ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਥਾਪਨਾ ਦਿਹਾੜਾ ਭਾਰੀ ਆਸਥਾ ਅਤੇ ਖਾਲਸਾਈ ਜਾਹੋ ਜਹਾਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ। ਇਸ ਮੌਕੇ ਉੱਚ ਪੱਧਰ ਦਾ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ । ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਨਾਲ ਹੋਈ। ਉਪਰੰਤ, ਰਾਗੀ ਜਥਿਆਂ ਵੱਲੋਂ ਕੀਰਤਨ ਨਾਲ ਵਾਹਿਗੁਰੂ ਦੀ ਮਹਿਮਾ ਗਾਈ ਗਈ।ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ 1 ਮਈ 1994 ਦੇ ਇਤਿਹਾਸ ਦਿਨ ਦੀ ਯਾਦ ਨੂੰ ਤਾਜ਼ਾ ਕਰਦਿਆਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਭਾਈ ਮਨਜੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਸ ਸਮੇਂ ਖਾਲਿਸਤਾਨ ਦਾ ਐਲਾਨਨਾਮਾ ਸੌਂਪਿਆ ਸੀ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਹੋਈ ਸੀ ਅਤੇ ਅਸੀਂ ਉਸ ਸਮੇਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹੁਕਮ ਅਨੁਸਾਰ ਖਾਲਿਸਤਾਨ ਦੀ ਪੂਰਤੀ ਲਈ ਕੰਮ ਕਰ ਰਹੇ ਹਾਂ।ਉਨ੍ਹਾਂ ਕਿਹਾ ਕਿ ਅੱਜ ਫਿਰ ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗ ਵਰਗੇ ਹਾਲਾਤ ਪੈਦਾ ਹੋ ਗਏ ਹਨ ਪਰ ਅਸੀਂ ਸੋਚਦੇ ਹਾਂ ਕਿ ਇਹ ਮੁਸਲਮਾਨਾਂ ਅਤੇ ਹਿੰਦੂਆਂ ਵਿਚਕਾਰ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਟਕਰਾਅ ਹੈ ਅਤੇ ਸਿੱਖਾਂ ਨੂੰ ਇਸ ਟਕਰਾਅ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਕਿਉਂਕਿ ਅਸੀਂ ਅਮਨ ਸ਼ਾਂਤੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਅਸੀਂ ਪਹਿਲਗਾਮ ਕਸ਼ਮੀਰ ਵਿੱਚ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ ਪਰ ਭਾਰਤ ਸਰਕਾਰ ਅਤੇ ਭਾਰਤੀ ਏਜੰਸੀਆਂ ਕੋਲ ਇਸ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਕਮੇਟੀ ਵਿੱਚ ਸਿੱਖਾਂ ਦੀ ਕੋਈ ਪ੍ਰਤੀਨਿਧਤਾ ਨਹੀਂ ਹੈ ਅਤੇ ਇਸ ਪ੍ਰਤੀਨਿਧਤਾ ਤੋਂ ਬਿਨਾਂ ਅਸੀਂ ਕੋਈ ਟਕਰਾਅ ਨਹੀਂ ਚਾਹੁੰਦੇ, ਤੇ ਨਾ ਹੀ ਕੋਈ ਜੰਗ ਉਨ੍ਹਾਂ ਕਿਹਾ ਮੋਦੀ ਜਾ ਹਿੰਦੁਤਵਾ ਜੇਕਰ ਜੰਗ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜੰਗ ਨੂੰ ਗੁਜਰਾਤ ਸਰਹੱਦ ਤੱਕ ਲੈ ਜਾਣਾ ਚਾਹ ਹੈ। ਉਨ੍ਹਾਂ ਕਿਹਾ ਪਹਿਲਗਾਮ ਵਿੱਚ ਜੋ ਵੀ ਹੋਇਆ, ਮੋਦੀ ਜੈਸ਼ੰਕਰ ਅਤੇ ਹੋਰ ਇਸ ਲਈ ਜ਼ਿੰਮੇਵਾਰ ਹਨ ਕਿਉਂਕਿ ਭਾਰਤ ਦੀਆਂ ਏਜੰਸੀਆਂ ਨੇ ਪਹਿਲਾਂ ਇਸ ਹਮਲੇ ਬਾਰੇ ਕਿਉਂ ਨਹੀਂ ਸੁਚੇਤ ਕੀਤਾ ਇਹਨਾਂ ਏਜੰਸੀਆਂ ਕਾਰਨ ਸਾਡੇ ਸਿੱਖ ਵਿਦੇਸ਼ਾਂ ਵਿੱਚ ਮਾਰੇ ਗਏ ਹਨ ਜੋ ਕਿ ਬਹੁਤ ਮੰਦਭਾਗਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ 3 ਮਈ ਨੂੰ ਹੁਸੈਨੀ ਵਾਲਾ ਬਾਰਡਰ 'ਤੇ ਵਪਾਰਕ ਸਾਂਝ ਲਈ ਬਾਰਡਰ ਖੋਲਣ ਲਈ ਅਯੋਜਿਤ ਕੀਤੇ ਪ੍ਰੋਗਰਾਮ ਵਿੱਚ ਵਪਾਰੀ ਤੇ ਤੇ ਕਿਸਾਨ ਵਰਗ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਗਿ ਕੁਲਦੀਪ ਸਿੰਘ ਗੜਗੱਜ ਦਾ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਤੇ ਉਨ੍ਹਾਂ ਧੰਨਵਾਦ ਕੀਤਾ।
ਇਸ ਮੋਕੇ , ਕੰਵਰਪਾਲ ਸਿੰਘ ਬਿੱਟੂ ਆਗੂ ਦਲ ਖਾਲਸਾ, ਮਾਤਾ ਚਰਨਜੀਤ ਕੌਰ , ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ, ਜਨਰਲ ਸਕੱਤਰ ਹਰਪਾਲ ਸਿੰਘ ਬਲੇਰ, ਜਨਰਲ ਸਕੱਤਰ ਉਪਕਾਰ ਸਿੰਘ ਸੰਧੂ, ਕੁਲਦੀਪ ਸਿੰਘ ਭਾਗੋਵਾਲ , ਹਰਮਨਦੀਪ ਸਿੰਘ ਸੁਲਤਾਨਵਿੰਡ, ਅਮਰੀਕ ਸਿੰਘ ਨੰਗਲ, ਬਲਵਿੰਦਰ ਸਿੰਘ ਕਾਲਾ, ਪਰਮਜੀਤ ਸਿੰਘ ਮੰਡ, ਬਹਾਦਰ ਸਿੰਘ , ਜਤਿੰਦਰ ਸਿੰਘ ਥਿੰਦ ਗੁਰਬਚਨ ਸਿੰਘ ਪਵਾਰ, ਲਵਪ੍ਰੀਤ ਸਿੰਘ ਤੂਫਾਨ, ਸੁਖਰਾਜ ਸਿੰਘ ਨਿਆਮੀਵਾਲਾ , ਕੁਲਵੰਤ ਸਿੰਘ ਮਜੀਠਾ, ਬੀਬੀ ਰਸ਼ਪਿੰਦਰ ਕੌਰ, ਬੀਬੀ ਕੁਲਵੰਤ ਕੌਰ ਬੀਬੀ ਬਲਜਿੰਦਰ ਕੌਰ ਸੰਧੂ, ਬੀਬੀ ਸੁਖਮਨ ਕੌਰ, ਬੀਬੀ ਕੁਲਵਿੰਦਰ ਕੌਰ, ਰਵੀ ਸ਼ੇਰ ਸਿੰਘ , ਸਿਮਰਨ ਸਿੰਘ , ਤੁਰਲੋਕ ਸਿੰਘ ਬਿੱਟਾ ਪਰਮਜੀਤ ਸਿੰਘ ਸੁਖ, ਜਸਬੀਰ ਸਿੰਘ ਬਚੜੇ ਹਰਜੀਤ ਸਿੰਘ ਮੀਆਪੁਰ, ਸੁਖਜਿੰਦਰ ਸਿੰਘ ਕਨੇਡੀ ਗੁਰਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ , ਦਿਲਜੀਤ ਸਿੰਘ ਬਾਜਵਾ, ਦਿਲਬਾਗ ਸਿੰਘ ਸੇਰੋ , ਦਲਜੀਤ ਸਿੰਘ ਚੱਕਮੁਕੰਦ ਸਾਹਿਬ ਤੇ ਹੋਰ ਹਾਜ਼ਰ ਸਨ।