ਹਰਿਆਣਾ

ਹਰਿਆਣਾ ਕਮੇਟੀ ਨੂੰ ਕੋਰਟ ਵਿੱਚ ਲਿਜਾਣ ਅਤੇ ਸਾਧਨਾਂ ਦੀ ਦੁਰਵਰਤੋਂ ਕਰਨ ਵਾਲੇ ਮੈਂਬਰ ਗੁਰੂਘਰ ਦੇ ਦੋਸ਼ੀ - ਭਾਈ ਅਜਰਾਣਾ

ਕੌਮੀ ਮਾਰਗ ਬਿਊਰੋ | May 08, 2024 09:11 PM


 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਭਾਈ ਕੰਵਲਜੀਤ ਸਿੰਘ ਅਜਰਾਨਾ ਨੇ ਮੀਡੀਆ ਨੂੰ ਕਿਹਾ ਕੇ 28 ਮਾਰਚ ਨੂੰ ਜੋ ਜਨਰਲ ਹਾਊਸ ਦੇ 33 ਮੈਂਬਰਾਂ ਨੇ ਫੈਸਲਾ ਕੀਤਾ ਸੀ ਉਸਦੇ ਖਿਲਾਫ ਰਮਨੀਕ ਸਿੰਘ ਮਾਨ, ਵਿਨਰ ਸਿੰਘ, ਗੁਰਬਖਸ਼ ਸਿੰਘ ਯਮੁਨਾਨਗਰ, ਮੋਹਨਜੀਤ ਸਿੰਘ ਪਾਣੀਪਤ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੂੰ ਹਾਈਕੋਰਟ ਵਿੱਚ ਨਹੀਂ ਜਾਣਾ ਚਾਹੀਦਾ ਸੀ ਅਤੇ ਜਨਰਲ ਹਾਊਸ ਦੇ ਫੈਸਲੇ ਨੂੰ ਸਿਰਮੱਥੇ ਮੰਨਣਾ ਚਾਹੀਦਾ ਸੀ ਇਹ ਮੈਂਬਰ ਕਹਿ ਰਹੇ ਨੇ ਕੇ ਗੁਰਦੁਆਰੇ ਦੀ ਗੋਲਕ ਦੇ ਪੈਸੇ ਵਕੀਲਾਂ ਤੇ ਖਰਚ ਹੋ ਰਹੇ ਹਨ ਮੈਂ ਪੁੱਛਣਾ ਚਾਹੁੰਦਾ ਹਾਂ ਕੇ ਗੁਰਦੁਆਰਾ ਕਮੇਟੀ ਨੂੰ ਹਾਈਕੋਰਟ ਵਿੱਚ ਲੈ ਕੇ ਕੌਣ ਗਿਆ ਤੇ ਹੁਣ ਕਹਿ ਰਹੇ ਹੋ ਗੁਰਦੁਆਰੇ ਦੇ ਪੈਸੇ ਖਰਚ ਹੋ ਰਹੇ ਹਨ ਇਹ ਖਰਚੇ ਦੇ ਤੁਸੀਂ ਹੀ ਜਿੰਮੇਵਾਰ ਹੋ ਤੁਹਾਡੇ ਕਰਕੇ ਸੰਗਤਾਂ ਦਾ ਪੈਸਾ ਬਰਬਾਦ ਹੋ ਰਿਹਾ ਹੈ ਇਸ ਲਈ ਤੁਹਾਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਜਦੋਂ ਜਾਂ ਤੁਸੀਂ ਚੋਣ ਦਾ ਹਿੱਸਾ ਨਾ ਬਣਦੇ ਜੇ ਚੋਣ ਲੜਕੇ 27/6 ਦੀ ਰੇਸੋ ਨਾਲ ਹਾਰ ਗਏ ਤਾਂ ਹੁਣ ਅਦਾਲਤ ਵਿੱਚ ਜਾ ਪੁੱਜੇ ਜੇ ਚੋਣ ਜਿੱਤ ਜਾਂਦੇ ਤਾਂ ਫੈਸਲਾ ਠੀਕ ਸੀ ਹਾਰ ਗਏ ਤਾਂ ਗਲਤ ਹੋ ਗਿਆ ਭਾਈ ਅਜਰਾਣਾ ਨੇ ਕਿਹਾ ਕੇ ਗੁਰਬਖਸ਼ ਸਿੰਘ ਯਮੁਨਾਨਗਰ ਨੂੰ ਗੁਰਦੁਆਰੇ ਦੀ ਗੱਡੀ ਚੇਅਰਮੈਨ ਧਰਮ ਪ੍ਰਚਾਰ ਕਰਕੇ ਮਿਲੀ ਸੀ ਪਰ ਅੱਜ ਜਦੋਂ ਧਰਮ ਪ੍ਰਚਾਰ ਚੇਅਰਮੈਨ ਨਹੀਂ ਰਿਹਾ ਤਾਂ ਕਿਸ ਹੈਸੀਅਤ ਦੇ ਨਾਲ ਉਹ ਗੁਰਦੁਆਰੇ ਦੀ ਗੱਡੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਕਰ ਰਿਹਾ ਹੈ ਇਸੇ ਤਰਾਂ ਵਿਨਰ ਸਿੰਘ ਕਿਸ ਹੈਸੀਅਤ ਵਿੱਚ ਗੁਰਦੁਆਰੇ ਦੀ ਗੱਡੀ ਦੀ ਨਿੱਜੀ ਹਿੱਤਾਂ ਲਈ ਦੁਰਵਰਤੋਂ ਕਰ ਰਿਹਾ ਹੈ ਇਹ ਮੈਂਬਰ ਦੱਸ ਸਕਦੇ ਹਨ ਕਿ 33 ਮੈਂਬਰਾਂ ਚੋਂ ਹੋਰ ਕਿੰਨੇ ਮੈਂਬਰਾਂ ਨੂੰ ਗੱਡੀਆਂ ਮਿਲੀਆਂ ਹਨ ਜਾਂ ਕਿੰਨੇ ਐਗਜੈਕਟਿਵ ਮੈਂਬਰਾਂ ਕੋਲ ਕਮੇਟੀ ਦੀਆਂ ਗੱਡੀਆਂ ਹਨ ਇਹ ਮੈਂਬਰ ਜੋ ਗੁਰਦੁਆਰੇ ਦੀਆਂ ਗੱਡੀਆਂ ਦੀ ਦੁਰਵਰਤੋਂ ਕਰ ਰਹੇ ਹਨ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਲਈ ਜਾਣ ਵਾਲੇ ਜੱਥਿਆਂ ਵਾਸਤੇ ਗੱਡੀਆਂ ਨਹੀਂ ਹਨ ਧਰਮ ਪ੍ਰਚਾਰ ਵਿੱਚ ਰੁਕਾਵਟ ਆ ਰਹੀ ਹੈ ਪਰ ਇਹ ਮੈਂਬਰ ਧੱਕੇਸ਼ਾਹੀ ਨਾਲ ਕਮੇਟੀ ਦੀਆਂ ਗੱਡੀਆਂ ਲੈ ਕੇ ਰਿਸ਼ਤੇਦਾਰੀਆਂ ਵਿੱਚ ਘੁੰਮ ਰਹੇ ਹਨ ਭਾਈ ਅਜਰਾਣਾ ਨੇ ਕਿਹਾ ਕੇ ਧਰਮ ਪ੍ਰਚਾਰ ਦੀਆਂ ਗੱਡੀਆਂ ਦੀ ਦੁਰਵਰਤੋਂ ਕਰਨ ਅਤੇ ਗੁਰਦੁਆਰਾ ਕਮੇਟੀ ਨੂੰ ਕੋਰਟਾਂ ਵਿੱਚ ਲਿਜਾਣ ਗੁਰੂਘਰ ਦਾ ਪੈਸਾ ਕੋਰਟਾਂ ਵਿੱਚ ਖਰਚਉਣ ਦੇ ਇਹ ਮੈਂਬਰ ਵਿਨਰ ਸਿੰਘ ਸਾਹਾ, ਗੁਰਬਖਸ਼ ਸਿੰਘ ਯਮੁਨਾਨਗਰ, ਰਮਨੀਕ ਸਿੰਘ ਮਾਨ, ਗੁਰਮੀਤ ਸਿੰਘ ਤਿਲੋਕੇਵਾਲਾ, ਮੋਹਣਜੀਤ ਸਿੰਘ ਪਾਣੀਪੱਤ ਗੁਰੂਘਰ ਦੇ ਦੋਸ਼ੀ ਹਨ ਇਸ ਲਈ ਇਨਾਂ ਮੈਂਬਰਾਂ ਨੂੰ ਆਪਣੀ ਗਲਤੀ ਦੀ ਸਿੱਖ ਸੰਗਤਾਂ ਤੋਂ ਮੁਆਫੀ ਮੰਗ ਕੇ ਗੁਰਦੁਆਰੇ ਦੀਆਂ ਗੱਡੀਆਂ ਕਮੇਟੀ ਦਫਤਰ ਭੇਜਣੀਆਂ ਚਾਹੀਦੀਆਂ ਹਨ ਅਤੇ ਕੋਰਟ ਦੀ ਬਜਾਏ ਆਪਣੇ ਸਾਥੀ ਜਰਨਲ ਉਸ ਦੇ ਮੈਂਬਰਾਂ ਦੀ ਕਚਹਿਰੀ ਵਿੱਚ ਆਉਣਾ ਚਾਹੀਦਾ ਹੈ।

 

Have something to say? Post your comment

 

ਹਰਿਆਣਾ

ਇਹ ਹੰਕਾਰੀ ਗਠਜੋੜ ਹੈ, ਇਸ 'ਚ ਸਾਰੇ ਭ੍ਰਿਸ਼ਟਾਚਾਰੀ ਇਕੱਠੇ ਹੋਏ ਹਨ: ਨੱਡਾ

ਸਿੱਖਾਂ ਦੀ ਕੁਰਬਾਨੀ ਸਦਕਾ ਹੀ ਦੇਸ਼ ਬਚਿਆ ਹੈ-ਮਨੋਹਰ ਲਾਲ

ਕਾਂਗਰਸ ਆਪਣੀ ਵਿਚਾਰਧਾਰਾ ਨਾਲ ਦੇਸ਼ ਨੂੰ ਕਮਜ਼ੋਰ ਕਰ ਰਹੀ ਹੈ, ਜਦਕਿ ਪ੍ਰਧਾਨ ਮੰਤਰੀ ਮੋਦੀ ਦੀ ਵਿਚਾਰਧਾਰਾ ਦੇਸ਼ ਨੂੰ ਮਜ਼ਬੂਤ ​​ਕਰ ਰਹੀ ਹੈ: ਨਾਇਬ ਸੈਣੀ

ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਅਧਰਾਧਿਕ ਰਿਕਾਰਡ ਕਰਨ ਪਬਲਿਕ - ਮੁੱਖ ਚੋਣ ਅਧਿਕਾਰੀ ਹਰਿਆਣਾ

ਪ੍ਰਧਾਨ ਮੰਤਰੀ ਮੋਦੀ ਦੀਆਂ ਜਨ ਕਲਿਆਣ ਯੋਜਨਾਵਾਂ ਨਾਲ ਪੰਚਾਇਤੀ ਰਾਜ ਪ੍ਰਣਾਲੀ ​​ਹੋਈ ਮਜ਼ਬੂਤ: ਮਨੋਹਰ ਲਾਲ

ਹਰਿਆਣਾ ਵਿਚ ਲੋਕਸਭਾ ਚੋਣ ਵਿਚ 20031 ਚੋਣ ਕੇਂਦਰਾਂ ਦੀ ਕੀਤੀ ਜਾਵੇਗੀ ਵੈਬਕਾਸਟਿੰਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਜਿਲ੍ਹਾ ਚੋਣ ਆਈਕਨ ਦੇ ਸੈਲਫੀ ਪੁਆਇੰਟ ਵੋਟਰਾਂ ਨੂੰ ਕਰ ਰਹੇ ਹਨ ਆਕਰਸ਼ਿਤ - ਅਨੁਰਾਗ ਅਗਰਵਾਲ

ਦੇਸ਼ ਅਤੇ ਸੂਬੇ ਦੇ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ : ਨਾਇਬ ਸਿੰਘ ਸੈਣੀ

ਹਰਿਆਣਾ ਵਿਚ 2 ਕਰੋੜ 1 ਲੱਖ 87 ਹਜਾਰ ਵੋਟਰ ਕਰਣਗੇ ਲੋਕਸਭਾ ਦੇ ਚੋਣ ਵਿਚ ਵੋਟਿੰਗ

ਹਰਿਆਣਾ: ਦੋ ਵਾਰ ਸੰਸਦ ਮੈਂਬਰ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ