ਮਨੋਰੰਜਨ

ਸਰੋਤਿਆਂ ਨੂੰ ਠੰਡੀ ਹਵਾ ਦੇ ਬੁੱਲੇ ਵਰਗਾ ਅਹਿਸਾਸ ਕਰਾਏਗਾ ਨਵਾਂ ਗੀਤ - ਕਰਮਜੀਤ ਭੱਟੀ

ਕਨਿਸ਼ਕ ਕੌਸ਼ਿਕ/ ਕੌਮੀ ਮਾਰਗ ਬਿਊਰੋ | September 27, 2024 08:56 PM


ਖਰੜ :  ਲੱਤਾਂ ਖਿੱਚਣ ਵਾਲੇ ਨੂੰ ਕਿਵੇਂ ਦੱਸੀਏ, ਬਾਂਹ ਉਪਰ ਵਾਲੇ ਨੇ ਸਾਡੀ ਫੜੀ ਹੋਈ ਐ ਇਹ ਬੋਲ ਹਨ ਮਿਊਜ਼ਿਕ ਕਮਪੋਜ਼ਰ ਕਰਮਜੀਤ ਭੱਟੀ ਦੁਆਰਾ ਕਮਪੋਜ਼ ਅਤੇ ਨਿਰਦੇਸ਼ਿਤ ਕੀਤੇ ਨਵੇਂ ਗੀਤ ਦੇ, ਜਿਸਨੂੰ ਆਪਣੀ ਬੁਲੰਦ ਆਵਾਜ਼ ਵਿੱਚ ਗਾਇਆ ਹੈ ਨੌਜਵਾਨ ਗਾਇਕ ਮਿਰਜ਼ਾ ਬਿਰਕ ਨੇ। ਇਹ ਜਾਣਕਾਰੀ ਸੰਗੀਤ ਨਿਰਦੇਸ਼ਨ ਅਤੇ ਨਿਰਦੇਸ਼ਕ ਕਰਮਜੀਤ ਭੱਟੀ ਨੇ ਦਿਤੀ। ਉਨ੍ਹਾਂ ਕਿਹਾ ਕਿ ਗਾਇਕ ਮਿਰਜ਼ਾ ਬਿਰਕ ਦਾ ਇਹ ਚੌਥਾ ਗੀਤ ਹੈ, ਇਸ ਗੀਤ ਦੀ ਮਿਕਸਿੰਗ ਤੇ ਮਾਸਟਰਿੰਗ ਸੁਨੀਲ ਵਰਮਾ ਵਲੋਂ ਕੀਤੀ ਗਈ ਹੈ। ਅੱਜ ਦੇ ਸ਼ੋਰ ਸ਼ਰਾਬੇ ਭਰੇ ਸੰਗੀਤਕ ਮਾਹੌਲ ਵਿੱਚ ਲੋਕ ਗਾਇਕੀ ਦੇ ਰੰਗ ਵਿੱਚ ਰੰਗਿਆ ਇਹ ਗੀਤ ਜਿੱਥੇ ਸਰੋਤਿਆਂ ਨੂੰ ਠੰਡੀ ਹਵਾ ਦੇ ਬੁੱਲੇ ਵਰਗਾ ਅਹਿਸਾਸ ਕਰਾਏਗਾ, ਉੱਥੇ ਨੌਜਵਾਨਾਂ ਨੂੰ ਸਬਰ ਸੰਤੋਖ ਦੇ ਨਾਲ਼ ਮੇਹਨਤ ਕਰਕੇ ਤਰੱਕੀ ਕਰਨ ਦਾ ਸੰਦੇਸ਼ ਵੀ ਦੇਵੇਗਾ। ਕਰਮਜੀਤ ਭੱਟੀ ਨੇ ਦੱਸਿਆ ਇਸ ਗੀਤ ਨੂੰ ਜਲਦੀ ਹੀ ਦਰਸ਼ਕ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਛਣਕਾਰ ਵਿੱਚ ਦੇਖ ਸਕਣਗੇ, ਅਤੇ ਨਾਲ਼ ਹੀ ਯੂ ਟਿਊਬ ਚੈਨਲ ਜਸ਼ਨ ਰਿਕਾਰਡਜ਼ ਉੱਪਰ ਵੀ ਇਸ ਗੀਤ ਨੂੰ ਦੇਖਿਆ ਜਾ ਸਕਦਾ ਹੈ। ਓਹਨਾ ਦੀ ਸਮੁੱਚੀ ਟੀਮ ਨੂੰ ਦਰਸ਼ਕਾਂ, ਸਰੋਤਿਆਂ ਤੋਂ ਸਹਿਯੋਗ ਦੀ ਬਹੁਤ ਉਮੀਦ ਹੈ ਤਾਂ ਕਿ ਭਵਿੱਖ ਵਿੱਚ ਇਹ ਟੀਮ ਇਸ ਤਰ੍ਹਾਂ ਦੇ ਮਿਆਰੀ ਗੀਤ ਪੰਜਾਬੀਆਂ ਦੀ ਝੋਲ਼ੀ ਪਾ ਸਕੇ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਮਾਂ ਬੋਲੀ ਪੰਜਾਬੀ ਸੀ ਸੇਵਾ ਕਰਦੇ ਰਹਿਣਗੇ।

Have something to say? Post your comment

 
 
 

ਮਨੋਰੰਜਨ

"ਦੁਰਲਾਭ ਪ੍ਰਸਾਦ ਦੀ ਦੂਜੀ ਸ਼ਾਦੀ" ਦਾ ਨਵਾਂ ਪੋਸਟਰ ਜਾਰੀ , ਜਿਸ ਵਿੱਚ ਮਹਿਮਾ ਅਤੇ ਸੰਜੇ ਇੱਕ ਵਿਲੱਖਣ ਅੰਦਾਜ਼ ਵਿੱਚ

ਧਰਮਿੰਦਰ ਬਿਲਕੁਲ ਠੀਕ ਹਨ, ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰਾਂ ਨੇ ਜਾਰੀ ਕੀਤਾ ਬਿਆਨ

ਗਲੋਬਲ ਹਾਰਮਨੀ ਇਨੀਸ਼ਿਏਟਿਵ 'ਚ ਚਮਕੀ ਅਦਾਕਾਰਾ ਕਸ਼ਿਕਾ ਕਪੂਰ

ਰੰਗੀਲਾ ਦੀ ਵਾਪਸੀ: ਮੁੜ ਪਰਦੇ 'ਤੇ ਛਾਏਗਾ 90 ਦੇ ਦਹਾਕੇ ਦਾ ਜਾਦੂ

ਪੰਜਾਬੀ ਮਿਊਜ਼ਿਕਲ ਫਿਲਮ ‘ਅੱਥਰੂ’ ਦਾ ਟਾਈਟਲ ਗੀਤ ਸ਼ਾਨਦਾਰ ਢੰਗ ਨਾਲ ਲਾਂਚ ਕੀਤਾ ਗਿਆ

ਓਟੀਟੀ ਤੇ ਫਿਲਮਾਂ ਸੀਰੀਜ਼ ਅਤੇ ਸਸਪੈਂਸ ਥ੍ਰਿਲਰ ਤੋਂ ਲੈ ਕੇ ਡਾਰਕ ਕਮੇਡੀ ਤੱਕ ਦਾ ਮਜ਼ਾ

ਫਿਲਮ ‘ਹਾਇ ਜ਼ਿੰਦਗੀ’ ਦਾ ਮਾਮਲਾ ਪਹੁੰਚਿਆ ਅਦਾਲਤ, ਦਿੱਲੀ ਹਾਈਕੋਰਟ ‘ਚ ਦਾਇਰ ਹੋਈ ਅਰਜ਼ੀ

ਫਿਲਮੀ ਸਿਤਾਰਿਆਂ ਨੇ ਅੰਧੇਰੀ ਵੈਸਟ ਗੁਰਦੁਆਰਾ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਟੇਕਿਆ ਮੱਥਾ

ਪੰਜਾਬੀ ਗਾਇਕ ਮਨਕੀਰਤ ਔਲਖ ਨੇ ਤਖ਼ਤ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ

ਅਸਰਾਨੀ - ਰਾਜੇਸ਼ ਖੰਨਾ ਦੇ ਪਸੰਦੀਦਾ ਸਨ, ਉਨ੍ਹਾਂ ਨੇ 25 ਤੋਂ ਵੱਧ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ