ਮਨੋਰੰਜਨ

ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨੇ ਢਾਹਾਂ ਕਲੇਰਾਂ ’ਚ ਕੀਤਾ ਖ਼ੂਨ ਦਾਨ

ਕੌਮੀ ਮਾਰਗ ਬਿਊਰੋ | May 22, 2024 10:27 PM


ਬੰਗਾ-ਪੰਜਾਬ ਦੇ ਉੱਘੇ ਗਾਇਕ ਅਤੇ ਗੀਤਕਾਰ ਦੇਬੀ ਮਖਸੂਸਪੁਰੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਪੁੱਜ ਕੇ ਖ਼ੂਨ ਦਾਨ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਮਨੁੱਖਤਾ ਦੀ ਭਲਾਈ ਲਈ ਲੰਬੇ ਅਰਸੇ ਤੋਂ ਕੰਮ ਕਰਦੇ ਢਾਹਾਂ ਕਲੇਰਾਂ ਦੇ ਸਿਹਤ ਅਤੇ ਸਿੱਖਿਆ ਦੇ ਅਦਾਰਿਆਂ ’ਚ ਆ ਕੇ ਸਕੂਨ ਮਿਲਦਾ ਹੈ। ਉਹਨਾਂ ਇਸ ਹਸਪਤਾਲ ’ਚ ਘਰ ਵਰਗੇ ਮਾਹੌਲ ਅਤੇ ਉੱਚ ਪੱਧਰ ਦੀਆਂ ਮੈਡੀਕਲ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ।
ਹਸਪਤਾਲ ਦੀ ਬਲੱਡ ਬੈਂਕ ਵਿਖੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਦੇਬੀ ਮਖਸੂਸਪੁਰੀ ਨੂੰ ਸਨਮਾਨਿਤ ਕਰਨ ਦੀ ਰਸਮ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਨਿਭਾਈ। ਉਹਨਾਂ ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ 40 ਸਾਲ ਦੇ ਸਫ਼ਲ ਸਫਰ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।
ਦੇਬੀ ਮਖਸੂਸਪੁਰੀ ਨੇ ਕਿਹਾ ਕਿ ਉਹ ਦੇਬੀ ਫੈਨਜ਼ ਕਲੱਬ ਬੰਗਾ ਵਲੋਂ ਢਾਹਾਂ ਕਲੇਰਾਂ ਵਿਖੇ ਅਗਲੇ ਮਹੀਨੇ ਖ਼ੂਨਦਾਨ ਕੈਂਪ ਦਾ ਪ੍ਰਬੰਧ ਕਰਨਗੇ ਅਤੇ ਗੁਰੂ ਨਾਨਕ ਮਿਸ਼ਨ ਨਰਸਿੰਗ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨਾਲ ਰੂ-ਬ-ਰੂ ਵੀ ਹੋਣਗੇ।ਇਸ ਮੌਕੇ ਸੁਖਜਿੰਦਰ ਸਿੰਘ ਨੌਰਾ, ਹਰਜਿੰਦਰ ਸੋਨੀ, ਰਣਜੀਤ ਸਿੰਘ ਧਾਲੀਵਾਲ, ਜਸਕਰਨ ਸਿੰਘ ਚਾਹਲ ਅਤੇ ਬਲੱਡ ਬੈਂਕ ਦਾ ਸਟਾਫ਼ ਵੀ ਸ਼ਾਮਲ ਸਨ।

 

Have something to say? Post your comment

 

ਮਨੋਰੰਜਨ

ਚਿੜੀਆਘਰ ਨਾਟਕ ਨੇ ਦਰਸ਼ਕ ਹੱਸਣ ਲਾਏ

ਮਨੋਰੰਜਨ ਦੀ ਦੁਨੀਆ ਵਿਚ ਇਕ ਹੋਰ ਆਟਪਟੀ ਧਮਾਕਾ

ਪੁਲਿਸ ਵਾਲੇ ਦੀ ਭੂਮਿਕਾ ਨਿਭਾਉਣ ਲਈ ਪਸੀਨਾ ਵਹਾ ਰਹੀਂ ਹੈ ਚਾਹਤ ਖੰਨਾ 

ਹਿਰਾਨੀ ਦੀ ਫਿਲਮ ਡੰਕੀ ਸ਼ੰਘਾਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਲਈ ਚੁਣੀ ਗਈ

ਸੰਨੀ ਲਿਓਨ ਕਰਨਾਟਕ ਵਿੱਚ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਪੇਂਡੂ ਸਕੂਲ ਵਿੱਚ ਗਈ

ਹੀਰੇ ਵਾਂਗ ਚਮਕਦੀ ਹੈ ਸ਼ਮਾ ਸਿਕੰਦਰ ਚਿੱਟੇ ਪਹਿਰਾਵੇ ਵਿੱਚ 

ਬੁਰਜ ਖਲੀਫਾ ਵਿਖੇ "ਚੰਦੂ ਚੈਂਪੀਅਨ" ਦੀ ਐਡਵਾਂਸ ਬੁਕਿੰਗ ਦਾ ਐਲਾਨ

ਧਰਮਿੰਦਰ ਨੇ ਸੋਨੂੰ ਬਾਗੜ ਨੂੰ ਆਪਣੀ ਪਹਿਲੀ ਪੰਜਾਬੀ ਫਿਲਮ "ਟਰੈਵਲ ਏਜੰਟ" ਲਈ  ਦਿੱਤਾ ਅਸ਼ੀਰਵਾਦ 

ਗਾਇਕ ਪਰਮ ਚੀਮਾਂ ਦੇ ਗੀਤ 'ਅੱਖੀਆਂ' ਦੀ ਵੀਡੀਓ ਸ਼ੂਟਿੰਗ ਹੋਈ

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' 28 ਜੂਨ ਨੂੰ ਹੋਵੇਗੀ ਰਿਲੀਜ਼