BREAKING NEWS
ਇੰਡੀਅਨ ਫੌਜ ਵਿਚ ਸਿੱਖਾਂ ਦੀ ‘ਭੈਰਵ ਬਟਾਲੀਅਨ’ ਬਣਾਉਣ ਦੇ ਮਨਸੂਬੇ ਸਿੱਖ ਰੈਜਮੈਟ ਦੇ ਫਖ਼ਰਨੂਮਾ ਇਤਿਹਾਸ ਨੂੰ ਮਿਟਾਉਣ ਦੀ ਸਾਜ਼ਿਸ਼: ਮਾਨਸਾਰੇ ਦੋਸ਼ੀ ਇੱਕ ਦੂਜੇ ਦੇ ਨਜ਼ਦੀਕੀ ਹਨ ਅਤੇ ਇੱਕੋ ਪਰਿਵਾਰ ਨਾਲ ਸਬੰਧਤ ਹਨ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰਹੁਣ ਤੱਕ 289 ਕੈਡਿਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਹੋਏ ਸ਼ਾਮਲ: ਅਮਨ ਅਰੋੜਾਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਜਾਇਜ਼ਾ; ਕਿਹਾ ਇਹ ਪੜਾਅ ਨਸ਼ਿਆਂ ਦੇ ਖ਼ਤਰੇ ਦੀ ਰੀੜ੍ਹ `ਤੇ ਵੱਡਾ ਹਮਲਾ ਕਰੇਗਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ ਪੰਜਾਬ ਦੀ ਝਾਕੀ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ, ਪੰਜਾਬ ਅਤੇ ਸਿੱਖ ਭਾਈਚਾਰੇ ਲਈ ਮਾਣ ਦਾ ਪਲ: ਮੁੱਖ ਮੰਤਰੀ ਭਗਵੰਤ ਮਾਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿਰੰਗਾ ਲਹਿਰਾਇਆ, ਪੰਜਾਬ ਵਿੱਚ ਸ਼ਾਸਨ ਸਬੰਧੀ ਸੁਧਾਰਾਂ ਦਾ ਜ਼ਿਕਰ ਕੀਤਾ

ਪੰਜਾਬ

ਪੰਜਾਬ ਨੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ 'ਬੈਸਟ ਸਟੇਟ' ਅਤੇ 'ਬੈਸਟ ਡਿਸਟ੍ਰਿਕਟ' ਪੁਰਸਕਾਰ ਕੀਤੇ ਹਾਸਲ

ਕੌਮੀ ਮਾਰਗ ਬਿਊਰੋ | February 04, 2025 07:06 PM

ਚੰਡੀਗੜ੍ਹ-ਪੰਜਾਬ ਨੇ ਵਾਤਾਵਰਣ ਸਿੱਖਿਆ ਅਤੇ ਸਥਿਰਤਾ ਦੇ ਖੇਤਰ ਵਿੱਚ ਮਹੱਤਵਪੂਰਨ ਮੀਲ ਪੱਥਰ ਸਥਾਪਤ ਕਰਦਿਆਂ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ.) ਵੱਲੋਂ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਕਰਵਾਏ ਗਏ ਗ੍ਰੀਨ ਸਕੂਲਜ਼ ਅਵਾਰਡਜ਼ 2025 ਵਿੱਚ ਵੱਕਾਰੀ 'ਬੈਸਟ ਗ੍ਰੀਨ ਸਟੇਟ' ਅਤੇ 'ਬੈਸਟ ਗ੍ਰੀਨ ਡਿਸਟ੍ਰਿਕਟ' ਪੁਰਸਕਾਰ ਹਾਸਲ ਕੀਤਾ ਹੈ। ਇਹ ਪੁਰਸਕਾਰ ਪ੍ਰਸਿੱਧ ਵਾਤਾਵਰਣ ਵਿਗਿਆਨੀ ਸੋਨਮ ਵਾਂਗਚੁਕ ਅਤੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੀ ਮੁਖੀ ਸੁਨੀਤਾ ਨਰਾਇਣ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਦੇ ਕਾਰਜਕਾਰੀ ਡਾਇਰੈਕਟਰ ਇੰਜੀਨੀਅਰ ਪ੍ਰਿਤਪਾਲ ਸਿੰਘ ਅਤੇ ਜੁਆਇੰਟ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਨੂੰ ਸੌਂਪੇ।

ਸੀ.ਐਸ.ਈ. ਦੀ ਵਿਲੱਖਣ ਪਹਿਲਕਦਮੀ ਗ੍ਰੀਨ ਸਕੂਲਜ਼ ਪ੍ਰੋਗਰਾਮ (ਜੀ.ਐਸ.ਪੀ.) ਨੂੰ ਪੀ.ਐਸ.ਸੀ.ਐਸ.ਟੀ. ਵੱਲੋਂ ਆਪਣੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਪੰਜਾਬ ਵਿੱਚ ਸਰਗਰਮੀ ਨਾਲ ਲਾਗੂ ਕੀਤਾ ਗਿਆ ਹੈ। ਇਹ ਪ੍ਰੋਗਰਾਮ ਸਕੂਲਾਂ ਨੂੰ ਹਵਾ, ਊਰਜਾ, ਭੋਜਨ, ਜ਼ਮੀਨ, ਪਾਣੀ ਅਤੇ ਰਹਿੰਦ-ਖੂੰਹਦ ਵਰਗੇ ਛੇ ਮੁੱਖ ਖੇਤਰਾਂ ਵਿੱਚ ਜ਼ਰੂਰੀ ਮਾਪਦੰਡਾਂ ਲਈ ਸਖ਼ਤ ਆਡਿਟ ਕਰਵਾ ਕੇ ਸਰੋਤ ਪ੍ਰਬੰਧਨ ਨੂੰ ਅਨੁਕੂਲ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ। ਇਹ ਪੁਰਸਕਾਰ ਵਿਦਿਆਰਥੀਆਂ ਅਤੇ ਸਕੂਲਾਂ ਵਿੱਚ ਵਾਤਾਵਰਣ ਦੀ ਸਥਿਰਤਾ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਪੰਜਾਬ ਦੀ ਅਗਵਾਈ ਨੂੰ ਮਾਨਤਾ ਦਿੰਦੇ ਹਨ।
ਦੇਸ਼ ਭਰ ਵਿੱਚ ਰਜਿਸਟਰਡ 11, 917 ਸਕੂਲਾਂ ਵਿੱਚੋਂ, ਪੰਜਾਬ ਦੇ 7406 ਸਕੂਲਾਂ ਨੇ ਵਾਤਾਵਰਣ ਆਡਿਟ ਪੂਰੇ ਕੀਤੇ ਹਨ, ਜੋ ਕਿ ਦੇਸ਼ ਭਰ ਵਿੱਚ ਕੀਤੇ ਗਏ ਸਾਰੇ ਆਡਿਟ ਦਾ 84 ਫੀਸਦ ਬਣਦਾ ਹੈ। ਪੰਜਾਬ ਦੇ 196 ਸਕੂਲਾਂ ਨੂੰ ਗ੍ਰੀਨ ਸਕੂਲ ਦਾ ਦਰਜਾ ਦਿੱਤਾ ਗਿਆ, ਜਿਸ ਵਿੱਚ 171 ਸਰਕਾਰੀ ਅਤੇ 25 ਪ੍ਰਾਈਵੇਟ ਸਕੂਲ ਸ਼ਾਮਲ ਹਨ। ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸਰਵੋਤਮ ਜ਼ਿਲ੍ਹਾ ਪੁਰਸਕਾਰ ਦਿੱਤਾ ਗਿਆ। ਹੁਸ਼ਿਆਰਪੁਰ ਜ਼ਿਲ੍ਹੇ ਨੇ 1, 945 ਸਕੂਲਾਂ ਦਾ ਆਡਿਟ ਪੂਰਾ ਕਰਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ, ਜੋ ਭਾਰਤ ਦੇ ਕਿਸੇ ਵੀ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ ਹੈ।

ਇਹ ਮੀਲ ਪੱਥਰ ਵਾਤਾਵਰਣ ਸਿੱਖਿਆ ਵਿੱਚ ਪੰਜਾਬ ਦੀ ਮੋਹਰੀ ਭੂਮਿਕਾ ਦੀ ਗਵਾਹੀ ਭਰਦੇ ਹਨ ਅਤੇ ਬਿਹਤਰ ਭਵਿੱਖ ਦੀ ਸਿਰਜਣਾ ਲਈ ਸੂਬੇ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ। ਪੰਜਾਬ ਵਿੱਚ ਗ੍ਰੀਨ ਸਕੂਲ ਪ੍ਰੋਗਰਾਮ ਦੀ ਸਫਲਤਾ ਦੂਜੇ ਸੂਬਿਆਂ ਲਈ ਇੱਕ ਮਾਡਲ ਵਜੋਂ ਕੰਮ ਕਰਦੀ ਹੈ, ਜੋ ਸਿੱਖਿਆ ਪ੍ਰਣਾਲੀ ਵਿੱਚ ਵਾਤਾਵਰਣ ਚੇਤਨਾ ਨੂੰ ਸ਼ਾਮਲ ਕਰਨ ਦੀ ਮਹੱਤਤਾ ਨੂੰ ਦਰਸਾਉਂਦੀ ਹੈ।

 

Have something to say? Post your comment

 
 
 
 

ਪੰਜਾਬ

ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਢੁੱਡੀਕੇ ਨੂੰ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੇਡਾ ਵੱਲੋਂ ਊਰਜਾ ਸੰਭਾਲ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਲਈ ਅਕਾਦਮਿਕ ਸੰਸਥਾਵਾਂ ਨਾਲ ਸਮਝੌਤੇ ਸਹੀਬੱਧ

ਮਾਨ ਸਰਕਾਰ ਦਾ ਗਰੀਬ ਵਰਗਾਂ ਲਈ ਵੱਡਾ ਕਦਮ; ਅਸ਼ੀਰਵਾਦ ਸਕੀਮ ਹੁਣ ਸਿਰਫ਼ ਸੇਵਾ ਕੇਂਦਰਾਂ ਰਾਹੀਂ ਲਾਗੂ ਹੋਵੇਗੀ : ਡਾ. ਬਲਜੀਤ ਕੌਰ

ਸਾਬਕਾ ਸਰਪੰਚ ਦੇ ਕਤਲ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਕੁੱਝ ਹੀ ਘੰਟਿਆਂ ਅੰਦਰ ਕੀਤਾ ਕਾਬੂ

ਇੰਡੀਅਨ ਫੌਜ ਵਿਚ ਸਿੱਖਾਂ ਦੀ ‘ਭੈਰਵ ਬਟਾਲੀਅਨ’ ਬਣਾਉਣ ਦੇ ਮਨਸੂਬੇ ਸਿੱਖ ਰੈਜਮੈਟ ਦੇ ਫਖ਼ਰਨੂਮਾ ਇਤਿਹਾਸ ਨੂੰ ਮਿਟਾਉਣ ਦੀ ਸਾਜ਼ਿਸ਼: ਮਾਨ

ਸ੍ਰੀ ਦਰਬਾਰ ਸਾਹਿਬ ਦੇ ਪਵਿਤਰ ਸਰੋਵਰ ਦੀ ਬੇਹੁਰਮਤੀ ਕਰਨ ਵਾਲਾ 31 ਜਨਵਰੀ ਤਕ ਪੁਲੀਸ ਰਿਮਾਂਡ ਤੇ

ਪੰਜਾਬ ਦੀ ਧਰਤੀ ਦੀ ਰਾਖੀ ਅਤੇ ਸਿੱਖ ਏਕਤਾ ਦਾ ਸੱਦਾ ਦਿੱਤਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਪੰਥ ਨੂੰ

ਪ੍ਰਿੰਸੀਪਲਾਂ ਦੀ ਤਾਇਨਾਤੀ ਨਾਲ ਸਰਕਾਰੀ ਕਾਲਜਾਂ ਦੀ ਕੁਸ਼ਲਤਾ ਅਤੇ ਅਕਾਦਮਿਕ ਨਤੀਜਿਆਂ ਵਿੱਚ ਹੋਵੇਗਾ ਹੋਰ ਸੁਧਾਰ: ਹਰਜੋਤ ਸਿੰਘ ਬੈਂਸ

ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ ਸੁਲਝਾਉਣ ਲਈ ਪੰਜਾਬ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਲਈ ਤਿਆਰ-ਮੁੱਖ ਮੰਤਰੀ ਭਗਵੰਤ ਮਾਨ

ਛੀਨਾ ਨੇ ਹਿੰਦ-ਪਾਕਿ ਸਰਹੱਦੀ ਵਾੜ ਦੇ ਹੱਲ ਲਈ ਮੋਦੀ ਸਰਕਾਰ ਦੀ ਕੀਤੀ ਸ਼ਲਾਘਾ