ਮਨੋਰੰਜਨ

ਗਾਇਕ ਪਰਮ ਚੀਮਾਂ ਦੇ ਗੀਤ 'ਅੱਖੀਆਂ' ਦੀ ਵੀਡੀਓ ਸ਼ੂਟਿੰਗ ਹੋਈ

ਕੌਮੀ ਮਾਰਗ ਬਿਊਰੋ | May 08, 2024 09:51 PM

ਲਾਜਪਤ ਰਾਏ ਡੀ.ਏ.ਵੀ ਕਾਲਜ ਜਗਰਾਉਂ ਦੇ ਪੁਰਾਣੇ ਵਿਦਿਆਰਥੀ ਕਲਾਕਾਰ ਗਾਇਕ ਪਰਮ ਚੀਮਾਂ ਦੇ ਗੀਤ 'ਅੱਖੀਆਂ' ਨੂੰ ਉਘੇ ਫਿਲਮ ਡਾਇਰੈਕਟਰ ਜਸਪ੍ਰੀਤ ਮਾਨ ਦੀ ਨਿਰਦੇਸ਼ਨਾਂ ਹੇਠ ਇਲਾਕੇ ਤੋਂ ਇਲਾਵਾ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਵੱਖ-ਵੱਖ ਲੁਕੇਸ਼ਨਾਂ ਉਪਰ ਫਿਲਮਾਇਆ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਜਸਪ੍ਰੀਤ ਮਾਨ ਨੇ ਦੱਸਿਆ ਕਿ ਗਾਇਕ ਪਰਮ ਚੀਮਾਂ ਦੇ ਗੀਤ 'ਅੱਖੀਆਂ' ਨੂੰ ਪ੍ਰਸਿੱਧ ਸੰਗੀਤਕਾਰ ਸਾਬੀ ਵੱਲੋਂ ਦਿਲ ਟੁੰਬਮੀਂਆਂ ਸੰਗੀਤਕ ਧੁੰਨਾਂ ਵਿੱਚ ਪਰੋਇਆ ਗਿਆ ਹੈ, ਜੋ ਸਰੋਤਿਆਂ ਨੂੰ ਬਹੁਤ ਪਸੰਦ ਆਵੇਗਾ। ਉਹਨਾਂ ਦੱਸਿਆ ਕਿ ਇਸ ਰੋਮਾਂਟਿਕ ਗੀਤ ਦੇ ਵੀਡੀਓ ਵਿੱਚ ਪਰਮ ਚੀਮਾਂ ਦੇ ਨਾਲ ਸੀਰਤ ਕੌਰ ਵੱਲੋਂ ਬਹੁਤ ਹੀ ਖੂਬਸੂਰਤ ਅਦਾਵਾਂ ਵਿੱਚ ਅਦਾਕਾਰੀ ਕੀਤੀ ਗਈ ਹੈ ਅਤੇ ਕੈਮਰਾਮੈਨ ਜੀਵਨ ਹੀਰ ਵੱਲੋਂ ਪੂਰੀ ਮਿਹਨਤ ਨਾਲ ਫਿਲਮਾਂਕਣ ਕੀਤਾ ਗਿਆ ਹੈ। ਗੀਤ ਦੀ ਵੀਡੀਓ ਸ਼ੂਟਿੰਗ ਮੌਕੇ ਕਮਲ ਵੱਲੋਂ ਮੇਕਅੱਪ, ਇੰਦਰ ਵੱਲੋਂ ਲਾਈਟ ਅਤੇ ਲੈਂਬਰਦੀਪ ਬੁਰਜ ਵੱਲੋਂ ਪ੍ਰੋਡਕਸ਼ਨ ਮੈਨੇਜਿੰਗ ਦਾ ਕੰਮ ਬਾਖੂਬੀ ਨਿਭਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਗਾਇਕ ਪਰਮ ਚੀਮਾਂ ਨੇ ਡੀ.ਏ.ਵੀ.ਕਾਲਜ ਜਗਰਾਉਂ ਵਿੱਚ ਪੜ੍ਹਦਿਆਂ ਪੰਜਾਬ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਤੇ ਮੁਕਾਬਲਿਆਂ ਵਿੱਚ ਮਾਣ-ਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਉਸ ਨੂੰ ਆਰ.ਐਸ.ਡੀ.ਕਾਲਜ ਫ਼ਿਰੋਜ਼ਪੁਰ ਵਿਖੇ ਹੋਏ ਪੰਜਾਬ ਪੱਧਰੀ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਦਾ ਵੀ ਮਾਣ ਹਾਸਲ ਹੈ। ਡਾਇਰੈਕਰ ਜਸਪ੍ਰੀਤ ਮਾਨ ਨੇ ਹੋਰ ਦੱਸਿਆ ਕਿ ਗਾਇਕ ਪਰਮ ਚੀਮਾਂ ਦਾ 'ਅੱਖੀਆਂ' ਗੀਤ ਜੂਨ ਦੇ ਮਹੀਨੇ ਵਿੱਚ ਰਲੀਜ਼ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਉਸਤਾਦ ਗਾਇਕ ਲਾਲੀ ਖਾਨ, ਜਗਤਾਰ ਸਿੰਘ ਚੀਮਾਂ ਅਤੇ ਲਵਪ੍ਰੀਤ ਸਿੰਘ ਚੀਮਾਂ ਆਦਿ ਵੀ ਹਾਜ਼ਰ ਸਨ।

Have something to say? Post your comment

 

ਮਨੋਰੰਜਨ

ਚਿੜੀਆਘਰ ਨਾਟਕ ਨੇ ਦਰਸ਼ਕ ਹੱਸਣ ਲਾਏ

ਮਨੋਰੰਜਨ ਦੀ ਦੁਨੀਆ ਵਿਚ ਇਕ ਹੋਰ ਆਟਪਟੀ ਧਮਾਕਾ

ਪੁਲਿਸ ਵਾਲੇ ਦੀ ਭੂਮਿਕਾ ਨਿਭਾਉਣ ਲਈ ਪਸੀਨਾ ਵਹਾ ਰਹੀਂ ਹੈ ਚਾਹਤ ਖੰਨਾ 

ਹਿਰਾਨੀ ਦੀ ਫਿਲਮ ਡੰਕੀ ਸ਼ੰਘਾਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਈ ਚੁਣੀ ਗਈ

ਸੰਨੀ ਲਿਓਨ ਕਰਨਾਟਕ ਵਿੱਚ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਪੇਂਡੂ ਸਕੂਲ ਵਿੱਚ ਗਈ

ਹੀਰੇ ਵਾਂਗ ਚਮਕਦੀ ਹੈ ਸ਼ਮਾ ਸਿਕੰਦਰ ਚਿੱਟੇ ਪਹਿਰਾਵੇ ਵਿੱਚ 

ਬੁਰਜ ਖਲੀਫਾ ਵਿਖੇ "ਚੰਦੂ ਚੈਂਪੀਅਨ" ਦੀ ਐਡਵਾਂਸ ਬੁਕਿੰਗ ਦਾ ਐਲਾਨ

ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨੇ ਢਾਹਾਂ ਕਲੇਰਾਂ ’ਚ ਕੀਤਾ ਖ਼ੂਨ ਦਾਨ

ਧਰਮਿੰਦਰ ਨੇ ਸੋਨੂੰ ਬਾਗੜ ਨੂੰ ਆਪਣੀ ਪਹਿਲੀ ਪੰਜਾਬੀ ਫਿਲਮ "ਟਰੈਵਲ ਏਜੰਟ" ਲਈ  ਦਿੱਤਾ ਅਸ਼ੀਰਵਾਦ 

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' 28 ਜੂਨ ਨੂੰ ਹੋਵੇਗੀ ਰਿਲੀਜ਼