜ ਜ਼ਿਲਾ ਅੰਬਾਲਾ ਦੀ ਹੈ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੱਥਾ ਟੇਕਣ ਵਾਸਤੇ ਜਾਣਾ ਸੀ ਅਤੇ ਉਨਾਂ ਦੇ ਜਾਣ ਤੋਂ ਪਹਿਲਾਂ ਸੁਰੱਖਿਆ ਕਰਮਚਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਤਲਾਸ਼ੀ ਕੀਤੀ ਜੋ ਕੇ ਬਰਦਾਸ਼ਤ ਦੇ ਕਾਬਿਲ ਨਹੀਂ ਹੈ ਇਸ ਘਟਨਾ ਦੇ ਨਾਲ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂੰਹ ਸ਼ਰਧਾਲੂ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਹਨ ਇਸ ਘਟਨਾ ਲਈ ਪਹਿਲਾਂ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿੰਮੇਵਾਰੀ ਬਣਦੀ ਸੀ ਕੇ ਉਹ ਅਜਿਹਾ ਕਰਨ ਤੋਂ ਪੁਲਿਸ ਸੁਰੱਖਿਆ ਕਰਮਚਾਰੀਆਂ ਨੂੰ ਰੋਕਦੇ ਫਿਰ ਹਾਜ਼ਰ ਸਿੱਖ ਸੰਗਤਾਂ ਦੀ ਵੀ ਜਿੰਮੇਵਾਰੀ ਬਣਦੀ ਸੀ ਕੇ ਉਹ ਆਪਣਾ ਬਣਦਾ ਫਰਜ਼ ਨਿਭਾਉਂਦੀ ਅਤੇ ਅਜਿਹਾ ਕਰਨ ਤੋਂ ਸੁਰੱਖਿਆ ਕਰਮੀਆਂ ਨੂੰ ਰੋਕਦੀ ਪਰ ਅਫਸੋਸ ਕੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੋਨੋਂ ਇਹ ਜਿੰਮੇਵਾਰੀ ਨਿਭਾਉਣ ਵਿੱਚ ਅਸਫਲ ਹੋਏ ਤੇ ਪੁਲਿਸ ਸੁਰੱਖਿਆ ਕਰਮਚਾਰੀ ਗੁਰ ਮਰਿਯਾਦਾ ਨੂੰ ਤਾਰ ਤਾਰ ਕਰਕੇ ਤਲਾਸ਼ੀ ਕਰਦੇ ਰਹੇ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਭਾਵੇਂ ਸਿੱਧੇ ਤੌਰ ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਪਰ ਕਿਉਂਕਿ ਉਨਾਂ ਨੇ ਉੱਥੇ ਮੱਥਾ ਟੇਕਣ ਜਾਣਾ ਸੀ ਜਿਸ ਵਾਸਤੇ ਸੁਰੱਖਿਆ ਕਰਮੀਆਂ ਨੇ ਤਲਾਸ਼ੀ ਲਈ ਹੈ ਇਸ ਲਈ ਮੁੱਖ ਮੰਤਰੀ ਹਰਿਆਣਾ ਦੀ ਜਿੰਮੇਵਾਰੀ ਬਣਦੀ ਹੈ ਕੇ ਉਹ ਇਸ ਘਟਨਾ ਦੀ ਜਾਂਚ ਕਰਵਾ ਕੇ ਦੋਸ਼ੀ ਸੁਰੱਖਿਆਂ ਅਫ਼ਸਰਾਂ ਜਿਨਾਂ ਦੇ ਹੁਕਮਾਂ ਤੇ ਤਲਾਸ਼ੀ ਲਈ ਗਈ ਹੈ ਉਨਾਂ ਨੂੰ ਕਾਨੂੰਨੀ ਕਟਹਿਰੇ ਵਿੱਚ ਖੜਾ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕੇ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿਮੰਤਰੀ ਸਭ ਸੂਬਿਆਂ ਦੇ ਮੁੱਖ ਮੰਤਰੀ, ਵਿਦੇਸ਼ਾਂ ਤੋਂ ਵੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਗੁਰੂ ਘਰਾਂ ਵਿੱਚ ਮੱਥਾ ਟੇਕਣ ਆਉਂਦੇ ਹਨ ਅਜਿਹੀ ਤਲਾਸ਼ੀ ਕਿਤੇ ਵੀ ਨਹੀਂ ਕੀਤੀ ਜਾਂਦੀ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਹਰਿਆਣਾ ਦੇ ਵੀ ਸਾਬਕਾ ਮੁੱਖ ਮੰਤਰੀ ਜਾਂ ਮੌਜੂਦਾ ਮੁੱਖ ਮੰਤਰੀ ਬਹੁਤ ਥਾਵਾਂ ਤੇ ਦਰਸ਼ਨ ਕਰਨ ਜਾ ਰਹੇ ਹਨ ਕਿਸੇ ਵੀ ਗੁਰੂ ਘਰ ਦੀ ਤਲਾਸ਼ੀ ਨਹੀਂ ਲਈ ਜਾਂਦੀ ਪਰ ਇਹ ਘਟਨਾ ਕਿਉਂ ਵਾਪਰੀ ਇਸਦੀ ਜਾਂਚ ਜਰੂਰ ਹੋਣੀ ਚਾਹੀਦੀ ਹੈ ਜਥੇਦਾਰ ਦਾਦੂਵਾਲ ਜੀ ਨੇ ਉਨਾਂ ਵਿਰੋਧੀਆਂ ਨੂੰ ਜੋ ਇਸ ਘਟਨਾ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੋੜਕੇ ਤਾਬੜਤੋੜ ਹਮਲੇ ਕਰ ਰਹੇ ਹਨ ਉਨਾਂ ਨੂੰ ਨਸੀਹਤ ਦਿੰਦਿਆਂ ਕਿਹਾ ਕੇ ਪਹਿਲਾਂ ਘਟਨਾ ਦੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਕੇ ਇਹ ਗੁਰਦੁਆਰਾ ਸਾਹਿਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਨਹੀਂ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਹੈ ਪਰ ਫਿਰ ਵੀ ਹਰਿਆਣਾ ਸੂਬੇ ਦੀ ਮੁੱਖ ਧਾਰਮਿਕ ਸੰਸਥਾ ਹੋਣ ਦੇ ਨਾਤੇ ਅਸੀਂ ਆਪਣੀ ਜਿੰਮੇਵਾਰੀ ਸਮਝਦਿਆਂ ਇਸ ਘਟਨਾ ਦੀ ਜਾਣਕਾਰੀ ਲੈਣ ਵਾਸਤੇ ਕਮੇਟੀ ਦੇ ਜਨਰਲ ਸਕੱਤਰ ਸ. ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ ਨੂੰ ਉੱਥੇ ਭੇਜਿਆ ਜਿਨਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਪ੍ਰਾਪਤ ਕਰਕੇ ਸਾਨੂੰ ਦਿੱਤੀ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਤੋਂ ਜਨਤਕ ਤੌਰ ਤੇ ਮੁਆਫੀ ਮੰਗੀ ਹੈ ਹੁਣ ਸਿੱਖ ਪੰਥ ਨੇ ਇਸ ਮੁਆਫੀ ਨੂੰ ਕਿਸ ਲਹਿਜੇ ਵਿੱਚ ਲੈਣਾ ਹੈ ਇਹ ਸਿੱਖ ਪੰਥ ਨੇ ਦੇਖਣਾ ਹੈ ਅਖੀਰ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਇਸ ਘਟਨਾ ਦੀ ਤੁਰੰਤ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਤਾਂ ਕੇ ਸੰਗਤਾਂ ਦੇ ਵਲੂੰਦਰੇ ਹਿਰਦਿਆਂ ਤੇ ਮਰਹਮ ਲੱਗ ਸਕੇ ਨਹੀਂ ਤਾਂ ਸਿੱਖ ਸੰਗਤਾਂ ਦਾ ਰੋਸ਼ ਬਰਕਰਾਰ ਰਹੇਗਾ।

 

Have something to say? Post your comment

 

ਹਰਿਆਣਾ

ਸਿੱਖਾਂ ਦੀ ਕੁਰਬਾਨੀ ਸਦਕਾ ਹੀ ਦੇਸ਼ ਬਚਿਆ ਹੈ-ਮਨੋਹਰ ਲਾਲ

ਕਾਂਗਰਸ ਆਪਣੀ ਵਿਚਾਰਧਾਰਾ ਨਾਲ ਦੇਸ਼ ਨੂੰ ਕਮਜ਼ੋਰ ਕਰ ਰਹੀ ਹੈ, ਜਦਕਿ ਪ੍ਰਧਾਨ ਮੰਤਰੀ ਮੋਦੀ ਦੀ ਵਿਚਾਰਧਾਰਾ ਦੇਸ਼ ਨੂੰ ਮਜ਼ਬੂਤ ​​ਕਰ ਰਹੀ ਹੈ: ਨਾਇਬ ਸੈਣੀ

ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਅਧਰਾਧਿਕ ਰਿਕਾਰਡ ਕਰਨ ਪਬਲਿਕ - ਮੁੱਖ ਚੋਣ ਅਧਿਕਾਰੀ ਹਰਿਆਣਾ

ਪ੍ਰਧਾਨ ਮੰਤਰੀ ਮੋਦੀ ਦੀਆਂ ਜਨ ਕਲਿਆਣ ਯੋਜਨਾਵਾਂ ਨਾਲ ਪੰਚਾਇਤੀ ਰਾਜ ਪ੍ਰਣਾਲੀ ​​ਹੋਈ ਮਜ਼ਬੂਤ: ਮਨੋਹਰ ਲਾਲ

ਹਰਿਆਣਾ ਵਿਚ ਲੋਕਸਭਾ ਚੋਣ ਵਿਚ 20031 ਚੋਣ ਕੇਂਦਰਾਂ ਦੀ ਕੀਤੀ ਜਾਵੇਗੀ ਵੈਬਕਾਸਟਿੰਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਜਿਲ੍ਹਾ ਚੋਣ ਆਈਕਨ ਦੇ ਸੈਲਫੀ ਪੁਆਇੰਟ ਵੋਟਰਾਂ ਨੂੰ ਕਰ ਰਹੇ ਹਨ ਆਕਰਸ਼ਿਤ - ਅਨੁਰਾਗ ਅਗਰਵਾਲ

ਦੇਸ਼ ਅਤੇ ਸੂਬੇ ਦੇ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ : ਨਾਇਬ ਸਿੰਘ ਸੈਣੀ

ਹਰਿਆਣਾ ਵਿਚ 2 ਕਰੋੜ 1 ਲੱਖ 87 ਹਜਾਰ ਵੋਟਰ ਕਰਣਗੇ ਲੋਕਸਭਾ ਦੇ ਚੋਣ ਵਿਚ ਵੋਟਿੰਗ

ਹਰਿਆਣਾ: ਦੋ ਵਾਰ ਸੰਸਦ ਮੈਂਬਰ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ

ਵੋਟਿੰਗ ਸਮੇਂ ਸਰਵਿਸ ਵੋਟਰਾਂ ਤੋਂ ਪ੍ਰਾਪਤ ਪੋਸਟਲ ਬੈਲੇਟ ਦੀ ਪਹਿਲਾਂ ਹੋਵੇਗੀ ਸਕੇਨਿੰਗ - ਮੁੱਖ ਚੋਣ ਅਧਿਕਾਰੀ