ਪੰਜਾਬ

ਮਜੀਠੀਆ ਨੇ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਵੱਲੋਂ ਨਸ਼ੇ ਕਰਦਿਆਂ ਦੀ ਵੀਡੀਓ ਕੀਤੀ ਜਾਰੀ

ਕੌਮੀ ਮਾਰਗ ਬਿਊਰੋ | April 28, 2025 07:22 PM

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਕ ਵੀਡੀਓ ਜਾਰੀ ਕੀਤੀ ਜਿਸ ਵਿਚ ਐਨ ਐਸ ਏ ਤਹਿਤ ਗ੍ਰਿਫਤਾਰ ਕੀਤੇ ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ੇ ਕਰਦਾ ਵਿਖਾਈ ਦੇ ਰਿਹਾ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸਿਰਫ ਨਸ਼ਾ ਵਿਰੋਧੀ ਮੁਹਿੰਮ ਦਾ ਮੁਖੌਟਾ ਪਾਇਆ ਹੋਇਆ ਹੈ ਜਦੋਂ ਕਿ ਅਸਲ ਵਿਚ ਉਹ ਨਸ਼ਿਆਂ ਦੀ ਸਮਗਲਿੰਗ ਵਿਚ ਸ਼ਾਮਲ ਹੈ ਤੇ ਗੈਂਗਸਟਰਾਂ ਨਾਲ ਉਸਦੇ ਨੇੜਲੇ ਸੰਬੰਧ ਹਨ।


ਮਜੀਠੀਆ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿਚ ਅੰਮ੍ਰਿਤਪਾਲ ਸਿੰਘ ਦਾ ਭਰਾ ਇਕ ਕਾਰ ਵਿਚ ਬੈਠ ਕੇ ਨਸ਼ੇ ਕਰਦਾ ਵਿਖਾਈ ਦੇ ਰਿਹਾ ਹੈ।ਅਕਾਲੀ ਆਗੂ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਵੀ ਇਕ ਵੀਡੀਓ ਵਿਖਾਈ ਜਿਸ ਵਿਚ ਉਹ ਦਾਅਵੇ ਕਰ ਰਹੇ ਹਨ ਕਿ ਉਹਨਾਂ ਦੇ ਪੁੱਤਰ ਹਰਪ੍ਰੀਤ ’ਤੇ ਨਸ਼ੇ ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਵੀਡੀਓ ਤੋਂ ਸਪਸ਼ਟ ਹੈ ਕਿ ਹਰਪ੍ਰੀਤ ਸਿੰਘ ਨਸ਼ਿਆਂ ਦਾ ਆਦਿ ਹੈ ਤੇ ਉਸਦੇ ਪਿਤਾ ਇਕ ਅੰਮ੍ਰਿਤਧਾਰੀ ਸਿੰਘ ਹੋਣ ਦੇ ਬਾਵਜੂਦ ਆਪਣੇ ਪੁੱਤਰ ਦਾ ਬਚਾਅ ਕਰਨ ਵਾਸਤੇ ਝੂਠ ਬੋਲ ਰਹੇ ਹਨ। ਉਹਨਾਂ ਨੇ ਇਕ ਹੋਰ ਵੀਡੀਓ ਵੀ ਜਾਰੀ ਕੀਤੀ ਜਿਸ ਵਿਚ ਤਰਸੇਮ ਸਿੰਘ ਆਪਣੇ ਪੁੱਤਰਾਂ ਅੰਮ੍ਰਿਤਪਾਲ ਸਿੰਘ ਤੇ ਹਰਪ੍ਰੀਤ ਸਿੰਘ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤ ਰਹੇ ਹਨ।

ਤਰਸੇਮ ਸਿੰਘ ’ਤੇ ਵਰ੍ਹਦਿਆਂ ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਪਸ਼ਟ ਹੈ ਕਿ ਉਹਨਾਂ ਨੇ ਜੋ ਪਹਿਲੀ ਆਡੀਓ ਜਾਰੀ ਕੀਤੀ ਸੀ ਜਿਸ ਵਿਚ ਅੰਮ੍ਰਿਤਪਾਲ ਇਹ ਦਾਅਵਾ ਕਰ ਰਿਹਾ ਸੀ ਕਿ ਉਹ 22 ਕਰੋੜ ਰੁਪਏ ਦੀ ਡਕੈਤੀ ਵਿਚ ਨਾਮੀ ਗੈਂਗਸਟਰ ਜੈਪਾਲ ਭੁੱਲਰ ਦਾ ਹਿੱਸੇਦਾਰ ਸੀ, ਉਹ ਤੱਥਾਂ ’ਤੇ ਆਧਾਰਿਤ ਹੈ। ਉਹਨਾਂ ਕਿਹਾ ਕਿ ਜੋ ਵੀ ਮੈਂ ਕਿਹਾ ਸੀ ਸੁਖਪ੍ਰੀਤ ਹਰੀਨੋ, ਜਿਸਦੇ ਭਰਾ ਗੁਰਪ੍ਰੀਤ ਸਿੰਘ ਹਰੀਨੋ ਦਾ ਅੰਮ੍ਰਿਤਪਾਲ ਦੇ ਕਹਿਣ ’ਤੇ ਕਤਲ ਹੋਇਆ, ਨੇ ਵੀ ਉਸਦੀ ਪੁਸ਼ਟੀ ਕੀਤੀ ਹੈ।


ਉਹਨਾਂ ਕਿਹਾ ਕਿ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋ ਨਸ਼ੇੜੀਆਂ ਅਨਮੋਲਪ੍ਰੀਤ ਅਤੇ ਨਵਜੋਤ ਨੀਟਾ ਜਿਹਨਾਂ ਨੇ ਗੁਰਪ੍ਰੀਤ ਦਾ ਕਤਲ ਕੀਤਾ, ਉਹ ਗੈਂਗਸਟਰ ਅਰਸ਼ ਡੱਲਾ ਤੇ ਲਾਰੰਸ ਬਿਸ਼ਨੋਈ ਨਾਲ ਜੁੜੇ ਹੋਏ ਹਨ। ਇਸਦਾ ਮਤਲਬ ਹੈ ਕਿ ਅੰਮ੍ਰਿਤਪਾਲ ਸਿੰਘ ਵੀ ਇਹਨਾਂ ਗੈਂਗਸਟਰਾਂ ਦਾ ਸਾਥੀ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਕੇਸ ਵਿਚ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਜਦੋਂ ਕਿ ਯੂ ਏ ਪੀ ਏ ਕੇਸ ਵੀ ਸਿਆਸੀ ਕਤਲਾਂ ਦੀ ਯੋਜਨਾਬੰਦੀ ਨਾਲ ਸਬੰਧਤ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਸਰਕਾਰ ਨੇ ਅੰਮ੍ਰਿਤਪਾਲ ਦੀ ਐਨ ਐਸ ਏ ਤਹਿਤ ਬੰਦੀ ਵਿਚ ਵਾਧਾ ਕਰ ਕੇ ਉਸਦੀ ਮਦਦ ਹੀ ਕੀਤੀ ਹੈ।

ਉਹਨਾਂ ਕਿਹਾ ਕਿ ਇਸੇ ਤਰੀਕੇ ਜੈਪਾਲ ਭੁੱਲਰ ਵੱਲੋਂ ਕੀਤੀ 22 ਕਰੋੜ ਰੁਪਏ ਦੀ ਡਕੈਤੀ ਜਿਸ ਵਿਚ ਅੰਮ੍ਰਿਤਪਾਲ ਆਪਣਾ ਹੱਥ ਹੋਣ ਦੇ ਦਾਅਵੇ ਕਰ ਰਿਹਾ ਹੈ, ਦੇ ਮਾਮਲੇ ਵਿਚ ਵੀ ਕੋਈ ਜਾਂਚ ਨਹੀਂ ਕੀਤੀ ਜਾ ਰਹੀ।
ਅਕਾਲੀ ਆਗੂ ਨੇ ਕਿਹਾ ਕਿ ਜੈਪਾਲ ਵੱਲੋਂ ਲੁੱਟਿਆ ਸੋਨਾ ਹਾਲੇ ਤੱਕ ਬਰਾਮਦ ਨਹੀ਼ ਹੋਇਆ ਪਰ ਅੰਮ੍ਰਿਤਪਾਲ, ਜਿਸਨੇ ਇਹ ਦਾਅਵਾ ਕੀਤਾ ਸੀ ਕਿ ਉਸਨੂੰ ਪਤਾ ਹੈ ਕਿ ਸੋਨਾ ਕਿਥੇ ਹੈ, ਤੋਂ ਇਸ ਮਾਮਲੇ ਵਿਚ ਵੀ ਕੋਈ ਪੁੱਛ ਗਿੱਛ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਮਾਮਲੇ ਵਿਚ ਵੀ ਅੰਮ੍ਰਿਤਪਾਲ ਤੋਂ ਕੋਈ ਪੁੱਛ ਗਿੱਛ ਨਹੀਂ ਕੀਤੀ ਗਈ।

ਮਜੀਠੀਆ ਨੇ ਪ੍ਰੈਸ ਕਾਨਫਰੰਸ ਵਿਚ ਇਕ ਹੋਰ ਵੀਡੀਓ ਜਾਰੀ ਕਰ ਕੇ ਇਹ ਵੀ ਦੱਸਿਆ ਕਿ ਮੰਡੀ ਬੋਰਡ ਦਾ ਚੀਫ ਇੰਜੀਨੀਅਰ ਜਸਵਿੰਦਰ ਸਿੰਘ ਭੰਗੂ ਮੋਗਾ ਵਿਚ ਪੁਲਿਸ ਅੱਗੇ ਸਰੰਡਰ ਕਰਨ ਵੇਲੇ ਅੰਮ੍ਰਿਤਪਾਲ ਨੂੰ ਗੁਰਦੁਆਰਾ ਸਾਹਿਬ ਵਿਚ ਲੈ ਕੇ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਅਜਨਾਲਾ ਘਟਨਾ ਜਿਸ ਮਗਰੋਂ ਅੰਮ੍ਰਿਤਪਾਲ ਅੰਡਰ ਗਰਾਊਂਡ ਹੋਇਆ, ਉਸ ਵੇਲੇ ਭੰਗੂ ਨੇ ਅੰਮ੍ਰਿਤਪਾਲ ਨੂੰ ਸ਼ਰਣ ਦਿੱਤੀ ਸੀ। 

Have something to say? Post your comment

 

ਪੰਜਾਬ

ਸਰਕਾਰੀ ਖਰੀਦ 100 ਲੱਖ ਮੀਟ੍ਰਿਕ ਟਨ ਤੋਂ ਪਾਰ; 6 ਲੱਖ ਕਿਸਾਨਾਂ ਨੂੰ 22,815 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ: ਲਾਲ ਚੰਦ ਕਟਾਰੂਚੱਕ

ਮੁੱਖ ਮੰਤਰੀ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਕਿਸੇ ਵੀ ਅਣਗਹਿਲੀ ਲਈ ਸਖ਼ਤ ਕਾਰਵਾਈ ਦੀ ਚਿਤਾਵਨੀ

ਭਾਜਪਾ ਦੀ ਅਗਵਾਈ ਵਾਲੀਆਂ ਕੇਂਦਰ ਤੇ ਹਰਿਆਣਾ ਸਰਕਾਰਾਂ ਸੱਤਾ ਦੀ ਦੁਰਵਰਤੋਂ ਕਰ ਰਹੀਆਂ-ਭਗਵੰਤ ਸਿੰਘ ਮਾਨ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੈਨੇਡਾ ਦੀਆਂ ਫੈਡਰਲ ਚੋਣਾਂ ’ਚ ਜਿੱਤਣ ਵਾਲੇ ਪੰਜਾਬੀ ਤੇ ਸਿੱਖ ਆਗੂਆਂ ਨੂੰ ਦਿੱਤੀ ਵਧਾਈ

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਗੁਰਚਰਨ ਸਿੰਘ ਕੋਹਾਲਾ ਤੇ ਹੋਰ ਮੁਲਾਜ਼ਮਾਂ ਨੂੰ ਸੇਵਾ ਮੁਕਤ ਹੋਣ ’ਤੇ ਕੀਤਾ ਸਨਮਾਨਤ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 11 ਨਵ-ਨਿਯੁਕਤ ਸੈਕਸ਼ਨ ਅਫਸਰਜ਼ ਨੂੰ ਨਿਯੁਕਤੀ ਪੱਤਰ ਸੌਂਪੇ

ਸ਼੍ਰੋਮਣੀ ਕਮੇਟੀ ਨੇ ਮਨਾਇਆ ਸਰਦਾਰ ਹਰੀ ਸਿੰਘ ਨਲਵਾ ਦਾ ਸ਼ਹੀਦੀ ਦਿਹਾੜਾ

ਗ੍ਰਿਫ਼ਤਾਰ ਮੁਲਜ਼ਮ ਅਜੇ ਭੱਜਣ ਦੀ ਕੋਸ਼ਿਸ਼ ਵਿੱਚ ਜਵਾਬੀ ਗੋਲੀਬਾਰੀ ਦੌਰਾਨ ਹੋਇਆ ਜ਼ਖਮੀ: ਸੀਪੀ ਗੁਰਪ੍ਰੀਤ ਭੁੱਲਰ

ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤਾਂ ਤੁਹਾਨੂੰ ਮਿਰਚਾਂ ਕਿਉਂ ਲੱਗ ਰਹੀਆਂ ਹਨ? - ਕੰਗ

ਉਦਯੋਗ ਬਣੇ ਨਵੇਂ ਕਲਾਸਰੂਮ: ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਨਿਵੇਕਲੇ ਬੀ.ਟੈਕ ਪ੍ਰੋਗਰਾਮ ਦਾ ਕੀਤਾ ਆਗ਼ਾਜ਼