ਮਨੋਰੰਜਨ

ਗਾਇਕ ਹਰਦੀਪ ਨੂੰ ਦਿੱਤੀ ਚੰਡੀਗੜ੍ਹ ਪ੍ਰੈਸ ਕਲੱਬ ਦੀ ਆਨਰੇਰੀ ਮੈਂਬਰਸ਼ਿਪ

ਕੌਮੀ ਮਾਰਗ ਬਿਊਰੋ | July 03, 2024 07:08 PM

ਚੰਡੀਗੜ੍ਹ -ਸ਼ਹਿਰ ਪਟਿਆਲਾ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਫ਼ੇਮ ਗਾਇਕ ਹਰਦੀਪ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਦੀ ਆਨਰੇਰੀ ਮੈਂਬਰਸ਼ਿਪ ਦਿੱਤੀ ਗਈ ਜਿਸ ਦੀ ਰਸਮ ਪ੍ਰੈਸ ਕਲੱਬ ਦੇ ਪ੍ਰਧਾਨ ਸ੍ਰੀ ਅਨਿਲ ਅਚਾਰੀਆ, ਸ੍ਰੀ ਅਜਾਇਬ ਸਿੰਘ ਔਜਲਾ, ਸ੍ਰੀ ਸਰਦੂਲ ਸਿੰਘ ਅਬਰਾਵਾਂ, ਸ੍ਰੀ ਤਰਲੋਚਨ ਸਿੰਘ, ਸ੍ਰੀ ਜਗਤਾਰ ਸਿੰਘ ਭੁੱਲਰ, ਸ੍ਰੀ ਰਣਜੀਤ ਰਾਣਾ ਨੇ ਨਿਭਾਈ। ਜ਼ਿਕਰਯੋਗ ਹੈ ਕਿ ਗਾਇਕ ਹਰਦੀਪ ਨੂੰ ਆਨਰੇਰੀ ਮੈਂਬਰਸ਼ਿਪ ਦੇਣ ਦਾ ਐਲਾਨ ਮਾਨਯੋਗ ਸਪੀਕਰ ਸ੍ਰੀ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਪਿਛਲੇ ਦਿਨੀਂ ਐਲਾਨ ਕੀਤਾ ਗਿਆ ਸੀ। ਗਾਇਕ ਹਰਦੀਪ ਨੂੰ ਕਰੀਬ 40 ਵਰ੍ਹੇ ਗਾਇਕੀ ਦਾ ਤਜਰਬਾ ਸੀ ਅਤੇ ਉਹ ਚੰਡੀਗੜ੍ਹ ਕਲਾਕਾਰ ਮੰਚ ਦਾ ਪ੍ਰਧਾਨ ਵੀ ਹੈ।ਇਸ ਮੌਕੇ ਪ੍ਰਧਾਨ ਸ੍ਰੀ ਅਨਿਲ ਅਚਾਰੀਆ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪੰਜਾਬ ਦੇ ਸਭਿਆਚਾਰ, ਪਹਿਰਾਵੇ ਅਤੇ ਨਾਚ ਦੇ ਪ੍ਰਚਾਰ ਤੇ ਪਸਾਰ ਲਈ ਗਾਇਕ ਹਰਦੀਪ ਦੀਆਂ ਸੇਵਾਵਾਂ ਬਹੁਤ ਲਾਹੇਵੰਦ ਸਾਬਤ ਹੋਣਗੀਆਂ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸੰਘਰਸ਼ ਕਰਦੇ ਸੀਨੀਅਰ ਪੱਤਰਕਾਰ ਸ੍ਰੀ ਤਰਲੋਚਨ ਸਿੰਘ ਨੇ ਆਖਿਆ ਕਿ ਪਹਿਲਾਂ ਵੀ ਹਰਦੀਪ ਸਿੰਘ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਗਾਇਕ ਹਰਦੀਪ ਦੀ ਜੁੰਮੇਵਾਰੀ ਹੋਰ ਵਧ ਗਈ ਹੈ। ਚੰਡੀਗੜ੍ਹ ਆਰਟ ਐਂਡ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਜਾਇਬ ਔਜਲਾ ਨੇ ਦੱਸਿਆ ਕਿ ਪਹਿਲਾਂ ਵੀ ਗਾਇਕ ਹਰਦੀਪ ਨੂੰ ਗਾਇਕੀ ਅਤੇ ਖੇਡ ਖੇਤਰ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸੀਨੀਅਰ ਪੱਤਰਕਾਰ ਸ੍ਰੀ ਸਰਦੂਲ ਸਿੰਘ ਅਬਰਾਵਾਂ ਨੇ ਕਿਹਾ ਕਿ ਇਥੇ ਵਰਕਸ਼ਾਪ ਲਗਾ ਕੇ ਵੱਖ ਵੱਖ ਨਾਚਾਂ ਅਤੇ ਗਾਇਕੀ ਦੀ ਸਿਖਲਾਈ ਉਪਲਬਧ ਕੀਤੀ ਜਾਵੇ। ਇਸ ਤੋਂ ਇਲਾਵਾ ਸ੍ਰੀ ਜਗਤਾਰ ਸਿੰਘ ਭੁੱਲਰ ਨੇ ਆਖਿਆ ਕਿ ਇੱਕ ਸੀਨੀਅਰ ਕਲਾਕਾਰ ਨੂੰ ਆਨਰੇਰੀ ਮੈਂਬਰਸ਼ਿਪ ਦੇਣਾ ਪ੍ਰੈਸ ਕਲੱਬ ਲਈ ਮਾਣ ਵਾਲੀ ਗੱਲ ਹੋਵੇਗੀ। ਆਖ਼ਰ ਵਿਚ ਗਾਇਕ ਹਰਦੀਪ ਨੇ ਵਾਅਦਾ ਕੀਤਾ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਜਿਸ ਨਾਲ ਚੰਡੀਗੜ੍ਹ ਪ੍ਰੈਸ ਕਲੱਬ ਦਾ ਸਿਰ ਹੋਰ ਉੱਚਾ ਹੋ ਸਕੇ।

Have something to say? Post your comment

 
 
 

ਮਨੋਰੰਜਨ

ਹਰਫਨਮੌਲਾ ਅਦਾਕਾਰ ਕਮਲਜੀਤ ਸਿੰਘ

ਦਿਲਜੀਤ ਦੋਸਾਂਝ ਤੋਂ ਪਾਬੰਦੀ ਹਟਾਏ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ 'ਬਾਰਡਰ 2' ਝਲਕ ਸਾਂਝੀ ਕੀਤੀ ਵਰੁਣ ਧਵਨ ਨੇ

ਪਾਕਿਸਤਾਨੀ ਅਦਾਕਾਰਾ ਨੂੰ ਕਾਸਟ ਕਰਨ ਦਾ ਫੈਸਲਾ ਨਿਰਦੇਸ਼ਕ ਨੇ ਲਿਆ ਸੀ, ਦਿਲਜੀਤ ਨੇ ਨਹੀਂ- ਨਸੀਰੂਦੀਨ ਸ਼ਾਹ

'ਕਿਸ ਕੇ ਬਾਪ ਕਾ ਹਿੰਦੁਸਤਾਨ' ਵਾਲੀ ਟਿੱਪਣੀ 'ਤੇ ਅਭਿਜੀਤ ਭੱਟਾਚਾਰੀ ਨੇ ਦਿਲਜੀਤ ਦੋਸਾਂਝ 'ਤੇ ਪਲਟਵਾਰ ਕੀਤਾ

ਕੀ ਮੌਤ ਦਾ ਕਾਰਨ ਬਣੀਆਂ ਉਮਰ ਰੋਕਣ ਵਾਲੀਆਂ ਦਵਾਈਆਂ? ਸ਼ੇਫਾਲੀ ਜਰੀਵਾਲਾ ਮਾਮਲੇ ਵਿੱਚ ਵੱਡਾ ਖੁਲਾਸਾ

42 ਸਾਲ ਦੀ ਉਮਰ ਵਿੱਚ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਦੇਹਾਂਤ

ਇੱਕ ਸੁਰੀਲੀ ਤਾਨ ਦਾ ਵਾਅਦਾ’ ਨਾਟਕ ਨੇ ਕੈਨੇਡੀਅਨ ਭਾਰਤੀ ਸਮਾਜ ਵਿਚਲੇ ਕੋਝੇ ਕਿਰਦਾਰਾਂ ਨੂੰ ਬੇ-ਨਕਾਬ ਕੀਤਾ

ਦਿਲਜੀਤ ਦੋਸਾਂਝ ਸਟਾਰਰ ਫਿਲਮ 'ਸਰਦਾਰਜੀ 3' ਦੇ ਵਿਵਾਦ 'ਤੇ ਨੂਰਾਂ ਸਿਸਟਰਜ਼ - 'ਬੈਨ ਇਜ਼ ਨਾਟ ਰਾਈਟ'

'ਪਤੀ ਪਤਨੀ ਔਰ ਪੰਗਾ' ਮੇਰੇ ਵਿਆਹ ਦੀ ਕਹਾਣੀ ਵਾਂਗ ਹੈ: ਸੋਨਾਲੀ ਬੇਂਦਰੇ

ਦਿਲਜੀਤ ਦੋਸਾਂਝ ਸਟਾਰਰ ਫਿਲਮ 'ਸਰਦਾਰਜੀ 3' ਵਿਵਾਦਾਂ ਵਿੱਚ ਘਿਰੀ, ਪਾਕਿਸਤਾਨੀ ਕਲਾਕਾਰਾਂ 'ਤੇ ਇਤਰਾਜ਼