ਪੰਜਾਬ

ਦਿਲਜੀਤ ਸਿੰਘ ਬੇਦੀ ਦੀ ਕਿਤਾਬ ਬਾਬਾ ਬਿਨੋਦ ਸਿੰਘ, ਬੁੱਢਾ ਦਲ ਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸੰਗਤ ਅਰਪਣ

ਕੌਮੀ ਮਾਰਗ ਬਿਊਰੋ | May 10, 2024 06:26 PM

ਤਲਵੰਡੀ ਸਾਬੋ-ਬੁੱਢਾ ਦਲ ਦੇ ਮੁਖੀ ਰਹੇ ਸਿੰਘ ਸਾਹਿਬ ਜਥੇਦਾਰ ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ ਦੀ ਸਲਾਨਾ ਬਰਸੀ ਮੌਕੇ ਦਸਮ ਪਾਤਸ਼ਾਹ ਵੱਲੋਂ ਖਾਲਸਾ ਪੰਥ ਦੇ ਥਾਪੇ ਪਹਿਲੇ ਜਥੇਦਾਰ ਬਾਬਾ ਬਿਨੋਦ ਸਿੰਘ ਦਾ ਜੀਵਨ ਬਿਰਤਾਂਤ ਕਿਤਾਬ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਸੁਲਤਾਨ ਸਿੰਘ, ਸੰਤ ਬਲਜੀਤ ਸਿੰਘ ਦਾਦੂਵਾਲ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਸੰਤ ਜੀਤ ਸਿੰਘ ਨਿਰਮਲ ਕੁਟੀਆਂ ਜੋਹਲਾਂ, ਬਾਬਾ ਗੁਰਮੇਲ ਸਿੰਘ ਕਨੇਡਾ ਨੇ ਗੁਰਦੁਆਰਾ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾ: ਦਸਵੀਂ, ਯਾਦਗਾਰ ਬਾਬਾ ਦੀਪ ਸਿੰਘ ਵਿਖੇ ਸਾਂਝੇ ਤੌਰ ਤੇ ਸੰਗਤ ਅਰਪਣ ਕੀਤੀ।

ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਬੁੱਢਾ ਦਲ ਵੱਲੋਂ 1783 ਵਿੱਚ ਦਿੱਲੀ ਫਤਿਹ ਕੀਤੀ ਗਈ ਸੀ। 2033 ਵਿੱਚ 350 ਸਾਲ ਪੂਰੇ ਹੋ ਜਾਣਗੇ। ਦਿੱਲੀ ਫਤਿਹ ਸ਼ਤਾਬਦੀ ਬੁੱਢਾ ਦਲ ਵੱਲੋਂ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਮਨਾਈ ਜਾਵੇਗੀ। ਉਨ੍ਹਾਂ ਸ. ਦਿਲਜੀਤ ਸਿੰਘ ਬੇਦੀ ਨੂੰ ਵਧਾਈ ਦਿੱਤੀ ਤੇ ਧੰਨਵਾਦ ਕੀਤਾ ਕਿ ਬੁੱਢਾ ਦਲ ਦੇ ਪੁਰਾਤਨ ਇਤਿਹਾਸ ਨੂੰ ਪੁਨਰ ਪ੍ਰਕਾਸਨ ਵਿੱਚ ਸੰਗਤ ਅਰਪਣ ਕੀਤਾ ਜਾ ਰਿਹਾ ਹੈ। ਇਹ ਕਿਤਾਬ ਬਾਬਾ ਬਿਨੋਦ ਸਿੰਘ ਦੇ ਜੀਵਨ ਅਤੇ ਉਸ ਸਮੇਂ ਦੇ ਸਿੱਖ ਦੁਸ਼ਮਣਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਲੜੀਆਂ ਜੰਗਾਂ ਦੀ ਵਿਥਿਆ ਬਿਆਨਦੀ ਹੈ। ਉਨ੍ਹਾਂ ਕਿਹਾ ਕਿ ਦਿਲਜੀਤ ਸਿੰਘ ਬੇਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਸਕੱਤਰ ਬਹੁਤ ਸ਼ਾਨਦਾਰ ਸੇਵਾ ਨਿਭਾਈ ਹੈ ਅਤੇ ਦਰਜਨ ਤੋਂ ਵੱਧ ਯਾਦਗਾਰੀ ਪੁਸਤਕਾਂ ਸਿੱਖ ਪੰਥ ਦੀ ਝੋਲੀ ਪਾਈਆਂ ਹਨ। ਕਿਤਾਬ ਦੇ ਸੰਗਤ ਅਰਪਣ ਹੋਣ ਸਮੇਂ ਹੋਰਨਾਂ ਤੋਂ ਇਲਾਵਾ ਬਾਬਾ ਜੋਗਾ ਸਿੰਘ ਕਰਨਾਲਵਾਲੇ, ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਬਾਬਾ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਅਵਤਾਰ ਸਿੰਘ ਮਸਤੂਆਣਾ, ਬਾਬਾ ਨਾਹਰ ਸਿੰਘ ਸਾਧ, ਬਾਬਾ ਮੇਜਰ ਸਿੰਘ ਮੁਖੀ ਤਰਨਾਦਲ, ਬਾਬਾ ਨਾਗਰ ਸਿੰਘ ਹਰੀਆਂਵੇਲਾਂ, ਬਾਬਾ ਗੁਰਮੇਲ ਸਿੰਘ ਕਨੇਡਾ, ਸ. ਰਣਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ, ਬਾਬਾ ਸਤਨਾਮ ਸਿੰਘ ਮਹੰਤ, ਪੰਥਕ ਸਟੇਜਾਂ ਦੀ ਸੁੰਦਰ ਖੁਸ਼ਬੂਵਾਲੇ ਵਿਦਵਾਨ ਬੁਲਾਰੇ ਗਿ. ਭਗਵਾਨ ਸਿੰਘ ਜੌਹਲ, ਸੰਤ ਜੀਤ ਸਿੰਘ ਨਿਰਮਲ ਕੁਟੀਆ ਜੋਹਲਾਂ ਤੋਂ ਇਲਾਵਾ ਨਿਹੰਗ ਸਿੰਘ ਤੇ ਵੱਖ-ਵੱਖ ਸੰਪਰਦਾਵਾਂ ਦੇ ਸੰਤ ਪੁਰਸ਼ ਹਾਜ਼ਰ ਸਨ। ਇਸ ਮੌਕੇ ਪੁਸਤਕ ਦੇ ਲੇਖਕ ਪੰਥਕ ਵਿਦਵਾਨ ਸ. ਦਿਲਜੀਤ ਸਿੰਘ ਬੇਦੀ, ਗਿ. ਭਗਵਾਨ ਸਿੰਘ ਜੌਹਲ ਦਾ ਬੁੱਢਾ ਦਲ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

Have something to say? Post your comment

 

ਪੰਜਾਬ

ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ

ਰੋਡ ਸ਼ੋਅ 'ਚ ਹੋਏ ਭਾਰੀ ਇਕੱਠ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਵਾਰ ਜਨਤਾ 13-0 ‘ਤੇ ਲਾਵੇਗੀ ਮੋਹਰ -ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਜੀ ਦੇ ਭੋਗ ਰਸਮ 'ਚ ਹੋਏ ਸ਼ਾਮਲ

ਯੋਗੀ ਅਦਿੱਤਿਆਨਾਥ ਆਪਣੀ ਕੁਰਸੀ ਬਚਾਉਣ 'ਤੇ ਧਿਆਨ ਦੇਣ, ਸ਼ਿਵਰਾਜ ਸਿੰਘ ਅਤੇ ਵਸੁੰਧਰਾ ਰਾਜੇ ਤੋਂ ਬਾਅਦ ਹੁਣ ਉਨ੍ਹਾਂ ਦੀ ਵਾਰੀ ਹੈ: ਆਪ 

ਗੁਰਮੀਤ ਖੁਡੀਆਂ ਦੇ ਹੱਕ ਚ ਸਰਦੂਲਗੜ ਹਲਕੇ ਚ ਰੋਡ ਮਾਰਚ ਤੋਂ ਆਪ ਪਾਰਟੀ ਸੰਤੁਸ਼ਟ: ਬਣਾਂਵਾਲੀ

ਕਾਂਗਰਸ ਪਾਰਟੀ ਔਰਤਾਂ ਤੋਂ ਉਹਨਾਂ ਦੀਆਂ ਵੋਟਾਂ ਖੋਹਣ ਦੀ ਸਾਜ਼ਿਸ਼ ਰਚ ਰਹੀ ਹੈ: ਹਰਸਿਮਰਤ ਕੌਰ ਬਾਦਲ ਨੇ ਔਰਤਾਂ ਨੂੰ ਕੀਤਾ ਚੌਕਸ

ਭਾਜਪਾ ਔਰਤਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ: ਬੀਬਾ ਜੈਇੰਦਰਾ ਕੌਰ

ਆਮ ਆਦਮੀ ਪਾਰਟੀ ਦੇ ਵਰਕਰ ਭੇਸ ਬਦਲ ਕੇ ਕਿਸਾਨ ਧਰਨਿਆਂ ਵਿੱਚ ਹੋ ਰਹੇ ਹਨ ਸ਼ਾਮਲ- ਪ੍ਰਨੀਤ ਕੌਰ

ਗਰਮੀਂ ਕਾਰਨ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ

ਅਖਾੜਾ ਪਿੰਡ ਤੋ ਇੱਕ ਸੋ ਤੋ ਉੱਪਰ ਟਰੈਕਟਰ ਟਰਾਲੀਆਂ ਦਾ ਕਾਫਲਾ ਪੰਚਾਇਤ ਚ ਪੁੱਜੇਗਾ