ਪੰਜਾਬ

ਦੂਜੀ ਵਿਸ਼ਵ ਜੰਗ ਵਿੱਚ ਲੜਨ ਵਾਲੇ ਸੂਰਬੀਰਾਂ ਦੇ ਨਾਮ ਡਾਕ ਟਿਕਟ ਜਾਰੀ ਕਰਨ ਦੇ ਫੈਸਲੇ ਦਾ ਬਾਬਾ ਬਲਬੀਰ ਸਿੰਘ ਨੇ ਸਵਾਗਤ ਕੀਤਾ

ਕੌਮੀ ਮਾਰਗ ਬਿਊਰੋ | April 19, 2025 04:57 PM

ਅੰਮ੍ਰਿਤਸਰ- ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬਰਤਾਨੀਆ ਸਰਕਾਰ ਵੱਲੋਂ ਦੂਜੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਸਿੱਖ ਸਿਰਦਾਰ ਸ. ਮਹਿੰਦਰ ਸਿੰਘ ਪੂਜੀ ਬਾਰੇ ਡਾਕ ਟਿਕਟ ਜਾਰੀ ਕਰਨ ਸਬੰਧੀ ਲਏ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਡਾਕ ਵਿਭਾਗ ਰੋਇਲ ਮੇਲ ਵੱਲੋਂ ਪਹਿਲੀ ਮਈ 2025 ਨੂੰ ਜੰਗ ਵਿਚ ਕਾਰਜਸ਼ੀਲ ਰਹੇ ਇਨ੍ਹਾਂ ਮਹਾਨ ਸੂਰਬੀਰਾਂ ਨੁੰ ਇਸ ਬਹਾਨੇ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜਾਰੀ ਹੋਣ ਵਾਲੇ ਡਾਕ ਸੰਗ੍ਰਹਿ ਨੂੰ “ਵੀਰਤਾ ਅਤੇ ਜਿਤ” ਦੂਜੀ ਵਿਸ਼ਵ ਜੰਗ ਦੀਆਂ ਕਹਾਣੀਆਂ ਦਾ ਸਿਰਲੇਖ ਦਿਤਾ ਗਿਆ ਹੈ। ਉਨ੍ਹਾਂ ਸ. ਮਹਿੰਦਰ ਸਿੰਘ ਪੂਜੀ ਸਬੰਧੀ ਬੋਲਦਿਆ ਕਿਹਾ ਸ. ਪੂਜੀ ਨੇ ਬਰਤਾਨੀਆ, ਉਤਰੀ ਅਫਰੀਕਾ, ਮੱਧ ਪੂਰਬ ਅਤੇ ਬਰਮਾ ਦੀ ਲੜਾਈ ‘ਚ ਜਹਾਜ ਉਡਾਏ ਅਤੇ ਭਾਰਤੀ ਪਾਇਲਟਾਂ ‘ਚ ਇੱਕ ਦੁਰਲੱਭ ਪ੍ਰਾਪਤੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਬਰਤਾਨੀਆਂ ਦੇ ਸਿੱਖ ਸਾਂਸਦ ਮੈਂਬਰ ਸ. ਤਰਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ ਸ. ਮਹਿੰਦਰ ਸਿੰਘ ਪੂਜੀ ਦਾ ਥੇਮਸ ਨਦੀ ਕੰਢੇ ਚੜ੍ਹਦੀਕਲਾ ਵਾਲੇ ਦਸਤਾਰਧਾਰੀ ਸਿੰਘ ਸਰਦਾਰ ਦਾ ਬੁੱਤ ਲਗਾਇਆ ਗਿਆ ਹੈ। ਜਿਸ ਲਈ ਉਹ ਵੀ ਵਿਸ਼ੇਸ਼ ਧੰਨਵਾਦ ਤੇ ਪਾਤਰ ਹਨ।

Have something to say? Post your comment

 

ਪੰਜਾਬ

ਭਾਰਤ-ਪਾਕਿ ਤਣਾਅ ਦੌਰਾਨ ਸਾਰੇ ਪੰਜਾਬੀ ਭਾਰਤੀ ਫੌਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ: ਸੰਧਵਾਂ

ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੁੰਛ ’ਚ ਹਮਲੇ ਦੌਰਾਨ ਜ਼ਖ਼ਮੀ ਹੋਏ ਸਿੱਖਾਂ ਹਾਲ ਜਾਣਿਆ

ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੀ ਜੰਗ ਲਈ ਤਿਆਰ ਬਰ ਤਿਆਰ ਹਨ: ਬਾਬਾ ਬਲਬੀਰ ਸਿੰਘ

ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੰਮ੍ਰਿਤਸਰ ਦੇ ਬਿਜਲੀ ਬੁਨਿਆਦੀ ਢਾਂਚੇ ਵਿੱਚ ਪ੍ਰਮੁੱਖ ਪ੍ਰਾਪਤੀਆਂ ਦਾ ਐਲਾਨ

ਭਾਰਤੀਆਂ ਦੀ ਇੱਕਜੁਟਤਾ ਹੀ ਸਭ ਤੋਂ ਵੱਡੀ ਤਾਕਤ – ਹਰਚੰਦ ਸਿੰਘ ਬਰਸਟ

ਮਾਨ ਸਰਕਾਰ ਦਾ ਵੱਡਾ ਫੈਸਲਾ: ਪਕਿਸਤਾਨ ਤੋਂ ਹੁੰਦੀ ਅਤਿਵਾਦੀ ਫੰਡਿੰਗ ਉਤੇ ਸਖ਼ਤ ਹਮਲਾ, ਸਰਹੱਦ ਉਤੇ ਲੱਗੇਗੀ ਐਂਟੀ ਡਰੋਨ ਪ੍ਰਣਾਲੀ

ਕੈਬਨਿਟ ਮੰਤਰੀ ਫਾਇਰ ਬ੍ਰਿਗੇਡ ਦਫ਼ਤਰਾਂ ਅਤੇ ਹਸਪਤਾਲਾਂ ਦਾ ਦੌਰਾ ਕਰਨਗੇ

ਖ਼ਾਲਸਾ ਕਾਲਜ ਪਬਲਿਕ ਸਕੂਲ ਨੂੰ ਰੱਖਿਆ ਮੰਤਰਾਲੇ ਵੱਲੋਂ ਨਵੇਂ ਸੈਨਿਕ ਸਕੂਲ ਵਜੋਂ ਮਿਲੀ ਪ੍ਰਵਾਨਗੀ

ਵਰਲਡ ਸਿੱਖ ਚੈਂਬਰ ਆਫ ਕਮਰਸ ਦੀ ਸਮੁੱਚੀ ਟੀਮ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਨਤਮਸਤਕ ਹੋਈ

ਪਹਿਲੇ ਵਿਸ਼ਵ ਯੁੱਧ ਚ ਦਿੱਤੇ ਬਲੀਦਾਨ ਲਈ ਸਿੱਖ ਤੇ ਪੰਜਾਬ ਰੈਜੀਮੈਂਟ ਦੇ ਬਹਾਦਰਾਂ ਦੀ ਪੰਜਾਬ ਚ ਯਾਦਗਾਰ ਬਣਾਉਣ ਦੀ ਤਜਵੀਜ਼