ਪੰਜਾਬ

ਅਪਰੇਸ਼ਨ ਸਿੰਦੂਰ ਦੀ ਕੀਤੀ ਸ਼ਲਾਘਾ ਸੁਖਬੀਰ ਸਿੰਘ ਬਾਦਲ ਨੇ

ਕੌਮੀ ਮਾਰਗ ਬਿਊਰੋ | May 13, 2025 08:50 PM

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਵਿਚ ਅਤਿਵਾਦੀਆਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਕਰਾਰੀ ਹਾਰ ਦੇਣ ’ਤੇ ਦੇਸ਼ ਵਾਸੀਆਂ ਖਾਸ ਤੌਰ ’ਤੇ ਸਾਡੀਆਂ ਹਥਿਆਰਬੰਦ ਫੌਜਾਂ ਨੂੰ ਵਧਾਈ ਦਿੱਤੀ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਸਰਹੱਦ ਪਾਰ ਤੋਂ ਸ਼ਾਂਤੀ ਦੇ ਵਿਰੋਧੀ ਦੁਸ਼ਮਣਾਂ ਨਾਲ ਨਜਿੱਠਣ ਵੇਲੇ ਇਕ ਮਜ਼ਬੂਤ ਤੇ ਸਪਸ਼ਟ ਲੀਡਰਸ਼ਿਪ ਪ੍ਰਦਾਨ ਕੀਤੀ ਹੈ।
ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਉਹਨਾਂ ਨੇ ਹਾਲਾਤ ਨਾਲ ਕੂਟਨੀਤਕ ਢੰਗ ਨਾਲ ਨਜਿੱਠਣ ਵਾਸਤੇ ਰਾਜਨੇਤਾ ਵਾਂਗੂ ਅਗਵਾਈ ਕੀਤੀ ਤੇ ਪਾਕਿਸਤਾਨੀ ਦੀ ਫੌਜੀ ਲੀਡਰਸ਼ਿਪ ਨੂੰ ਜੰਗਬੰਦੀ ਵਾਸਤੇ ਵਾਸ਼ਿੰਗਟਨ ਦੇ ਤਰਲੇ ਕੱਢਣ ਵਾਸਤੇ ਮਜਬੂਰ ਕੀਤਾ।
ਉਹਨਾਂ ਕਿਹਾ ਕਿ ਜੰਗੀ ਮੈਦਾਨ ਵਿਚ ਫੈਸਲਾਕੁੰਨ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਕਰਾਅ ਬੰਦ ਕਰਨ ਲਈ ਪ੍ਰਵਾਨਗੀ ਦੇ ਕੇ ਸਹੀ ਰਾਜਨੇਤਾ ਹੋਣ ਦਾ ਸਬੂਤ ਦਿੱਤਾ। ਉਹਨਾਂ ਕਿਹਾ ਕਿ ਜਿੱਤ ਤੋਂ ਬਾਅਦ ਸ਼ਾਂਤੀ ਦੇ ਰਾਹ ’ਤੇ ਚੱਲਣਾ ਸਭ ਤੋਂ ਵੱਧ ਸਨਮਾਨਯੋਗ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਸਿਆਸਤਦਾਨਾਂ ਦੀ ਨਿਖੇਧੀ ਕੀਤੀ ਜਿਹਨਾਂ ਨੇ ਜੰਗਬੰਦੀ ਦੀ ਆਲੋਚਨਾ ਕੀਤੀ ਤੇ ਜੰਗ ਦੀ ਹਮਾਇਤ ਕੀਤੀ। ਉਹਨਾਂ ਕਿਹਾ ਕਿ ਇਹਨਾਂ ਸਿਆਸਤਦਾਨਾਂ ਨੇ ਕਦੇ ਵੀ ਜੰਗ ਨਾਲ ਹੋਇਆ ਨੁਕਸਾਨ ਨਹੀਂ ਵੇਖਿਆ ਅਤੇ ਸਿਰਫ ਆਪਣੇ ਮਹਿਮਾਨ ਕਮਰਿਆਂ ਵਿਚ ਬੈਠ ਕੇ ਆਪਣੇ ਟੀ ਵੀ ’ਤੇ ਹੀ ਜੰਗਾਂ ਵੇਖੀਆਂ ਹਨ। ਉਹਨਾਂ ਕਿਹਾ ਕਿ ਇਹ ਲੋਕ ਦੇਸ਼ ਦੇ ਅਸਲ ਦੁਸ਼ਮਣ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਜੰਗ ਲੰਬੀ ਚਲਦੀ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਝੱਲਣਾ ਪੈਂਦਾ। ਉਹਨਾਂ ਕਿਹਾ ਕਿ ਸਾਡੀ ਆਬਾਦੀ ਦੀ ਬਹੁ ਗਿਣਤੀ ਸਰਹੱਦੀ ਇਲਾਕਿਆਂ ਦੇ ਨੇੜੇ ਰਹਿੰਦੀ ਹੈ। ਉਹਨਾਂ ਕਿਹਾ ਕਿ ਜ਼ਿਆਦਾ ਸੰਘਣੀ ਆਬਾਦੀ ਵਾਲੇ ਸ਼ਹਿਰ ਵੀ ਸਰਹੱਦ ਦੇ ਨੇੜੇ ਹਨ। ਉਹਨਾਂ ਕਿਹਾ ਕਿ ਜੇਕਰ ਇਕ ਪੂਰਨ ਜੰਗ ਲੱਗ ਜਾਂਦੀ ਤਾਂ ਅਸੀਂ ਜੀਵਨ ਤੇ ਮਾਲ ਦੀ ਤਬਾਹੀ ਵੇਖਣੀ ਸੀ। ਉਹਨਾਂ ਕਿਹਾ ਕਿ ਅਪਰੇਸ਼ਨ ਸਿੰਦੂਰ ਤੋਂ ਬਾਅਦ ਅਕਾਲ ਪੁਰਖ ਦਾ ਦਾ ਧੰਨਵਾਦ ਹੈ ਕਿ ਦੋਹਾਂ ਮੁਲਕਾਂ ਵਿਚਾਲੇ ਜੰਗ ਬੰਦ ਹੋਈ।
ਸਰਦਾ ਬਾਦਲ ਨੇ ਕਿਹਾ ਕਿ ਇਸ ਸੰਕਟ ਵੇਲੇ ਵੀ ਸਿੱਖ ਕੌਮ ਦੇਸ਼ ਨਾਲ ਡੱਟ ਕੇ ਖੜ੍ਹੀ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਇਕ ਵਾਰ ਫਿਰ ਤੋਂ ਸਾਬਤ ਕੀਤਾ ਹੈ ਕਿ ਜਦੋਂ ਦੇਸ਼ ਨੂੰ ਬਾਹਰੀ ਤਾਕਤਾਂ ਤੋਂ ਖ਼ਤਰਾ ਹੋਵੇ ਤਾਂ ਸਿੱਖ ਹਮੇਸ਼ਾ ਦੇਸ਼ ਦੀ ਰੱਖਿਆ ਵਾਸਤੇ ਮੋਹਰੀ ਨਜ਼ਰ ਆਉਂਦੇ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਨੇ ਸ੍ਰੀ ਨਨਕਾਣਾ ਸਾਹਿਬ ਨੂੰ ਭਾਰਤੀ ਫੌਜ ਵੱਲੋਂ ਨਿਸ਼ਾਨਾ ਬਣਾਏ ਜਾਣ ਵਰਗੀਆਂ ਦਲੀਲਾਂ ਦੇ ਕੇ ਸਿੱਖਾਂ ਨੂੰ ਭੜਕਾਉਣ ਦੇ ਬਹੁਤ ਯਤਨ ਕੀਤੇ ਪਰ ਉਹ ਸਫਲ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਸਿੱਖ ਕੌਮ ਜੰਗ ਵੀ ਨਹੀਂ ਚਾਹੁੰਦੀ ਸੀ ਪਰ ਉਹ ਉਹਨਾਂ ਦੇ ਅਤੇ ਦੇਸ਼ ਦੇ ਹਿੱਤਾਂ ਵਿਚ ਭੁਗਤਣ ਵਾਸਤੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕਰਦੀ ਹੈ।
ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨ ਜੋ ਚਾਹੁੰਦ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਉਹਨਾਂ ਦੇ ਬੰਦੀ ਸਿੰਘਾਂ ਬਾਰੇ ਸਹੀ ਫੈਸਲੇ ਲਏ ਜਾਣ। ਉਹਨਾਂ ਕਿਹਾ ਕਿ ਸਿੱਖ ਕੌਮ ਤੇ ਪੰਜਾਬ ਦੇ ਹੋਰ ਸਾਰੇ ਲਟਕਦੇ ਮਸਲਿਆਂ ਦੇ ਹੱਲ ਵਾਸਤੇ ਵੀ ਯਤਨ ਹੋਣੇ ਚਾਹੀਦੇ ਹਨ।

Have something to say? Post your comment

 

ਪੰਜਾਬ

ਛੀਨਾ ਨੇ ਨਕਲੀ ਸ਼ਰਾਬ ਪੀਣ ਕਾਰਨ 20 ਤੋਂ ਵਧੇਰੇ ਵਿਅਕਤੀਆਂ ਦੀ ਮੌਤ ’ਤੇ ਕੀਤਾ ਦੁਖ ਦਾ ਇਜ਼ਹਾਰ

ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋ ਗਈ 20 

ਪੰਜਾਬ ਦੀ ਸਰਹੱਦ ਸਭ ਤੋਂ ਸੰਵੇਦਨਸ਼ੀਲ - ਰਾਜਪਾਲ ਗੁਲਾਬਚੰਦ ਕਟਾਰੀਆ

4 ਕੈਬਨਿਟ ਮੰਤਰੀ ਅਤੇ 'ਆਪ' ਵਿਧਾਇਕਾਂ ਵੱਲੋਂ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ

’ਯੁੱਧ ਨਸ਼ਿਆਂ ਵਿਰੁੱਧ’ ਦੇ 73ਵੇਂ ਦਿਨ ਪੰਜਾਬ ਪੁਲਿਸ ਵੱਲੋਂ 156 ਨਸ਼ਾ ਤਸਕਰ ਗ੍ਰਿਫ਼ਤਾਰ- ਹੈਰੋਇਨ, ਅਫ਼ੀਮ, ਡਰੱਗ ਮਨੀ ਬਰਾਮਦ

ਜ਼ਹਿਰੀਲੀ ਸ਼ਰਾਬ ਪੀਣ ਕਾਰਨ 16 ਲੋਕਾਂ ਦੀ ਮੌਤ ਲਈ ਰਾਜਾ ਵੜਿੰਗ ਨੇ ਜਵਾਬਦੇਹੀ ਦੀ ਮੰਗ ਕੀਤੀ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਹਰਿਆਣਾ ਬੋਰਡ ਦੀ 12ਵੀਂ ਜਮਾਤ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਿੱਖ ਨੌਜਵਾਨ ਨੂੰ ਦਿੱਤੀ ਵਧਾਈ

ਮੁੱਖ ਮੰਤਰੀ ਨੇ ਡਰੋਨ ਹਮਲੇ ਦੀ ਪੀੜਤ ਸੁਖਵਿੰਦਰ ਕੌਰ ਦੀ ਮੌਤ 'ਤੇ ਦੁੱਖ ਪ੍ਰਗਟਾਇਆ

ਮਜੀਠਾ ਦੁਖਾਂਤ: ਸਰਕਾਰ ਦੀ ਤੁਰੰਤ ਕਾਰਵਾਈ, ਸਾਰੇ 10 ਮੁਲਜ਼ਮ ਛੇ ਘੰਟਿਆਂ ਵਿੱਚ ਗ੍ਰਿਫ਼ਤਾਰ

ਮਜੀਠਾ ਨਕਲੀ ਸ਼ਰਾਬ ਮਾਮਲਾ: ਸਰਗਨਾ ਸਮੇਤ 10 ਦੋਸ਼ੀ ਗ੍ਰਿਫ਼ਤਾਰ, ਡੀਐਸਪੀ ਅਤੇ ਐਸਐਚਓ ਨੂੰ ਕੁਤਾਹੀ ਵਰਤਣ ਲਈ ਕੀਤਾ ਮੁਅੱਤਲ