ਨੈਸ਼ਨਲ

ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦਾ ਵਿਰੋਧ ਕਰਦਿਆਂ ਈ ਡੀ ਵਲੋਂ ਅਦਾਲਤ ਅੰਦਰ ਹਲਫਨਾਮਾ ਹੋਇਆ ਦਰਜ਼

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 09, 2024 09:03 PM

ਨਵੀਂ ਦਿੱਲੀ-ਦਿੱਲੀ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀਐਮ ਅਰਵਿੰਦ ਕੇਜਰੀਵਾਲ ਨੇ ਅੰਤਰਿਮ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਇਸ 'ਤੇ ਸੁਣਵਾਈ ਹੋਵੇਗੀ। ਇਸ ਤੋਂ ਇੱਕ ਦਿਨ ਪਹਿਲਾਂ ਈਡੀ ਨੇ ਹਲਫ਼ਨਾਮਾ ਦਾਇਰ ਕਰਕੇ ਸੀਐਮ ਦੀ ਪਟੀਸ਼ਨ ਦਾ ਵਿਰੋਧ ਕੀਤਾ ਹੈ।

ਕੇਜਰੀਵਾਲ ਦੀ ਜਮਾਨਤ ਮਾਮਲੇ ਵਿਚ ਮੰਗਲਵਾਰ ਨੂੰ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਇਕ ਚੁਣੇ ਹੋਏ ਮੁੱਖ ਮੰਤਰੀ ਹਨ ਅਤੇ ਆਦਤਨ ਅਪਰਾਧੀ ਨਹੀਂ ਹਨ। ਅਦਾਲਤ ਨੇ ਕਿਹਾ ਸੀ ਕਿ ਚੋਣਾਂ ਨੇੜੇ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ ਲਈ ਇਹ ਅਸਾਧਾਰਨ ਹਾਲਾਤ ਹਨ।
ਇਸ ਨੂੰ ਦੇਖਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਪਰੀਮ ਕੋਰਟ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦਾ ਵਿਰੋਧ ਕੀਤਾ ਹੈ। ਈਡੀ ਨੇ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਪਹਿਲਾਂ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕੀਤਾ ਹੈ । ਇਸ ਵਿਚ ਕਿਹਾ ਗਿਆ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਚੋਣ ਪ੍ਰਚਾਰ ਕਰਨਾ ਕੋਈ ਬੁਨਿਆਦੀ, ਸੰਵਿਧਾਨਕ ਜਾਂ ਕਾਨੂੰਨੀ ਅਧਿਕਾਰ ਨਹੀਂ ਹੈ।
ਆਪਣੇ ਹਲਫਨਾਮੇ 'ਚ ਕਹੀਆਂ ਹਨ ਕਿ ਚੋਣ ਪ੍ਰਚਾਰ ਲਈ ਕਿਸੇ ਵੀ ਨੇਤਾ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਹੈ। ਇਸ ਤਰ੍ਹਾਂ, ਕੇਜਰੀਵਾਲ ਨੂੰ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਲਈ ਜ਼ਮਾਨਤ ਦੇਣਾ ਇੱਕ ਗਲਤ ਮਿਸਾਲ ਕਾਇਮ ਕਰੇਗਾ। ਈਡੀ ਦਾ ਕਹਿਣਾ ਹੈ ਕਿ ਕੋਈ ਵੀ ਰਾਜਨੇਤਾ ਕਿਸੇ ਵਿਸ਼ੇਸ਼ ਰੁਤਬੇ ਦਾ ਦਾਅਵਾ ਨਹੀਂ ਕਰ ਸਕਦਾ ਅਤੇ ਜੇਕਰ ਉਹ ਅਪਰਾਧ ਕਰਦੇ ਹਨ ਤਾਂ ਰਾਜਨੇਤਾਵਾਂ ਨੂੰ ਹੋਰ ਨਾਗਰਿਕਾਂ ਵਾਂਗ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਜਾਂਚ ਏਜੰਸੀ ਨੇ ਆਪਣੇ ਹਲਫ਼ਨਾਮੇ ਵਿੱਚ ਅੱਗੇ ਕਿਹਾ ਹੈ ਕਿ ਸਿਰਫ਼ ਚੋਣ ਪ੍ਰਚਾਰ ਲਈ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣਾ ਬਰਾਬਰੀ ਦੇ ਨਿਯਮ ਦੇ ਖ਼ਿਲਾਫ਼ ਹੋਵੇਗਾ।

Have something to say? Post your comment

 

ਨੈਸ਼ਨਲ

ਕਾਂਗਰਸ ਨੇ ਸਥਾਨਕ ਸਰਕਾਰਾਂ ਅਤੇ ਨਗਰ ਨਿਗਮਾਂ ਨੂੰ ਦਲ-ਬਦਲ ਵਿਰੋਧੀ ਕਾਨੂੰਨ ਦੇ ਤਹਿਤ ਲਿਆਉਣ ਦਾ ਵਾਅਦਾ ਕੀਤਾ

ਪੰਜਾਬੀਆਂ, ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਕਰਨ ਵਾਲੇ ਪੀਐਮ ਮੋਦੀ ਕਿਸ ਮੂੰਹ ਨਾਲ ਪੰਜਾਬ ਅੰਦਰ ਵੋਟਾਂ ਮੰਗਣ ਆ ਰਹੇ ਹਨ ? : ਮਾਨ

ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਗੰਢ ਮੌਕੇ ਕਿਤਾਬ ‘ਰਾਜਘਾਟ ’ਤੇ ਹਮਲਾ’ ਕੀਤੀ ਜਾਵੇਗੀ ਜਾਰੀ

ਸਦਰ ਬਾਜ਼ਾਰ ਅੰਦਰ ਅੱਗ ਲੱਗਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਵਪਾਰੀਆਂ ਵਿੱਚ ਭਾਰੀ ਬੇਚੈਨੀ:- ਪੰਮਾ

ਨਿਆਂਇਕ ਫੈਸਲਿਆਂ ਨੇ ਮੋਦੀ ਰਾਜ ਦਾ ਪਰਦਾਫਾਸ਼ ਕੀਤਾ ਹੈ ਜਿਸ ਨੇ ਭਾਰਤ ਨੂੰ 'ਪੁਲਿਸ ਰਾਜ' ਬਣਾ ਦਿੱਤਾ-ਐੱਸਕੇਐੱਮ

ਜਥੇਦਾਰ ਰੇਸ਼ਮ ਸਿੰਘ ਬੱਬਰ ਦੀ ਪੁੱਤਰੀ ਬਲਜੀਤ ਕੌਰ ਬਣੀ ਜਰਮਨੀ ਦੀ ਪਹਿਲੀ ਦਸਤਾਰਧਾਰੀ ਡਾਕਟਰ

ਭਾਈ ਨਿੱਝਰ ਕਤਲ ਕਾਂਡ ਦਾ ਚੌਥਾ ਮੁਲਜ਼ਮ ਬੀਸੀ ਦੀ ਅਦਾਲਤ ਵਿੱਚ ਵੀਡੀਓ ਰਾਹੀਂ ਕੀਤਾ ਗਿਆ ਪੇਸ਼

ਮੁੱਖ ਮੰਤਰੀ ਕੇਜਰੀਵਾਲ ਨੂੰ ਕੀਤੀ ਅਪੀਲ ਕਿ ਟਿਊਸ਼ਨ ਦੀ ਫੀਸ ਦੀ ਵਾਪਸੀ ਤੁਰੰਤ ਯਕੀਨੀ ਬਣਾਉਣ : ਜਸਵਿੰਦਰ ਸਿੰਘ ਜੌਲੀ

ਮੋਦੀ ਹਕੂਮਤ ਕਦੀ ਵੀ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਪ੍ਰਤੀ ਕੋਈ ਸੁਹਿਰਦਤਾ ਵਾਲੀ ਸੋਚ ਨਹੀ ਰੱਖਦੀ-ਮਾਨ

ਮਾਨ ਦਲ ਨੇ ਆਪਣੇ 13 ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾਉਣ ਲਈ ਪੰਜਾਬੀਆਂ ਨੂੰ ਕੀਤੀ ਅਪੀਲ