ਪੰਜਾਬ

ਐੱਸਕੇਐੱਮ ਆਗੂ ਰਕੇਸ਼ ਟਿਕੈਤ ਉੱਪਰ ਸੰਘੀ ਗੁੰਡਿਆਂ ਵੱਲੋਂ ਹਮਲਾ ਕਰਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਦੱਤ, ਖੰਨਾ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ  | May 03, 2025 06:50 PM

ਚੰਡੀਗੜ੍ਹ- ਇਨਕਲਾਬੀ ਕੇਂਦਰ, ਪੰਜਾਬ ਨੇ ਮੋਦੀ ਹਕੂਮਤ ਦੀ ਸ਼ਹਿ 'ਤੇ ਪਲ ਰਹੇ ਭਾਜਪਾ ਸੰਘੀ ਗੁੰਡਿਆਂ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਕੇਸ਼ ਟਿਕੈਤ ਉੱਪਰ ਮੁਜ਼ੱਫਰਨਗਰ ਵਿਖੇ ਹਮਲਾ ਕਰਕੇ ਉਸ ਦੀ ਪੱਗ ਉਤਾਰਨ ਦੀ ਇਨਕਲਾਬੀ ਕੇਂਦਰ ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਰਕੇਸ਼ ਟਿਕੈਤ ਸਿਰਫ਼ ਇਹ ਸਵਾਲ ਕੀਤਾ ਸੀ ਕਿ ਉਸ ਨੇ ਪੁਲਵਾਮਾ ਹਮਲੇ ਲਈ ਮੋਦੀ ਹਕੂਮਤ ਉੱਪਰ ਸਵਾਲ ਕੀਤਾ ਕਿ ਆਖਰ 26 ਨਿਰਦੋਸ਼ ਸੈਲਾਨੀਆਂ ਦੇ ਘਿਨਾਉਣੇ ਕਤਲ ਲਈ ਕੌਣ ਜ਼ਿੰਮੇਵਾਰ ਹੈ? ਇਸ ਤੋਂ ਪਹਿਲਾਂ ਲੋਕ ਗਾਇਕਾ ਅਲੋਚਕ ਨੇਹਾ ਸਿੰਘ ਰਾਠੌਰ ਅਤੇ ਪ੍ਰੋਫੈਸਰ ਮਾਦਰੀ ਕਾਕੋਟੀ (ਡਾ. ਮੇਡਿਊਸਾ) ਖਿਲਾਫ਼ ਰਾਜਧ੍ਰੋਹ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਨ ਅਤੇ 4 ਪੀਐਮ ਯੂ ਟਿਊਬ ਚੈਨਲ ਨੂੰ ਬੰਦ ਕਰਨ ਦੀ ਘਿਨਾਉਣੀ ਕਾਰਵਾਈ ਕੀਤੀ ਹੈ।

ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਮੋਦੀ ਹਕੂਮਤ ਦਾ ਅਜਿਹਾ ਵਤੀਰਾ ਪੱਖਪਾਤੀ ਅਤੇ ਬਦਨੀਅਤੀ ਤੋਂ ਪ੍ਰੇਰਿਤ ਹੈ, ਜਿਸ ਨੂੰ ਤੁਰੰਤ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਇਹ ਮਾਮਲਾ ਸਿੱਧੇ ਤੌਰ ’ਤੇ ਕਾਨੂੰਨ ਦੀ ਦੁਰਵਰਤੋਂ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਹੈ।ਪਹਿਲਗਾਮ ’ਚ 22 ਅਪ੍ਰੈਲ ਦੇ ਦਹਿਸ਼ਤਗਰਦੀ ਹਮਲੇ ਨੇ ਕੌਮੀ ਸੁਰੱਖਿਆ ਦੇ ਮਾਮਲੇ ’ਚ ਸਰਕਾਰ ਦੀ ਨਾਕਾਮੀ ਨੂੰ ਉਜਾਗਰ ਕੀਤਾ ਹੈ। ਸਰਕਾਰ ਦੀਆਂ ਨਾਕਾਮੀਆਂ ਪ੍ਰਤੀ ਸਵਾਲ ਖੜ੍ਹੇ ਕਰਨਾ 4 ਪੀ ਐਮ ਯੂ ਟਿਊਬ ਚੈਨਲ ਅਤੇ ਦੋਵਾਂ ਕਾਰਕੁਨਾਂ ਦਾ ਬੁਨਿਆਦੀ ਅਧਿਕਾਰ ਹੈ। ਉਹ ਆਪਣੀ ਕਲਾ, ਲਿਖਤ ਅਤੇ ਬਿਆਨਾਂ ਰਾਹੀਂ ਪੂਰੇ ਹੌਂਸਲੇ ਨਾਲ ਨਿਆਂ ਅਤੇ ਜਨ ਸੁਰੱਖਿਆ ਦੇ ਹਿੱਤ ’ਚ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਕੇ ਲੋਕਤੰਤਰੀ ਕਦਰਾਂ ਨੂੰ ਮਜ਼ਬੂਤ ਕਰ ਰਹੀਆਂ ਹਨ, ਪਰ ਚਿੰਤਾ ਦੀ ਗੱਲ ਹੈ ਕਿ ਸੱਤਾ ਸੰਸਥਾਵਾਂ ਉਠ ਰਹੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਆਪਣੀ ਆਲੋਚਨਾ ਕੀਤੇ ਜਾਣ ਨੂੰ ਹੀ ਅਪਰਾਧ ਐਲਾਨ ਰਹੀਆਂ ਹਨ। ਦੂਜੇ ਪਾਸੇ, ਸਰਕਾਰ ਜੰਗ ਛੇੜਨ ਦੇ ਹੱਕ ਵਿੱਚ ਜਨੂੰਨੀ ਮਾਹੌਲ ਬਣਾ ਕੇ ਆਪਣੀਆਂ ਅਸਫਲਤਾਵਾਂ ਤੋਂ ਜਨਤਾ ਦਾ ਧਿਆਨ ਭਟਕਾਉਣ ਅਤੇ ਮੁਸਲਿਮ ਵਿਰੋਧੀ ਜਨੂੰਨ ਨੂੰ ਭੜਕਾਉਣ ’ਚ ਲੱਗੀ ਹੋਈ ਹੈ। ਇਸ ਦੀ ਆੜ ’ਚ ਵਿਰੋਧ ਦੀਆਂ ਲੋਕਤੰਤਰੀ ਆਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ। ਦਮਨ ਦੇ ਇਸ ਚੱਕਰ ਰਾਹੀਂ ਲੋਕ ਪੱਖੀ ਯੂ ਟਿਊਬਰਾਂ, ਸਰਗਰਮ ਕਾਰਕੁਨਾਂ ਦੇ ਉਤਪੀੜਨ, ਹੁਣ ਕਿਸਾਨ ਆਗੂ ਰਕੇਸ਼ ਟਿਕੈਤ ਉੱਪਰ ਸੰਘੀ ਗੁੰਡਿਆਂ ਰਾਹੀਂ ਹਮਲਾ ਕਰਵਾਉਣ ਕਸ਼ਮੀਰੀਆਂ ਅਤੇ ਮੁਸਲਮਾਨਾਂ ਵਿਰੁੱਧ ਨਫ਼ਰਤ ਭੜਕਾਉਣ ਅਤੇ ਕਾਨੂੰਨ ਦੇ ਰਾਜ ਵਿਰੁੱਧ ਜਾ ਕੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੇ ਰੂਪ ’ਚ ਜਾਰੀ ਹੈ।

ਇਨਕਲਾਬੀ ਕੇਂਦਰ, ਪੰਜਾਬ ਦੇ ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਜਸਵੰਤ ਨੇ ਸਾਰੇ ਜਮਹੂਰੀਅਤ ਪਸੰਦ ਨਾਗਰਿਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਰਕੇਸ਼ ਟਿਕੈਤ, ਨੇਹਾ ਸਿੰਘ ਰਾਠੌਰ, ਡਾ. ਮਾਦਰੀ ਕਾਕੋਟੀ ਅਤੇ ਸਰਕਾਰ ਤੋਂ ਸਵਾਲ ਪੁੱਛਣ ਵਾਲੇ ਸਾਰੇ ਇਨਸਾਫ਼ ਪਸੰਦ ਲੋਕਾਂ ਦੇ ਸਮਰਥਨ ’ਚ ਅੱਗੇ ਆਉਣ, ਆਪਣੇ ਹੱਕਾਂ ਦੀ ਜੰਗ ਜਾਰੀ ਰੱਖਣ ਲਈ ਹੋਰ ਵਧੇਰੇ ਦ੍ਰਿੜ੍ਹਤਾ ਨਾਲ ਸੰਘਰਸ਼ਾਂ ਦਾ ਪਿੜ ਮੱਲਣ।

Have something to say? Post your comment

 

ਪੰਜਾਬ

ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

ਪੰਜਾਬ ਵੱਲੋਂ ਹਰਿਆਣਾ ਨੂੰ ਪਾਣੀ ਦੀ ਵੰਡ ਬਾਰੇ ਬੀ.ਬੀ.ਐਮ.ਬੀ. ਦੀ ਮੀਟਿੰਗ ਦਾ ਬਾਈਕਾਟ; ਮੀਟਿੰਗ ਗ਼ੈਰ-ਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਕਰਾਰ

ਨਸ਼ਾ ਰਹਿਣ ਨਹੀਂ ਦੇਣਾ; ਪਾਣੀ ਜਾਣ ਨਹੀਂ ਦੇਣਾ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵਿਖੇ ਵਿਦਾਇਗੀ ਪਾਰਟੀ ਕਰਵਾਈ ਗਈ

ਭਗਤ ਸਿੰਘ ਤੋਂ ਪ੍ਰੇਰਿਤ ਪੰਜਾਬ ਦੇ ਨੌਜਵਾਨ ਹੁਣ ਬਣਨਗੇ ਬਦਲਾਅ ਦੀ ਮਸ਼ਾਲ: ਮੁੱਖ ਮੰਤਰੀ ਭਗਵੰਤ ਮਾਨ

ਜਲੰਧਰ ਦੀ ਧਰਤੀ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਐਲਾਨ, ਨਸ਼ਿਆਂ ਵਿਰੁੱਧ ਜੰਗ ਦੀ ਰੂਪ-ਰੇਖਾ ਉਲੀਕੀ

"ਸਸ਼ਕਤ ਨਾਰੀ ਹੀ ਸਸ਼ਕਤ ਸਮਾਜ ਦੀ ਨੀਂਹ ਹੁੰਦੀ ਹੈ" — ਡਾ. ਬਲਜੀਤ ਕੌਰ

ਭਾਖੜਾ ਡੈਮ ਤੋਂ ਪਾਣੀ ਤੇ ਮੌਕਾਪ੍ਰਸਤ ਸਿਆਸਤਦਾਨਾਂ ਦੇ ਭੜਕਾਊ ਬਿਆਨਾਂ ਤੋਂ ਸੁਚੇਤ ਰਹਿਣ ਦਾ ਸੱਦਾ: ਉਗਰਾਹਾਂ 

ਜਲ ਸਰੋਤਾਂ ਦੇ ਸੁਕਣ ਅਤੇ ਰਾਜਸੀ ਆਗੂਆਂ ਦੀ ਮੰਦਭਾਗੀ ਬਿਆਨਬਾਜ਼ੀ ਤੇ ਬਾਬਾ ਬਲਬੀਰ ਸਿੰਘ

ਪੰਜਾਬ ਨੇ ਕਿਸੇ ਦਾ ਹੱਕ ਨਹੀਂ ਰੋਕਿਆ, ਪਰ ਆਪਣਾ ਹੱਕ ਛੱਡੇਗਾ ਵੀ ਨਹੀਂ