ਨੈਸ਼ਨਲ

ਭਾਈ ਨਿੱਝਰ ਕੱਤਲ ਮਾਮਲੇ 'ਚ ਕੈਨੇਡਾ ਅੰਦਰ ਭਾਰਤੀ ਰਾਜਦੂਤਾਂ ਕੋਲੋਂ ਪੁੱਛਗਿੱਛ ਕਰਣ ਦੀ ਕੀਤੀ ਮੰਗ ਸਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 07, 2024 09:06 PM

: ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ ਪ੍ਰਬੰਧਕ ਕਮੇਟੀ

ਨਵੀਂ ਦਿੱਲੀ -ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ ਦੀ ਪ੍ਰਬੰਧਕ ਕਮੇਟੀ ਵਲੋਂ ਕੈਨੇਡਾ ਦੀ ਸਰਕਾਰ ਅਤੇ ਆਰਸੀਐਮਪੀ ਕੋਲੋਂ ਭਾਈ ਨਿੱਝਰ ਕੱਤਲ ਮਾਮਲੇ 'ਚ ਕੈਨੇਡਾ ਅੰਦਰ ਸ਼ਕੀ ਭਾਰਤੀ ਰਾਜਦੂਤਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਣ ਮੰਗ ਕੀਤੀ ਗਈ ਹੈ । ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਕੈਨੇਡੀਅਨ ਪੁਲਿਸ ਵਲੋਂ ਤਿੰਨ ਨੌਜੁਆਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਵਿਖੇ ਭਾਰਤੀ ਰਾਜਦੂਤ  ਨੂੰ ਕੈਨੇਡੀਅਨ ਪੁਲਿਸ ਵਲੋਂ ਤੁਰੰਤ  ਪੁੱਛਗਿੱਛ ਕਰਨੀ ਚਾਹੀਦੀ ਹੈ ਜਿਸ ਨਾਲ ਇਨ੍ਹਾਂ ਵਲੋਂ ਭਾਈ ਨਿੱਝਰ ਨੂੰ ਕੱਤਲ ਕਰਣ ਦੀ ਸਾਜ਼ਿਸ਼ ਦਾ ਖੁਲਾਸਾ ਹੋ ਜਾਏਗਾ । ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀਂ ਇਸ ਮਾਮਲੇ ਅੰਦਰ ਭਾਰਤ ਦਾ ਹੱਥ ਹੋਣ ਦਾ ਕਹਿ ਰਹੇ ਹਨ ਤੇ ਕੈਨੇਡੀਅਨ ਪੁਲਿਸ ਵਲੋਂ ਮਾਮਲੇ ਅੰਦਰ ਭਾਰਤ ਦੇ ਹੱਥ ਹੋਣ ਦੀ ਗਹਿਰੀ ਜਾਂਚ ਕੀਤੀ ਜਾ ਰਹੀ ਹੈ ਜਿਸ ਨਾਲ ਸਾਨੂੰ ਵਿਸ਼ਵਾਸ ਹੈ ਕਿ ਮਾਮਲੇ ਅੰਦਰ ਭਾਰਤੀ ਰਾਜਦੁਤਾਂ ਦਾ ਹੱਥ ਜਰੂਰ ਨਿਕਲੇਗਾ । ਉਨ੍ਹਾਂ ਕਿਹਾ ਕਿ ਅਮਰੀਕਾ ਦੀ ਵਾਸ਼ੀਗਟਨ ਟਾਇਮਸ ਮੁਤਾਬਿਕ ਐਸਐਫਜੇ ਦੇ ਗੁਰਪਤਵੰਤ ਸਿੰਘ ਪੰਨੂ ਦੇ ਕੱਤਲ ਦੀ ਸਾਜ਼ਿਸ਼ ਅੰਦਰ ਇਕ ਭਾਰਤੀ ਅਫ਼ਸਰ ਦਾ ਨਾਮ ਜਾਰੀ ਕੀਤਾ ਗਿਆ ਹੈ । ਜਦਕਿ ਕੈਨੇਡਾ ਦੀ ਆਰਸੀਐਮਪੀ ਸੀਆਈਏ ਨਾਲ ਮਿਲਕੇ ਭਾਈ ਨਿੱਝਰ ਦੇ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ ਤੇ ਉਨ੍ਹਾਂ ਮੁਤਾਬਿਕ ਹਾਲੇ ਹੋਰ ਗ੍ਰਿਫਤਾਰੀਆਂ ਵੀਂ ਕੀਤੀਆਂ ਜਾ ਸਕਦੀਆਂ ਹਨ ।
ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਪੰਜਾਬੀ ਸਿੱਖ ਐਮ ਪੀ ਸੁਖ ਧਾਲੀਵਾਲ ਅਤੇ ਹੋਰ ਕੈਨੇਡੀਅਨ ਨੇਤਾਵਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਨਿੱਝਰ ਮਾਮਲੇ ਅੰਦਰ ਇਨ੍ਹਾਂ ਵਲੋਂ ਕੀਤੀ ਗਈ ਮਿਹਨਤ ਸਦਕਾ ਇਹ ਗ੍ਰਿਫਤਾਰੀਆਂ ਸੰਭਵ ਹੋਈਆਂ ਹਨ ।
ਜਿਕਰਯੋਗ ਹੈ ਕਿ ਕੈਨੇਡਾ ਅੰਦਰ ਕੰਮ ਕਰ ਰਹੇ ਭਾਰਤੀ ਰਾਜਦੁਤਾਂ ਦਾ ਜਿੱਥੇ ਵੀਂ ਪ੍ਰੋਗਰਾਮ ਹੁੰਦਾ ਹੈ ਭਾਈ ਨਿੱਝਰ ਨਾਲ ਜੁੜੇ  ਸਿੱਖ ਉੱਥੇ ਪਹੁੰਚ ਕੇ ਮੁਜਾਹਿਰਾ ਕਰਦਿਆਂ ਇਨ੍ਹਾਂ ਵਿਰੁੱਧ ਨਾਹਰੇਬਾਜੀ ਕਰਦਿਆਂ ਇਨ੍ਹਾਂ ਦੀਆਂ ਗ੍ਰਿਫਤਾਰੀਆਂ ਦੀ ਮੰਗ ਕਰਦੇ ਆ ਰਹੇ ਹਨ । ਇਸ ਮੌਕੇ ਭਾਈ ਅਮਨਦੀਪ ਸਿੰਘ ਜੋਹਲ, ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਗੁਰਮੀਤ ਸਿੰਘ ਗਿੱਲ, ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ ਭਾਈ ਗੁਰਭੇਜ ਸਿੰਘ ਬਾਠ ਅਤੇ ਭਾਈ ਮਲਕੀਤ ਸਿੰਘ ਫੌਜੀ ਹਾਜਿਰ ਸਨ ।

 

Have something to say? Post your comment

 

ਨੈਸ਼ਨਲ

ਸਦਰ ਬਾਜ਼ਾਰ ਅੰਦਰ ਅੱਗ ਲੱਗਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਵਪਾਰੀਆਂ ਵਿੱਚ ਭਾਰੀ ਬੇਚੈਨੀ:- ਪੰਮਾ

ਨਿਆਂਇਕ ਫੈਸਲਿਆਂ ਨੇ ਮੋਦੀ ਰਾਜ ਦਾ ਪਰਦਾਫਾਸ਼ ਕੀਤਾ ਹੈ ਜਿਸ ਨੇ ਭਾਰਤ ਨੂੰ 'ਪੁਲਿਸ ਰਾਜ' ਬਣਾ ਦਿੱਤਾ-ਐੱਸਕੇਐੱਮ

ਜਥੇਦਾਰ ਰੇਸ਼ਮ ਸਿੰਘ ਬੱਬਰ ਦੀ ਪੁੱਤਰੀ ਬਲਜੀਤ ਕੌਰ ਬਣੀ ਜਰਮਨੀ ਦੀ ਪਹਿਲੀ ਦਸਤਾਰਧਾਰੀ ਡਾਕਟਰ

ਭਾਈ ਨਿੱਝਰ ਕਤਲ ਕਾਂਡ ਦਾ ਚੌਥਾ ਮੁਲਜ਼ਮ ਬੀਸੀ ਦੀ ਅਦਾਲਤ ਵਿੱਚ ਵੀਡੀਓ ਰਾਹੀਂ ਕੀਤਾ ਗਿਆ ਪੇਸ਼

ਮੁੱਖ ਮੰਤਰੀ ਕੇਜਰੀਵਾਲ ਨੂੰ ਕੀਤੀ ਅਪੀਲ ਕਿ ਟਿਊਸ਼ਨ ਦੀ ਫੀਸ ਦੀ ਵਾਪਸੀ ਤੁਰੰਤ ਯਕੀਨੀ ਬਣਾਉਣ : ਜਸਵਿੰਦਰ ਸਿੰਘ ਜੌਲੀ

ਮੋਦੀ ਹਕੂਮਤ ਕਦੀ ਵੀ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਪ੍ਰਤੀ ਕੋਈ ਸੁਹਿਰਦਤਾ ਵਾਲੀ ਸੋਚ ਨਹੀ ਰੱਖਦੀ-ਮਾਨ

ਮਾਨ ਦਲ ਨੇ ਆਪਣੇ 13 ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਉਣ ਲਈ ਪੰਜਾਬੀਆਂ ਨੂੰ ਕੀਤੀ ਅਪੀਲ

ਪ੍ਰਧਾਨ ਮੰਤਰੀ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦੀ ਕਾਮਨਾ ਨਾਲ ਤਖ਼ਤ ਪਟਨਾ ਸਾਹਿਬ 'ਤੇ ਮੱਥਾ ਟੇਕਿਆ, ਅਰਦਾਸ 'ਚ ਸ਼ਮੂਲੀਅਤ ਕੀਤੀ

ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰਾਂ ਨੂੰ ਡੇਗਣ ਦੀ ਭਾਜਪਾ ਦੀ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਹੋਈ: ਅਰਵਿੰਦ ਕੇਜਰੀਵਾਲ

ਕੇਜਰੀਵਾਲ ਦੀ ਗਰੰਟੀ ਉੱਤੇ ਭਰੋਸਾ ਕਰਨਾ ਹੈ ਜਾਂ ਪੀਐਮ ਮੋਦੀ ਦੀ ਫੈਸਲਾ ਜਨਤਾ ਕਰੇਗੀ